Punjab Breaking News LIVE: ਕਾਂਗਰਸ ਵੱਲੋਂ ਭਗਵੰਤ ਮਾਨ ਸਰਕਾਰ ਦੀ ਰਾਜਪਾਲ ਕੋਲ ਸ਼ਿਕਾਇਤ, ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਪੇ,ਹੋਲੇ-ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ

Punjab Breaking News LIVE 07 March, 2023: ਕਾਂਗਰਸ ਵੱਲੋਂ ਭਗਵੰਤ ਮਾਨ ਸਰਕਾਰ ਦੀ ਰਾਜਪਾਲ ਕੋਲ ਸ਼ਿਕਾਇਤ, ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਪੇ,ਹੋਲੇ-ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ

ABP Sanjha Last Updated: 07 Mar 2023 04:10 PM
Amritpal Singh: ਭਾਈ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਹਮਾਇਤੀਆਂ ਖਿਲਾਫ ਕਾਰਵਾਈ ਦੀ ਪਲਾਨਿੰਗ

ਪੰਜਾਬ ਦੇ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਪੰਜਾਬ ਪੁਲਿਸ ਅੰਦਰ-ਖਾਤੇ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਪਲਾਨਿੰਗ ਕਰ ਰਹੀ ਹੈ। ਸਭ ਤੋਂ ਪਹਿਲਾਂ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਤਾਇਨਾਤ ਰਹਿੰਦੇ ਹਥਿਆਰਬੰਦ ਲੋਕਾਂ ਦਾ ਰਿਕਾਰਡ ਖੰਗਾਲ ਰਹੀ ਹੈ। ਸੂਤਰਾਂ ਮੁਤਾਬਕ ਹੁਣ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਨੌਂ ਸਾਥੀਆਂ ਦੇ ਹਥਿਆਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। 

Hola Mohalla 2023: ਹੋਲੇ ਮਹੱਲੇ ਮੌਕੇ ਇੰਟਰਨੈਸ਼ਨਲ ਗਤਕਾ ਮੁਕਾਬਲੇ

ਹੋਲੇ ਮਹੱਲੇ ਮੌਕੇ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿੱਚ ਨਿਹੰਗ ਸਿੰਘਾਂ ਦੇ ਦਲਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਅਨੰਦਪੁਰ ਸਾਹਿਬ ਪਹੁੰਚੀਆਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਿੱਚ ਹੋਲੇ ਮਹੱਲੇ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 

Meet Hayer: ਕੋਈ ਵੀ ਸਰਕਾਰੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਹੈਡਕੁਆਰਟਰ ਨਹੀਂ ਛੱਡੇਗਾ: ਮੀਤ ਹੇਅਰ

ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਹੈਡਕੁਆਰਟਰ ਨਹੀਂ ਛੱਡੇਗਾ ਤਾਂ ਜੋ ਜਨਤਕ ਕੰਮ ਕਾਜ ਪ੍ਰਭਾਵਿਤ ਨਾ ਹੋਵੇ।ਇਹ ਗੱਲ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਲਿਆਂਦੇ ਧਿਆਨ ਦਿਵਾਓ ਮਤੇ ਉੱਤੇ ਜਵਾਬ ਦਿੰਦਿਆਂ ਕਹੀ।


 

Navjot Sidhu: ਸਿੱਧੂ ਦੀ ਇਸ ਕਮਜ਼ੋਰੀ ਕਾਰਨ ਆਪਣੀ ਹੀ ਪਾਰਟੀ ਵਾਲੇ ਵੀ ਬਣ ਜਾਂਦੇ ਨੇ ਦੁਸ਼ਮਣ

 ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਦੇ ਮੈਦਾਨ ਵਿੱਚ ਪੈਰ ਧਰਿਆ ਤਾਂ ਇੱਥੇ ਵੀ ਉਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ। ਇੰਨਾ ਹੀ ਨਹੀਂ ਪੰਜਾਬ ਦੀ ਸਿਆਸਤ 'ਚ ਸਿੱਧੂ ਦਾ ਨਾਂ ਸੁਰਖੀਆਂ 'ਚ ਹੀ ਰਹਿੰਦਾ ਹੈ। ਪੰਜਾਬ ਦੀ ਸਿਆਸਤ ਵਿੱਚ ਸਿੱਧੂ ਦੀ ਮਹੱਤਤਾ ਦਿਨੋਂ ਦਿਨ ਵਧਦੀ ਗਈ। ਬੀਜੇਪੀ ਤੋਂ ਬਾਅਦ ਸਿੱਧੂ ਨੇ ਕਾਂਗਰਸ ਵਿੱਚ ਪ੍ਰਵੇਸ਼ ਕੀਤਾ। ਪਰ ਜਿਵੇਂ-ਜਿਵੇਂ ਸਿੱਧੂ ਦੀ ਸਿਆਸੀ ਮਹੱਤਤਾ ਵਧਦੀ ਗਈ, ਉਸ ਵਿੱਚ ਇੱਕ ਕਮਜ਼ੋਰੀ ਨੇ ਜਨਮ ਲੈ ਲਿਆ ਅਤੇ ਇਸੇ ਕਮਜ਼ੋਰੀ ਕਾਰਨ ਉਹ ਹਰ ਕਿਸੇ ਵਿੱਚ ਭਾਵੇਂ ਭਾਜਪਾ ਹੋਵੇ ਜਾਂ ਕਾਂਗਰਸ, ਆਪਣੇ ਲਈ ਦੁਸ਼ਮਣ ਪੈਦਾ ਕਰਦਾ ਰਿਹਾ।

G20 summit: ਪੰਜਾਬ ਵਿੱਚ ਹੋਣ ਵਾਲੇ ਜੀ-20 'ਤੇ ਦਹਿਸ਼ਤ ਦਾ ਸਾਇਆ

ਅੰਮ੍ਰਿਤਸਰ 'ਚ ਹੋਣ ਵਾਲੀ ਜੀ-20 ਕਾਨਫਰੰਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖਵਾਏ ਗਏ ਹਨ। ਵੇਰਕਾ ਬਾਈਪਾਸ ’ਤੇ ਇਹ ਨਾਅਰੇ ਲਿਖਵਾਏ ਗਏ ਹਨ। ਇਸ ਮੌਕੇ ਗੁਰਪਤਵੰਤ ਪੰਨੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਧਮਕੀ ਭਰੀ ਵੀਡੀਓ ਵੀ ਜਾਰੀ ਕੀਤੀ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ 15-16 ਮਾਰਚ ਨੂੰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਬੰਦ ਰੱਖਣਗੇ। ਇੰਨਾ ਹੀ ਨਹੀਂ ਉਹ 15-16 ਮਾਰਚ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਵਿੱਚ ਵੀ ਪ੍ਰਦਰਸ਼ਨ ਕਰਨਗੇ ਤਾਂ ਜੋ 20 ਦੇਸ਼ਾਂ ਦੇ ਨੁਮਾਇੰਦਿਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇੰਨਾ ਹੀ ਨਹੀਂ ਜੀ-20 ਦੇਸ਼ਾਂ ਦਾ ਖਾਲਿਸਤਾਨ 'ਚ ਸਵਾਗਤ ਹੈ, ਪੰਜਾਬ 'ਚ ਨਹੀਂ।

Ludhiana News: ਖੰਨਾ 'ਚ ਵਿਅਕਤੀ ਨੇ ਪਤਨੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ

ਖੰਨਾ 'ਚ ਇੱਕ ਵਿਅਕਤੀ ਨੇ ਆਪਣੀ ਘਰਵਾਲੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ। ਵਿਅਕਤੀ ਦੀ ਲਾਸ਼ ਘਰ ਅੰਦਰ ਬਾਥਰੂਮ 'ਚ ਟੂਟੀ ਨਾਲ ਲਟਕਦੀ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੀ ਘਰਵਾਲੀ, ਸਹੁਰੇ ਤੇ ਸਾਲੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਅਨੂਪ ਸਿੰਘ ਦੇ ਪਿਤਾ ਸੰਤ ਰਾਮ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੀ ਪਤਨੀ ਤੇ ਪੁੱਤਰਾਂ ਨਾਲ ਪਿੰਡ ਤੋਂ ਖੰਨਾ ਨਵੀਂ ਕੋਠੀ ਸ਼ਿਫਟ ਹੋਇਆ ਸੀ। ਉਸ ਦੇ ਪੁੱਤਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਘਰ ਨਹੀਂ ਵੜਨ ਦਿੱਤਾ ਜਾਂਦਾ ਸੀ। ਅਨੂਪ ਦੇ ਭਤੀਜੇ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਹ ਆਤਮ ਹੱਤਿਆ ਨਹੀਂ ਕਤਲ ਹੈ।

NTA Begins Registration For NEET UG 2023: NEET UG ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਫੀਸ ‘ਚ ਹੋਇਆ ਇਜ਼ਾਫਾ

ਨੈਸ਼ਨਲ ਇਲੈਜ਼ੀਬਿਲਟੀ ਕਮ ਐਂਟਰੈਂਸ ਟੈਸਟ 2023 ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿਹੜੇ ਉਮੀਦਵਾਰ NEET UG ਪ੍ਰੀਖਿਆ 2023 ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰ ਸਕਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਨੇ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦਵਾਰਾਂ ਨੂੰ ਇਸ ਵੈੱਬਸਾਈਟ - neet.nta.nic.in 'ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਅਪਲਾਈ ਕਰਨ ਲਈ ਸਿੱਧਾ ਲਿੰਕ ਵੀ ਹੇਠਾਂ ਦਿੱਤਾ ਗਿਆ ਹੈ। ਇਸ ਵਾਰ NEET ਪ੍ਰੀਖਿਆ ਲਈ ਅਰਜ਼ੀ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਹੈ। 

Plane crash in USA: ਨਿਊਯਾਰਕ 'ਚ ਜਹਾਜ਼ ਕ੍ਰੈਸ਼! ਭਾਰਤੀ ਮਹਿਲਾ ਦੀ ਮੌਤ, ਬੇਟੀ ਜ਼ਖਮੀ

ਅਮਰੀਕਾ ਤੋਂ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਨਿਊਯਾਰਕ ਇਲਾਕੇ ਵਿੱਚ ਐਤਵਾਰ ਨੂੰ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਤੇ ਉਸ ਦੀ ਧੀ ਤੇ ਪਾਇਲਟ ਇੰਸਟ੍ਰਕਟਰ ਜ਼ਖ਼ਮੀ ਹੋ ਗਏ। ਰੋਮਾ ਗੁਪਤਾ (63) ਤੇ ਉਸ ਦੀ ਧੀ ਰੀਵਾ ਗੁਪਤਾ (33) ਛੋਟੇ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਦੇ ਪਾਇਲਟ ਨੇ ਕਾਕਪਿਟ ਵਿੱਚ ਧੂੰਏਂ ਦੀ ਸੂਚਨਾ ਦਿੱਤੀ ਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਲੋਂਗ ਆਈਲੈਂਡ ਵਿੱਚ ਘਰਾਂ ਦੇ ਨੇੜੇ ਕ੍ਰੈਸ਼ ਹੋ ਗਿਆ। ਰੋਮਾ ਦੀ ਮੌਤ ਹੋ ਗਈ ਤੇ ਰੀਵਾ ਤੇ 23 ਸਾਲਾ ਪਾਇਲਟ ਇੰਸਟ੍ਰਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। 

Punjab Vidhan Sabha: ਹਰਜੋਤ ਬੈਂਸ ਦਾ ਖਹਿਰਾ ਨੂੰ ਜਵਾਬ, ਲੀਡਰ ਕੈਨੇਡਾ-ਅਮਰੀਕਾ ਜਾਂਦੇ ਪਰ ਕੀ ਅਧਿਆਪਕ ਸਿੰਗਾਪੁਰ ਨਹੀਂ ਜਾ ਸਕਦੇ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਉਲਝ ਗਏ। ਦੋਵਾਂ ਲੀਡਰਾਂ ਵਿਚਾਲੇ ਸਕੂਲ ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਬਾਰੇ ਬਹਿਸ ਹੋਈ।  ਇਸ ਦੌਰਾਨ ਸੁਖਪਾਲ ਖਹਿਰਾ ਨੇ ਪੁੱਛਿਆ ਕਿ ਕਿਸ ਆਧਾਰ 'ਤੇ ਸਕੂਲ ਅਧਿਆਪਕਾਂ ਨੂੰ ਸਿੰਗਾਪੁਰ ਭੇਜਿਆ ਗਿਆ। ਇਸ ਦੇ ਨਾਲ ਹੀ ਵਾਰ-ਵਾਰ ਸ਼ਰਤ ਕਿਉਂ ਬਦਲੀ ਗਈ। ਉਨ੍ਹਾਂ ਕਿਹਾ ਕਿ ਲੀਡਰ ਕੈਨੇਡਾ ਤੇ ਅਮਰੀਕਾ ਜਾਂਦੇ ਹਨ ਪਰ ਕੀ ਸਾਡੇ ਅਧਿਆਪਕ ਸਿੰਗਾਪੁਰ ਨਹੀਂ ਜਾ ਸਕਦੇ। 

Patiala News: ਲੈਣ ਦੇ ਬਹਾਨੇ ਫਾਰਚੂਨਰ ਗੱਡੀ ਖੋਹ ਕੇ ਹੋਏ ਫਰਾਰ, ਪੁਲਿਸ ਨੇ 48 ਘੰਟਿਆਂ 'ਚ ਹੀ ਇੰਝ ਦਬੋਚੇ

ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਟਰਾਈ ਲੈਣ ਦੇ ਬਹਾਨੇ ਫਾਰਚੂਨਰ ਗੱਡੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਆਖਰ ਇਨ੍ਹਾਂ ਚਾਰ ਨੌਜਵਾਨਾਂ 48 ਘੰਟਿਆਂ 'ਚ ਹੀ ਦਬੋਚ ਲਿਆ। ਇਸ ਗਰੋਹ ਦਾ ਮੁੱਖ ਸਰਗਨਾ ਗੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਕਾਰ ਬਾਜ਼ਾਰ ਪਾਤੜਾਂ ਵਿੱਚੋਂ ਟਰਾਈ ਲੈਣ ਮੌਕੇ ਪਿਸਤੌਲ ਦੀ ਦਿਖਾ ਕੇ ਫਾਰਚੂਨਰ ਗੱਡੀ ਖੋਹਣ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਖੋਹੀ ਗਈ ਫਾਰਚੂਨਰ ਤੋਂ ਇਲਾਵਾ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਤੇ ਗੁਰਲਾਲ ਸਿੰਘ ਗੁੱਲੀ ਵਾਸੀਆਨ ਉਪਲੀ, ਗਗਨਦੀਪ ਸਿੰਘ ਗਗਨ ਤੇ ਤਰਨਜੀਤ ਸਿੰਘ ਤਰਨੀ ਵਾਸੀਆਨ ਕੱਟੂ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। 

Sidhu Moosewala murder case: ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਦਬਾਇਆ ਜਾ ਰਿਹਾ!

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਵੇਲੇ ਜੋ ਵੀ ਹੋ ਰਿਹਾ ਹੈ, ਉਹ ਉਨ੍ਹਾਂ ਪੁੱਤਰ ਦੇ ਕਤਲ ਕੇਸ ਨੂੰ ਦਬਾਉਣ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਹੱਕ 'ਚ ਕੁਝ ਵੀ ਨਹੀਂ ਜਾ ਰਿਹਾ, ਜਿਸ ਕਾਰਨ ਮੈਂ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠਣ ਲਈ ਮਜਬੂਰ ਹਾਂ। ਮੇਰਾ ਪੁੱਤਰ ਵਿਸ਼ਵ ਪ੍ਰਸਿੱਧ ਹਸਤੀ ਸੀ। ਦੁਨੀਆਂ ਵਿੱਚ ਗੁੱਸਾ ਹੈ ਪਰ ਸਾਡੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਨਹੀਂ ਹੋਇਆ। ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ। 

Punjab Vidhan Sabha: ਆਬਕਾਰੀ ਨੀਤੀ ਦੀ ਈਡੀ ਤੋਂ ਹੋਏ ਜਾਂਚ, ਅੱਜ ਰਾਜਪਾਲ ਨੂੰ ਮਿਲਣਗੇ ਬਾਜਵਾ

ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਅੱਜ ਦੁਪਹਿਰੇ 12:30 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ। ਪ੍ਰਤਾਪ ਬਾਜਵਾ ਨੇ ਦੱਸਿਆ ਕਿ ਉਹ ਰਾਜਪਾਲ ਤੋਂ ਪੰਜਾਬ ਦੀ ਆਬਕਾਰੀ ਨੀਤੀ ਦੀ ਈਡੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ। ਬਾਜਵਾ ਰਾਜਪਾਲ ਕੋਲ ਹੋਰ ਵੀ ਕਈ ਮੁੱਦੇ ਉਠਾਉਣਗੇ। ਬਾਜਵਾ ਨੇ ਕਿਹਾ ਕਿ ਰੇਤ ਮਾਫ਼ੀਏ ਦੇ ਪੁਰਾਣੇ ਬੰਦਿਆਂ ਨੂੰ ਕੰਮ ਦੇਣ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਤੇ ਦੋ ਸੰਸਦ ਮੈਂਬਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦੀ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਸਦਨ ਦੀ ਬੈਠਕ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਬਾਜਵਾ ਨੇ ਸਪੀਕਰ ਨੂੰ ਮਿਲ ਕੇ ਸਦਨ ’ਚੋਂ ਮੁੱਖ ਮੰਤਰੀ ਦੀ ਤਕਰੀਰ ਵਾਲਾ ਰਿਕਾਰਡ ਕਢਾਉਣ ਦੀ ਮੰਗ ਕੀਤੀ।

Amritpal Singh: ਅੰਮ੍ਰਿਤਪਾਲ ਸਿੰਘ ਸਮੇਤ ਹਥਿਆਰ ਲੈ ਕੇ ਜਾਣ ਵਾਲੇ 9 ਸਮਰਥਕਾਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ

ਅਜਨਾਲਾ 'ਚ ਹਿੰਸਕ ਪ੍ਰਦਰਸ਼ਨ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਉਨ੍ਹਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ, ਜੋ 24 ਘੰਟੇ ਉਸ ਨਾਲ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਉਨ੍ਹਾਂ ਦੇ ਲਾਇਸੈਂਸਾਂ 'ਤੇ ਕਈ ਹਥਿਆਰ ਦਰਜ ਹਨ। ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਹਨ।

ਪਿਛੋਕੜ

Punjab Breaking News LIVE 07 March, 2023: ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਅੱਜ ਦੁਪਹਿਰੇ 12:30 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ। ਪ੍ਰਤਾਪ ਬਾਜਵਾ ਨੇ ਦੱਸਿਆ ਕਿ ਉਹ ਰਾਜਪਾਲ ਤੋਂ ਪੰਜਾਬ ਦੀ ਆਬਕਾਰੀ ਨੀਤੀ ਦੀ ਈਡੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ। ਬਾਜਵਾ ਰਾਜਪਾਲ ਕੋਲ ਹੋਰ ਵੀ ਕਈ ਮੁੱਦੇ ਉਠਾਉਣਗੇ। ਪੰਜਾਬ 'ਚ ਵੀ ਹੋਇਆ ਸ਼ਰਾਬ ਘੁਟਾਲਾ? ਆਬਕਾਰੀ ਨੀਤੀ ਦੀ ਈਡੀ ਤੋਂ ਹੋਏ ਜਾਂਚ


 


ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਦਬਾਇਆ ਜਾ ਰਿਹਾ! ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਮਾਪੇ


Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਵੇਲੇ ਜੋ ਵੀ ਹੋ ਰਿਹਾ ਹੈ, ਉਹ ਉਨ੍ਹਾਂ ਪੁੱਤਰ ਦੇ ਕਤਲ ਕੇਸ ਨੂੰ ਦਬਾਉਣ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਹੱਕ 'ਚ ਕੁਝ ਵੀ ਨਹੀਂ ਜਾ ਰਿਹਾ, ਜਿਸ ਕਾਰਨ ਮੈਂ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠਣ ਲਈ ਮਜਬੂਰ ਹਾਂ। ਮੇਰਾ ਪੁੱਤਰ ਵਿਸ਼ਵ ਪ੍ਰਸਿੱਧ ਹਸਤੀ ਸੀ। ਦੁਨੀਆਂ ਵਿੱਚ ਗੁੱਸਾ ਹੈ ਪਰ ਸਾਡੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਨਹੀਂ ਹੋਇਆ। ਸਿਰਫ ਗੋਲੀ ਚਲਾਉਣ ਵਾਲਿਆਂ ਨੂੰ ਹੀ ਫੜਿਆ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਦਬਾਇਆ ਜਾ ਰਿਹਾ! ਵਿਧਾਨ ਸਭਾ ਬਾਹਰ ਧਰਨੇ 'ਤੇ ਬੈਠੇ ਮਾਪੇ


 


ਹੋਲੇ-ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ


Hola Mohalla 2023: ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਪੂਰੇ ਜਾਹੋ-ਜਲਾਲ ਨਾਲ ਜਾਰੀ ਹੈ। ਖਾਲਸਾ ਪੰਥ ਦੇ ਜਨਮ ਸਥਾਨ ਉੱਪਰ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ। ਇਸ ਵਾਰ ਸੰਗਤ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖਾਸਕਰ ਨੌਜਵਾਨ ਕੇਸਰੀ ਝੰਡਿਆਂ ਲੱਗੇ ਵਾਹਨ ਲੈ ਕੇ ਹੋਲੇ-ਮਹੱਲੇ 'ਤੇ ਪਹੁੰਚ ਰਹੇ ਹਨ। ਹੋਲੇ-ਮਹੱਲੇ ਸਬੰਧੀ ਸੋਮਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਖੰਡ ਪਾਠਾਂ ਦੀ ਸ਼ੁਰੂਆਤ ਹੋਈ ਜਿਨ੍ਹਾਂ ਦੇ ਭੋਗ 8 ਮਾਰਚ ਨੂੰ ਪਾਏ ਜਾਣਗੇ। ਇਸ ਵਾਰ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ 6, 7 ਤੇ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਅਖੰਡ ਪਾਠ ਆਰੰਭ ਕੀਤੇ ਗਏ ਹਨ। ਹੋਲੇ-ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ


 


ਅੰਮ੍ਰਿਤਪਾਲ ਸਿੰਘ ਸਮੇਤ ਹਥਿਆਰ ਲੈ ਕੇ ਜਾਣ ਵਾਲੇ 9 ਸਮਰਥਕਾਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ


Amritsar News: ਅਜਨਾਲਾ 'ਚ ਹਿੰਸਕ ਪ੍ਰਦਰਸ਼ਨ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਉਨ੍ਹਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ, ਜੋ 24 ਘੰਟੇ ਉਸ ਨਾਲ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਉਨ੍ਹਾਂ ਦੇ ਲਾਇਸੈਂਸਾਂ 'ਤੇ ਕਈ ਹਥਿਆਰ ਦਰਜ ਹਨ। ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਹਨ। ਅੰਮ੍ਰਿਤਪਾਲ ਸਿੰਘ ਸਮੇਤ ਹਥਿਆਰ ਲੈ ਕੇ ਜਾਣ ਵਾਲੇ 9 ਸਮਰਥਕਾਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ


 


'ਭਾਰਤ ਵਿੱਚ ਧਾਰਮਿਕ ਆਜ਼ਾਦੀ ਜਿੰਦਾ ਅਤੇ ਤੰਦਰੁਸਤ', ਆਸਟ੍ਰੇਲੀਅਨ ਯੂਨੀਵਰਸਿਟੀ ਨੇ ਪੱਛਮੀ ਰਿਪੋਰਟਾਂ ਦਾ ਕੀਤਾ ਪਰਦਾਫਾਸ਼


Melbourne: ਅੰਤਰਰਾਸ਼ਟਰੀ ਮੀਡੀਆ ਦੇ ਇੱਕ ਹਿੱਸੇ ਦੇ ਉਲਟ, ਆਸਟਰੇਲੀਆ ਦੀ ਇੱਕ ਯੂਨੀਵਰਸਿਟੀ ਨੇ ਭਾਰਤ ਦੇ ਸਮਾਜਿਕ ਤਾਣੇ-ਬਾਣੇ ਬਾਰੇ ਇੱਕ ਬਹੁਤ ਹੀ ਸਕਾਰਾਤਮਕ ਰਿਪੋਰਟ ਦਿੱਤੀ ਹੈ। ਕਵਾਡਰੈਂਟ ਔਨਲਾਈਨ ਵਿੱਚ, ਸਿਡਨੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸਲਵਾਟੋਰ ਬੇਬੋਨਸ ਨੇ ਲਿਖਿਆ ਹੈ ਕਿ ਭਾਰਤ ਵਿੱਚ ਧਾਰਮਿਕ ਆਜ਼ਾਦੀ ਨਾ ਸਿਰਫ ਜ਼ਿੰਦਾ ਹੈ, ਸਗੋਂ ਬਹੁਤ ਸਿਹਤਮੰਦ ਰੂਪ ਵਿੱਚ ਹੈ। 'ਭਾਰਤ ਵਿੱਚ ਧਾਰਮਿਕ ਆਜ਼ਾਦੀ ਜਿੰਦਾ ਅਤੇ ਤੰਦਰੁਸਤ', ਆਸਟ੍ਰੇਲੀਅਨ ਯੂਨੀਵਰਸਿਟੀ ਨੇ ਪੱਛਮੀ ਰਿਪੋਰਟਾਂ ਦਾ ਕੀਤਾ ਪਰਦਾਫਾਸ਼

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.