Punjab Breaking News LIVE: ਪੰਜਾਬ ਦੇ ਪੰਜ ਮੰਤਰੀਆਂ ਨੂੰ ਮਿਲੇ ਵਿਭਾਗ, DGP ਗੌਰਵ ਯਾਦਵ ਨੇ ਸੰਭਾਲੀ ਪੰਜਾਬ ਪੁਲਿਸ ਦੀ ਕਮਾਨ, ਅੱਜ ਦੀਆਂ ਵੱਡੀਆਂ ਖਬਰਾਂ

Punjab Breaking News, 05 July 2022 LIVE Updates: ਪੰਜਾਬ ਦੇ ਪੰਜ ਮੰਤਰੀਆਂ ਨੂੰ ਮਿਲੇ ਵਿਭਾਗ, DGP ਗੌਰਵ ਯਾਦਵ ਨੇ ਸੰਭਾਲੀ ਪੰਜਾਬ ਪੁਲਿਸ ਦੀ ਕਮਾਨ, ਅੱਜ ਦੀਆਂ ਵੱਡੀਆਂ ਖਬਰਾਂ

ਏਬੀਪੀ ਸਾਂਝਾ Last Updated: 05 Jul 2022 04:06 PM
Punjab Cabinet Reshuffle: ਸੀਐਮ ਭਗਵੰਤ ਮਾਨ ਵੱਲੋਂ ਨਵੇਂ ਮੰਤਰੀਆਂ ਨੂੰ ਸ਼ੁਭਕਾਮਨਾਵਾਂ!

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਮੰਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਨਵੇਂ ਮੰਤਰੀਆਂ ਨੂੰ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਵੀ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਨਵੇਂ ਤੇ ਪੁਰਾਣੇ ਸਾਥੀਆਂ ਨੂੰ ਵਿਭਾਗਾਂ ਦੀ ਵੰਡ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਪੂਰਨ ਆਸ ਹੈ ਕੀ ਇਹ ਟੀਮ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ ਤੇ ਰੰਗਲਾ ਪੰਜਾਬ ਬਣਾਉਣ ‘ਚ ਅਹਿਮ ਭੂਮਿਕਾ ਨਿਭਾਏਗੀ…ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ।

Punjab Cabinet Reshuffle: ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ

ਪੰਜਾਬ ਵਿੱਚ ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਮੰਤਰੀ ਬਣਾਇਆ ਗਿਆ ਹੈ। ਚੇਤਨ ਸਿੰਘ ਜੌੜਾ ਮਾਜਰਾ ਪੰਜਾਬ ਦੇ ਸਿਹਤ ਵਿਭਾਗ ਨੂੰ ਸੰਭਾਲਣਗੇ। ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰਾਲਾ ਸੰਭਾਲਣਗੇ।

PSEB 10th Result 2022: 10ਵੀਂ ਦੇ ਨਤੀਜੇ 'ਚ ਵੀ ਕੁੜੀਆਂ ਦੀ ਝੰਡੀ, 12ਵੀਂ ਵਾਂਗ ਪਹਿਲੇ ਤਿੰਨੇ ਸਥਾਨ ਮੱਲੇ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। 12ਵੀਂ ਵਾਂਗ ਦਸਵੀਂ ਵਿੱਚ ਵੀ ਪਹਿਲੇ ਤਿੰਨ ਸਥਾਨ ਲੜਕੀਆਂ ਨੇ ਹਾਸਲ ਕੀਤੇ ਹਨ। ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁੱਲ ਨਤੀਜਾ 97.94 ਫ਼ੀਸਦੀ ਰਿਹਾ।

Education Minister: ਮੀਤ ਹੇਅਰ ਤੋਂ ਵਾਪਸ ਲਿਆ ਸਿੱਖਿਆ ਮਹਿਕਮਾ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਹੈ। ਹੁਣ ਹਰਜੋਤ ਬੈਂਸ ਨਵੇਂ ਸਕੂਲ ਸਿੱਖਿਆ ਮੰਤਰੀ ਹੋਣਗੇ। ਹਰਜੋਤ ਬੈਂਸ ਕੋਲ ਜੇਲ੍ਹ ਮਹਿਕਮਾ ਵੀ ਰਹੇਗਾ। ਦੂਜੇ ਪਾਸੇ ਮੀਤ ਹੇਅਰ ਨੂੰ ਹੁਣ ਗਵਰਨੈਂਸ ਸੁਧਾਰ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਾਇੰਸ ਟੈਕਨਾਲੌਜੀ ਐਂਡ ਐਨਵਾਇਰਮੈਂਟ, ਸਪੋਰਟਸ ਐਂਡ ਯੂਥ ਸਰਵਿਸ ਤੇ ਉੱਚ ਸਿੱਖਿਆ ਮਹਿਕਮੇ ਦਿੱਤੇ ਗਏ ਹਨ।

New cabinet Minister: ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ

ਪੰਜਾਬ ਸਰਕਾਰ ਦੇ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ।ਕੱਲ੍ਹ ਮਾਨ ਮੰਤਰੀ ਮੰਡਲ 'ਚ ਪੰਜਾਬ ਨਵੇਂ ਮੰਤਰੀ ਸ਼ਾਮਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ ਅਹੁਦੇ ਸੰਭਾਲਣਗੇ। ਹਾਸਲ ਜਾਣਕਾਰੀ ਮੁਤਾਬਕ ਮਾਨ ਸਰਕਾਰ ਨੇ ਸੁਨਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੂੰ ਪਬਲਿਕ ਰਿਲੇਸ਼ਨ ਅਤੇ ਅਰਬਨ ਹਾਊਸਿੰਗ ਵਿਭਾਗ ਦਿੱਤਾ ਗਿਆ ਹੈ। ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਇੰਦਰਬੀਰ ਸਿੰਘ ਨਿੱਝਰ ਨੂੰ ਲੋਕਲ ਬਾਡੀਜ਼, ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ, ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸਭਿੱਆਚਾਰ ਵਿਭਾਗ ਦਿੱਤਾ ਗਿਆ ਹੈ।

New DGP of Punjab: ਪੁਲਿਸ ਮੁਖੀ ਦਾ ਅਹੁਦਾ ਸੰਭਾਲਦੇ ਹੀ ਗੌਰਵ ਯਾਦਵ ਨੇ ਦਿੱਤੇ ਸਖਤ ਸੰਕੇਤ, ਨਸ਼ਾ ਤਸਕਰ ਤੇ ਗੈਂਗਸਟਰ ਨਿਸ਼ਾਨੇ 'ਤੇ

1992 ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ, ਗੌਰਵ ਯਾਦਵ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਦੇ ਹੀ ਡੀਜੀਪੀ ਗੌਰਵ ਯਾਦਵ ਨੇ ਸਖਤ ਸੰਕੇਤ ਦਿੱਤੇ ਹਨ। ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਵੀਡੀਓ ਸੰਦੇਸ਼ ਵਿੱਚ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਨਸ਼ਿਆਂ ਤੇ ਗੈਂਗਸਟਰਾਂ ਦੇ ਖਤਰੇ ਨੂੰ ਰੋਕਣਾ ਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੋਵੇਗੀ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਮੈਂ ਲੋਕਾਂ ਦੇ ਸਹਿਯੋਗ ਨਾਲ ਸੂਬੇ ਵਿੱਚ ਦੋਸਤਾਨਾ ਪੁਲਿਸਿੰਗ ਵਿਕਸਤ ਕਰਨ ਲਈ ਯਤਨਸ਼ੀਲ ਰਹਾਂਗਾ।

Farmers meeting: ਕਿਸਾਨ ਲੀਡਰਾਂ ਦੀ ਸਰਕਾਰ ਨਾਲ ਮੀਟਿੰਗ ਬੇਸਿੱਟਾ, ਸੀਐਮ ਭਗਵੰਤ ਮਾਨ ਨੇ ਖੁਦ ਆਉਣ ਦੀ ਬਜਾਏ ਅਫਸਰ ਭੇਜੇ

ਕਿਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਦੀ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਕਿਸਾਨਾਂ ਨੇ ਮੀਟਿੰਗ ਦੌਰਾਨ ਆਪਣਾ ਰੋਸ ਪਰਗਟ ਕੀਤਾ ਹੈ।ਇਸ ਮਗਰੋਂ ਕਿਸਾਨ ਮੀਟਿੰਗ ਛੱਡ ਕੇ ਬਾਹਰ ਨਿਕਲ ਗਏ। ਕਿਸਾਨ ਲੀਡਰ ਰਾਜਿੰਦਰ ਸਿੰਘ ਨੇ ਕਿਹਾ ਸਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਸੀਐਮ ਨੇ ਖੁਦ ਮੀਟਿੰਗ ਕਰਨ ਦੀ ਬਜਾਏ ਅਫ਼ਸਰਾਂ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਰਕਾਰ ਗੰਭੀਰ ਨਹੀਂ ਹੈ। ਰਾਜਿੰਦਰ ਸਿੰਘ ਨੇ ਕਿਹਾ ਪਾਣੀਆਂ ਨੂੰ ਬਚਾਉਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਲੜਾਈ ਜਾਰੀ ਰਹੇਗੀ।

Cabinet expansion: ਕੈਬਨਿਟ ਵਿਸਥਾਰ ਮਗਰੋਂ ਹੁਣ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਫੈਸਲਾ

ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੇਂ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਵਿਭਾਗਾਂ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਪੰਜ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਸਵੇਰੇ ਕੈਬਨਿਟ ਮੀਟਿੰਗ ਬੁਲਾਈ ਹੈ। ਸੀਐਮਓ ਸੂਤਰਾਂ ਅਨੁਸਾਰ ਨਵੇਂ ਮੰਤਰੀ ਵੀ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਸੌਂਪੇ ਜਾਣ ਵਾਲੇ ਵਿਭਾਗਾਂ ਬਾਰੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਮੰਗਲਵਾਰ ਸ਼ਾਮ ਨੂੰ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰਨਗੇ।

ਪਿਛੋਕੜ

Punjab Breaking News, 05 July 2022 LIVE Updates: ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੇਂ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਵਿਭਾਗਾਂ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਪੰਜ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ ਕੀਤਾ ਜਾਵੇਗਾ। ਕੈਬਨਿਟ ਵਿਸਥਾਰ ਮਗਰੋਂ ਹੁਣ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਫੈਸਲਾ, ਜਾਣੋ ਕਿਸ ਨੂੰ ਮਿਲੇਗਾ ਕਿਹੜਾ ਵਿਭਾਗ


IPS ਗੌਰਵ ਯਾਦਵ ਨੇ ਸੰਭਾਲਿਆ DGP ਪੰਜਾਬ ਦਾ ਵਾਧੂ ਚਾਰਜ


ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ (DGP Punjab Police) ਮਿਲ ਗਿਆ ਹੈ। ਗੌਰਵ ਯਾਦਵ (Gaurav Yadav)ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। IPS ਗੌਰਵ ਯਾਦਵ ਅਹੁਦਾ ਸੰਭਾਲ ਲਿਆ ਹੈ। ਮੌਜੂਦਾ ਡੀਜੀਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਡੀਜੀਪੀ ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਨੂੰ ਪੰਜਾਬ ਸਰਕਾਰ ਤੇ ਗ੍ਰਹਿ ਵਿਭਾਗ ਨੇ ਮਨਜੂਰੀ ਦੇ ਦਿੱਤੀ। ਹੁਣ ਗੌਰਵ ਯਾਦਵ ਨੂੰ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਉਹ ਆਪਣਾ ਵਾਧੂ ਚਾਰਜ ਸੰਭਾਲ ਸੱਕਦੇ ਹਨ। IPS ਗੌਰਵ ਯਾਦਵ ਨੇ ਸੰਭਾਲਿਆ DGP ਪੰਜਾਬ ਦਾ ਵਾਧੂ ਚਾਰਜ


PSEB 10th Result 2022: ਪੰਜਾਬ ਬੋਰਡ 10ਵੀਂ ਦਾ ਨਤੀਜਾ ਅੱਜ ਹੋਵੇਗਾ ਜਾਰੀ, ਇੰਝ ਕਰ ਸਕਦੇ ਹੋ ਚੈੱਕ


ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਮੰਗਲਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਜਦਕਿ ਵਿਦਿਆਰਥੀ ਬੁੱਧਵਾਰ ਨੂੰ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਬੋਰਡ ਨਤੀਜਾ ਐਲਾਨਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। PSEB ਦੇ ਚੇਅਰਮੈਨ ਮੰਗਲਵਾਰ ਨੂੰ ਦੁਪਹਿਰ 12.15 ਵਜੇ ਵਰਚੁਅਲ ਤਰੀਕੇ ਨਾਲ ਨਤੀਜਿਆਂ ਦਾ ਐਲਾਨ ਕਰਨਗੇ। ਦੱਸ ਦੇਈਏ ਕਿ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਰ ਸਾਲ 3.5 ਲੱਖ ਵਿਦਿਆਰਥੀ ਹਿੱਸਾ ਲੈਂਦੇ ਹਨ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਨਤੀਜਾ ਦੇਖ ਸਕਣਗੇ। PSEB 10th Result 2022: ਪੰਜਾਬ ਬੋਰਡ 10ਵੀਂ ਦਾ ਨਤੀਜਾ ਅੱਜ ਹੋਵੇਗਾ ਜਾਰੀ, ਇੰਝ ਕਰ ਸਕਦੇ ਹੋ ਚੈੱਕ


Sidhu Moosewala: ਮੂਸੇਵਾਲਾ ਕਤਲ 'ਚ ਦੋ ਸ਼ੂਟਰਾਂ ਸਣੇ ਚਾਰ ਮੁਲਜ਼ਮ 8 ਦਿਨਾਂ ਪੁਲਿਸ ਰਿਮਾਂਡ 'ਤੇ


ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਦੋ ਸ਼ੂਟਰਾਂ ਸਣੇ ਚਾਰ ਮੁਲਜ਼ਮਾਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਹਾਸਲ ਕਰਕੇ ਮਾਨਸਾ ਲਿਆਂਦਾ ਗਿਆ ਸੀ।ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ 8 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੰਜਾਬ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਦਿੱਲੀ ਤੋਂ ਦੇਰ ਰਾਤ ਕਰੀਬ 3:50 ਵਜੇ ਮਾਨਸਾ ਲੈ ਕੇ ਪਹੁੰਚੀ।  Sidhu Moosewala: ਮੂਸੇਵਾਲਾ ਕਤਲ 'ਚ ਦੋ ਸ਼ੂਟਰਾਂ ਸਣੇ ਚਾਰ ਮੁਲਜ਼ਮ 8 ਦਿਨਾਂ ਪੁਲਿਸ ਰਿਮਾਂਡ 'ਤੇ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.