(Source: ECI/ABP News)
ਦਰਦਨਾਕ ਸੜਕ ਹਾਦਸਾ: ਬਹਿਰਾਮ ਨੇੜੇ ਕਾਰ 'ਤੇ ਪਲਟ ਗਿਆ 18 ਟਾਇਰੀ ਟਰਾਲਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਦੋ ਗੰਭੀਰ ਜ਼ਖਮੀ
ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਵੱਖ-ਵੱਖ ਕਾਰਾਂ ’ਚ ਸਵਾਰ 6 ਵਿਅਕਤੀਆਂ ਚੋਂ ਤਿੰਨ ਦੀ ਮੌਤ ਹੋ ਗਈ।ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
![ਦਰਦਨਾਕ ਸੜਕ ਹਾਦਸਾ: ਬਹਿਰਾਮ ਨੇੜੇ ਕਾਰ 'ਤੇ ਪਲਟ ਗਿਆ 18 ਟਾਇਰੀ ਟਰਾਲਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਦੋ ਗੰਭੀਰ ਜ਼ਖਮੀ Tragic road accident, 18 tire trailer overturns on car near Behram, three members of same family killed, two seriously injured ਦਰਦਨਾਕ ਸੜਕ ਹਾਦਸਾ: ਬਹਿਰਾਮ ਨੇੜੇ ਕਾਰ 'ਤੇ ਪਲਟ ਗਿਆ 18 ਟਾਇਰੀ ਟਰਾਲਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਦੋ ਗੰਭੀਰ ਜ਼ਖਮੀ](https://feeds.abplive.com/onecms/images/uploaded-images/2022/09/13/3f700a4b8586645f4872dab444ea1a8f166303689802858_original.png?impolicy=abp_cdn&imwidth=1200&height=675)
ਚੰਡੀਗੜ੍ਹ/ਫਗਵਾੜਾ: ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਵੱਖ-ਵੱਖ ਕਾਰਾਂ ’ਚ ਸਵਾਰ 6 ਵਿਅਕਤੀਆਂ ਚੋਂ ਤਿੰਨ ਦੀ ਮੌਤ ਹੋ ਗਈ।ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।ਇਸ ਹਾਦਸੇ 'ਚ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਪੱਥਰ ਨਾਲ ਭਰੇ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਕਾਰ 'ਚ ਸਵਾਰ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਟਰੱਕ ਬੰਗਾ ਸਾਈਡ ਤੋਂ ਫਗਵਾੜਾ ਵੱਲ ਜਾ ਰਿਹਾ ਸੀ। ਇਸ ਦੌਰਾਨ ਮਾਹਿਲਪੁਰ ਚੌਕ ਬਹਿਰਾਮ ਨੇੜੇ ਟਰੱਕ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ 'ਤੇ ਪਲਟ ਗਿਆ।ਇਸੇ ਦਰਮਿਆਨ ਫਗਵਾੜਾ ਸਾਈਡ ਤੋਂ ਆ ਰਹੀਆਂ ਦੋ ਕਾਰਾਂ, ਜਿਨ੍ਹਾਂ ’ਚੋਂ ਇਕ ਕਾਰ ਨੰਬਰ ਪੀ ਬੀ 06 ਏ ਬੀ 1297, ਜਿਸ ’ਚ ਇਕ ਪਰਿਵਾਰ ਦੇ ਤਿੰਨ ਜੀਅ ਪਤੀ-ਪਤਨੀ ਤੇ ਉਨ੍ਹਾਂ ਦਾ ਬੇਟਾ ਸਵਾਰ ਸਨ, ਉਪਰ ਪਲਟ ਗਿਆ । ਇਸ ਸੜਕ ਹਾਦਸੇ ’ਚ ਉਕਤ ਕਾਰ ’ਚ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ਪੀ ਬੀ 10 ਈ ਡੀ 6500 ਵੀ ਉਕਤ ਟਰਾਲੇ ਦੀ ਲਪੇਟ ’ਚ ਆਈ ਪਰ ਉਕਤ ਕਾਰ ’ਚ ਸਵਾਰ ਤਿੰਨ ਵਿਅਤਕੀ, ਜਿਨ੍ਹਾਂ ’ਚ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਦੀ ਮੱਟ ਵਾਲੀ ਤੇ ਉਸ ਦੀ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੌਰ ਤੇ ਉਸ ਦਾ ਬੇਟਾ ਪਰਮਜੀਤ ਸਿੰਘ ਜ਼ਖ਼ਮੀ ਹੋ ਗਏ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ 18 ਟਾਇਰੀ ਟਰਾਲਾ ਨੰਬਰ ਪੀ ਬੀ 02 ਡੀ ਵਾਈ 8200, ਜਿਸ ਨੂੰ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੰਮਦ ਸ਼ਾਹ ਵਾਲਾ (ਪੱਲੂਵਾਲ) ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ, ਜੋ ਮਿੱਟੀ-ਪੱਥਰਾਂ ਆਦਿ ਨਾਲ ਭਰਿਆ ਹੋਇਆ ਸੀ। ਇਹ ਟਰਾਲਾ ਬੰਗਾ ਸਾਈਡ ਤੋਂ ਜਾ ਰਿਹਾ ਸੀ ਤੇ ਜਿਵੇਂ ਹੀ ਮਾਹਿਲਪੁਰ ਬਹਿਰਾਮ ਟੀ-ਪੁਆਇੰਟ ’ਤੇ ਪੁੱਜਾ ਤਾਂ ਇਸ ਦੇ ਡਰਾਈਵਰ ਨੇ ਉਕਤ ਟਰਾਲਾ ਇਕਦਮ ਮਾਹਿਲਪੁਰ ਸਾਈਡ ਨੂੰ ਮੋੜ ਦਿੱਤਾ।
ਹਾਦਸੇ ਤੋਂ ਬਾਅਦ ਕਾਰ ਤੋਂ ਪੱਥਰ ਨੂੰ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਰ ਵਿੱਚ ਸਵਾਰ ਗੁਰਕਿਰਪਾਲ ਸਿੰਘ, ਜਸਮੀਤ ਸਿੰਘ ਅਤੇ ਰਮਨਜੀਤ ਕੌਰ ਦੀ ਮੌਤ ਹੋ ਗਈ। ਤਿੰਨੇ ਮ੍ਰਿਤਕ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀਆਂ ਦੇ ਰਹਿਣ ਵਾਲੇ ਸਨ ਅਤੇ ਚੰਡੀਗੜ੍ਹ ਜਾ ਰਹੇ ਸਨ।ਚਸ਼ਮਦੀਦਾਂ ਮੁਤਾਬਕ ਹਾਦਸਾ ਬਹੁਤ ਦਰਦਨਾਕ ਸੀ ਅਤੇ ਲਾਸ਼ਾਂ ਪੂਰੀ ਤਰ੍ਹਾਂ ਕੁਚਲੀਆਂ ਗਈਆਂ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰਾਲੇ ਹੇਠਾਂ ਫਸੀ ਕਾਰ ਨੂੰ ਦੋ ਘੰਟੇ ਦੀ ਲੰਮੀ ਜੱਦੋ-ਜਹਿਦ ਮਗਰੋ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਪੁਲਿਸ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਏ ਤੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)