ਪੜਚੋਲ ਕਰੋ

ਪੰਜਾਬ ਦੇ ਕਿਸਾਨਾਂ 'ਤੇ ਇੱਕ ਹੋਰ ਮਾਰ, ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਹੋਣਗੀਆਂ ਪ੍ਰਭਾਵਿਤ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਇੱਕ ਮਹੀਨੇ ਤੋਂ ਜਾਰੀ ਹਨ। ਸੂਬੇ ਦੇ ਵੱਖੋ-ਵੱਖਰੇ ਹਿੱਸਿਆਂ ’ਚ ਰੋਸ ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨ ‘ਰੇਲ ਰੋਕੋ’ ਅੰਦੋਲਨ ਚਲਾ ਰਹੇ ਹਨ।

ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਇੱਕ ਮਹੀਨੇ ਤੋਂ ਜਾਰੀ ਹਨ। ਸੂਬੇ ਦੇ ਵੱਖੋ-ਵੱਖਰੇ ਹਿੱਸਿਆਂ ’ਚ ਰੋਸ ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨ ‘ਰੇਲ ਰੋਕੋ’ ਅੰਦੋਲਨ ਚਲਾ ਰਹੇ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਡੱਕਣ ਲਈ ਲਿਆਂਦੇ ਬਿੱਲਾਂ ਮਗਰੋਂ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹ ਦਿੱਤੇ ਸੀ ਪਰ ਕੇਂਦਰ ਸਰਕਾਰ ਨੇ ਰੇਲਾਂ ਨਹੀਂ ਚਲਾਈਆਂ। ਇਸ ਕਾਰਨ ਉੱਥੇ ਕਈ ਵਸਤਾਂ ਦੀ ਘਾਟ ਪੈਦਾ ਹੋ ਗਈ ਹੈ।
ਮਾਲ ਗੱਡੀਆਂ ਦੇ ਰੱਦ ਹੋਣ ਨਾਲ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਯੂਰੀਆ ਦੀ ਭਾਰੀ ਕਮੀ ਹੋ ਗਈ ਹੈ। ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਰੱਬੀ ਦੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨਾਂ ਨੂੰ ਰੱਬੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਯੂਰੀਆ ਤੇ ਡਾਇਮੋਨੀਅਮ ਫ਼ਾਸਫ਼ੇਟ ਭਾਵ ਏਪਾ ਦੀ ਜ਼ਰੂਰਤ ਹੁੰਦੀ ਹੈ।
ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਜ ਵਿੱਚ ਯੂਰੀਆ ਦੀ ਕਮੀ ਹੈ। ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਰੱਬੀ ਦੇ ਸੀਜ਼ਨ ਲਈ 14.50 ਲੱਖ ਟਨ ਯੂਰੀਆ ਦੀ ਲੋੜ ਹੈ ਪਰ ਸੂਬੇ ਵਿੱਚ ਕੇਵਲ 75,000 ਟਨ ਯੂਰੀਆ ਹੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚਾਰ ਲੱਖ ਟਨ ਯੂਰੀਆ ਦੀ ਖੇਪ ਅਕਤੂਬਰ ਮਹੀਨੇ ਆਉਣੀ ਸੀ ਪਰ ਸਿਰਫ਼ ਇੱਕ ਲੱਖ ਟਨ ਹੀ ਪੁੱਜੀ ਹੈ। ਨਵੰਬਰ ਲਈ ਰਾਜ ਵਿੱਚ ਚਾਰ ਲੱਖ ਟਨ ਯੂਰੀਆ ਦੀ ਵੰਡ ਕੀਤੀ ਗਈ ਹੈ।
ਕਣਕ ਦੀ ਬਿਜਾਈ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੱਬੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਲਗਪਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੀ ਆਸ ਹੈ। ਪੰਜਾਬ ਨੂੰ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਰੇਲ ਗੱਡੀਆਂ ਰਾਹੀਂ ਯੂਰੀਆ ਦੀ ਸਪਲਾਈ ਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਦੀ ਢੋਆ-ਢੁਆਈ ਦੀਆਂ ਸੇਵਾਵਾਂ ਬਹਾਲ ਕਰਨ ਲਈ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਦਖ਼ਲ ਦੇਣ ਲਈ ਆਖਿਆ ਸੀ, ਜਿਸ ਉੱਤੇ ਗੋਇਲ ਨੇ ਪੰਜਾਬ ਸਰਕਾਰ ਤੋਂ ਰੇਲ-ਗੱਡੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਭਰੋਸਾ ਮੰਗਿਆ ਸੀ।
ਉਧਰ, ਪੰਜਾਬ ਵਿੱਚ ਬਿਜਲੀ ਦੀ ਹਾਲਤ ਵੀ ਖ਼ਰਾਬ ਹੋ ਗਈ ਹੈ। ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਣ ਕੋਲੇ ਦੀ ਸਪਲਾਈ ਠੀਕ ਤਰੀਕੇ ਨਹੀਂ ਹੋ ਰਹੀ ਹੈ; ਇਸੇ ਲਈ ਉਤਪਾਦਨ ਰੁਕੇ ਹੋਏ ਹਨ। ਕੋਲਾ ਆਧਾਰਤ ਬਿਜਲੀ ਪਲਾਂਟਾਂ ਵਿੱਚ ਹੁਣ ਕੋਲਾ ਨਾਮਾਤਰ ਬਚਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਸਹਾਇਕ ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਨੇ ਹਾਲ ਹੀ ਵਿੱਚ ਆਖਿਆ ਸੀ ਕਿ ਪੰਜ ਤਾਪ ਬਿਜਲੀ ਘਰਾਂ ਵਿੱਚੋਂ ਕੇਵਲ ਇੱਕੋ ਚੱਲ ਰਿਹਾ ਹੈ। ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਜਲੀ ਦੀ ਮੌਜੂਦਾ ਹਾਲਤ ਨੂੰ ਤਰਸਯੋਗ ਦੱਸਿਆ ਸੀ। ਰਾਜਪੁਰਾ ’ਚ ਨਾਭਾ ਥਰਮਲ ਪਲਾਂਟ ਤੇ ਮਾਨਸਾ ’ਚ ਤਲਵੰਡੀ ਸਾਬੋ ਪਾਵਰ ਲਿਮਿਟੇਡ ਵਿੱਚ ਕੋਲਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਜੱਦੀ ਘਰ ਪਹੁੰਚੇ, ਲੋਕਾਂ ਨੂੰ ਹੱਥ ਜੋੜ ਕੇ ਬੁਲਾਈ ਫਤਿਹ; ਥੋੜ੍ਹੀ ਦੇਰ 'ਚ ਸ਼ਮਸ਼ਾਨਘਾਟ ਜਾਣਗੇ...
ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਜੱਦੀ ਘਰ ਪਹੁੰਚੇ, ਲੋਕਾਂ ਨੂੰ ਹੱਥ ਜੋੜ ਕੇ ਬੁਲਾਈ ਫਤਿਹ; ਥੋੜ੍ਹੀ ਦੇਰ 'ਚ ਸ਼ਮਸ਼ਾਨਘਾਟ ਜਾਣਗੇ...
ਹੈਵਾਨ ਬਣਿਆ ਪਿਓ, ਆਪਣੇ 3 ਬੱਚਿਆਂ ਤੇ ਪਤਨੀ ਨੂੰ ਗੋਲੀ ਨਾਲ ਭੁੰਨਿਆ, ਪੁੱਤ ਕਰਦਾ ਰਿਹਾ ਮਿੰਨਤਾਂ- ਨਾ ਮਾਰੋ...; ਮਾਮਲ ਜਾਣ ਉੱਡ ਜਾਣਗੇ ਹੋਸ਼
ਹੈਵਾਨ ਬਣਿਆ ਪਿਓ, ਆਪਣੇ 3 ਬੱਚਿਆਂ ਤੇ ਪਤਨੀ ਨੂੰ ਗੋਲੀ ਨਾਲ ਭੁੰਨਿਆ, ਪੁੱਤ ਕਰਦਾ ਰਿਹਾ ਮਿੰਨਤਾਂ- ਨਾ ਮਾਰੋ...; ਮਾਮਲ ਜਾਣ ਉੱਡ ਜਾਣਗੇ ਹੋਸ਼
Cyclone Akvan News: ਚੱਕਰਵਾਤੀ ਤੂਫਾਨ 'ਅਕਵਾਨ' ਕਾਰਨ ਮੱਚੇਗੀ ਤਬਾਹੀ, ਇਨ੍ਹਾਂ 8 ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਕਿੱਥੇ ਜਾਰੀ ਹੋਇਆ ਧੁੰਦ ਦਾ ਅਲਰਟ?
ਚੱਕਰਵਾਤੀ ਤੂਫਾਨ 'ਅਕਵਾਨ' ਕਾਰਨ ਮੱਚੇਗੀ ਤਬਾਹੀ, ਇਨ੍ਹਾਂ 8 ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਕਿੱਥੇ ਜਾਰੀ ਹੋਇਆ ਧੁੰਦ ਦਾ ਅਲਰਟ?
BJP-Akali Dal Alliance: ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ, ਚੰਡੀਗੜ੍ਹ 'ਚ ਵੱਖ-ਵੱਖ ਚੋਣ ਤਿਆਰੀਆਂ ਸ਼ੁਰੂ, ਭਾਜਪਾ ਪ੍ਰਧਾਨ ਕੱਲ੍ਹ ਕਰਨਗੇ...
ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ, ਚੰਡੀਗੜ੍ਹ 'ਚ ਵੱਖ-ਵੱਖ ਚੋਣ ਤਿਆਰੀਆਂ ਸ਼ੁਰੂ, ਭਾਜਪਾ ਪ੍ਰਧਾਨ ਕੱਲ੍ਹ ਕਰਨਗੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Mother Passed Away: ਮਾਤਾ ਦੀ ਅਰਥੀ ਨੂੰ ਮੋਢਾ ਦਿੰਦੇ ਨਮ ਹੋਈਆਂ CM ਦੀਆਂ ਅੱਖਾਂ, ਸਾਰੀ ਰਾਤ ਪਾਰਥਿਕ ਸਰੀਰ ਕੋਲ ਬੈਠੇ ਰਹੇ, ਥੋੜ੍ਹੀ ਦੇਰ 'ਚ ਹੋਏਗਾ ਅੰਤਿਮ ਸਸਕਾਰ...
CM Mother Passed Away: ਮਾਤਾ ਦੀ ਅਰਥੀ ਨੂੰ ਮੋਢਾ ਦਿੰਦੇ ਨਮ ਹੋਈਆਂ CM ਦੀਆਂ ਅੱਖਾਂ, ਸਾਰੀ ਰਾਤ ਪਾਰਥਿਕ ਸਰੀਰ ਕੋਲ ਬੈਠੇ ਰਹੇ, ਥੋੜ੍ਹੀ ਦੇਰ 'ਚ ਹੋਏਗਾ ਅੰਤਿਮ ਸਸਕਾਰ...
Earthquake News: ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Bodybuilder Case: ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Embed widget