ਗਗਨਦੀਪ ਸ਼ਰਮਾ
ਅੰਮ੍ਰਿਤਸਰ: ਸਰਹੱਦੀ ਖੇਤਰਾਂ ਦੇ 'ਚ ਪੰਜਾਬ ਦੇ ਸਰਕਾਰੀ ਹਸਪਤਾਲ ਗਰੀਬ ਲੋਕਾਂ ਦੀਆਂ ਸਿਹਤ ਸਹੂਲਤਾਂ ਨਾਲ ਕਿਵੇਂ ਖਿਲਵਾੜ ਕਰ ਰਹੇ ਹਨ, ਇਸ ਦੀ ਜਿਊਂਦੀ ਜਾਗਦੀ ਮਿਸਾਲ ਅਟਾਰੀ ਦੀ ਮਿੰਨੀ ਪੀਐਚਸੀ 'ਚ 'ਏਬੀਪੀ ਸਾਂਝਾ' ਦੀ ਟੀਮ ਵੱਲੋਂ ਕੀਤੀ ਗਈ ਫੇਰੀ ਦੌਰਾਨ ਦੇਖਣ ਨੂੰ ਮਿਲੀ। ਇਸ ਦੌਰਾਨ ਵੇਖਣ ਨੂੰ ਮਿਲਿਆ ਕਿ ਇੱਕ ਤਾਂ ਮਿੰਨੀ ਪੀਐਚਸੀ ਵਿੱਚ ਡਾਕਟਰਾਂ ਦੀ ਘਾਟ ਹੈ, ਉੱਥੇ ਹੀ ਇੱਥੇ ਫਾਰਮਾਸਿਸਟ ਤੇ ਨਰਸ ਲੋਕਾਂ ਨੂੰ ਜੋ ਦਵਾਈਆਂ ਜਾਂ ਟੀਕੇ ਦੇ ਰਹੇ ਹਨ, ਉਨ੍ਹਾਂ ਦੀ ਮਿਆਦ ਪੁੱਗਿਆਂ ਨੂੰ ਵੀ ਮਹੀਨੇ ਬੀਤ ਚੁੱਕੇ ਹਨ ਜੋ ਆਪਣੇ ਆਪ ਵਿੱਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਹੈ।
ਮਿੰਨੀ ਪੀਐਚਸੀ ਦੇ ਅਪਰੇਸ਼ਨ ਥੀਏਟਰ ਤੇ ਡਿਸਪੈਂਸਰੀ 'ਚ ਜੋ ਦਵਾਈਆਂ ਤੇ ਟੀਕੇ ਪਏ ਹਨ, ਉਨ੍ਹਾਂ ਦੀ ਮਿਆਦ ਨਵੰਬਰ 2019 ਵਿੱਚ ਸਮਾਪਤ ਹੋ ਚੁੱਕੀ ਹੈ। ਹਾਲੇ ਵੀ ਉਹ ਟੀਕੇ ਤੇ ਬਾਕੀ ਦਵਾਈਆਂ ਡਿਸਪੈਂਸਰੀ ਦਾ ਸ਼ਿੰਗਾਰ ਬਣੀਆਂ ਹਨ ਤੇ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਪਰੇਸ਼ਨ ਥੀਏਟਰ ਤੇ ਡਿਸਪੈਂਸਰੀ 'ਚ ਕੁਝ ਦਵਾਈਆਂ ਤੇ ਟੀਕੇ ਅਜਿਹੇ ਮਿਲੇ ਜਿਨ੍ਹਾਂ ਦੀ ਮਿਆਦ ਜਨਵਰੀ 2000 ਸੀ।
ਜਨਵਰੀ ਦੇ 16 ਦਿਨ ਬੀਤਣ ਤੋਂ ਬਾਅਦ ਵੀ ਇਨ੍ਹਾਂ ਨੂੰ ਹਾਲੇ ਉਸੇ ਤਰ੍ਹਾਂ ਇਸਤੇਮਾਲ ਕਰ ਲਿਆ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਟਾਫ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਿਆਦ ਪੁੱਗ ਚੁੱਕੀਆਂ ਦਵਾਈਆਂ ਜਾਂ ਟੀਕਿਆਂ ਦੇ ਇਸਤੇਮਾਲ ਨਾਲ ਕਿਸੇ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਸਰਕਾਰੀ ਹਸਪਤਾਲਾਂ ਤੋਂ ਬਚਕੇ! ਮਿਆਦ ਪੁੱਗੀਆਂ ਦਵਾਈਆਂ ਨਾਲ ਹੀ ਇਲਾਜ
ਏਬੀਪੀ ਸਾਂਝਾ
Updated at:
16 Jan 2020 03:11 PM (IST)
ਸਰਹੱਦੀ ਖੇਤਰਾਂ ਦੇ 'ਚ ਪੰਜਾਬ ਦੇ ਸਰਕਾਰੀ ਹਸਪਤਾਲ ਗਰੀਬ ਲੋਕਾਂ ਦੀਆਂ ਸਿਹਤ ਸਹੂਲਤਾਂ ਨਾਲ ਕਿਵੇਂ ਖਿਲਵਾੜ ਕਰ ਰਹੇ ਹਨ, ਇਸ ਦੀ ਜਿਊਂਦੀ ਜਾਗਦੀ ਮਿਸਾਲ ਅਟਾਰੀ ਦੀ ਮਿੰਨੀ ਪੀਐਚਸੀ 'ਚ 'ਏਬੀਪੀ ਸਾਂਝਾ' ਦੀ ਟੀਮ ਵੱਲੋਂ ਕੀਤੀ ਗਈ ਫੇਰੀ ਦੌਰਾਨ ਦੇਖਣ ਨੂੰ ਮਿਲੀ।
- - - - - - - - - Advertisement - - - - - - - - -