ਪੜਚੋਲ ਕਰੋ

Punjab Breaking News LIVE: ਨਵਾਂ ਸਾਲ ਚੜ੍ਹਦੇ ਹੀ ਮਹਿੰਗਾਈ ਦਾ ਝਟਕਾ, ਬੀਐਸਐਫ ਨੇ 22 ਡ੍ਰੋਨ ਡੇਗੇ, ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦਾ ਐਕਸ਼ਨ, ਨਵੇਂ ਸਾਲ ਤੋਂ ਨਵੇਂ ਨਿਯਮ

Punjab Breaking News, 01 january 2023 LIVE Updates: ਨਵਾਂ ਸਾਲ ਚੜ੍ਹਦੇ ਹੀ ਮਹਿੰਗਾਈ ਦਾ ਝਟਕਾ, ਬੀਐਸਐਫ ਨੇ 22 ਡ੍ਰੋਨ ਡੇਗੇ, ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦਾ ਐਕਸ਼ਨ, ਨਵੇਂ ਸਾਲ ਤੋਂ ਨਵੇਂ ਨਿਯਮ

LIVE

Key Events
Punjab Breaking News LIVE:  ਨਵਾਂ ਸਾਲ ਚੜ੍ਹਦੇ ਹੀ ਮਹਿੰਗਾਈ ਦਾ ਝਟਕਾ, ਬੀਐਸਐਫ ਨੇ 22 ਡ੍ਰੋਨ ਡੇਗੇ, ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦਾ ਐਕਸ਼ਨ, ਨਵੇਂ ਸਾਲ ਤੋਂ ਨਵੇਂ ਨਿਯਮ

Background

Punjab Breaking News, 01 january 2023 LIVE Updates: ਅੱਜ ਤੋਂ ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ। ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2023 ਨੂੰ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਗੈਸ ਸਿਲੰਡਰ ਦੀ ਕੀਮਤ 'ਚ 25 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਇਹ ਵਾਧਾ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤਾ ਗਿਆ ਹੈ ਅਤੇ ਘਰੇਲੂ ਗੈਸ ਸਿਲੰਡਰ ਉਹਨਾਂ ਦੇ ਪੁਰਾਣੇ ਰੇਟਾਂ 'ਤੇ ਹੀ ਮਿਲ ਰਹੇ ਹਨ। ਰਾਜਧਾਨੀ ਦਿੱਲੀ ਵਿੱਚ ਅੱਜ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। LPG Price Hike: ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਾ ਵੱਡਾ ਝਟਕਾ! ਗੈਸ ਸਿਲੰਡਰ 25 ਰੁਪਏ ਮਹਿੰਗਾ, ਦੇਖੋ ਨਵੇਂ ਰੇਟ

 

ਨਸ਼ਾ ਤਸਕਰਾਂ ਤੇ ਅੱਤਵਾਦੀਆਂ ਦਾ ਡ੍ਰੋਨ ਐਕਸ਼ਨ, ਬੀਐਸਐਫ ਨੇ 22 ਡ੍ਰੋਨ ਡੇਗੇ

Amritsar News: ਭਾਰਤ-ਪਾਕਿ ਸਰਹੱਦ ਉੱਪਰ ਸਖਤੀ ਮਗਰੋਂ ਨਸ਼ਾ ਤਸਕਰਾਂ ਤੇ ਅੱਤਵਾਦੀਆਂ ਨੇ ਡ੍ਰੋਨ ਐਕਸ਼ਨ ਚਲਾਇਆ ਹੋਇਆ ਹੈ। ਪਿਛਲੇ ਸਾਲ ਵਿੱਚ ਪਾਕਿਸਤਾਨ ਵੱਲੋਂ ਵਾਰ-ਵਾਰ ਡ੍ਰੋਨ ਰਾਹੀਂ ਨਸ਼ਾ ਤੇ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੀਐਸਐਫ ਨੂੰ ਮੁਸਤੈਦੀ ਨਾਲ ਇਨ੍ਹਾਂ ਡ੍ਰੋਨਾਂ ਨੂੰ ਡੇਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਤੇ ਅੱਤਵਾਦੀ ਕਈ ਵਾਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਵੀ ਹੋਏ ਹਨ। ਨਸ਼ਾ ਤਸਕਰਾਂ ਤੇ ਅੱਤਵਾਦੀਆਂ ਦਾ ਡ੍ਰੋਨ ਐਕਸ਼ਨ, ਬੀਐਸਐਫ ਨੇ 22 ਡ੍ਰੋਨ ਡੇਗੇ

 

ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਅੱਜ ਕਰੇਗਾ ਪੀਏਪੀ ਚੌਕ ’ਤੇ ਆਵਾਜਾਈ ਠੱਪ

Jalandhar News: ਜਲੰਧਰ ਦੇ ਲਤੀਫਪੁਰਾ ਵਿੱਚ ਲੋਕਾਂ ਦੇ ਘਰ ਢਾਹੁਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਉਜਾੜੇ ਗਏ ਲੋਕ ਪੰਜਾਬ ਸਰਕਾਰ ਖਿਲਾਫ ਡਟ ਗਏ ਹਨ। ਲਤੀਫਪੁਰਾ ਮਸਲੇ ਦੇ ਨਿਬੇੜੇ ਲਈ ਪੰਜਾਬ ਸਰਕਾਰ ਤਰਫੋਂ ਸ਼ਨੀਵਾਰ ਨੂੰ ਵਿਧਾਇਕ ਬਲਕਾਰ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੱਖੀ ਮੀਟਿੰਗ ’ਚੋਂ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚੇ ਨੇ ਵਾਕਆਊਟ ਕਰ ਦਿੱਤਾ। ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਅੱਜ ਕਰੇਗਾ ਪੀਏਪੀ ਚੌਕ ’ਤੇ ਆਵਾਜਾਈ ਠੱਪ

 

NPS ਤੇ ਲਾਕਰ ਨਾਲ ਜੁੜੇ ਇਨ੍ਹਾਂ ਨਿਯਮਾਂ ਸਮੇਤ ਇਹ ਵੱਡੇ ਬਦਲਾਅ ਤੁਹਾਨੂੰ ਕਰਨਗੇ ਪ੍ਰਭਾਵਿਤ

New Rules From 1st January 2023: ਅੱਜ ਸਾਲ 2022 ਦਾ ਆਖਰੀ ਦਿਨ ਹੈ ਅਤੇ ਅੱਜ ਤੋਂ ਨਵਾਂ ਸਾਲ ਸ਼ੁਰੂ ਹੋਵੇਗਾ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕਈ ਅਜਿਹੇ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਪਵੇਗਾ। 1 ਜਨਵਰੀ, 2023 ਤੋਂ, ਬੈਂਕਿੰਗ, ਬੀਮਾ, ਡਾਕਘਰ ਆਦਿ ਵਰਗੇ ਕਈ ਖੇਤਰਾਂ ਵਿੱਚ ਵੱਡੇ ਬਦਲਾਅ ਹੋਏ ਹਨ। ਜੇਕਰ ਤੁਸੀਂ ਸਾਲ 2023 'ਚ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਜੇਬ 'ਤੇ ਵੱਡਾ ਅਸਰ ਪਵੇਗਾ ਕਿਉਂਕਿ ਕੱਲ੍ਹ ਤੋਂ ਵਾਹਨਾਂ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਇਸ ਦੇ ਨਾਲ ਹੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ 'ਚ ਪੈਸੇ ਕਢਵਾਉਣ ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਹੁਣ ਇਸ 'ਚ ਤੁਹਾਨੂੰ ਆਨਲਾਈਨ ਅੰਸ਼ਿਕ ਕਢਵਾਉਣ ਦੀ ਸਹੂਲਤ ਨਹੀਂ ਮਿਲੇਗੀ। NPS ਤੇ ਲਾਕਰ ਨਾਲ ਜੁੜੇ ਇਨ੍ਹਾਂ ਨਿਯਮਾਂ ਸਮੇਤ ਇਹ ਵੱਡੇ ਬਦਲਾਅ ਤੁਹਾਨੂੰ ਕਰਨਗੇ ਪ੍ਰਭਾਵਿਤ

 

ਰਾਹੁਲ ਗਾਂਧੀ ਨੇ ਨਵੇਂ ਸਾਲ 'ਤੇ ਕਿਹਾ- 2023 'ਚ ਹਰ ਸ਼ਹਿਰ 'ਚ ਖੁੱਲ੍ਹੇਗੀ ਪਿਆਰ ਦੀ ਦੁਕਾਨ

Happy New Year: ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ। ਇਸ ਮੌਕੇ ਦੇਸ਼ ਵਾਸੀਆਂ ਵਿੱਚ ਨਵੇਂ ਸਾਲ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਰਾਜਨੇਤਾਵਾਂ ਨੇ ਵੀ ਦੇਸ਼ ਦੇ ਨਾਗਰਿਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਯੋਗੀ ਆਦਿਤਿਆਨਾਥ ਸਮੇਤ ਕਈ ਵੱਡੇ ਨੇਤਾਵਾਂ ਨੇ ਵਧਾਈ ਸੰਦੇਸ਼ ਦਿੱਤੇ ਹਨ। ਭਾਰਤ ਜੋੜੋ ਯਾਤਰਾ ਨਾਲ ਜੁੜੀਆਂ ਕੁਝ ਤਸਵੀਰਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਉਮੀਦ ਹੈ, 2023 ਵਿੱਚ, ਹਰ ਗਲੀ, ਹਰ ਪਿੰਡ, ਹਰ ਸ਼ਹਿਰ ਵਿੱਚ ਪਿਆਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।" ਰਾਹੁਲ ਗਾਂਧੀ ਨੇ ਨਵੇਂ ਸਾਲ 'ਤੇ ਕਿਹਾ- 2023 'ਚ ਹਰ ਸ਼ਹਿਰ 'ਚ ਖੁੱਲ੍ਹੇਗੀ ਪਿਆਰ ਦੀ ਦੁਕਾਨ

 

17:33 PM (IST)  •  01 Jan 2023

Punjab Goverment: ਹੁਣ ਅਸ਼ੀਰਵਾਦ ਸਕੀਮ ਲਈ ਗ਼ਰੀਬ ਪਰਿਵਾਰ ਘਰੋਂ ਹੀ ਕਰ ਸਕਦੇ ਆਨਲਾਈਨ ਅਪਲਾਈ

ਚੰਡੀਗੜ੍ਹ:  ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਨਵੇਂ ਸਾਲ ਤੋਂ ਅਰਜ਼ੀਆਂ ਸਬੰਧੀ ਸਮੁੱਚੀ ਪ੍ਰਕਿਰਿਆ ਪੋਰਟਲ ਤੇ ਸ਼ੁਰੂ ਕਰਕੇ ਵੱਡਾ ਉੱਦਮ ਕੀਤਾ ਗਿਆ। ਅਸ਼ੀਰਵਾਦ ਸਕੀਮ ਨੂੰ ਹੋਰ ਸੁਖਾਲਾ ਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ 01 ਜਨਵਰੀ, 2023 ਤੋਂ ਇਸ ਸਕੀਮ ਅਧੀਨ ਸਾਰੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ। ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ http://ashirwad.punjab.gov.in ਪੋਰਟਲ ਤੇ ਅਪਲਾਈ ਕਰ ਸਕਦਾ ਹੈ।

16:28 PM (IST)  •  01 Jan 2023

7th Pay Commission DA Hike:  ਕੇਂਦਰੀ ਕਰਮਚਾਰੀਆਂ ਲਈ ਨਵੇਂ ਸਾਲ 'ਚ ਆ ਗਈ ਖੁਸ਼ਖਬਰੀ

ਕੇਂਦਰ ਸਰਕਾਰ ਦੇ 65 ਲੱਖ ਮੁਲਾਜ਼ਮਾਂ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖੁਸ਼ਖਬਰੀ ਮਿਲੇਗੀ। ਜੀ ਹਾਂ, ਇਹ ਖੁਸ਼ਖਬਰੀ ਡੀਏ ਵਾਧੇ ਦੇ ਰੂਪ ਵਿੱਚ ਹੋਵੇਗੀ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਕੇਂਦਰੀ ਕਰਮਚਾਰੀ ਹੈ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਨਵੰਬਰ ਦੇ ਏਆਈਸੀਪੀਆਈ ਸੂਚਕਾਂਕ ਦੇ ਅੰਕੜੇ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। 2022 'ਚ ਦਸੰਬਰ ਮਹੀਨੇ ਦੇ ਸਿਰਫ ਅੰਕੜੇ ਆਉਣੇ ਬਾਕੀ ਹਨ। ਪਰ ਜੁਲਾਈ ਤੋਂ ਨਵੰਬਰ ਤੱਕ ਦੇ ਅੰਕੜਿਆਂ ਦੇ ਆਧਾਰ 'ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਕੇਂਦਰੀ ਕਰਮਚਾਰੀਆਂ ਨੂੰ ਅੱਗੇ ਕਿੰਨਾ ਡੀਏ ਵਾਧਾ ਮਿਲੇਗਾ?

16:10 PM (IST)  •  01 Jan 2023

Deputy CM Dushyant Chuatala: 'ਲਾਪਤਾ' ਹੋਏ ਹਰਿਆਣਾ ਦੇ ਉੱਪ ਮੁੱਖ ਮੰਤਰੀ ਤੇ ਸੰਸਦ ਮੈਂਬਰ ?

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਉਚਾਨਾ ਤਹਿਸੀਲ ਵਿੱਚ ਲਾਪਤਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਤੇ ਹਿਸਾਰ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਪੋਸਟਰ ਲਗਾਏ ਗਏ ਹਨ। ਇੰਨਾ ਹੀ ਨਹੀਂ, ਇਨ੍ਹਾਂ ਨੂੰ ਲੱਭਣ ਵਾਲਿਆਂ ਨੂੰ ਇਨਾਮ ਦੇਣ ਦੀ ਗੱਲ ਵੀ ਕਹੀ ਗਈ ਹੈ। ਕਿਸਾਨ ਆਗੂਆਂ ਨੇ ਸਾਂਸਦ ਅਤੇ ਉਪ ਮੁੱਖ ਮੰਤਰੀ ਦੇ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੇ ਹਨ। ਅਜਿਹਾ ਕਿਉਂ ਕੀਤਾ ਗਿਆ ਹੈ, ਇਸ ਪਿੱਛੇ ਇਕ ਵੱਡਾ ਕਾਰਨ ਹੈ। ਦਰਅਸਲ, ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਉਚਾਨਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ।

15:47 PM (IST)  •  01 Jan 2023

Corona Update India:  Omicron ਦੇ ਖਤਰਨਾਕ ਵੇਰੀਐਂਟ XBB.1.5 ਦੀ ਭਾਰਤ 'ਚ ਐਂਟਰੀ

ਨਵੇਂ ਸਾਲ ਦੇ ਜਸ਼ਨਾਂ ਦੇ ਵਿਚਕਾਰ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, Omicron ਦੇ ਸਬ-ਵੇਰੀਐਂਟ XBB.1.5 ਨੇ ਭਾਰਤ 'ਚ ਦਸਤਕ ਦੇ ਦਿੱਤੀ ਹੈ। ਇਸ ਦਾ ਪਹਿਲਾ ਮਾਮਲਾ ਗੁਜਰਾਤ ਵਿੱਚ ਪਾਇਆ ਗਿਆ ਹੈ। ਗੁਜਰਾਤ ਪ੍ਰਸ਼ਾਸਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। XBB ਦੋ ਵੱਖ-ਵੱਖ Omicron BA.2 ਉਪ-ਰੂਪਾਂ ਦਾ ਇੱਕ ਹਾਈਬ੍ਰਿਡ ਹੈ ਜਦੋਂ ਕਿ ਵਿਗਿਆਨੀ ਅਜੇ ਵੀ XBB ਉਪ-ਰੂਪਾਂ ਦੀ ਖੋਜ ਕਰ ਰਹੇ ਹਨ। ਹੁਣ ਇਸ ਸਬ-ਵੇਰੀਐਂਟ ਦਾ ਇਕ ਹੋਰ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ, ਜਿਸ ਨੂੰ XBB.1.5 ਕਿਹਾ ਜਾਂਦਾ ਹੈ।

15:21 PM (IST)  •  01 Jan 2023

ਲਤੀਫਪੁਰਾ 'ਚ ਘਰ ਢਾਹੇ ਜਾਣ ਤੋਂ ਬਾਅਦ ਸੜਕਾਂ 'ਤੇ ਆਏ ਲੋਕ, ਹਾਈਵੇ ਕੀਤਾ ਜਾਮ

ਜਲੰਧਰ ਦੇ ਲਤੀਫਪੁਰਾ 'ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ 'ਚ ਲੋਕ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੀਏਪੀ ਨੇੜੇ ਹਾਈਵੇਅ ਜਾਮ ਕਰ ਦਿੱਤਾ। ਦੱਸ ਦਈਏ ਕਿ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇ ਜਾਮ ਕਰਨ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਸੀ। ਦੱਸਣਾ ਬਣਦਾ ਹੈ ਕਿ ਕੱਲ੍ਹ ਵਿਚੋਲਗੀ ਕਰਦੇ ਹੋਏ ਕੁਝ ਲੋਕਾਂ ਨੇ ਲਖੀਫਪੁਰਾ ਦੇ ਲੋਕਾਂ ਦੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਡੀਸੀ ਦੇ ਨਾ ਆਉਣ ਕਾਰਨ ਮੀਟਿੰਗ ਨਹੀਂ ਹੋ ਸਕੀ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ
Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ
ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼
ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼
Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ
Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ
Embed widget