ਹੁਣ ਦੇਸ਼ 'ਚ 'ਅਮਫਾਨ' ਦਾ ਖ਼ਤਰਾ! ਕੋਰੋਨਾ ਤੋਂ ਵੀ ਵੱਡੀ ਮੁਸੀਬਤ ਪਲਾਂ ‘ਚ ਕਰ ਸਕਦੀ ਸਭ ਤਬਾਹ

ਏਬੀਪੀ ਸਾਂਝਾ Updated at: 18 May 2020 01:11 PM (IST)

ਚੱਕਰਵਾਤੀ 'ਅਮਫਾਨ' ਅੱਜ ਸੋਮਵਾਰ ਸ਼ਾਮ ਤੱਕ ਸੁਪਰ ਸਾਈਕਲੋਨ ‘ਚ ਬਦਲ ਸਕਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਤੂਫਾਨ ਬੁੱਧਵਾਰ ਨੂੰ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ਨੂੰ ਪ੍ਰਭਾਵਤ ਕਰੇਗਾ। ਇਸ ਦੌਰਾਨ ਹਵਾ ਦੀ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ। ਇਸ ਬਾਰੇ ਕੇਂਦਰ ਸਰਕਾਰ ਨੇ ਹੰਗਾਮੀ ਮੀਟਿੰਗ ਬੁਲਾ ਲਈ ਹੈ।

NEXT PREV
ਨਵੀਂ ਦਿੱਲੀ: ਇੱਕ ਪਾਸੇ ਪੂਰਾ ਦੇਸ਼ ਕੋਰੋਨਾ ਨਾਲ ਜੂਝ ਰਿਹਾ ਹੈ ਤੇ ਉਥੇ ਹੀ ਪੱਛਮੀ ਬੰਗਾਲ ਤੇ ਬੰਗਲਾਦੇਸ਼ ਲਈ ਚੁਣੌਤੀਪੂਰਨ ਸਮਾਂ ਚੱਲ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਚੱਕਰਵਾਤੀ 'ਅਮਫਾਨ' ਅੱਜ ਸੋਮਵਾਰ ਸ਼ਾਮ ਤੱਕ ਸੁਪਰ ਸਾਈਕਲੋਨ ‘ਚ ਬਦਲ ਸਕਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ

ਇਹ ਤੂਫਾਨ ਬੁੱਧਵਾਰ ਨੂੰ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ਨੂੰ ਪ੍ਰਭਾਵਤ ਕਰੇਗਾ। ਇਸ ਦੌਰਾਨ ਹਵਾ ਦੀ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ। ਇਸ ਬਾਰੇ ਕੇਂਦਰ ਸਰਕਾਰ ਨੇ ਹੰਗਾਮੀ ਮੀਟਿੰਗ ਬੁਲਾ ਲਈ ਹੈ। -


ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਚੜ੍ਹਿਆ ਚੱਕਰਵਾਤੀ ਤੂਫਾਨ 'ਅਮਫਾਨ' ਨੇ 'ਅਤਿ ਗੰਭੀਰ ਗੰਭੀਰ ਚੱਕਰਵਾਤੀ ਤੂਫਾਨ'(Extremely Severe Cyclonic Storm) ਦਾ ਰੂਪ ਧਾਰ ਲਿਆ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਆਈਐਮਡੀ ਦੇ ਹਵਾਲੇ ਨਾਲ ਕਿਹਾ ਕਿ

ਅਗਲੇ 12 ਘੰਟਿਆਂ ਵਿੱਚ ਤੂਫਾਨ ਇੱਕ ਸੁਪਰ ਸਾਈਕਲੋਨ ਵਿੱਚ ਬਦਲ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਉਣ ਵਾਲਾ ਸਮਾਂ ਉੜੀਸਾ ਤੇ ਪੱਛਮੀ ਬੰਗਾਲ ਲਈ ਕਾਫ਼ੀ ਚੁਣੌਤੀ ਭਰਪੂਰ ਹੋਣ ਵਾਲਾ ਹੈ।-




ਉੜੀਸਾ ਇਸ ਚੱਕਰਵਾਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਜਾ ਰਿਹਾ ਹੈ। ਰਾਜ ਸਰਕਾਰ ਨੇ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦੀ ਤਿਆਰੀ ਕਰ ਲਈ ਹੈ।

20 ਮਈ ਦੀ ਦੁਪਹਿਰ/ਸ਼ਾਮ ਸਮੇਂ ਦੀਘਾ (ਪੱਛਮੀ ਬੰਗਾਲ) ਤੇ ਹਾਤੀਆ ਟਾਪੂ (ਬੰਗਲਾਦੇਸ਼) ਨੂੰ ਪਾਰ ਕਰੇਗਾ। ਆਈਐਮਡੀ ਭੁਵਨੇਸ਼ਵਰ ਦੇ ਵਿਗਿਆਨੀ ਉਮਸ਼ੰਕਰ ਦਾਸ ਨੇ ਕਿਹਾ, 'ਉੱਤਰੀ ਓਡੀਸ਼ਾ ਦੇ ਤੱਟ ‘ਤੇ 'ਅਮਫਾਨ' ਦਾ ਜ਼ਿਆਦਾ ਅਸਰ ਪਵੇਗਾ ਜਦ ਉਹ ਜ਼ਮੀਨ ਨਾਲ ਟਕਰਾਏਗਾ। ਹਵਾ ਦੀ ਗਤੀ 110-120 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 130 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ।

ਕੋਰੋਨਾ ਨਾਲ ਲੜਨ ਲਈ ਨਵੀਂ ਰਣਨੀਤੀ, ਮੋਦੀ ਨੇ ਸੂਬਿਆਂ ਨੂੰ ਦਿੱਤੇ ਅਧਿਕਾਰ

ਬਾਲਾਸੌਰ, ਭਦਰਕ, ਜਾਜਪੁਰ, ਮਯੂਰਭੰਜ ਜ਼ਿਲ੍ਹਾ 20 ਮਈ ਨੂੰ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਵਿਆਪਕ ਨੁਕਸਾਨ ਹੋਣ ਦੀ ਉਮੀਦ ਹੈ। ਤੂਫਾਨ ਦੇ ਧਰਤੀ ਵੱਲ ਵਧਣ ਨਾਲ ਸਮੁੰਦਰ ਅਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ। ਮਛੇਰਿਆਂ ਨੂੰ ਸਖਤ ਸਲਾਹ ਦਿੱਤੀ ਗਈ ਹੈ ਕਿ ਉਹ ਸਮੁੰਦਰ ਵਿੱਚ ਨਾ ਜਾਣ।

ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨਡੀਆਰਐਫ) ਨੇ ਚੱਕਰਵਾਤ 'ਅਮਫਾਨ' ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੀਆਂ 10 ਟੀਮਾਂ ਉੜੀਸਾ ਤੇ ਸੱਤ ਪੱਛਮੀ ਬੰਗਾਲ ਭੇਜੀਆਂ ਹਨ। ਐਨਡੀਆਰਐਫ ਤੂਫਾਨ ਦੇ ਮੱਦੇਨਜ਼ਰ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਤੇ ਰਾਜਾਂ ਤੇ ਉਨ੍ਹਾਂ ਦੀਆਂ ਆਫ਼ਤ ਪ੍ਰਬੰਧਨ ਟੀਮਾਂ ਤੇ ਆਈਐਮਡੀ ਨਾਲ ਕੰਮ ਕਰ ਰਹੀ ਹੈ।

ਪੰਜਾਬ 'ਚੋਂ ਕੋਰੋਨਾ ਦਾ ਤੇਜ਼ੀ ਨਾਲ ਖਾਤਮਾ! 82 ਫੀਸਦ ਮਰੀਜ਼ ਹੋਏ ਠੀਕ

- - - - - - - - - Advertisement - - - - - - - - -

© Copyright@2024.ABP Network Private Limited. All rights reserved.