IPS ਗੌਰਵ ਯਾਦਵ ਨੇ ਸੰਭਾਲਿਆ DGP ਪੰਜਾਬ ਦਾ ਵਾਧੂ ਚਾਰਜ
ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ (DGP Punjab Police) ਮਿਲ ਗਿਆ ਹੈ। ਗੌਰਵ ਯਾਦਵ (Gaurav Yadav)ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। IPS ਗੌਰਵ ਯਾਦਵ ਅਹੁਦਾ ਸੰਭਾਲ ਲਿਆ ਹੈ।
ਚੰਡੀਗੜ੍ਹ: ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ (DGP Punjab Police) ਮਿਲ ਗਿਆ ਹੈ। ਗੌਰਵ ਯਾਦਵ (Gaurav Yadav)ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। IPS ਗੌਰਵ ਯਾਦਵ ਅਹੁਦਾ ਸੰਭਾਲ ਲਿਆ ਹੈ। ਮੌਜੂਦਾ ਡੀਜੀਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ।
ਡੀ. ਜੀ. ਪੀ. ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਨੂੰ ਪੰਜਾਬ ਸਰਕਾਰ ਤੇ ਗ੍ਰਹਿ ਵਿਭਾਗ ਨੇ ਮਨਜੂਰੀ ਦੇ ਦਿੱਤੀ। ਹੁਣ ਗੌਰਵ ਯਾਦਵ ਨੂੰ DGP ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਉਹ ਆਪਣਾ ਵਾਧੂ ਚਾਰਜ ਸੰਭਾਲ ਸੱਕਦੇ ਹਨ।
ਪੰਜਾਬ ਨੂੰ ਹੁਣ ਪਿਛਲੇ ਕਰੀਬ ਇਕ ਸਾਲ ਦੇ ਅੰਦਰ ਪੰਜਵਾਂ ਨਵਾਂ DGP ਮਿਲ ਮਿਲਿਆ ਹੈ। ਡੀਜੀਪੀ ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ, ਤੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਘਿਰੀ ਹੋਈ ਹੈ।ਅਜਿਹੇ 'ਚ ਮੁੱਖ ਮੰਤਰੀ ਦੀ ਕੋਸ਼ਿਸ਼ ਸੀ ਕਿ ਇਸ ਅਹਿਮ ਅਹੁਦੇ ’ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਮੁੱਖ ਮੰਤਰੀ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਗੌਰਵ ਯਾਦਵ ਇਸ ਵੇਲੇ ਉਹਨਾਂ ਦੀ ਪਹਿਲੀ ਪਸੰਦ ਹਨ।
ਕੌਣ ਨੇ ਗੌਰਵ ਯਾਦਵ ਇਹ ਵੀ ਜਾਂਣ ਲੈਂਦੇ ਹਾਂ
ਗੌਰਵ ਯਾਦਵ 1992 ਬੈਚ ਦੇ IPS ਅਧਿਕਾਰੀ ਹਨ। ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵੀ ਹਨ।ਗੌਰਵ ਕੁੱਝ ਦਿਨ ਪਹਿਲਾਂ ਹੀ DG ਪ੍ਰਮੋਟ ਹੋਏ ਸੀ।ਉਨਹਾਂ 2016 ‘ਚ ਪੁਲਿਸ ਦੀ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਕੰਮ ਕੀਤਾ। IPS ਗੌਰਵ 4 ਸਾਲ ਬਤੌਰ ਪੁਲਿਸ ਕਮਿਸ਼ਨਰ ਜਲੰਧਰ ਵੀ ਤੈਨਾਤ ਰਹੇ ਹਨ।10 ਸਾਲਾਂ ਤੱਕ ਪੰਜਾਬ ਦੇ ਵੱਖ - ਵੱਖ ਜਿਲ੍ਹਿਆਂ ‘ਚ ਬਤੌਰ SSP ਤੈਨਾਤ ਰਹੇ ਹਨ।ਉਹ 2002 ਤੋਂ 2004 ਤੱਕ ਚੰਡੀਗੜ੍ਹ ਦੇ SSP ਵੀ ਰਹੇ ਹਨ।
1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਹਾਲੇ ਮਹਿਜ 10 ਦਿਨ ਪਹਿਲਾਂ ਹੀ DG ਪ੍ਰਮੋਟ ਹੋਏ ਹਨ। ਉਹ ਸਭ ਤੋਂ ਘੱਟ ਉਮਰ ਦੇ ਪੰਜਾਬ ਦੇ ਕਾਰਜਕਾਰੀ DGP ਬਣ ਗਏ ਹਨ। ਹੁਣ ਪੰਜਾਬ ਨੂੰ ਲੰਬਾ ਸਮੇਂ ਤੱਕ ਇਕ ਸਥਾਈ DGP ਮਿਲਣ ਦੀ ਉਮੀਦ ਹੈ। ਕਿਉਂਕਿ DGP ਗੌਰਵ ਯਾਦਵ ਦੀ ਰਿਟਾਇਰਮੈਂਟ 2029 'ਚ ਹੋਂਣੀ ਹੈ। ਹਾਲਾਂਕਿ ਸਥਾਈ DGP ਕੌਣ ਹੋਵੇਗਾ ਇਹ ਪੰਜਾਬ ਸਰਕਾਰ ਵੱਲੋਂ UPSC ਨੂੰ ਭੇਜੀ ਗਈ ਲਿਸਟ ਤੇ ਮੋਹਰ ਲੱਗਣ ਤੋਂ ਬਾਅਦ ਹੀ ਤੈਅ ਹੋਏਗਾ।
1987 ਬੈਚ ਦੇ IPS ਵੀ. ਕੇ. ਭਾਵਰਾ ਬਤੌਰ DGP ਰਹਿੰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ਬੁਰੇ ਤਰੀਕੇ ਨਾਲ ਡਗਮਗਾ ਗਈ। ਇਨਟੈਲੀਜੈਂਸ ਦੀ ਬਿਲਡਿੰਗ 'ਤੇ ਰਾਕਟ ਲਾਂਚਰ ਨਾਲ ਹਮਲਾ ਤੇ ਸਿੱਧੂ ਮੂਸੇਵਾਲਾ ਦਾ ਦਿਨਦਿਹਾੜੇ ਕੀਤੇ ਕਤਲ ਸਮੇਤ ਕਈ ਅਜਿਹੀਆਂ ਵਾਰਦਾਤਾਂ ਹੋਇਆਂ ਜੋ ਉਹਨਾਂ ਦੇ 6 ਮਹੀਨੇ ਦੇ DGP ਦੇ ਕਾਰਜਕਾਲ ‘ਤੇ ਕਈ ਸਵਾਲ ਖੜੇ ਕਰਦੇ ਹਨ। ਹੁਣ ਪੰਜਾਬ ਪੁਲਿਸ ਦੀ ਕਮਾਨ ਨੌਜਵਾਨ IPS ਅਧਿਕਾਰੀ ਗੌਰਵ ਯਾਦਵ ਦੇ ਮੋਢਿਆਂ ‘ਤੇ ਹੈ।