ਪੜਚੋਲ ਕਰੋ

ਬਾਦਲ ਪਿਓ-ਪੁੱਤ ਨੇ ਖ਼ੂਬ ਕੱਢੀ ਭੜਾਸ, ਟਕਸਾਲੀਆਂ ਨੂੰ ਰੱਜ ਕੇ ਭੰਡਿਆ

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਮੈਂ ਨਹੀ ਸਗੋਂ ਕੋਰ ਕਮੇਟੀ ਨੇ ਚੁਣਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਰੱਜ ਕੇ ਟਕਸਾਲੀਆਂ ਨੂੰ ਕੋਸਿਆ, ਨਸੀਹਤ ਵੀ ਦਿੱਤੀ ਕਿ ਉਨ੍ਹਾਂ ਨੇ ਪਾਰਟੀ ਤੋਂ ਵੱਖ ਹੋ ਕੇ ਵੱਡੀ ਬੱਜਰ ਗਲਤੀ ਕੀਤੀ।

ਅੰਮ੍ਰਿਤਸਰ: ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਸੂਬਾ ਸਰਕਾਰ ਖਿਲਾਫ ਇੱਕ ਰੋਸ ਰੈਲੀ ਕੀਤੀ, ਜਿਸ 'ਚ ਸੁਖਬੀਰ ਬਾਦਲ ਨੇ ਸੂਬਾ ਸਰਕਾਰ 'ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕੈਪਟਨ ਐਸ਼ਪ੍ਰਸਤੀ ਕਰਦਾ, ਮੁੱਖ ਮੰਤਰੀ ਐਸ਼ ਕਰਨ ਲਈ ਨਹੀਂ ਹੁੰਦਾ। ਇਸ ਦੇ ਨਾਲ ਹੀ ਬਾਦਲ ਨੇ ਇੱਕ ਵਾਰ ਫੇਰ ਕੈਪਟਨ ਬਾਰੇ ਕਿਹਾ ਕਿ ਉਹ ਝੂਠੀਆਂ ਸਹੁੰਆਂ ਖਾ ਕੇ ਸੱਤਾ 'ਚ ਆਇਆ ਹੈ। ਜਿਸ ਨੇ ਕੋਈ ਵਿਕਾਸ ਕੰਮ ਨਹੀਂ ਕੀਤਾ ਅਤੇ ਨਾ ਕੋਈ ਗਰਾਂਟ ਦਿੱਤੀ। ਉਨ੍ਹਾਂ ਆਪਣੀ ਸਰਕਾਰ ਦੇ ਸੋਲੇ ਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਘਰ-ਘਰ ਬਿਜਲੀ ਭੇਜੀ, ਸਭ ਤੋਂ ਸਸਤੇ ਥਰਮਲ ਪਲਾਂਟ ਪੰਜਾਬ 'ਚ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਵਿਭਾਗ ਨੂੰ ਪੈਸੇ ਨਹੀਂ ਦੇ ਰਹੀ ਇਸ ਕਰਕੇ ਬਿਜਲੀ ਮਹਿੰਗੀ ਵੇਚ ਰਹੇ ਹਨ। ਇਸ ਦੇ ਨਾਲ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ, ਸਿਹਤ ਸਹੂਲਤਾਂ ਦਾ ਬੁਰਾ ਹਾਲ ਕਰ ਦਿੱਤਾ। ਉੱਧਰ ਸੁਖਬੀਰ ਨੇ ਦੁਹਰਾਇਆ ਕਿ ਬਹਿਬਲ ਕਲਾਂ ਕੇਸ ਦੇ ਮੁੱਖ ਗਵਾਹ ਨੇ ਖੁਦਕੁਸ਼ੀ ਕੀਤੀ ਕਿਉਂਕਿ ਕਾਂਗਰਸ ਦਾ ਮੰਤਰੀ ਤੇ ਵਿਧਾਇਕ ਉਸ ਨੂੰ ਤੰਗ ਕਰ ਰਹੇ ਸੀ। ਸੁਖਬੀਰ ਨੇ ਡਾ. ਅਜਨਾਲਾ ਤੇ ਬੋਨੀ ਅਜਨਾਲਾ ਦਾ ਅਕਾਲੀ ਦਲ 'ਚ ਵਾਪਸ ਆਉਣ 'ਤੇ ਸਵਾਗਤ ਕੀਤਾ। ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਮੇਰੀ ਖੁਆਇਸ਼ ਪੂਰੀ ਕੀਤੀ ਕਿ ਮੈਂ ਮਾਝੇ ਦੀ ਸੰਗਤ ਦੇ ਦਰਸ਼ਨ ਕਰ ਸਕਾਂ। ਉਨ੍ਹਾਂ ਸੂਬਾ ਸਰਕਾਰ 'ਤੇ ਤੰਜ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਨੂੰ ਵਾਅਦਾ ਖਿਲਾਫ਼, ਧੋਖਾ ਦੇਣ ਵਾਲਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਕੈਪਟਨ ਨੂੰ ਚੈਲੇਂਜ ਕਰਦਾ ਹੈ। ਕੈਪਟਨ ਜਾਂ ਤਾਂ ਆਪਣੇ ਵਾਅਦੇ ਪੂਰੇ ਕਰੇ ਨਹੀਂ ਤਾਂ ਗੱਦੀ ਛੱਡੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਸਰਕਾਰ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਨਾ ਕਰੇ ਉਸ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ, ਜਵਾਹਰ ਲਾਲ ਨਹਿਰੂ ਨੇ ਵੀ ਸਿੱਖਾਂ 'ਤੇ ਜ਼ੁਲਮ ਕੀਤਾ ਅਤੇ ਪੰਜਾਬ ਨੂੰ ਲੰਗੜਾ ਸੂਬਾ ਬਣਾਇਆ ਦਿੱਤਾ ਜਿਸ ਦੀ ਆਪਣੀ ਰਾਜਧਾਨੀ ਵੀ ਨਹੀਂ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋਇਆ ਕੁਝ ਪਾਰਟੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ। ਉਨ੍ਹਾਂ ਨੇ ਬ੍ਰਹਮਪੁਰਾ ਤੇ ਢੀਂਡਸਾ ਮਾਮਲੇ 'ਚ ਕਿਹਾ ਕਿ ਜੋ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਦੇ, ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ। ਇਨਾ ਨੂੰ ਪਾਰਟੀ ਨੇ ਸਭ ਕੁਝ ਦਿੱਤਾ, ਅਹੁਦੇ, ਵਜ਼ੀਰੀਆ ਦਿੱਤੀਆਂ ਪਰ ਮੁੱਖ ਧਾਰਾ ਤੋਂ ਵੱਖ ਹੋ ਕੇ ਕੋਈ ਤੁਪਕਾ ਦਰਿਆ ਨਹੀਂ ਬਣ ਸਕਦਾ।

ਟਾਪ ਹੈਡਲਾਈਨ

40 ਲੱਖ ਮਹਿਲਾਵਾਂ ਨੂੰ ਮਿਲੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ
40 ਲੱਖ ਮਹਿਲਾਵਾਂ ਨੂੰ ਮਿਲੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਵੱਡੀ ਵਾਰਦਾਤ! ਚੰਡੀਗੜ੍ਹ 'ਚ ਵਕੀਲ ਨੇ ਔਰਤ ਨੂੰ ਮਾਰੀ ਗੋਲੀ, ਮੱਚੀ ਸਨਸਨੀ; ਬਣਿਆ ਦਹਿਸ਼ਤ ਦਾ ਮਾਹੌਲ
ਵੱਡੀ ਵਾਰਦਾਤ! ਚੰਡੀਗੜ੍ਹ 'ਚ ਵਕੀਲ ਨੇ ਔਰਤ ਨੂੰ ਮਾਰੀ ਗੋਲੀ, ਮੱਚੀ ਸਨਸਨੀ; ਬਣਿਆ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
Embed widget