ਪੜਚੋਲ ਕਰੋ

ਕਣਕ ਦੇ ਬੀਜ 'ਤੇ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ

ਚੰਡੀਗੜ੍ਹ: ਸਾਉਣੀ ਤੋਂ ਬਾਅਦ ਹੁਣ ਹਾੜੀ ਦੀ ਫ਼ਸਲ ਦੀ ਤਿਆਰੀ ਹੈ। ਹਾੜੀ ਦੀ ਮੁੱਖ ਫ਼ਸਲ ਕਣਕ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਕਰਵਾਉਣ ਦੀ ਨੀਤੀ ਤਹਿਤ ਕਣਕ ਦੇ ਬੀਜ ਉੱਤੇ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਏਬੀਪੀ ਸਾਂਝਾ ਨੂੰ ਦਿੱਤੀ। ਜਸਵੀਰ ਸਿੰਘ ਮੁਤਾਬਿਕ ਵਿਭਾਗ ਕੋਲ 17 ਲੱਖ ਟਨ ਕਣਕ ਦਾ ਬੀਜ ਉਪਲਬਧ ਹੈ ਜਿਸ ਵਿੱਚੋਂ ਤਿੰਨ ਲੱਖ ਕੁਇੰਟਲ ਤੋਂ ਜ਼ਿਆਦਾ ਬੀਜ ਉੱਤੇ ਸਬਸਿਡੀ ਦਿੱਤੀ ਜਾਵੇਗੀ। ਇਸ ਬਾਰ ਖੇਤੀਬਾੜੀ ਵਿਭਾਗ ਨੇ ਪੰਜਾਬ ਵਿੱਚ 35 ਲੱਖ ਹੈਕਟੇਅਰ ਕਣਕ ਦਾ ਬਿਜਾਈ ਦਾ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਛੋਟੀ ਕਿਸਾਨੀ ਨੂੰ ਕਣਕ ਦੀ ਸਬਸਿਡੀ ਦਾ ਬੀਜ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ। ਇਹ ਬੀਜ ਪੰਜ ਏਕੜ ਤੱਕ ਮਿਲੇਗਾ। ਕਿਸਾਨ ਨੂੰ ਸਬਸਿਡੀ ਵਾਲਾ ਕਣਕ ਦਾ ਬੀਜ ਲੈਣ ਲਈ ਮਾਨਤਾ ਪ੍ਰਾਪਤ ਖ਼ਰੀਦ ਕੇਂਦਰ ਤੋਂ ਖ਼ਰੀਦ ਸਬੰਧੀ ਪਰਚੀ ਲੈਣੀ ਜ਼ਰੂਰੀ ਹੋਵੇਗੀ। ਇਹ ਪਰਚੀ ਨੂੰ ਵਿਭਾਗ ਤੋਂ ਲਿਆ ਫਾਰਮ ਭਰਕੇ ਨਾਲ ਨੱਥੀ ਕਰਕੇ ਜਮ੍ਹਾ ਕਰਾਉਣਾ ਹੋਵੇਗਾ।   ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਬੀਜ ਪੂਰੇ ਮੁੱਲ ਵਿੱਚ ਖਰੀਦਣ ਹੋਵੇਗੀ ਬਾਅਦ ਵਿੱਚ  ਬੀਜ ਦੀ ਸਬਸਿਡੀ ਖਾਤਿਆਂ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਛੋਟੀ ਕਿਸਾਨੀ ਨੂੰ ਵੰਡਣ ਤੋਂ ਬਾਅਦ ਬੀਜ ਬਚ ਗਿਆ ਤਾਂ ਫਿਰ ਪੰਜ ਏਕੜ ਤੋਂ ਉੱਪਰ ਦੀ ਕਿਸਾਨੀ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਸੀਮਤ ਮਾਤਰਾ ਵਿੱਚ ਉਪਲਬਧ ਹੈ ਪਰ ਜੇਕਰ ਸਬਸਿਡੀ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਲਾਕ ਲੈਵਲ ਤੇ ਡਰਾਅ ਕੱਢੇ ਜਾਣਗੇ। ਡਾਇਰੈਕਟਰ ਨੇ ਕਿਹਾ ਕਿ ਅਕਸਰ ਕਿਸਾਨ ਨੂੰ ਘਟੀਆ ਬੀਜ ਦੀ ਸ਼ਿਕਾਇਤ ਹੁੰਦੀ ਹੈ। ਇਸ ਸਬੰਧ ਵਿੱਚ ਖੇਤੀਬਾੜੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਜਿਹਾ ਕੇਸ ਆਉਂਦਾ ਹੈ ਤਾਂ ਕਿਸਾਨ ਦੀ ਪੈਰਵੀ ਕੀਤੀ ਜਾਵੇਗੀ। ਪਰ ਇਸਦੇ ਲਈ ਕਿਸਾਨ ਕੋਲ ਖ਼ਰੀਦ ਸਬੰਧੀ ਪਰਚੀ ਹੋਣੀ ਜ਼ਰੂਰੀ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੇ ਜ਼ਿਲ੍ਹਾ ਸੈਂਟਰਾਂ ਵਿੱਚ ਕਣਕ ਤੇ ਸਬਜ਼ੀਆਂ ਦੇ ਸੋਧੇ ਹੋਏ ਮਾਨਤਾ ਪ੍ਰਾਪਤ ਬੀਜ ਵੇਚਣ ਸ਼ੁਰੂ ਕਰ ਦਿੱਤੇ ਹਨ। ਕਹਿੰਦੇ ਨੇ ਜੇ ਬੀਜ ਵਧੀਆ ਹੋਵੇਗੀ ਤਾਂ ਫ਼ਸਲ ਵੀ ਵਧੀਆ ਹੁੰਦੀ ਹੈ। ਇਸ ਲਈ ਜੇਕਰ ਕਿਸਾਨ ਹੁਣੇ ਤੋਂ ਹੀ ਚੰਗੇ ਤੇ ਸੋਧੇ ਹੋਏ ਮਾਨਤਾ ਪ੍ਰਾਪਤ ਬੀਜ ਖੇਤੀਬਾੜੀ ਵਿਭਾਗ ਜਾਂ ਯੂਨੀਵਰਸਿਟੀ ਦੇ ਸੈਂਟਰਾਂ ਤੋਂ ਲੈਕੇ ਵਰਤੋਂ ਕਰਨ ਤਾਂ ਫ਼ਸਲ ਵੀ ਭਰਪੂਰ ਹੋਵੇਗੀ ਤੇ ਨਕਲੀ ਬੀਜ ਦੀ ਫ਼ਿਕਰ ਵੀ ਨਹੀਂ ਰਹੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ

Punjab News: ਸਰਕਾਰ ਵੱਲੋਂ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਸਨਮਾਨ ਰਾਸ਼ੀ ਦੇਣਾ ਗਲਤ? ਐਲਾਨ ਕਰਕੇ ਫਸ ਗਈ ‘ਆਪ’?

Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ 'ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?

ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
ਅਮਰੀਕਾ ਦੇ ਨਾਈਟ ਕਲੱਬ 'ਚ ਹੋਇਆ ਵੱਡਾ ਹਮਲਾ, 11 ਜ਼ਖ਼ਮੀ
Punjab News: ਸਰਕਾਰ ਵੱਲੋਂ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਸਨਮਾਨ ਰਾਸ਼ੀ ਦੇਣਾ ਗਲਤ? ਐਲਾਨ ਕਰਕੇ ਫਸ ਗਈ ‘ਆਪ’?
Punjab News: ਸਰਕਾਰ ਵੱਲੋਂ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਸਨਮਾਨ ਰਾਸ਼ੀ ਦੇਣਾ ਗਲਤ? ਐਲਾਨ ਕਰਕੇ ਫਸ ਗਈ ‘ਆਪ’?
Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ 'ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?
Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ 'ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਪਤਨੀ ਨਾਲ ਸੈਰ ਕਰ ਰਹੇ ਸੀ ਭਾਜਪਾ ਵਿਧਾਇਕ, ਬਾਈਕ ਸਵਾਰ ਨੇ ਚਲਾ ਦਿੱਤੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਸਿਡਨੀ ਟੈਸਟ ਨਹੀਂ ਖੇਡਣਗੇ ਰੋਹਿਤ ਸ਼ਰਮਾ? ਅਕਾਸ਼ਦੀਪ ਹੋਏ ਬਾਹਰ, ਗੌਤਮ ਗੰਭੀਰ ਨੇ PC ਕਰਕੇ ਕੀਤੇ ਕਈ ਵੱਡੇ ਖੁਲਾਸੇ

ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ

ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert

Embed widget