ਨਵੀਂ ਦਿੱਲੀ: ਹੁਣ ਅਗਲੇ ਕੁਝ ਦਿਨਾਂ ਤਕ ਦੇਸ਼ ਦੇ ਦੱਖਣੀ ਹਿੱਸਿਆਂ ਨੂੰ ਛੱਡ ਕੇ ਕਿਸੇ ਵੀ ਸੂਬੇ 'ਚ ਮੀਂਹ ਪੈਣ ਦੀ (Rain Chances) ਸੰਭਾਵਨਾ ਨਾਮੁਮਕਿਨ ਹੈ। ਦਰਅਸਲ ਦੱਖਣ-ਪੱਛਮੀ ਮਾਨਸੂਨ (Monsoon) ਨੇ ਦੇਸ਼ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਦੇ ਨਾਲ ਹੀ ਤਾਮਿਲਨਾਡੂ 'ਚ ਉੱਤਰ-ਪੂਰਬੀ ਮਾਨਸੂਨ ਦੀ ਆਵਾਜ਼ ਸੁਣਾਈ ਦੇਣ ਲੱਗੀ ਹੈ ਤੇ ਇਸ ਮਾਨਸੂਨ ਦੇ ਕਾਰਨ ਦੇਸ਼ ਦੇ ਦੱਖਣੀ ਸੂਬਿਆਂ 'ਚ ਬਾਰਸ਼ ਹੁੰਦੀ ਰਹੇਗੀ। ਮੌਸਮ ਵਿਭਾਗ (IMD) ਨੇ ਦੱਸਿਆ ਹੈ ਕਿ ਸ਼ੁਰੂਆਤ 'ਚ ਇਹ ਮਾਨਸੂਨ ਕਮਜ਼ੋਰ ਰਹੇਗਾ।


30 ਅਕਤੂਬਰ ਤਕ ਇਨ੍ਹਾਂ ਸੂਬਿਆਂ 'ਚ ਮੀਂਹ ਪੈਣ ਦੀ ਸੰਭਾਵਨਾ


30 ਅਕਤੂਬਰ ਤਕ ਤਾਮਿਲਨਾਡੂ, ਪੁਡੂਚੇਰੀ, ਕੇਰਲ ਤੇ ਮਾਹੇ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਸ਼ ਪੈ ਸਕਦੀ ਹੈ। ਦੱਖਣੀ ਅੰਦਰੂਨੀ ਕਰਨਾਟਕ ਤੇ ਰਾਇਲਸੀਮਾ '29 ਤੇ 30 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਤੱਟਵਰਤੀ ਆਂਧਰਾ ਪ੍ਰਦੇਸ਼ '28 ਤੇ 30 ਅਕਤੂਬਰ ਦੇ ਵਿਚਕਾਰ।


ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੇਰਲ, ਮਾਹੇ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਤੇ ਪੁਡੂਚੇਰੀ '30 ਅਕਤੂਬਰ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਗਰਜ਼-ਤੂਫ਼ਾਨ ਦੇ ਨਾਲ-ਨਾਲ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਰਾਇਲਸੀਮਾ 'ਤੇ ਵੀ ਬੱਦਲ ਛਾਏ ਰਹਿਣਗੇ।


ਖੇਤੀ ਲਈ ਵਧੀਆ ਰਹੇਗਾ ਮੀਂਹ ਨਾ ਪੈਣਾ


ਇਨ੍ਹਾਂ ਦਿਨਾਂ 'ਚ ਮੀਂਹ ਨਾ ਪੈਣਾ ਖੇਤੀ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਇਸ ਸਮੇਂ ਦੇਸ਼ ਦੇ ਕਿਸਾਨ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਹਿੱਸਿਆਂ 'ਚ ਮਟਰ, ਸਰ੍ਹੋਂ ਅਤੇ ਸਬਜ਼ੀਆਂ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ। ਖੇਤਾਂ 'ਚ ਕਾਫੀ ਨਮੀ ਹੋਣ ਕਾਰਨ ਉਨ੍ਹਾਂ ਦਾ ਕੰਮ ਆਸਾਨ ਹੋ ਗਿਆ ਹੈ।


ਮੌਸਮ ਅਪਡੇਟ ਏਜੰਸੀ ਸਕਾਈਮੇਟ ਵੈਦਰ ਅਨੁਸਾਰ ਬੁੱਧਵਾਰ ਨੂੰ ਤਾਮਿਲਨਾਡੂ, ਕੇਰਲ ਤੇ ਦੱਖਣੀ ਅੰਦਰੂਨੀ ਕਰਨਾਟਕ 'ਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਤੱਟੀ ਤਾਮਿਲਨਾਡੂ ਤੇ ਤੱਟਵਰਤੀ ਕਰਨਾਟਕ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।


ਇਹ ਵੀ ਪੜ੍ਹੋ: Punjab Transport: ਟਰਾਂਸਪੋਰਟ ਮਾਫੀਆ ਦਾ ਟੁੱਟੇਗਾ ਲੱਕ? ਹੁਣ 806 ਬੱਸਾਂ ਦੇ ਪਰਮਿਟ ਰੱਦ, ਬਾਦਲ ਪਰਿਵਾਰ ਦੀਆਂ ਕੰਪਨੀਆਂ ਵੀ ਸ਼ਾਮਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904