(Source: ECI/ABP News/ABP Majha)
Explained: ਭਾਜਪਾ ਨੇ ਕਿਹੜੇ-ਕਿਹੜੇ ਸੂਬਿਆਂ ਵਿੱਚ ਤੋੜੀਆਂ ਸਰਕਾਰਾਂ, ਕਿੱਥੇ Operation Lotus ਦਾ ਡਰ, ਜਾਣੋ ਪੂਰੀ ਰਿਪੋਰਟ
Operation Lotus: ਗੋਆ ਅਤੇ ਮਹਾਰਾਸ਼ਟਰ 'ਚ ਜੋ ਕੁਝ ਹੋਇਆ, ਉਹ ਤਾਜ਼ਾ ਹੈ ਪਰ ਇਸ ਤੋਂ ਇਲਾਵਾ ਭਾਜਪਾ 'ਤੇ ਕਈ ਸੂਬਿਆਂ 'ਚ ਵਿਧਾਇਕਾਂ ਨੂੰ ਖਰੀਦਣ ਜਾਂ ਉਨ੍ਹਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨ ਦੇ ਦੋਸ਼ ਲੱਗੇ ਹਨ।
Operation Lotus: ਦਲ-ਬਦਲੀ, ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ, ਵਿਧਾਇਕਾਂ ਦਾ ਪਲਟੀ ਮਾਰਨ, ਤੁਸੀਂ ਇਹ ਸ਼ਬਦ ਕੁਝ ਹੀ ਦਿਨਾਂ 'ਚ ਜ਼ਿਆਦਾ ਸੁਣੇ ਹੋਣਗੇ। ਵਿਰੋਧੀ ਪਾਰਟੀਆਂ ਨੇ ਹਾਲਹੀ ਵਿੱਚ ਭਾਜਪਾ 'ਤੇ ਇਹ ਸਾਰੇ ਦੋਸ਼ ਲਾਏ ਹਨ। ਜੇ ਅਸੀਂ ਤਾਜ਼ਾ ਮਾਮਲਿਆਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ 'ਚ ਜੋ ਕੁਝ ਹੋਇਆ ਉਸ ਤੋਂ ਬਾਅਦ ਹੁਣ ਗੋਆ 'ਚ ਕਾਂਗਰਸ ਦੇ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਹਨ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੋਫਾੜ ਹੋ ਗਈ ਅਤੇ ਏਕਨਾਥ ਸ਼ਿੰਦੇ ਨੇ ਊਧਵ ਦਾ ਸਾਥ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ ਤੇ ਮੁੱਖ ਮੰਤਰੀ ਬਣ ਗਏ।
ਇਸ ਤੋਂ ਬਾਅਦ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind kejriwal) ਨੇ ਭਾਜਪਾ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦਾ ਦੋਸ਼ ਲਗਾਇਆ। ਫਿਰ ਉਹ ਪੰਜਾਬ ਲਈ ਵੀ ਇਹੀ ਕਹਿੰਦੇ ਨਜ਼ਰ ਆਏ। ਅਸਲ ਵਿੱਚ ਸੱਤਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕੋਈ ਵੀ ਆਪਣੇ ਹੱਥੋਂ ਨਹੀਂ ਛੱਡਣਾ ਚਾਹੁੰਦਾ। ਇਸ ਨੂੰ ਬਚਾਉਣ ਲਈ ਇਹ ਸਭ ਕੁਝ ਅਜ਼ਮਾਇਆ ਜਾਂਦਾ ਹੈ। ਕੇਜਰੀਵਾਲ ਨੇ ਭਾਜਪਾ 'ਤੇ ਕੀਮਤ ਅਤੇ ਡਰਾਉਣ ਦੋਵਾਂ ਦਾ ਦੋਸ਼ ਲਗਾਇਆ ਹੈ। ਜੇਕਰ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦ ਨਹੀਂ ਸਕੇ ਤਾਂ ਉਨ੍ਹਾਂ ਨੇ ਸੀਬੀਆਈ ਅਤੇ ਈਡੀ 'ਤੇ ਉਨ੍ਹਾਂ ਦੇ ਪਿੱਛੇ ਲਗਾਉਣ ਦਾ ਦੋਸ਼ ਲਗਾਇਆ।
45 ਫ਼ੀਸਦ ਵਿਧਾਇਕ ਭਾਜਪਾ ਵਿੱਚ ਸ਼ਾਮਲ
ਏਡੀਆਰ ਦੀ ਇੱਕ ਖੋਜ ਮੁਤਾਬਕ, 2016 ਤੋਂ 2020 ਦਰਮਿਆਨ ਜਿੰਨੇ ਨੇ ਵੀ ਵਿਧਾਇਾਂ ਨੇ ਆਪਣੀ ਪਾਰਟੀ ਬਦਲੀ ਹੈ ਉਨ੍ਹਾਂ ਵਿੱਚੋਂ 45 ਫ਼ੀਸਦੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜਿੰਨੇ ਵਿਧਾਇਕਾਂ ਨੇ ਦਲ ਬਦਲਿਆਂ ਹੈ ਉਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਕਾਂਗਰਸ ਦੇ ਵਿਧਾਇਕ ਹਨ ਜੋ ਕਿ ਤਕਰੀਬਨ 45 ਫ਼ੀਸਦ ਹਨ। ਆਓ ਜਾਣਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ 'ਤੇ ਵਿਧਾਇਕਾਂ ਨੂੰ ਖ਼ਰੀਦਣ ਜਾਂ ਸ਼ਾਮਲ ਕਰਨ ਦੇ ਦੋਸ਼ ਕਿੱਥੇ ਲੱਗੇ ਹਨ ਅਤੇ ਇਨ੍ਹਾਂ ਦੋਸ਼ਾਂ 'ਚ ਕਿੰਨੀ ਸੱਚਾਈ ਹੈ।
ਕਾਂਗਰਸ ਦਾ ਸਭ ਤੋ ਵੱਧ ਨੁਕਸਾਨ
ਜਿੱਥੇ ਵੀ ਭਾਜਪਾ 'ਤੇ ਅਪਰੇਸ਼ਨ ਲੋਟਸ ਦੇ ਦੋਸ਼ ਲੱਗੇ ਹਨ, ਉਥੇ ਕਾਂਗਰਸ(congress) ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਕਈ ਥਾਵਾਂ 'ਤੇ ਕਾਂਗਰਸ ਦੀ ਖ਼ਾਲੀ ਹੀ ਹੋ ਗਈ ਹੈ। ਗੋਆ(goa) ਦੀ ਤਾਜ਼ਾ ਉਦਾਹਰਣ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਸਮੇਤ 8 ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ। ਦੋ ਮਹੀਨੇ ਪਹਿਲਾਂ ਵੀ ਕਾਂਗਰਸੀ ਵਿਧਾਇਕਾਂ ਦੇ ਟੁੱਟਣ ਦੀਆਂ ਖ਼ਬਰਾਂ ਆਈਆਂ ਸਨ ਪਰ ਉਸ ਸਮੇਂ ਕਿਸੇ ਨਾ ਕਿਸੇ ਤਰ੍ਹਾਂ ਕਾਂਗਰਸ ਦਾ ਕੁਨਬਾ ਬਚ ਗਿਆ ਸੀ।
ਭਾਜਪਾ ਨੇ ਸ਼ਿਵ ਸੈਨਾ ਵਿੱਚ ਕੀਤੀ ਸੰਨ੍ਹਮਾਰੀ
ਏਕਨਾਸ਼ ਸ਼ਿੰਦੇ(eknath shinde) ਨੂੰ ਸ਼ਿਵ ਸੈਨਾ ਦਾ ਸ਼ਕਤੀਸ਼ਾਲੀ ਨੇਤਾ ਮੰਨਿਆ ਜਾਂਦਾ ਸੀ। ਉਸ ਨੇ ਊਧਵ ਠਾਕਰੇ ਵਿਰੁੱਧ ਬਗਾਵਤ ਕੀਤੀ। ਉਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸ਼ਿਵ ਸੈਨਾ ਨੂੰ ਦੋ ਟੁਕੜੇ ਕਰ ਦਿੱਤਾ ਹੈ। ਇੱਕ ਊਧਵ ਦੀ ਫ਼ੌਜ ਬਣ ਗਈ ਅਤੇ ਦੂਜੀ ਏਕਨਾਥ ਸ਼ਿੰਦੇ ਦੀ। ਏਕਨਾਥ ਸ਼ਿੰਦੇ ਦੀ ਫ਼ੌਜ ਭਾਜਪਾ ਵਿਚ ਸ਼ਾਮਲ ਹੋ ਗਈ ਅਤੇ ਉਹ ਮੁੱਖ ਮੰਤਰੀ ਬਣ ਗਿਆ। ਇਸ ਤੋਂ ਇਲਾਵਾ ਭਾਜਪਾ ਨੇ ਐੱਨ.ਸੀ.ਪੀ. 'ਚ ਵੀ ਤੋੜ-ਭੰਨ ਕੀਤੀ ਸੀ, ਜਿਸ 'ਚ ਅਜੀਤ ਪਵਾਰ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹ ਦੋ ਦਿਨ ਭਾਜਪਾ ਨਾਲ ਸਨ ਪਰ ਬਾਅਦ 'ਚ ਛੱਡ ਗਏ ਸਨ।
ਝਾਰਖੰਡ ਵਿੱਚ ਆਪਰੇਸ਼ਨ ਲੋਟਸ ਦੀ ਭਿਣਕ
ਝਾਰਖੰਡ ਵਿੱਚ ਹੇਮੰਤ ਸੋਰੇਨ(hemant soren) ਵੀ ਆਪਰੇਸ਼ਨ ਲੋਟਸ ਦਾ ਡਰ ਸੀ, ਇਸ ਲਈ ਉਨ੍ਹਾਂ ਨੇ ਵਿਧਾਇਕਾਂ ਨੂੰ ਰਾਂਚੀ ਤੋਂ ਦੂਰ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਬਾਅਦ ਵਿੱਚ ਫਲੋਰ ਟੈਸਟ ਕਰਵਾਇਆ। ਉਨ੍ਹਾਂ ਨੇ ਭਾਜਪਾ ਦੇ ਆਪਰੇਸ਼ਨ ਲੋਟਸ ਦੇ ਦੂਜੇ ਪੜਾਅ ਤੋਂ ਬਚਣ ਲਈ ਇਹ ਕਵਾਇਦ ਕੀਤੀ। ਪਹਿਲਾ ਪੜਾਅ ਫੇਲ ਹੋ ਗਿਆ ਜਦੋਂ 3 ਕਾਂਗਰਸੀ ਵਿਧਾਇਕ ਪੱਛਮੀ ਬੰਗਾਲ ਦੇ ਹਾਵੜਾ ਵਿੱਚ 48 ਲੱਖ ਦੀ ਨਕਦੀ ਸਮੇਤ ਫੜੇ ਗਏ। ਇਸ ਘਟਨਾ ਤੋਂ ਬਾਅਦ ਜੇਐੱਮਐੱਮ ਅਤੇ ਕਾਂਗਰਸ ਦੋਵੇਂ ਅਲਰਟ ਮੋਡ ’ਤੇ ਆ ਗਏ ਸਨ।
ਦਿੱਲੀ ਤੇ ਪੰਜਾਬ ਵੀ ਰੇਡਾਰ 'ਤੇ
ਦਿੱਲੀ 'ਚ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਵਿਧਾਇਕਾਂ ਨੂੰ ਖ਼ਰੀਦਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਇਹ ਇਲਜ਼ਾਮ ਮਨੀਸ਼ ਸਿਸੋਦੀਆ(manish sisodia) 'ਤੇ ਸੀਬੀਆਈ ਦੇ ਛਾਪੇ ਤੋਂ ਬਾਅਦ ਲਗਾਇਆ ਹੈ। ਅਰਵਿੰਦ ਕੇਜੀਵਾਲ ਨੇ ਕਿਹਾ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਲਈ ਪੰਜਾਬ ਵਿੱਚ ਵੀ ਇਹੀ ਦੋਸ਼ ਲਾਏ ਗਏ ਸਨ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਹੈ।
ਬਿਹਾਰ ਤੇ ਮਣੀਪੁਰ ਵਿੱਚ ਸੰਨ੍ਹਮਾਰੀ
ਬਿਹਾਰ ਵਿੱਚ ਜਦੋਂ ਨਿਤੀਸ਼ ਕੁਮਾਰ(Nitish kumar) ਨੇ ਆਰਜੇਡੀ ਨਾਲ ਹੱਥ ਮਿਲਾਇਆ ਤਾਂ ਜੇਡੀਯੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਜਿਹਾ ਦੋਸ਼ ਲੱਗਿਆ ਸੀ। ਦੂਜੇ ਪਾਸੇ ਮਣੀਪੁਰ ਵਿੱਚ ਜੇਡੀਯੂ ਦੇ 6 ਵਿਧਾਇਕਾਂ ਵਿੱਚੋਂ 5 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮਣੀਪੁਰ ਵਿੱਚ ਸਰਕਾਰ ਤੋਂ ਸਮਰਥਨ ਵਾਪਸ ਲੈ ਲਵੇਗੀ ਪਰ ਉਨ੍ਹਾਂ ਦੀ ਆਪਣੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਗਈ। ਇਸ ਤੋਂ ਪਹਿਲਾਂ ਸਾਲ 2020 ਵਿੱਚ, ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਵਿੱਚ ਜੇਡੀਯੂ ਦੇ 7 ਵਿੱਚੋਂ 6 ਵਿਧਾਇਕਾਂ ਨੂੰ ਆਪਣੀ ਪਾਰਟੀ ਵਿੱਚ ਮਿਲਾ ਲਿਆ ਸੀ।