ਵਾਸ਼ਿੰਗਟਨ: ਮਾਈਕ੍ਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਕਿਹਾ ਹੈ ਕਿ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਦੁਨੀਆ ਭਰ ‘ਚ ਕੋਰੋਨਵਾਇਰਸ ਨਾਲ ਨਜਿੱਠਣ ਲਈ ਵਚਨਬੱਧ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਗੇਟਸ ਨੇ ਵਾਇਰਸ ਨਾਲ ਲੜਨ ਲਈ 100 ਮਿਲੀਅਨ (751 ਕਰੋੜ ਰੁਪਏ) ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਸ ਦੇ ਵਾਸ਼ਿੰਗਟਨ ਸ਼ਹਿਰ ਲਈ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।


ਗੇਟਸ ਨੇ ਕਿਹਾ ਕਿ ਉਸ ਦੀ ਫਾਉਂਡੇਸ਼ਨ ਉਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੋ ਦੁਨੀਆ ਭਰ ਵਿੱਚ ਕੋਰੋਨਾ ਦੀਆਂ ਦਵਾਈਆਂ ਤੇ ਟੀਕਿਆਂ ਦਾ ਵਿਕਾਸ ਕਰ ਰਹੇ ਹਨ। ਇਸ ਵੇਲੇ, ਸੰਕਰਮਣ ਦੇ ਜ਼ਿਆਦਾਤਰ ਮਾਮਲੇ ਅਮੀਰ ਦੇਸ਼ਾਂ ਵਿੱਚ ਹਨ। ਇਸ ਨੂੰ ਰੋਕਣ ਲਈ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।

ਗੇਟਸ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਦੇਸਾਂ ‘ਚ ਕੋਰੋਨਾ ਬਚਾਅ ਉਪਕਰਣ ਉਪਲਬਧ ਹੋਣ। ਅਸੀਂ ਫਰਵਰੀ ‘ਚ ਬਹੁਤ ਸਾਰੀਆਂ ਚੀਜ਼ਾਂ ਲਈ 1000 ਕਰੋੜ ਰੁਪਏ ਦਿੱਤੇ ਤੇ ਜਾਰੀ ਕਰਦੇ ਰਹਾਂਗੇ। ਸਾਡੀ ਪ੍ਰਾਥਮਿਕਤਾ ਵਿੱਚ ਦਵਾਈਆਂ ਤੇ ਟੀਕੇ ਬਣਾਉਣ ਦੀ ਕਾਫ਼ੀ ਸਮਰੱਥਾ ਰੱਖਣਾ ਹੈ, ਤਾਂ ਜੋ ਇਹ ਵੱਧ ਤੋਂ ਵੱਧ ਲੋਕਾਂ ਲਈ ਮਦਦਗਾਰ ਸਾਬਤ ਹੋ ਸਕੇ।

ਸਾਵਧਾਨੀ ਵਰਤਣ ਵਾਲੇ ਦੇਸ਼ ਜਲਦੀ ਹੀ ਟਰੈਕ 'ਤੇ ਪਰਤਣਗੇ:

ਗੇਟਸ ਮੁਤਾਬਕ, "ਉਹ ਦੇਸ਼ ਜੋ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਸਾਵਧਾਨੀ ਵਰਤਦੇ ਹਨ, ਜਲਦੀ ਹੀ ਟ੍ਰੈਕ 'ਤੇ ਆ ਜਾਣਗੇ।" ਜੇ ਸਹੀ ਢੰਗ ਨਾਲ ਬੰਦ ਕਰਨਾ ਤੇ ਟੈਸਟ ਕਰਨਾ ਹੈ, ਤਾਂ 6 ਤੋਂ 10 ਹਫ਼ਤਿਆਂ ਵਿੱਚ ਸੰਕਰਮਣ ਦੇ ਕੁਝ ਹੀ ਕੇਸ ਰਹਿ ਜਾਣਗੇ। ਅਜਿਹੀ ਸਥਿਤੀ ‘ਚ ਦੇਸ਼ ਦੁਬਾਰਾ ਬੰਦ ਸਾਰੀਆਂ ਸਹੂਲਤਾਂ ਨੂੰ ਬਹਾਲ ਕਰਨ ਦੇ ਯੋਗ ਹੋ ਜਾਵੇਗਾ। ਸੋਸ਼ਲ ਆਈਸੋਲੇਸ਼ਨ ਅਤੇ ਟੈਸਟਿੰਗ ਅਸਲ ਵਿੱਚ ਸੰਕਰਮਣ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਹੁੰਦੇ ਹਨ। ਜ਼ਿਆਦਾ ਸੰਕਰਮਣ ਦੇ ਕੇਸ ਵਾਲੇ ਦੇਸ਼ ਨੂੰ ਦੋ ਤੋਂ ਤਿੰਨ ਮਹੀਨਿਆਂ ਲਈ ਸੋਸ਼ਲ ਆਈਸੋਲੇਸ਼ਨ ਅਤੇ ਟੈਸਟਿੰਗ ਤੋਂ ਗੁਜ਼ਰਨਾ ਚਾਹੀਦਾ ਹੈ। ਇਹ ਸੰਕਰਮਣ ਨੂੰ ਵੱਡੇ ਪੱਧਰ 'ਤੇ ਫੈਲਣ ਤੋਂ ਬਚਾਏਗੀ।”