Punjab Breaking News LIVE: ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਦਾ ਕਤਲ, ਸੀਐਮ ਭਗਵੰਤ ਮਾਨ ਵੱਲੋਂ ਅਫਸਰਾਂ ਨੂੰ ਸਖਤ ਨਿਰਦੇਸ਼, ਆਰਥਿਕ ਮੋਰਚੇ ਤੋਂ ਬੁਰੀ ਖ਼ਬਰ, ਭਾਰਤ-ਇੰਗਲੈਂਡ ਦੀ ਟੱਕਰ ਅੱਜ
Punjab Breaking News, 10 November 2022 LIVE Updates: ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਦਾ ਕਤਲ, ਸੀਐਮ ਭਗਵੰਤ ਮਾਨ ਵੱਲੋਂ ਅਫਸਰਾਂ ਨੂੰ ਸਖਤ ਨਿਰਦੇਸ਼, ਆਰਥਿਕ ਮੋਰਚੇ ਤੋਂ ਬੁਰੀ ਖ਼ਬਰ, ਭਾਰਤ-ਇੰਗਲੈਂਡ ਦੀ ਟੱਕਰ ਅੱਜ
LIVE
Background
Punjab Breaking News, 10 November 2022 LIVE Updates: ਫਰੀਦਕੋਟ ਵਿੱਚ ਬਰਗਾੜੀ ਬੇਅਦਬੀ ਮਾਮਲੇ ਵਿੱਚ ਐਫਆਈਆਰ ਨਾਮਜ਼ਦ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਹੈ। ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੇਰਾ ਪ੍ਰੇਮੀ ਪ੍ਰਦੀਪ ਬਰਗਾੜੀ ਬੇਅਦਬੀ ਮਾਮਲੇ ਸਬੰਧੀ ਐਫਆਈਆਰ ਨੰਬਰ 63 ਵਿੱਚ ਨਾਮਜ਼ਦ ਸੀ। ਅੱਜ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿੱਚ ਇੱਕ ਗੰਨਮੈਨ ਵੀ ਜ਼ਖ਼ਮੀ ਹੋ ਗਿਆ। ਅੱਜ ਸਵੇਰੇ ਜਦੋਂ ਪ੍ਰਦੀਪ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਬਾਈਕ ਸਵਾਰ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਇਸ 'ਚ ਪ੍ਰਦੀਪ ਦੀ ਮੌਤ ਹੋ ਗਈ ਜਦਕਿ ਗੰਨਮੈਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ''
ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ
ਫਰੀਦਕੋਟ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼... ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ
ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ
Road Accident In Jammu Kashmir: ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸਾਂਬਾ ਜ਼ਿਲ੍ਹੇ ਵਿੱਚ ਇੱਕ ਯਾਤਰੀ ਬੱਸ ਦੀ ਦੂਜੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਬੱਸਾਂ (JK02AP/5095 ਅਤੇ UP14FT/3267) ਕਠੂਆ ਵੱਲ ਜਾ ਰਹੀਆਂ ਸਨ। ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ
GDP Growth: Economy ਦੇ ਮੋਰਚੇ 'ਤੇ ਬੁਰੀ ਖ਼ਬਰ
India FY 24 GDP Growth Projection: ਭਾਰਤ ਸਮੇਤ ਪੂਰੀ ਦੁਨੀਆ ਵਿੱਚ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਧਦੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਭਾਰਤੀ ਰਿਜ਼ਰਵ ਬੈਂਕ ਸਮੇਤ ਦੁਨੀਆ ਭਰ ਦੇ ਕੇਂਦਰੀ ਬੈਂਕ ਆਪਣੀਆਂ ਵਿਆਜ ਦਰਾਂ 'ਚ ਲਗਾਤਾਰ ਵਾਧਾ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਤੇ ਪੈਂਦਾ ਹੈ। ਹਾਲ ਹੀ ਵਿੱਚ, ਵਿੱਤੀ ਸਾਲ 2023-24 ਵਿੱਚ ਭਾਰਤ ਦੀ ਜੀਡੀਪੀ ਬਾਰੇ ਇੱਕ ਰਿਪੋਰਟ ਆਈ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਵਿੱਤੀ ਸਾਲ 'ਚ ਦੇਸ਼ ਦੀ ਜੀਡੀਪੀ 5.5 ਫੀਸਦੀ 'ਤੇ ਆ ਸਕਦੀ ਹੈ। ਅਜਿਹੇ 'ਚ ਅਰਥਵਿਵਸਥਾ ਦੇ ਮੋਰਚੇ 'ਤੇ ਭਾਰਤ ਲਈ ਇਹ ਚੰਗੀ ਖਬਰ ਨਹੀਂ ਹੈ। GDP Growth: Economy ਦੇ ਮੋਰਚੇ 'ਤੇ ਬੁਰੀ ਖ਼ਬਰ
IND vs ENG : ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਅੱਜ ਹੋਵੇਗੀ ਭਾਰਤ-ਇੰਗਲੈਂਡ ਦੀ ਟੱਕਰ
IND vs ENG, T20 WC Semifinal: T20 ਵਿਸ਼ਵ ਕੱਪ 2022 (T20 WC 2022) ਵਿੱਚ ਅੱਜ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਇਹ ਮੈਚ ਐਡੀਲੇਡ ਓਵਲ 'ਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ 23ਵਾਂ ਟੀ-20 ਮੈਚ ਹੋਵੇਗਾ। ਇਸ ਤੋਂ ਪਹਿਲਾਂ ਹੋਏ 22 ਮੈਚਾਂ 'ਚ ਭਾਰਤ ਨੇ 12 ਮੈਚ ਜਿੱਤੇ ਹਨ ਅਤੇ ਇੰਗਲੈਂਡ ਨੇ 10 ਮੈਚ ਜਿੱਤੇ ਹਨ, ਭਾਵ ਇਹ ਲਗਭਗ ਬਰਾਬਰ ਦਾ ਮੁਕਾਬਲਾ ਰਿਹਾ ਹੈ। IND vs ENG : ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਅੱਜ ਹੋਵੇਗੀ ਭਾਰਤ-ਇੰਗਲੈਂਡ ਦੀ ਟੱਕਰ
Patiala News: ਪਤਨੀ ਨੂੰ ਗਾਂ ਨੇ ਮਾਰੀ ਟੱਕਰ ਤਾਂ ਗੁੱਸੇ 'ਚ ਪਤੀ ਨੇ ਗੋਲੀ ਮਾਰ ਕੇ ਕੀਤਾ ਗਾਂ ਦਾ ਕਤਲ
ਭਾਦਸੋਂ ਚੁੰਗੀ ਪਟਿਆਲਾ ਵਿਖੇ ਇੱਕ ਸਖਸ਼ ਨੇ ਗਊ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮੁਤਾਬਕ ਜਿਸ ਨੇ ਗੋਲੀ ਮਾਰੀ, ਉਸ ਦੀ ਧਰਮ ਪਤਨੀ ਨੂੰ ਗਊ ਨੇ ਹਿੱਟ ਕੀਤਾ ਸੀ। ਇਸ ਦੇ ਚੱਲਦੇ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਮੁਲਜ਼ਮ ਨੂੰ ਫਿਲਹਾਲ ਰਾਊਂਡ ਅਪ ਕਰ ਲਿਆ ਹੈ।
Punjab News: ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਵੀਰਵਾਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨੇ ਕਈ ਮੰਗਾਂ ਨੂੰ ਲੈ ਕੇ ਸੁਨਾਮ ਅਤੇ ਲਹਿਰਾਗਾਗਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੂਬਾ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਿਆ। ਅੰਦੋਲਨਕਾਰੀ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਯੋਜਨਾ ਨੂੰ ਲਾਗੂ ਨਹੀਂ ਕਰ ਰਹੀ ਹੈ। ਅਤੇ ਉਨ੍ਹਾਂ ਦਾ ਦੋ ਸਾਲਾਂ ਦੇ ਬਕਾਇਆ ਵੀ ਬਾਕੀ ਹੈ ਜੋ ਵੀ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਹੈ।
Inderjit Nikku Sidhu Moosewala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਇੰਦਰਜੀਤ ਨਿੱਕੂ
ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰ ਰਹੇ ਹਨ। ਪੰਜਾਬੀ ਇੰਡਸਟਰੀ ਵੀ ਮੂਸੇਵਾਲਾ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਸਕੀ ਹੈ। ਹਰ ਰੋਜ਼ ਕਲਾਕਾਰ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਨੋਟ ਵੀ ਲਿਖਿਆ ਹੈ। ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰ ਨਿੱਕੂ ਨੇ ਕੈਪਸ਼ਨ ‘ਚ ਲਿਖਿਆ, “ਛੋਟੀ ਜਿਹੀ ਉਮਰ ‘ਚ ਕਿੰਨਾ ਕੁੱਝ ਗਾ ਗਿਆ ਤੇ ਹਾਲੇ ਹੋਰ ਕਿੰਨਾ ਕੁੱਝ ਗਾਉਣਾ ਸੀ ਤੂੰ ਭਰਾ। ਤੈਨੂੰ ਸਰੀਰਕ ਤੌਰ ‘ਤੇ ਤਾਂ ਜ਼ਰੂਰ ਮਾਰ ਦਿੱਤਾ, ਪਰ ਤੂੰ ਤੇ ਤੇਰੀ ਸੋਚ ਤੇਰੇ ਗਾਣਿਆਂ ਰਾਹੀਂ ਹਮੇਸ਼ਾ ਅਮਰ ਰਹੂ।”
Weather Report: ਪੰਜਾਬ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ
ਮੌਸਮ ਵਿਭਾਗ ਨੇ ਆਉਣ ਵਾਲੇ ਇੱਕ ਦੋ ਦਿਨ ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਪਵੇਗੀ। ਇਸ ਦੇ ਨਾਲ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੇ ਆਸਾਰ ਹਨ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਅਸਮਾਨੀ ਚੜ੍ਹੀ ਪ੍ਰਦੂਸ਼ਣ ਦੀ ਚਾਦਰ ਤੋਂ ਵੀ ਛੁਟਕਾਰਾ ਮਿਲਣ ਦੇ ਆਸਾਰ ਹਨ।
IND vs ENG Semifinal: ਇੰਗਲੈਂਡ ਨੇ ਜਿੱਤਿਆ ਟਾਸ
ਟੀ-20 ਵਿਸ਼ਵ ਕੱਪ 2022 (T20 World Cup 2022) ਦਾ ਦੂਜਾ ਸੈਮੀਫਾਈਨਲ ਅੱਜ ਐਡੀਲੇਡ 'ਚ ਖੇਡਿਆ ਜਾ ਰਿਹਾ ਹੈ। ਇੱਥੇ ਭਾਰਤੀ ਟੀਮ ਦੇ ਸਾਹਮਣੇ ਇੰਗਲੈਂਡ ਦੀ ਚੁਣੌਤੀ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ 'ਚ ਦੋ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ।