(Source: ECI/ABP News)
ਮਹਿਲਾ ਕਿਸਾਨਾਂ ਦਾ ਕਮਾਲ, ਸਾਲ 'ਚ ਵੇਚੀ 2.5 ਕਰੋੜ ਰੁਪਏ ਦੀ ਸਬਜ਼ੀ
ਮਹਿਲਾਵਾਂ ਕਰਨ ਨੂੰ ਕੀ ਨਹੀਂ ਕਰ ਸਕਦੀਆਂ, ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਮਹਿਲਾਵਾਂ ਦੇ ਨਾਂਅ ਇੱਕ ਹੋਰ ਉਪਲੱਬਧੀ ਜੁੜ ਗਈ ਹੈ,
![ਮਹਿਲਾ ਕਿਸਾਨਾਂ ਦਾ ਕਮਾਲ, ਸਾਲ 'ਚ ਵੇਚੀ 2.5 ਕਰੋੜ ਰੁਪਏ ਦੀ ਸਬਜ਼ੀ women farmers sells vegetables worth Rs 2.5 crore in a year ਮਹਿਲਾ ਕਿਸਾਨਾਂ ਦਾ ਕਮਾਲ, ਸਾਲ 'ਚ ਵੇਚੀ 2.5 ਕਰੋੜ ਰੁਪਏ ਦੀ ਸਬਜ਼ੀ](https://feeds.abplive.com/onecms/images/uploaded-images/2021/03/22/7c365611e31faabacdacb05095c44866_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਹਿਲਾਵਾਂ ਕਰਨ ਨੂੰ ਕੀ ਨਹੀਂ ਕਰ ਸਕਦੀਆਂ, ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਮਹਿਲਾਵਾਂ ਦੇ ਨਾਂਅ ਇੱਕ ਹੋਰ ਉਪਲੱਬਧੀ ਜੁੜ ਗਈ ਹੈ, ਅਸੀਂ ਗੱਲ ਕਰ ਰਹੇ ਹਾਂ ਝਾਰਖੰਡ ਦੇ ਹਜ਼ਾਰੀਬਾਗ ਦੀਆਂ ਮਹਿਲਾਵਾਂ ਦੀ ਜਿੱਥੇ ਦੀਆਂ ਮਹਿਲਾ ਕਿਸਾਨਾਂ ਨੇ ਅਜਿਹੀ ਉਡਾਨ ਭਰੀ ਹੈ ਕਿ ਦੇਸ਼ ਮਾਣ ਕਰ ਰਿਹਾ ਹੈ।
ਹਜ਼ਾਰੀ ਬਾਗ 'ਚ ਕੁਝ ਮਹਿਲਾਵਾਂ ਨੇ ਇਲਾਕੇ ਦੀਆਂ ਹੋਰ ਮਹਿਲਾਵਾਂ ਨਾਲ ਮਿਲ ਕੇ 2018 'ਚ ਚੁਰਚੂ ਨਾਰੀ ਊਰਜਾ ਫਾਰਮਰ ਪ੍ਰੋਡਿਊਸਰ ਕੰਪਨੀ ਲਿਮੀਟਡ ਬਣਾਈ ਜਿਸ 'ਚ ਮਹਿਲਾ ਕਿਸਾਨਾਂ ਨੂੰ ਟ੍ਰੇਨਿੰਗ ਦੇ ਕੇ, ਤਕਨੀਕ ਸਮਝਾ ਕੇ, ਬੀਜਾਂ ਦੀ ਜਾਣਕਾਰੀ ਦਿੱਤੀ ਗਈ ਤੇ ਮਹਿਜ਼ 3 ਸਾਲਾਂ 'ਚ ਇਸ ਕੰਪਨੀ ਨੇ ਇਤਿਹਾਸ ਰੱਚ ਦਿੱਤਾ।
ਸਭ ਤੋਂ ਵੱਧ ਸਬਜ਼ੀਆਂ ਵੇਚਣ ਦਾ ਮਿਲਿਆ ਸਨਮਾਨ
7 ਹਜ਼ਾਰ ਤੋਂ ਵੱਧ ਮਹਿਲਾ ਕਿਸਾਨਾਂ ਦੀ ਇਹ ਕੰਪਨੀ ਨੇ ਪੂਰੇ ਦੇਸ਼ ਭਰ 'ਚ ਸਭ ਤੋਂ ਵੱਧ ਸਬਜ਼ੀਆਂ ਦਾ ਵਪਾਰ ਕਰਕੇ ਪਹਿਲਾ ਸਥਾਨ ਬਣਾ ਲਿਆ। ਹਜ਼ਾਰੀਬਾਗ 'ਚ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਖੇਤਰ 'ਚ ਚੁਰਚੂ 'ਚ ਝਾਰਖੰਡ ਦਾ ਇੱਕ ਮਾਤਰ ਮਹਿਲਾਵਾਂ ਵੱਲੋਂ ਚਲਾਇਆ ਜਾਣ ਵਾਲਾ ਐੱਫਪੀਓ FPO ਕੰਮ ਕਰ ਰਿਹਾ ਹੈ।
ਮਹਿਲਾ ਕਿਸਾਨਾਂ ਨੂੰ ਇਕਜੁੱਟ ਕਰਨਾ ਕੰਪਨੀ ਦਾ ਮਕਸਦ
ਇਸ ਕੰਪਨੀ ਦਾ ਮੁੱਖ ਮਕਸਦ ਮਹਿਲਾ ਕਿਸਾਨਾਂ ਨੂੰ ਇਕਜੁੱਟ ਕਰਕੇ ਮਹਿਲਾਵਾਂ ਦੇ ਜੀਵਨ ਦਾ ਪੱਧਰ ਉੱਚਾ ਚੁੱਕਣਾ ਹੈ ਤੇ ਸ਼ੁਰੂ 'ਚ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਇਸ ਕੰਪਨੀ ਦੀਆਂ ਕੋਸ਼ਿਸ਼ਾਂ ਸਫ਼ਲ ਹੋਈਆਂ ਤੇ ਅੱਜ ਇਸ ਕੰਪਨੀ 'ਚ 7000 ਤੋਂ ਵੱਧ ਮਹਿਲਾ ਕਿਸਾਨ ਸ਼ਾਮਲ ਹਨ।
ਦਿੱਲੀ 'ਚ ਕੀਤਾ ਗਿਆ ਸਨਮਾਨਿਤ
ਦਿੱਲੀ 'ਚ 17 ਦਸੰਬਰ ਨੂੰ ਲਾਈਵਲੀਹੁੱਡ ਸਮਿੱਟ ਐੱਫਪੀਓ ਇੰਪੈਕਟ ਐਵਾਰਡ 2021 ਨਾਲ ਇਸ ਕੰਪਨੀ ਨੂੰ ਸਨਮਾਨਿਤ ਵੀ ਕੀਤਾ ਗਿਆ।ਸਮਾਗਮ 'ਚ ਦੇਸ਼ਭਰ ਤੋਂ ਛੋਟੇ-ਵੱਡੇ ਏਪੀਓ ਨੇ ਹਿੱਸਾ ਲਿਆ।ਪਹਿਲਾ ਸਥਾਨ ਮਿਲਣ 'ਤੇ ਕੰਪਨੀ ਦੀ ਚੇਅਰਮੈਨ ਸੁਮਿਤਰਾ ਦੇਵੀ ਲਘੂ ਸ਼੍ਰੇਣੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)