ਚਾਈਨਾ ਵਾਇਰਸ ਨਾਲ ਪੰਜਾਬ 'ਚ 34 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ
ਫ਼ਸਲ 'ਤੇ ਦਾਣੇ ਆਉਂਦਾ ਨਾ ਦੇਖ ਕੇ ਕਿਸਾਨਾਂ ਨੇ ਆਪ ਹੀ ਇਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿੱਚ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ।
ਚੰਡੀਗੜ੍ਹ: ਸਾਊਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (SRVSDV) ਚਾਈਨਾ ਵਾਇਰਸ ਨੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ 'ਤੇ ਤਬਾਹੀ ਮਚਾ ਰਿਹਾ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿੱਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਝੋਨੇ ਦੀ ਫਸਲ ਖਰਾਬ ਹੋਂਣ ਕਰਕੇ, ਉਤਪਾਦਨ ਵਿੱਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕੜਕਦੀ ਗਰਮੀ ਕਾਰਨ ਕਣਕ ਦਾ 13 ਫੀਸਦੀ ਉਤਪਾਦਨ ਘੱਟ ਹੋਇਆ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚੀਨ ਦੇ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ- ABP Sanjha Top 10, 13 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਫ਼ਸਲ 'ਤੇ ਦਾਣੇ ਆਉਂਦਾ ਨਾ ਦੇਖ ਕੇ ਕਿਸਾਨਾਂ ਨੇ ਆਪ ਹੀ ਇਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿੱਚ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ। ਠੇਕੇ ਵਾਲੀ ਜ਼ਮੀਨ ’ਤੇ ਉਹ ਪਹਿਲੀ ਫ਼ਸਲ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਸਨ।
ਇਹ ਵੀ ਪੜ੍ਹੋ- ਦਰਦਨਾਕ ਸੜਕ ਹਾਦਸਾ: ਬਹਿਰਾਮ ਨੇੜੇ ਕਾਰ 'ਤੇ ਪਲਟ ਗਿਆ 18 ਟਾਇਰੀ ਟਰਾਲਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਦੋ ਗੰਭੀਰ ਜ਼ਖਮੀ
ਪਹਿਲਾਂ ਕਿਹਾ, ਹਮਲੇ ਦਾ ਬਹੁਤਾ ਅਸਰ ਨਹੀਂ ਹੁੰਦਾ
ਪੀਏਯੂ ਲੁਧਿਆਣਾ ਦੇ ਡਾਇਰੈਕਟਰ ਡਾ. ਅਜਮੇਰ ਸਿੰਘ, ਐਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ ਬਣੀ 8 ਮੈਂਬਰੀ ਕਮੇਟੀ ਨੇ ਸਰਵੇ ਵਿੱਚ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਦੇ ਹਮਲੇ ਕਾਰਨ ਪੌਦਾ ਬੌਣਾ ਰਹਿੰਦਾ ਹੈ। ਮੋਹਾਲੀ, ਰੋਪੜ ਅਤੇ ਲੁਧਿਆਣਾ ਦਾ ਜ਼ਿਆਦਾ ਪ੍ਰਭਾਵ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।