ਇਸਲਾਮਾਬਾਦ: ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਾਅਲੀ ਲਾਇਸੈਂਸ ਮਾਮਲੇ ਨੂੰ ਲੈ ਕੇ 188 ਦੇਸ਼ ਪਾਕਿਸਤਾਨ 'ਚ ਆਪਣੀਆਂ ਉਡਾਣਾਂ 'ਤੇ ਪਾਬੰਦੀ ਲਾ ਸਕਦੇ ਹਨ। ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਏਅਰਲਾਇਨਸ ਨੂੰ 188 ਦੇਸ਼ਾਂ ਦੀ ਉਡਾਣ ਭਰਨ ਤੇ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ਆਈਸੀਏਓ) ਦੁਆਰਾ ਲੋੜੀਂਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ 'ਚ ਅਸਫਲ ਹੋਣ ਕਾਰਨ ਪਾਇਲਟ ਲਾਇਸੈਂਸ ਦੇਣ ਦੇ ਮੁੱਦੇ 'ਤੇ ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਕੇ ਤੇ ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਫਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਦੇ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦੀਆਂ ਉਡਾਣਾਂ 'ਤੇ 6 ਮਹੀਨਿਆਂ ਲਈ ਪਾਬੰਦੀ ਲਗਾਈ ਹੋਈ ਹੈ। ਪਾਕਿਸਤਾਨ ਵਿੱਚ ਨਕਲੀ ਪਾਇਲਟ ਲਾਇਸੈਂਸ ਘੁਟਾਲੇ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫੈਡਰਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਪੀਆਈਏ ਦੇ 141 ਸਮੇਤ 262 ਪਾਇਲਟਾਂ ਨੇ ਜਾਅਲੀ ਲਾਇਸੈਂਸ ਬਣਾਏ ਸੀ।

ਕੇਂਦਰ ਸਰਕਾਰ ਦਾ ਪੰਜਾਬ ਨੂੰ ਮੁੜ ਝਟਕਾ, ਵੱਡਾ ਸੰਕਟ ਖੜ੍ਹਾ ਹੋਣ ਦਾ ਖਤਰਾ

ਇਸ ਦੌਰਾਨ, ਆਈਸੀਏਓ ਨੇ ਆਪਣੇ 179 ਵੇਂ ਸੈਸ਼ਨ ਦੀ 12 ਵੀਂ ਬੈਠਕ ਵਿੱਚ ਆਪਣੇ ਸਯੁੰਕਤ ਰਾਜਾਂ ਨੂੰ ਗੰਭੀਰ ਸੁਰੱਖਿਆ ਚਿੰਤਾਵਾਂ (ਐਸਐਸਸੀ) ਦੇ ਹੱਲ ਲਈ ਇੱਕ ਵਿਧੀ ਨੂੰ ਪ੍ਰਵਾਨਗੀ ਦਿੱਤੀ। ਆਈਸੀਏਓ ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ (ਪੀਸੀਏਏ) ਨੂੰ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। 3 ਨਵੰਬਰ ਨੂੰ ਲਿਖੇ ਇੱਕ ਪੱਤਰ ਵਿੱਚ ਆਈਸੀਏਓ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਪਾਇਲਟਾਂ ਲਈ ਲਾਇਸੈਂਸ ਪ੍ਰਕਿਰਿਆ ਲਾਇਸੈਂਸ ਦੇਣ ਅਤੇ ਉਨ੍ਹਾਂ ਦੀ ਸਿਖਲਾਈ ਸੰਬੰਧੀ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ।

ਪਤਨੀ ਨੇ ਆਪਣੇ ਹੀ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਖੁਦ ਲੈ ਲਿਆ ਤਲਾਕ

ਪਾਕਿਸਤਾਨ ਏਅਰਲਾਇੰਸ ਪਾਇਲਟਸ ਐਸੋਸੀਏਸ਼ਨ (ਪਲਪਾ) ਜੂਨ 2020 ਤੋਂ ਇਸ ਮੁੱਦੇ ਨੂੰ ਚੁੱਕ ਰਹੀ ਸੀ ਪਰ ਬਦਕਿਸਮਤੀ ਨਾਲ ਸਬੰਧਤ ਅਧਿਕਾਰੀਆਂ ਨੇ ਇਸ ਨੂੰ ਅਣਦੇਖਾ ਕਰ ਦਿੱਤਾ। ਉਸ ਨੇ ਅੱਗੇ ਕਿਹਾ ਕਿ ਪਾਕਿਸਤਾਨ ਏਅਰਲਾਇੰਸ ਪਾਇਲਟਸ ਐਸੋਸੀਏਸ਼ਨ (ਪਲਪਾ) ਨੇ ਅੰਤਰਰਾਸ਼ਟਰੀ ਪ੍ਰਥਾ ਅਨੁਸਾਰ ਸਿਸਟਮ ਨੂੰ ਮੁੜ ਬਣਾਉਣ ਲਈ ਕਈ ਵਿਕਲਪ ਪੇਸ਼ ਕੀਤੇ ਹਨ ਅਤੇ ਇੱਕ ਪੇਸ਼ਕਾਰੀ ਵੀ ਕੀਤੀ ਹੈ। ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ਜਲਦ ਹੱਲ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਨੂੰ ਦਖਲਅੰਦਾਜ਼ੀ ਤੇ ਸੈਟਅਪ ਕਰਨ ਲਈ ਬੇਨਤੀ ਕੀਤੀ ਹੈ।