ਪੜਚੋਲ ਕਰੋ
ਕਣਕ ਦੇ ਉੱਨਤ ਕਿਸਮਾਂ ਦੇ ਬੀਜ ਪੀਏਯੂ ਦੇ ਕੇਂਦਰਾਂ ਤੋਂ ਮਿਲਣਗੇ

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਕਣਕ ਤੇ ਹੋਰ ਫ਼ਸਲਾਂ ਦਾ ਮਿਆਰੀ ਬੀਜ ਤਿਆਰ ਕੀਤਾ ਗਿਆ ਹੈ। ’ਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਕਣਕ ਦੀਆਂ ਸਾਰੀਆਂ ਉੱਨਤ ਕਿਸਮਾਂ ਪੀ2ਡਬਲਿਊ 725, ਪੀ2ਡਬਲਿਊ 677, 84 3086, 84 2967 ਅਤੇ ਹੋਰ ਫ਼ਸਲਾਂ ਦਾ ਬੀਜ ’ਵਰਸਿਟੀ ਤੇ ਉਸ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਸਥਿਤ ਖੋਜ ਕੇਂਦਰਾਂ/ਬੀਜ ਫਾਰਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀਆਂ ਨਵੀਆਂ ਕਿਸਮਾਂ ਪੀ2ਡਬਲਿਊ 725 ਅਤੇ ਪੀ2ਡਬਲਿਊ 677 ਦਾ ਔਸਤ ਝਾੜ ਤਕਰੀਬਨ 23 ਕੁਇੰਟਲ ਪ੍ਰਤੀ ਏਕੜ ਹੈ। ਇਹ ਦੋਵੇਂ ਕਿਸਮਾਂ ਪੀਲੀ ਕੁੰਗੀ ਤੇ ਹੋਰ ਰੋਗਾਂ ਦਾ ਟਾਕਰਾ ਕਰਨ ਲਈ ਦੂਜੀਆਂ ਕਿਸਮਾਂ ਨਾਲੋਂ ਜ਼ਿਆਦਾ ਸਮਰੱਥ ਹਨ। ਪੀ2ਡਬਲਿਊ 725 ਦਾ 40 ਕਿਲੋ ਦਾ ਥੈਲਾ 2000 ਰੁਪਏ ਦਾ ਹੈ ਜਦੋਂ ਕਿ ਪੀ2ਡਬਲਿਊ 677, ਐਚ ਡੀ 3086, ਐਚ ਡੀ 2967 ਦਾ 40 ਕਿਲੋ ਦਾ ਥੈਲਾ 1140 ਰੁਪਏ ਦਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਬੀਜਾਂ ਵਾਲੀਆਂ ਦੁਕਾਨਾਂ ਸ਼ਨਿਚਰਵਾਰ ਤੇ ਐਤਵਾਰ ਵੀ ਖੁੱਲ੍ਹੀਆਂ ਰਹਿਣਗੀਆਂ। ਵਧੇਰੇ ਜਾਣਕਾਰੀ ਲਈ ਕਿਸਾਨ 94640-37325, 98724-28072 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















