ਅਰਬਪਤੀ ਨੇ 5 ਮਹੀਨਿਆਂ ’ਚ ਹੀ ਗੁਆਏ 14 ਅਰਬ ਡਾਲਰ, ਪਿੰਡ ’ਚ ਅਧਿਆਪਕ ਵਜੋਂ ਸ਼ੁਰੂ ਕੀਤਾ ਸੀ ਜ਼ਿੰਦਗੀ ਦਾ ਸਫ਼ਰ
ਕੁਝ ਮਹੀਨੇ ਪਹਿਲਾਂ ਤੱਕ ਇਹ ਵਪਾਰੀ ਅਰਬਪਤੀ ਸੀ ਪਰ ਹੁਣ ਉਹ ਅਰਬਪਤੀ ਨਹੀਂ ਰਿਹਾ। ਪੰਜ ਮਹੀਨਿਆਂ ਅੰਦਰ ਉਹ ਆਪਣੀ 14 ਅਰਬ ਡਾਲਰ ਦੀ ਸੰਪਤੀ ਗੁਆ ਚੁੱਕਾ ਹੈ। ਚੀਨ ਦੇ ਇੱਕ ਨਿੱਕੇ ਜਿਹੇ ਪਿੰਡ ’ਚ ਸਕੂਲ ਅਧਿਆਪਕ ਵਜੋਂ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਲੈਰੀ ਚੇਨ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਵਿੱਚ ਸ਼ੁਮਾਰ ਹਨ ਪਰ ਉਨ੍ਹਾਂ ਦਾ ਆਨਲਾਈਨ ਐਜੂਕੇਸ਼ਨ ਦਾ ਕਾਰੋਬਾਰ ਇੰਨਾ ਘਟ ਗਿਆ ਹੈ ਕਿ ਉਹ ਹੁਣ ਅਰਬਪਤੀ ਅਖਵਾਉਣ ਜੋਗੇ ਨਹੀਂ ਰਹੇ।
ਨਵੀਂ ਦਿੱਲੀ: ਕੁਝ ਮਹੀਨੇ ਪਹਿਲਾਂ ਤੱਕ ਇਹ ਵਪਾਰੀ ਅਰਬਪਤੀ ਸੀ ਪਰ ਹੁਣ ਉਹ ਅਰਬਪਤੀ ਨਹੀਂ ਰਿਹਾ। ਪੰਜ ਮਹੀਨਿਆਂ ਅੰਦਰ ਉਹ ਆਪਣੀ 14 ਅਰਬ ਡਾਲਰ ਦੀ ਸੰਪਤੀ ਗੁਆ ਚੁੱਕਾ ਹੈ। ਚੀਨ ਦੇ ਇੱਕ ਨਿੱਕੇ ਜਿਹੇ ਪਿੰਡ ’ਚ ਸਕੂਲ ਅਧਿਆਪਕ ਵਜੋਂ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਲੈਰੀ ਚੇਨ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਵਿੱਚ ਸ਼ੁਮਾਰ ਹਨ ਪਰ ਉਨ੍ਹਾਂ ਦਾ ਆਨਲਾਈਨ ਐਜੂਕੇਸ਼ਨ ਦਾ ਕਾਰੋਬਾਰ ਇੰਨਾ ਘਟ ਗਿਆ ਹੈ ਕਿ ਉਹ ਹੁਣ ਅਰਬਪਤੀ ਅਖਵਾਉਣ ਜੋਗੇ ਨਹੀਂ ਰਹੇ। ਚੀਨ ਦੇ ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਆਨਲਾਈਨ ਐਜੂਕੇਸ਼ਨ ਉੱਤੇ ਅਸਰ ਪਿਆ ਹੈ। ਉਨ੍ਹਾਂ ਨੇ ਇਸ ਨੂੰ ਬੱਚਿਆਂ ਉੱਤੇ ਹੱਦੋਂ ਵੱਧ ਦਬਾਅ ਦੱਸਿਆ ਸੀ।
ਨਿਊ ਯਾਰਕ ਸ਼ੇਅਰ ਬਾਜ਼ਾਰ ’ਚ ਗੋਲਡਮੈਨ ਸਾਕਸ (Goldman Sacs Group Inc.) ਦੇ ਹੇਠਾਂ ਜਾਣ ਤੋਂ ਬਾਅਦ ਚੇਨ ਦੀ ਕੰਪਨੀ GSX Techedu Inc. ਵੀ ਚਾਰ ਫ਼ੀ ਸਦੀ ਤੱਕ ਡਿੱਗ ਗਈ; ਜਿਸ ਤੋਂ ਬਾਅਦ ਲੈਰੀ ਚੇਨ ਦੀ ਜਾਇਦਾਦ ਵਿੱਚ 14 ਅਰਬ ਡਾਲਰ ਦੀ ਕਮੀ ਹੋ ਗਈ।
ਬਲੂਮਬਰਗ ਬਿਲੀਅਨਾਇਰ ਇੰਡੈਕਸ ਅਨੁਸਾਰ ਇਸ ਵਰ੍ਹੇ ਜਨਵਰੀ ਦੇ ਆਖ਼ਰ ਤੋਂ ਲੈ ਕੇ ਹੁਣ ਤੱਕ ਚੇਨ ਦੀ ਕੰਪਨੀ ਦੇ ਸ਼ੇਅਰ ਵਿੱਚ ਲਗਭਗ 88 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਹੋਈ ਹੈ; ਜਿਸ ਤੋਂ ਬਾਅਦ ਉਨ੍ਹਾਂ ਕੋਲ ਸਿਰਫ਼ 1.9 ਅਰਬ ਡਾਲਰ ਦੀ ਸੰਪਤੀ ਬਾਕੀ ਰਹਿ ਗਈ ਹੈ।
ਚੀਨ ’ਚ ਆਨਲਾਈਨ ਸਿੱਖਿਆ ਦੇ ਖੇਤਰ ਉੱਤੇ ਕਾਨੂੰਨੀ ਵਾਰ, ਲੋੜੀਂਦੇ ਨਤੀਜੇ ਨਾ ਦੇ ਸਕਣਾ ਤੇ Archegos Capital Management ਦੇ ਬਿਲ ਹਵਾਂਗ ਦਾ ਨਿਵੇਸ਼ ਤੋਂ ਹੱਥ ਖਿੱਚ ਲੈਣਾ ਸ਼ਾਮਲ ਹਨ। ਚਾਈਨਾ ਮਰਚੈਂਟ ਸਕਿਓਰਿਟੀ ਦੇ ਟਾਮੀ ਵੋਂਗ ਨੇ ਦੱਸਿਆ ਕਿ ਕੰਪਨੀ ਲਈ ਪਾਲਿਸੀ ਰਿਸਕ ਸਭ ਤੋਂ ਵੱਡਾ ਰਿਸਕ ਰਿਹਾ।
ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੇ ਮਾਰਚ ਮਹੀਨੇ ’ਚ ਆਏ ਬਿਆਨ ਤੋਂ ਬਾਅਦ ਚੀਨ ਵਿੱਚ ਆਨਲਾਈਨ ਐਜੂਕੇਸ਼ਨ ਨੂੰ ਵੱਡੀ ਢਾਹ ਵੱਜੀ ਹੈ। ਰਾਸ਼ਟਰਪਤੀ ਨੇ ਕਿਹਾ ਸੀ ਕਿ ਆੱਨਲਾਈਨ ਐਜੂਕੇਸ਼ਨ ਕਾਰਨ ਚੀਨੀ ਬੱਚਿਆਂ ਉੱਤੇ ਹੱਦੋਂ ਵੱਧ ਦਬਾਅ ਪੈ ਰਿਹਾ ਹੈ।