ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਢਾਹ ਲੱਗਦੀ ਜਾ ਰਹੀ ਹੈ। ਸੂਬੇ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ। ਇਨ੍ਹਾਂ ‘ਚੋਂ ਜੀਐਸਟੀ 1322 ਕਰੋੜ ਰੁਪਏ, ਸ਼ਰਾਬ 'ਤੇ ਰਾਜ ਕਰ ਐਕਸਾਈਜ਼ 521 ਕਰੋੜ, ਮੋਟਰ ਵਾਹਨ ਟੈਕਸ ਦਾ 198 ਕਰੋੜ, ਪੈਟਰੋਲ ਤੇ ਡੀਜ਼ਲ ‘ਤੇ 465 ਕਰੋੜ ਦਾ ਵੈਟ, 243 ਕਰੋੜ ਬਿਜਲੀ ਡਿਊਟੀ, 219 ਕਰੋੜ ਦੀ ਸਟੈਂਪ ਡਿਊਟੀ ਤੇ 392 ਕਰੋੜ ਰੁਪਏ ਦਾ ਟੈਕਸ-ਮਾਲੀਆ ਸ਼ਾਮਲ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ 'ਤੇ ਲਿਆਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਕੈਪਟਨ ਦੀ ਬੇਨਤੀ ਮੰਨ ਕੇ ਇਸ ਬਾਰੇ ਕੰਮ ਕਰਨ ਦਾ ਭਰੋਸਾ ਦੁਆਇਆ ਹੈ। ਇਸ ਤਰ੍ਹਾਂ ਹੁਣ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਚਾੜ੍ਹਨ ਲਈ ਡਾ. ਮਨਮੋਹਨ ਸਿੰਘ ਕਮਾਨ ਸੰਭਾਲਣਗੇ।
ਇਸੇ ਤਹਿਤ ਕੈਪਟਨ ਵੱਲੋਂ ਕਾਇਮ ਮਾਹਿਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ ਕੀਤੀ ਗਈ। ਸਮੂਹ ਦੀ ਅਗਵਾਈ ਅਰਥਸ਼ਾਸਤਰੀ ਤੇ ਯੋਜਨਾ ਬੋਰਡ ਦੇ ਸਾਬਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਕਰ ਰਹੇ ਹਨ। ਮਾਹਿਰਾਂ ਦੇ ਸਮੂਹ ‘ਚ ਪਹਿਲਾਂ 20 ਮੈਂਬਰ ਸਨ, ਪਰ ਇਸ ‘ਚ ਦੋ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ। ਸਮੂਹ ਨੇ ਸੋਮਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ।
ਕੈਪਟਨ ਨੇ ਸਮੂਹ ਨੂੰ ਦੱਸਿਆ ਕਿ ਸੂਬੇ ਦੀ ਵਿੱਤੀ ਹਾਲਤ ਕਮਜ਼ੋਰ ਹੈ। ਸੂਬੇ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਨ੍ਹਾਂ ‘ਚੋਂ ਜੀਐਸਟੀ 1322 ਕਰੋੜ ਰੁਪਏ, ਸ਼ਰਾਬ 'ਤੇ ਰਾਜ ਕਰ ਐਕਸਾਈਜ਼ 521 ਕਰੋੜ, ਮੋਟਰ ਵਾਹਨ ਟੈਕਸ ਦਾ 198 ਕਰੋੜ, ਪੈਟਰੋਲ ਤੇ ਡੀਜ਼ਲ ‘ਤੇ 465 ਕਰੋੜ ਦਾ ਵੈਟ, 243 ਕਰੋੜ ਬਿਜਲੀ ਡਿਊਟੀ, 219 ਕਰੋੜ ਦੀ ਸਟੈਂਪ ਡਿਊਟੀ ਤੇ 392 ਕਰੋੜ ਰੁਪਏ ਦਾ ਟੈਕਸ-ਮਾਲੀਆ ਰੁਪਏ ਦੇ ਰੂਪ ‘ਚ ਘਾਟਾ ਸ਼ਾਮਲ ਕਰਦਾ ਹੈ।
ਕੇਂਦਰ ਸਰਕਾਰ ਦੀ ਤਰਫੋਂ ਸੂਬੇ ਦਾ ਜੀਐਸਟੀ 4365.37 ਕਰੋੜ ਦਾ ਭੁਗਤਾਨ ਕਰਨਾ ਬਾਕੀ ਹੈ। ਸਮੂਹ ਮੈਂਬਰ ਅਤੇ ਉਦਯੋਗਪਤੀ ਐਸਪੀ ਓਸਵਾਲ ਨੇ ਕਿਹਾ ਕਿ ਰਾਜ ਤੇ ਉਦਯੋਗ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਨ ਜਿਸ ਲਈ ਸਖਤ ਫੈਸਲੇ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ‘ਚ ਆਪਣੀ ਫਸਲ ਨਾ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ, ਜੋ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਜ਼ਰੂਰੀ ਸੀ। ਇਸ ਨਾਲ ਇਸ ਸਮੇਂ 8 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਜਲਦੀ ਹੀ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਰਾਜ ਨੂੰ ਲੋੜੀਂਦਾ ਰਾਹਤ ਪੈਕੇਜ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ :