ਪੜਚੋਲ ਕਰੋ
Advertisement
ਭਗਵੰਤ ਮਾਨ ਦੀ ਨਵਜੋਤ ਸਿੱਧੂ ਤੇ ਪਰਗਟ ਸਿੰਘ 'ਤੇ ਅੱਖ ਪਰ ਸੀਐਮ ਕੈਂਡੀਡੇਟ 'ਤੇ ਕਨਫਿਊਜ਼
ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਮਗਰੋਂ ਪੰਜਾਬ ਦੇ ਇਕਲੌਤੇ 'ਆਪ' ਸੰਸਦ ਮੈਂਬਰ ਭਗਵੰਤ ਮਾਨ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਖਾਸ ਤਾਰੀਫ ਕੀਤੀ।
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਮਗਰੋਂ ਪੰਜਾਬ ਦੇ ਇਕਲੌਤੇ 'ਆਪ' ਸੰਸਦ ਮੈਂਬਰ ਭਗਵੰਤ ਮਾਨ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਖਾਸ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਹਨ ਤੇ ਉਹ ਚਾਹੁੰਦੇ ਹਨ ਸਿੱਧੂ 'ਆਪ' 'ਚ ਸ਼ਾਮਲ ਹੋਣ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਗਟ ਸਿੰਘ ਨੂੰ ਵੀ ਪਾਰਟੀ 'ਚ ਵੈਲਕਮ ਕਿਹਾ।
ਉਂਝ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਸਵਾਲ ਕੀਤਾ ਤਾਂ ਉਹ ਟਾਲਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸੀਐਮ ਦਾ ਚਿਹਰਾ ਪੰਜਾਬ ਦੀ ਸੱਮਸਿਆ ਦਾ ਹੱਲ ਨਹੀਂ। ਦਿੱਲੀ 'ਚ 'ਆਪ' ਦੀ ਜ਼ਬਰਦਸਤ ਜਿੱਤ 'ਤੇ ਉਨ੍ਹਾਂ ਕਿਹਾ ਕਿ ਦਿੱਲੀ 'ਚ ਸਾਰੇ ਸੂਬਿਆਂ ਦੇ ਲੋਕ ਰਹਿੰਦੇ ਹਨ ਜਿਸ ਕਰਕੇ ਦਿੱਲੀ ਹੁਣ ਦੇਸ਼ ਬਦਲੇਗੀ।
ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਸੂਬੇ 'ਚ ਇਸ ਸਮੇਂ ਹਸਪਤਾਲ, ਸਿੱਖਿਆ ਤੇ ਬਿਜਲੀ-ਪਾਣੀ ਦਾ ਬੁਰਾ ਹਾਲ ਹੈ। ਸੂਬੇ 'ਚ ਡਰੱਗਸ, ਰੇਤ ਟ੍ਰਾਂਸਪੋਰਟ ਮਾਫੀਆ ਦਾ ਬੋਲਬਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ 'ਆਪ' ਹਰ ਪਾਸੇ ਵਿਕਾਸ ਦੀ ਰਾਜਨੀਤੀ ਲੈ ਕੇ ਆਵੇਗੀ ਤੇ ਹੁਣ ਝੂਠ ਦੀ ਰਾਜਨੀਤੀ 'ਤੇ ਬ੍ਰੇਕਾਂ ਲੱਗਣਗੀਆਂ।
ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਖਹਿਰਾ ਨੂੰ ਸੋਚ ਸਮਝ ਕੇ ਇਲਜ਼ਾਮ ਲਾਉਣੇ ਚਾਹੀਦੇ ਸੀ, ਪਰ ਫੇਰ ਵੀ ਪਾਰਟੀ ਲਈ ਸਭ ਦੇ ਦਰਵਾਜ਼ੇ ਖੁਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਤਰਜ 'ਤੇ ਆਪਣੀ ਪਾਰਟੀ ਨਾਲ ਜੁੜਨ ਲਈ ਮੋਬਾਈਲ ਨੰਬਰ 9871010101 ਜਾਰੀ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement