ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿੱਚ ਕੁਫ਼ਰ ਦੇ ਦੋਸ਼ ਵਿੱਚ ਤੇ ਫਿਰ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਵਾਲੀ ਇਸਾਈ ਔਰਤ ਆਸੀਆ ਬੀਬੀ ਨੇ ਅੱਠ ਸਾਲ ਜੇਲ੍ਹ ਦੀ ਸਜ਼ਾ ਕੱਟੀ। ਇਸ ਤੋਂ ਬਾਅਦ ਉਸ ਨੇ ਫਰਾਂਸ ਦੀ ਸਰਕਾਰ ਤੋਂ ਸਿਆਸੀ ਸ਼ਰਨ ਮੰਗੀ ਹੈ। ਸੋਮਵਾਰ ਨੂੰ ਇੱਕ ਰੇਡੀਓ ਇੰਟਰਵਿਊ ਦਿੰਦੇ ਹੋਏ ਆਸੀਆ ਬੀਬੀ ਨੇ ਕਿਹਾ ਕਿ ਮੇਰੀ ਫਰਾਂਸ ਵਿੱਚ ਰਹਿਣ ਦੀ ਬਹੁਤ ਇੱਛਾ ਹੈ।

ਆਸੀਆ ਬੀਬੀ ਆਪਣੇ ਪਰਿਵਾਰ ਨਾਲ ਸਾਲ 2018 'ਚ ਕੈਨੇਡਾ ਆਈ ਸੀ ਤੇ ਇਸ ਸਮੇਂ ਫਰਾਂਸ ਦੇ ਦੌਰੇ 'ਤੇ ਹੈ। ਇਹ ਉਸ ਦੀ ਫਰਾਂਸ ਦੀ ਪਹਿਲੀ ਯਾਤਰਾ ਹੈ। ਬੀਬੀ ਦਾ ਸਫ਼ਰ ਉਸ ਦੀ ਕਿਤਾਬ ਐਨਫਿਨ ਲਿਬਰੇ ਭਾਵ ਫਾਈਨਲੀ ਫ਼ਰੀ (ਆਖਰਕਾਰ ਆਜ਼ਾਦੀ) ਦੇ ਪ੍ਰਕਾਸ਼ਤ ਤੋਂ ਬਾਅਦ ਹੋਈ।



ਉਸ ਨੇ ਫ੍ਰੈਂਚ ਪੱਤਰਕਾਰ ਐਨੀ-ਇਜ਼ਾਬੇਲ ਟੋਲੈਟ ਦਾ ਹਵਾਲਾ ਦਿੱਤਾ, ਜਿਸ ਨੇ ਆਸੀਆ ਦੀ ਰਿਹਾਈ ਲਈ ਲੰਬੇ ਸਮੇਂ ਤਕ ਮੁਹਿੰਮ ਚਲਾਈ ਤੇ ਉਸ 'ਤੇ ਇੱਕ ਕਿਤਾਬ ਲਿਖੀ। ਉਸ ਨੇ ਕਿਹਾ ਕਿ ਮੇਰੀ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨਾਲ ਮੁਲਾਕਾਤ ਨਹੀਂ ਹੋਈ ਹੈ, ਪਰ ਮੈਂ ਸਪਸ਼ਟ ਤੌਰ 'ਤੇ ਰਾਸ਼ਟਰਪਤੀ ਨੂੰ ਚਾਹਾਂਗੀ ਕਿ ਉਹ ਮੇਰੀ ਬੇਨਤੀ ਨੂੰ ਸੁਣਨ। ਆਸ਼ੀਆ ਨੇ ਵੀ ਕੈਨੇਡਾ ਦਾ ਧੰਨਵਾਦ ਕੀਤਾ।

ਦੱਸ ਦੇਈਏ ਕਿ ਆਸੀਆ ਨੂੰ ਸਾਲ 2010 ਵਿੱਚ ਇੱਕ ਪਾਕਿਸਤਾਨੀ ਅਦਾਲਤ ਨੇ ਨਿੰਦਿਆ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਸੀ ਪਰ 2018 ਵਿੱਚ ਉਸਨੂੰ ਬਰੀ ਕਰ ਦਿੱਤਾ ਗਿਆ ਸੀ।