Punjab Breaking News LIVE: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ, ਹੁਣ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁਸ਼ਕਲ 'ਚ, ਪੰਜਾਬ 'ਚ ਮੌਨਸੂਨ ਮੁੜ ਐਕਟਿਵ, 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ

Punjab Breaking News, 13 September 2022 LIVE Updates: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ, ਹੁਣ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁਸ਼ਕਲ 'ਚ, ਪੰਜਾਬ 'ਚ ਮੌਨਸੂਨ ਮੁੜ ਐਕਟਿਵ

ਏਬੀਪੀ ਸਾਂਝਾ Last Updated: 13 Sep 2022 02:59 PM
Hyderabad Fire: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ

ਹੈਦਰਾਬਾਦ ਦੇ ਸਿਕੰਦਰਾਬਾਦ ਇਲਾਕੇ 'ਚ ਸੋਮਵਾਰ ਰਾਤ ਨੂੰ ਇਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਇਲੈਕਟ੍ਰਿਕ ਸਕੂਟਰਾਂ ਦਾ ਸ਼ੋਅਰੂਮ ਸੀ। ਉਸੇ ਸਮੇਂ ਇਸ ਦੇ ਉੱਪਰ ਚਾਰ ਮੰਜ਼ਿਲਾਂ 'ਤੇ ਇਕ ਹੋਟਲ ਚੱਲ ਰਿਹਾ ਸੀ। ਅੱਗ ਲੱਗਣ ਕਾਰਨ ਉਪਰਲੀਆਂ ਮੰਜ਼ਿਲਾਂ ਵਿਚ 25-30 ਲੋਕ ਫਸ ਗਏ ਅਤੇ ਇਕ ਔਰਤ ਸਮੇਤ ਕਰੀਬ 6 ਲੋਕਾਂ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਦੋਂ ਕਿ ਅੱਧੀ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ।

Paddy Crop: ਚਾਈਨਾ ਵਾਇਰਸ ਨਾਲ ਪੰਜਾਬ 'ਚ 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ

ਸਾਊਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (SRVSDV) ਚਾਈਨਾ ਵਾਇਰਸ ਨੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ 'ਤੇ ਤਬਾਹੀ ਮਚਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿੱਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਝੋਨੇ ਦੀ ਫਸਲ ਖਰਾਬ ਹੋਂਣ ਕਰਕੇ, ਉਤਪਾਦਨ ਵਿੱਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕੜਕਦੀ ਗਰਮੀ ਕਾਰਨ ਕਣਕ ਦਾ 13 ਫੀਸਦੀ ਉਤਪਾਦਨ ਘੱਟ ਹੋਇਆ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚੀਨ ਦੇ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ।

Sippy Sidhu Murder Case: ਸਿੱਪੀ ਸਿੱਧੂ ਕਤਲ ਕੇਸ ਕਲਿਆਣੀ ਸਿੰਘ ਨੂੰ ਮਿਲੀ ਜ਼ਮਾਨਤ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਸਿੱਪੀ ਸਿੱਧੂ ਕਤਲ ਕੇਸ ਵਿੱਚ ਕਲਿਆਣੀ ਸਿੰਘ ਵੱਲੋਂ ਦਾਇਰ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਹ ਹੁਕਮ ਜਸਟਿਸ ਸੁਰੇਸ਼ਵਰ ਠਾਕੁਰ ਨੇ ਖੁੱਲ੍ਹੀ ਅਦਾਲਤ ਵਿੱਚ ਸੁਣਾਇਆ। ਹੋਰ ਗੱਲਾਂ ਦੇ ਨਾਲ, ਕਲਿਆਣੀ ਨੇ ਬੈਂਚ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ ਸੀਬੀਆਈ ਦੇ ਵਿਸ਼ੇਸ਼ ਜੱਜ, ਜਿਨ੍ਹਾਂ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਇਸ ਗੱਲ ਦੀ ਕਦਰ ਕਰਨ ਵਿੱਚ ਅਸਫਲ ਰਹੇ ਕਿ ਜਾਂਚ ਏਜੰਸੀ ਪਟੀਸ਼ਨਕਰਤਾ ਨੂੰ ਦੋਸ਼ੀ ਠਹਿਰਾਉਣ ਵਾਲੇ ਕੋਈ ਵੀ ਨਵੇਂ ਸਬੂਤ ਪੇਸ਼ ਕਰਨ ਜਾਂ ਉਸ ਵੱਲ ਧਿਆਨ ਦੇਣ ਦੇ ਯੋਗ ਨਹੀਂ ਸੀ। “7 ਦਸੰਬਰ, 2020 ਨੂੰ ਸੀਆਰਪੀਸੀ ਦੀ ਧਾਰਾ 173 ਦੇ ਤਹਿਤ ਰਿਪੋਰਟ ਦਾਇਰ ਕਰਨ ਸਮੇਂ ਉਨ੍ਹਾਂ ਕੋਲ ਜੋ ਵੀ ਸਬੂਤ ਉਪਲਬਧ ਸਨ, ਉਸ ਤੋਂ ਪਰੇ”। ਇਹ ਰਿਮਾਂਡ ਦੀ ਅਰਜ਼ੀ ਅਤੇ ਸੀਬੀਆਈ ਦੁਆਰਾ ਵਿਸ਼ੇਸ਼ ਜੱਜ ਅੱਗੇ ਦਾਇਰ ਜ਼ਮਾਨਤ ਅਰਜ਼ੀ ਦੇ ਜਵਾਬ ਤੋਂ ਸਪੱਸ਼ਟ ਸੀ।

Illegal Mining: ਨਜਾਇਜ਼ ਮਾਈਨਿੰਗ ਖਿਲਾਫ ਪੰਜਾਬ ਪੁਲਿਸ ਦੀ ਖੰਨਾ 'ਚ ਛਾਪੇਮਾਰੀ

ਪੰਜਾਬ ਅੰਦਰ ਨਜਾਇਜ ਮਾਈਨਿੰਗ ਖ਼ਿਲਾਫ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਖੰਨਾ ਦੀ ਐਸਪੀ ਡਾਕਟਰ ਪ੍ਰਗਿਆ ਜੈਨ ਨੇ ਤੜਕੇ 4 ਵਜੇ ਸਤਲੁਜ ਬੰਨ੍ਹ ਉਪਰ ਛਾਪਾ ਮਾਰਿਆ। ਰੇਡ ਟੀਮ 'ਚ 2 ਡੀਐਸਪੀ ਸਮੇਤ 50 ਪੁਲਿਸ ਮੁਲਾਜ਼ਮ ਸ਼ਾਮਲ ਸੀ। ਇਸ ਦੌਰਾਨ ਖੱਡਾਂ ਚੈਕ ਕੀਤੀਆਂ ਗਈਆਂ ਅਤੇ ਨਾਲ ਲੱਗਦੇ 11 ਪਿੰਡਾਂ ਅੰਦਰ ਚੈਕਿੰਗ ਕੀਤੀ ਗਈ। ਸਤਲੁਜ ਦਰਿਆ ਪੁਲ ਉਪਰ ਕਰੀਬ ਤਿੰਨ ਘੰਟੇ ਨਾਕਾਬੰਦੀ ਕੀਤੀ ਗਈ। 

Stock Market Opening: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ, ਨਿਫਟੀ 18,000 ਦੇ ਪਾਰ

ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤ ​​ਗਤੀ ਨਾਲ ਹੋਈ ਅਤੇ ਬੈਂਕਿੰਗ ਸਟਾਕਾਂ ਦੇ ਮਜ਼ਬੂਤ ​​ਪ੍ਰਦਰਸ਼ਨ ਨਾਲ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਿਆ। ਅੱਜ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਸੀ ਅਤੇ ਇਹ 5 ਅਪ੍ਰੈਲ 2022 ਤੋਂ ਬਾਅਦ ਪਹਿਲਾ ਦਿਨ ਹੈ ਜਦੋਂ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਹੈ। ਨਿਫਟੀ 109 ਸੈਸ਼ਨਾਂ 'ਚ 18 ਹਜ਼ਾਰ ਤੋਂ ਉਪਰ ਜਾਣ 'ਚ ਕਾਮਯਾਬ ਰਿਹਾ। ਅੱਜ ਦੇ ਕਾਰੋਬਾਰ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 293.16 ਅੰਕ ਭਾਵ 0.49 ਫੀਸਦੀ ਦੀ ਛਾਲ ਨਾਲ 60,408 'ਤੇ ਖੁੱਲ੍ਹਿਆ। NSE ਦਾ 50-ਸ਼ੇਅਰ ਸੂਚਕਾਂਕ ਨਿਫਟੀ 108.10 ਅੰਕ ਯਾਨੀ 0.60 ਫੀਸਦੀ ਦੇ ਵਾਧੇ ਨਾਲ 18,044 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ।

Audio clip of Fauja Singh Sarari: ਮਾਨ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ‘ਆਪ’ ਸਰਕਾਰ ਲਈ ਬਣੀ ਨਵੀਂ ਮੁਸੀਬਤ

ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਸੌਦੇਬਾਜ਼ੀ ਦੀ ਕਥਿਤ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੰਤਰੀ ਇੱਕ ਵਿਅਕਤੀ ਨਾਲ ਮੋਬਾਈਲ 'ਤੇ ਗੱਲ ਕਰ ਰਿਹਾ ਹੈ। ਡੀਐਫਐਸਸੀ ਰਾਹੀਂ ਮਾਲ ਦੀ ਲੋਡਿੰਗ ਅਤੇ ਲਿਫਟਿੰਗ ਵਿੱਚ ਪੈਸਾ ਕਿਵੇਂ ਬਣਦਾ ਹੈ, ਇਸ ’ਤੇ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪੈਸੇ ਹੀ ਬਣਾਏ ਜਾਣ। ਜਿਵੇਂ ਹੀ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਵਿਰੋਧੀਆਂ ਨੇ 'ਆਪ' ਨੂੰ ਘੇਰਨਾ ਸ਼ੁਰੂ ਕਰ ਦਿੱਤਾ।

Punjab Education System: ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਹੋਏਗੀ ਕਾਇਆ-ਕਲਪ, ਭਗਵੰਤ ਮਾਨ ਸਰਕਾਰ ਨੇ ਕੀਤੀ ਇੰਝ ਪਲਾਨਿੰਗ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਕਾਇਆ-ਕਲਪ ਕਰਨ ਦੀ ਪਲਾਨਿੰਗ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਢਾਂਚੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪੰਜਾਬ ਵਿੱਚ 19,123 ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ ਹੈ। ਇਸ ਸਰਵੇ ਦੇ ਆਧਾਰ ਉੱਪਰ ਅਗਲੇ ਸਮੇਂ ਅੰਦਰ ਵੱਡੇ ਕਦਮ ਉਠਾਏ ਜਾ ਰਹੇ ਹਨ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ‘ਸਕੂਲ ਆਫ਼ ਐਮੀਨੈਂਸ’ ਸ਼ੁਰੂ ਹੋ ਜਾਣਗੇ ਤੇ ਹਾਲੇ ਇਨ੍ਹਾਂ ਸਕੂਲਾਂ ਦੀ ਸ਼ਨਾਖ਼ਤ ਦਾ ਕੰਮ ਚੱਲ ਰਿਹਾ ਹੈ। ‘ਸਕੂਲ ਆਫ਼ ਐਮੀਨੈਂਸ’ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਹੋਵੇਗੀ ਤੇ ਬਾਕੀ ਕਲਾਸਾਂ ਲਈ ਦੋ ਕਿਲੋਮੀਟਰ ਦੇ ਦਾਇਰੇ ਦੇ ਸਕੂਲ ਵਿਚ ਬੱਚੇ ਪੜ੍ਹਨਗੇ। 

ਪਿਛੋਕੜ

Punjab Breaking News, 13 September 2022 LIVE Updates: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਭਗਵੰਤ ਮਾਨ ਸਰਕਾਰ ਦੀ ਪਲਾਨਿੰਗ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਰ ਵਿੱਚੋਂ ਇੱਕ ਲੱਖ ਖੇਤੀਬਾੜੀ ਨਾਲ ਸਬੰਧਤ ਟਿਊਬਵੈੱਲਾਂ ਨੂੰ ਸੂਰਜੀ ਊਰਜਾ ਨਾਲ ਚਲਾਇਆ ਜਾਏਗਾ। ਇਸ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਮਾਨ ਸਰਕਾਰ ਪੰਜਾਬ ਭਰ ਵਿੱਚੋਂ 1 ਲੱਖ ਖੇਤੀਬਾੜੀ ਸਬੰਧਤ ਟਿਊਬਵੈੱਲਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵੱਲ ਤਬਦੀਲ ਕਰੇਗੀ। ਇਸ ਨਾਲ ਤਕਰੀਬਨ ਬਿਜਲੀ ਸਬਸਿਡੀ ‘ਚੋਂ 200 ਕਰੋੜ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਟਿਊਬਵੈੱਲਾਂ ਨੂੰ ਵੀ ਸੂਰਜੀ ਊਰਜਾ ਵੱਲ ਤਬਦੀਲ ਕਰਾਂਗੇ। 'ਆਪ' ਸਰਕਾਰ ਦਾ ਇੱਕ ਹੋਰ ਵੱਡਾ ਐਲਾਨ, ਸੂਰਜੀ ਊਰਜਾ ਨਾਲ ਚੱਲਣਗੇ ਖੇਤੀ ਟਿਊਬਵੈੱਲ


 


ਮਾਨ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ‘ਆਪ’ ਸਰਕਾਰ ਲਈ ਬਣੀ ਨਵੀਂ ਮੁਸੀਬਤ


ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਸੌਦੇਬਾਜ਼ੀ ਦੀ ਕਥਿਤ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੰਤਰੀ ਇੱਕ ਵਿਅਕਤੀ ਨਾਲ ਮੋਬਾਈਲ 'ਤੇ ਗੱਲ ਕਰ ਰਿਹਾ ਹੈ। ਡੀਐਫਐਸਸੀ ਰਾਹੀਂ ਮਾਲ ਦੀ ਲੋਡਿੰਗ ਅਤੇ ਲਿਫਟਿੰਗ ਵਿੱਚ ਪੈਸਾ ਕਿਵੇਂ ਬਣਦਾ ਹੈ, ਇਸ ’ਤੇ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪੈਸੇ ਹੀ ਬਣਾਏ ਜਾਣ। ਜਿਵੇਂ ਹੀ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਵਿਰੋਧੀਆਂ ਨੇ 'ਆਪ' ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਮਾਨ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ‘ਆਪ’ ਸਰਕਾਰ ਲਈ ਬਣੀ ਨਵੀਂ ਮੁਸੀਬਤ


 


ਪੰਜਾਬ 'ਚ ਮੌਨਸੂਨ ਮੁੜ ਹੋਇਆ ਸਰਗਰਮ, 16 ਸਤੰਬਰ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਪੈਂਣ ਦੀ ਸੰਭਾਵਨਾ


 ਪੰਜਾਬ 'ਚ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਰੁੱਖ ਬਦਲ ਲਿਆ ਹੈ। ਸਰਗਰਮ ਮਾਨਸੂਨ ਕਾਰਨ ਪਿਛਲੇ 2 ਦਿਨਾਂ ਤੋਂ ਮੌਸਮ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਸਤੰਬਰ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੱਦਲਵਾਈ, ਹਨੇਰੀ ਅਤੇ ਭਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਕਾਰਨ ਕਈ ਸ਼ਹਿਰਾਂ ਦੇ AQI 'ਚ ਕਾਫੀ ਸੁਧਾਰ ਹੋਇਆ ਹੈ। ਪੰਜਾਬ 'ਚ ਮੌਨਸੂਨ ਮੁੜ ਹੋਇਆ ਸਰਗਰਮ, 16 ਸਤੰਬਰ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਪੈਂਣ ਦੀ ਸੰਭਾਵਨਾ


ਚਾਈਨਾ ਵਾਇਰਸ ਨਾਲ ਪੰਜਾਬ 'ਚ 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ


ਸਾਊਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (SRVSDV) ਚਾਈਨਾ ਵਾਇਰਸ ਨੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ 'ਤੇ ਤਬਾਹੀ ਮਚਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿੱਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਝੋਨੇ ਦੀ ਫਸਲ ਖਰਾਬ ਹੋਂਣ ਕਰਕੇ, ਉਤਪਾਦਨ ਵਿੱਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕੜਕਦੀ ਗਰਮੀ ਕਾਰਨ ਕਣਕ ਦਾ 13 ਫੀਸਦੀ ਉਤਪਾਦਨ ਘੱਟ ਹੋਇਆ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚੀਨ ਦੇ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ। ਚਾਈਨਾ ਵਾਇਰਸ ਨਾਲ ਪੰਜਾਬ 'ਚ 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ


ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਹੋਏਗੀ ਕਾਇਆ-ਕਲਪ, ਭਗਵੰਤ ਮਾਨ ਸਰਕਾਰ ਨੇ ਕੀਤੀ ਇੰਝ ਪਲਾਨਿੰਗ


ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਕਾਇਆ-ਕਲਪ ਕਰਨ ਦੀ ਪਲਾਨਿੰਗ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਢਾਂਚੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪੰਜਾਬ ਵਿੱਚ 19,123 ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ ਹੈ। ਇਸ ਸਰਵੇ ਦੇ ਆਧਾਰ ਉੱਪਰ ਅਗਲੇ ਸਮੇਂ ਅੰਦਰ ਵੱਡੇ ਕਦਮ ਉਠਾਏ ਜਾ ਰਹੇ ਹਨ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ‘ਸਕੂਲ ਆਫ਼ ਐਮੀਨੈਂਸ’ ਸ਼ੁਰੂ ਹੋ ਜਾਣਗੇ ਤੇ ਹਾਲੇ ਇਨ੍ਹਾਂ ਸਕੂਲਾਂ ਦੀ ਸ਼ਨਾਖ਼ਤ ਦਾ ਕੰਮ ਚੱਲ ਰਿਹਾ ਹੈ। ‘ਸਕੂਲ ਆਫ਼ ਐਮੀਨੈਂਸ’ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਹੋਵੇਗੀ ਤੇ ਬਾਕੀ ਕਲਾਸਾਂ ਲਈ ਦੋ ਕਿਲੋਮੀਟਰ ਦੇ ਦਾਇਰੇ ਦੇ ਸਕੂਲ ਵਿਚ ਬੱਚੇ ਪੜ੍ਹਨਗੇ। ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਹੋਏਗੀ ਕਾਇਆ-ਕਲਪ, ਭਗਵੰਤ ਮਾਨ ਸਰਕਾਰ ਨੇ ਕੀਤੀ ਇੰਝ ਪਲਾਨਿੰਗ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.