Amit Shah: ਗ੍ਰਹਿ ਮੰਤਰੀ ਦੀ ਸੁਰੱਖਿਆ ਵਿੱਚ ਚੂਕ, ਗੱਡੀ ਦੀ ਕੀਤੀ ਭੰਨਤੋੜ
ਘਟਨਾ ਤੋਂ ਬਾਅਦ ਸ੍ਰੀਨਿਵਾਸ ਨੇ ਕਿਹਾ, "ਕਾਰ ਕਾਫ਼ਲੇ ਦੇ ਅੱਗੇ ਅਚਾਨਕ ਰੁਕ ਗਈ ਸੀ ਜਦੋਂ ਤੱਕ ਮੈਂ ਕੁਝ ਸਮਝਦਾ ਉਦੋਂ ਤੱਕ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚੀਆਂ ਨੇ ਕਾਰ ਦੀ ਤੋੜਭੰਨ ਕੀਤੀ
Amit Shah: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਚੂਕ ਹੋ ਗਈ ਹੈ। ਦਰਅਸਲ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਉਨ੍ਹਾਂ ਦੇ ਕਾਫ਼ਲੇ ਅੱਗ ਟੀਆਰਐਸ ਨੇਤਾ ਨੇ ਆਪਣੀ ਰੋਕ ਦਿੱਤੀ, ਹਾਲਾਂਕਿ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਮੌਕੇ ਤੋਂ ਹਟਵਾ ਦਿੱਤਾ। ਟੀਆਰਸੀ ਨੇਤਾ ਦੀ ਪਹਿਚਾਣ ਗੋਸੁਲਾ ਸ੍ਰੀਨਿਵਾਸ ਵਜੋਂ ਹੋਈ ਹੈ।
ਘਟਨਾ ਤੋਂ ਬਾਅਦ ਸ੍ਰੀਨਿਵਾਸ ਨੇ ਕਿਹਾ, "ਕਾਰ ਕਾਫ਼ਲੇ ਦੇ ਅੱਗੇ ਅਚਾਨਕ ਰੁਕ ਗਈ ਸੀ ਜਦੋਂ ਤੱਕ ਮੈਂ ਕੁਝ ਸਮਝਦਾ ਉਦੋਂ ਤੱਕ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚੀਆਂ ਨੇ ਕਾਰ ਦੀ ਤੋੜਭੰਨ ਕੀਤੀ, ਮੈਂ ਪੁਲਿਸ ਅਧਿਕਾਰੀਆਂ ਨਾਲ ਮਿਲਾਂਗਾ ਅਤੇ ਕਾਰਵਾਈ ਕਰਨ ਲਈ ਕਹਾਂਗਾ।"
The car stopped just like that. I was in tension. I will speak to them (Police officers). They vandalised the car. I will go, it's unnecessary tension: TRS leader Gosula Srinivas, in Hyderabad. pic.twitter.com/cxjPbYbbwR
— ANI (@ANI) September 17, 2022
13 ਦਿਨਾਂ ਵਿੱਚ ਦੂਜੀ ਵਾਰ ਸੁਰੱਖਿਆ ਵਿੱਚ ਚੂਕ ਦਾ ਮਾਮਲਾ
13 ਦਿਨਾਂ ਅੰਦਰ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਚੂਕ ਦਾ ਇਹ ਦੂਜਾ ਮਾਮਲਾ ਹੈ, ਇਸ ਤੋਂ ਪਹਿਲਾਂ 4-5 ਸਿਤੰਬਰ ਨੂੰ ਮਹਾਰਾਸ਼ਟਰ ਦੌਰ ਤੇ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ ਹੋਈ ਸੀ। ਸ਼ਾਹ ਦੇ ਮੁੰਬਈ ਦੌਰੇ ਤੇ ਇੱਕ ਸ਼ੱਕੀ ਉਨ੍ਹਾਂ ਦੇ ਆਲੇ ਦੁਆਲੇ ਕਈ ਘੰਟਿਆਂ ਤੱਕ ਘੁੰਮਦਾ ਰਿਹਾ। ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹਾਲਾਂਕਿ ਪੁਲਿਸ ਨੇ ਇਸ ਨੂੰ 2-3 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਅਜੇ ਵੀ ਪਿੱਛਾ ਨਹੀਂ ਛੱਡ ਰਿਹਾ ਕੋਰੋਨਾ, 29 ਮਰੀਜ਼ਾਂ ਦੀ ਹੋਈ ਮੌਤ