World Milk Day 2021: ਦੁਨੀਆਂ ਭਰ 'ਚ ਅੱਜ ਮਨਾਇਆ ਜਾ ਰਿਹੈ ਵਿਸ਼ਵ ਮਿਲਕ ਡੇਅ, ਜਾਣੋ ਇਤਿਹਾਸ ਤੇ ਥੀਮ
ਪੂਰੀ ਦੁਨੀਆਂ 'ਚ ਅੱਜ ਵਿਸ਼ਵ ਮਿਲਕ ਡੇਅ (World Milk Day) ਮਨਾਇਆ ਜਾ ਰਿਹਾ ਹੈ। ਦੁੱਧ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਵੀ ਮੰਨਿਆ ਜਾਂਦਾ ਹੈ।
ਪੂਰੀ ਦੁਨੀਆਂ 'ਚ ਅੱਜ ਵਿਸ਼ਵ ਮਿਲਕ ਡੇਅ (World Milk Day) ਮਨਾਇਆ ਜਾ ਰਿਹਾ ਹੈ। ਦੁੱਧ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਵੀ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਦੁੱਧ ਨੂੰ ਡਾਈਟ ਪਲਾਨ 'ਚ ਸ਼ਾਮਲ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਵਿਸ਼ੇਸ਼ ਥੀਮ ਵੀ ਚੁਣਿਆ ਜਾਂਦਾ ਹੈ। ਇਸ ਦਿਨ ਗਲੋਬਲ ਭੋਜਨ ਦੇ ਰੂਪ 'ਚ ਦੁੱਧ ਦੀ ਮਾਨਤਾ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਦੁਨੀਆਂ ਭਰ 'ਚ ਇਸ ਦਿਨ ਨੂੰ ਮਨਾਉਣ ਦਾ ਮੁੱਖ ਕਾਰਨ ਦੁੱਧ ਨੂੰ ਇੱਕ ਗਲੋਬਲ ਭੋਜਨ ਵਜੋਂ ਮਾਨਤਾ ਦੇਣਾ ਹੈ। ਇਹ ਬੱਚਿਆਂ ਦੇ ਨਾਲ-ਨਾਲ ਬਾਲਗਾਂ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਦੁੱਧ ਹਰ ਵਿਅਕਤੀ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਰੀਰ ਦੇ ਵਿਕਾਸ ਵਿਚ ਦੁੱਧ ਦੀ ਮਹੱਤਤਾ ਬਹੁਤ ਜ਼ਿਆਦਾ ਹੈ।
ਇਸ ਦਿਵਸ ਨੂੰ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਦੁੱਧ ਦੇ ਫਾਇਦਿਆਂ ਬਾਰੇ ਵੀ ਦੱਸਿਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਡੇਅਰੀ ਜਾਂ ਦੁੱਧ ਉਤਪਾਦਨ ਦੇ ਖੇਤਰ ਵਿਚ ਸਥਿਰਤਾ, ਰੋਜ਼ੀ-ਰੋਟੀ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨਾ ਹੈ।
ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ
ਜਾਣੋ ਇਸ ਸਾਲ ਵਿਸ਼ਵ ਮਿਲਕ ਡੇਅ ਦਾ ਵਿਸ਼ਾ ਕੀ ਹੋਵੇਗਾ
ਵਰਲਡ ਮਿਲਕ ਡੇਅ ਮਨਾਉਣ ਦੀ ਪਹਿਲ ਸੰਯੁਕਤ ਰਾਸ਼ਟਰ ਨੇ ਸਾਲ 2001 'ਚ ਕੀਤੀ ਸੀ। ਦੁਨੀਆਂ ਦੇ 70 ਤੋਂ ਵੱਧ ਦੇਸ਼ ਇਸ ਵਿਸ਼ੇਸ਼ ਮੌਕੇ 'ਤੇ ਹਿੱਸਾ ਲੈਂਦੇ ਹਨ। ਇਨ੍ਹਾਂ ਦੇਸ਼ਾਂ 'ਚ ਦੁੱਧ ਦੀ ਮਹੱਤਤਾ ਨੂੰ ਸਮਝਣ ਲਈ ਬਹੁਤ ਸਾਰੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਵਰਲਡ ਮਿਲਕ ਡੇਅ ਭਾਰਤ ਵਿੱਚ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਵਰਲਡ ਮਿਲਕ ਡੇਅ ਦਾ ਵਿਸ਼ਾ 'ਡੇਅਰੀ ਸੈਕਟਰ 'ਚ ਵਾਤਾਵਰਣ, ਪੋਸ਼ਣ ਤੇ ਸਮਾਜਿਕ-ਆਰਥਿਕ ਸਸ਼ਕਤੀਕਰਨ ਦੇ ਨਾਲ-ਨਾਲ ਸਥਿਰਤਾ' ਤੇ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :