ਦਰਅਸਲ ਲੰਡਨ ਦੀ ਇੱਕ ਅਦਾਲਤ 'ਚ ਚੀਨ ਦੇ ਬੈਂਕਾਂ ਦੇ 4760 ਕਰੋੜ ਰੁਪਏ ਦੇ ਕਰਜ਼ੇ ਨਾਲ ਜੂੜੇ ਮਾਮਲੇ ਦੀ ਸੁਣਵਾਈ ਦੌਰਾਨ ਅਨਿਲ ਅੰਬਾਨੀ ਦੇ ਵਕੀਲ ਨੇ ਅਜਿਹਾ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਦੀ ਟੈਲੀਕਾਮ ਇੰਡਸਟਰੀ 'ਚ ਜਾਰੀ ਉਥਲ-ਪੁਥਲ ਦੇ ਕਾਰਨ ਅੰਬਾਨੀ ਦੀ ਜਾਇਦਾਦ ਖ਼ਤਮ ਹੋ ਗਈ ਤੇ ਹੁਣ ਅੰਬਾਨੀ ਕੋਲ ਪੈਸੇ ਨਹੀਂ ਹੈ।
ਦਰਅਸਲ ਚੀਨ ਦੇ ਤਿੰਨ ਬੈਂਕਾਂ ਨੇ ਅਨਿਲ ਅੰਬਾਨੀ ਖ਼ਿਲਾਫ਼ 680 ਮਿਿਲਅਨ ਡਾਲਰ ਦਾ ਕਰਜ਼ਾ ਨਾ ਚੁਕਾਉਣ ਦਾ ਮਾਮਲਾ ਲੰਡਨ ਕੋਰਟ 'ਚ ਦਰਜ ਕਰਵਾਇਆ ਹੈ। ਇਨ੍ਹਾਂ ਬੈਂਕਾਂ ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ ਨੂੰ 925.20 ਮਿਿਲਅਨ ਡਾਲਰ ਦਾ ਲੋਨ ਦਿੱਤਾ ਸੀ। ਉਸ ਸਮੇਂ ਅਨਿਲ ਨੇ ਕਿਹਾ ਸੀ ਕਿ ਉਹ ਇਸ ਲੋਨ ਦੀ ਪਰਸਨਲ ਗਰੰਟੀ ਦਿੰਦੇ ਹਨ, ਪਰ ਉਨ੍ਹਾਂ ਦੀ ਕੰਪਨੀ ਲੋਨ ਚੁਕਾਉਣ 'ਚ ਡਿਫਾਲਟ ਹੋ ਗਈ। ਹੁਣ ਅੰਬਾਨੀ ਨੇ ਅਜਿਹੀ ਕਿਸੇ ਵੀ ਗਰੰਟੀ ਵੈਧਤਾ ਤੋਂ ਇਨਕਾਰ ਕੀਤਾ ਹੈ।