ਪੜਚੋਲ ਕਰੋ
(Source: ECI/ABP News)
ਹੁਣ ਪੰਜਾਬ 'ਤੇ ਟਿੱਡੀ ਦਲ ਦਾ ਹਮਲਾ, ਹਜ਼ਾਰਾਂ ਏਕੜ ਫਸਲ ਤਬਾਹ
ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਕਿਸਾਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਕਾਰਨ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਹੈ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ।
![ਹੁਣ ਪੰਜਾਬ 'ਤੇ ਟਿੱਡੀ ਦਲ ਦਾ ਹਮਲਾ, ਹਜ਼ਾਰਾਂ ਏਕੜ ਫਸਲ ਤਬਾਹ attack by grasshopper on crops in fazilka and administration in action ਹੁਣ ਪੰਜਾਬ 'ਤੇ ਟਿੱਡੀ ਦਲ ਦਾ ਹਮਲਾ, ਹਜ਼ਾਰਾਂ ਏਕੜ ਫਸਲ ਤਬਾਹ](https://static.abplive.com/wp-content/uploads/sites/5/2020/02/04175737/TIDDY-DAL-ATTACK.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਟਿੱਡੀ ਦਲ ਨੇ ਹੁਣ ਫਾਜ਼ਿਲਕਾ ਦਾ ਰੁਖ ਕਰ ਲਿਆ ਹੈ, ਜਿਨ੍ਹਾਂ ਨੇ ਪਿੰਡ ਰੂਪਨਗਰ ਤੇ ਬਕੈਨਵਾਲਾ 'ਚ ਆਪਣਾ ਡੇਰਾ ਪਾ ਲਿਆ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਖੇਤੀਬਾੜੀ ਵਿਭਾਗ ਵੱਲੋਂ ਐਮਰਜੰਸੀ ਮੀਟਿੰਗ ਕੀਤੀ ਗਈ।
ਮੀਟਿੰਗ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਦਰਖਤਾਂ ਤੇ ਟਿੱਡੀ ਦਲ 'ਤੇ ਸਪ੍ਰੇਅ ਕੀਤੀ। ਇਸ ਦੇ ਨਾਲ ਹੀ ਮਹਿਕਮੇ ਵੱਲੋਂ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਬਠਿੰਡਾ ਤੇ ਤਰਨ ਤਾਰਨ ਇਲਾਕੇ ਦੇ ਕਿਸਾਨਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਵਿਭਾਗ ਦੇ ਮੁੱਖ ਅਧਿਕਾਰੀ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਐਤਵਾਰ ਨੂੰ ਅਚਾਨਕ ਹੋਏ ਟਿੱਡੀ ਦਲ ਦੇ ਹਮਲੇ ਦੀ ਜਾਣਕਾਰੀ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਦਿੱਤੀ। ਇਸ ਤੋਂ ਬਾਅਦ ਟੀਮ ਨੂੰ ਤੁਰੰਤ ਮੌਕੇ 'ਤੇ ਰਵਾਨਾ ਕੀਤਾ ਗਿਆ।
ਮੁੱਖ ਅਧਿਕਾਰ ਨੇ ਅੱਗੇ ਦੱਸਿਆ ਕਿ ਟਿੱਡੀਆਂ ਰਾਤ ਦੇ ਹਨੇਰੇ 'ਚ ਉੱਚੀਆਂ ਥਾਂਵਾਂ 'ਤੇ ਬੈਠਦੀਆਂ ਹਨ ਤੇ ਸਵੇਰ ਦੀ ਰੋਸ਼ਨੀ 'ਚ ਫਸਲਾਂ 'ਤੇ ਹਮਲਾ ਕਰਦੀਆਂ ਹਨ। ਇਸ ਦੌਰਾਨ ਸਪ੍ਰੇਅ ਕਰਨ ਲਈ ਅਬੋਹਰ ਤੇ ਫਾਜ਼ਿਲਕਾ ਤੋਂ ਫਾਈਰ ਬ੍ਰਿਗੇਡ ਮੰਗਵਾ ਕੇ ਟਿੱਡੀਆਂ ਨੂੰ ਮਾਰਿਆ ਗਿਆ।
ਦੱਸ ਦਈਏ ਕਿ ਟਿੱਡੀ ਦਲ ਨੇ ਸੋਮਵਾਰ ਨੂੰ ਸਵੇਰੇ ਹੋਣ ਤੋਂ ਬਾਅਦ ਵੱਖ-ਵੱਖ ਫਸਲਾਂ ਸਣੇ ਸਰੋਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜਿਸ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)