ਪੜਚੋਲ ਕਰੋ
(Source: ECI/ABP News)
ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਅਰੂਸਾ ਆਲਮ ਦਾ 'ਹਿਸਾਬ-ਕਿਤਾਬ'!
ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਤੋਂ ਜੇਤੂ 'ਆਪ' ਵਿਧਾਇਕ ਜਰਨੈਲ ਸਿੰਘ ਵੀ ਰਹੇ। ਜਿੱਥੇ ਉਨ੍ਹਾਂ ਨੇ ਦਿੱਲੀ ਦੇ ਨਾਲ-ਨਾਲ ਸੂਬੇ 'ਚ ਪੰਜਾਬ 'ਚ ਵੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ।
![ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਅਰੂਸਾ ਆਲਮ ਦਾ 'ਹਿਸਾਬ-ਕਿਤਾਬ'! bhagwant mann raise question to Captain for Arusa Alams visa ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਅਰੂਸਾ ਆਲਮ ਦਾ 'ਹਿਸਾਬ-ਕਿਤਾਬ'!](https://static.abplive.com/wp-content/uploads/sites/5/2020/03/05233258/BHAGWANT-MANN-ARUSA.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਤੋਂ ਜੇਤੂ 'ਆਪ' ਵਿਧਾਇਕ ਜਰਨੈਲ ਸਿੰਘ ਵੀ ਰਹੇ। ਜਿੱਥੇ ਉਨ੍ਹਾਂ ਨੇ ਦਿੱਲੀ ਦੇ ਨਾਲ-ਨਾਲ ਸੂਬੇ 'ਚ ਪੰਜਾਬ 'ਚ ਵੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ।
ਇੱਥੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਦੋਸਤ ਪਾਕਿਸਤਾਨੀ ਨਾਗਰਿਕ ਅਰੂਸਾ ਬਾਰੇ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਂ ਕੈਪਟਨ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀ ਨਹੀਂ ਕਰ ਰਿਹਾ ਪਰ ਇੱਕ ਪਾਕਿਸਤਾਨੀ ਨਾਗਰਿਕ ਸਰਕਾਰੀ ਘਰ 'ਚ ਕਿਵੇਂ ਰਹਿ ਸਕਦੀ ਹੈ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿ ਤੋਂ ਆਏ ਨਾਗਰਿਕਾਂ ਨੂੰ ਸ਼ਹਿਰਾਂ ਦਾ ਵੀਜ਼ਾ ਮਿਲਦਾ ਹੈ ਪਰ ਕੈਪਟਨ ਉਨ੍ਹਾਂ ਨੂੰ ਕਦੇ ਦਿੱਲੀ, ਕਦੇ ਸ਼ਿਮਲਾ ਲੈ ਕੇ ਜਾਂਦੇ ਹਨ ਜੋ ਸੁਰੱਖਿਆ ਦਾ ਮੁੱਦਾ ਹੈ।
ਇਸ ਮੌਕੇ ਭਗਵੰਤ ਮਾਨ ਨੇ ਬੀਤੇ ਦਿਨੀਂ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ 'ਤੇ ਕੀਤੀ ਟਿੱਪਣੀ 'ਤੇ ਵੀ ਇਤਰਾਜ਼ ਜ਼ਾਹਿਰ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)