Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Punjab ranks first in per capita milk in india: ਪੰਜਾਬ ਨੇ ਇੱਕ ਵਾਰ ਦੁੱਧ ਦੀਆਂ ਨਦੀਆਂ ਵਹਾ ਦਿੱਤੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਨੇ ਪੂਰੇ ਦੇਸ਼ ਅੰਦਰ ਦੁੱਧ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ। ਰਿਪੋਰਟ ਅਨੁਸਾਰ ਰਾਸ਼ਟਰੀ ਔਸਤ ਦੇ ਮੁਕਾਬਲੇ ਪੰਜਾਬ ਵਿੱਚ ਹਰ ਵਿਅਕਤੀ ਲਈ ਰੋਜ਼ਾਨਾ ਔਸਤਨ ਤਿੰਨ ਗੁਣਾ ਵੱਧ ਦੁੱਧ ਉਪਲਬਧ ਹੈ।
Punjab ranks first in per capita milk in india: ਪੰਜਾਬ ਨੇ ਇੱਕ ਵਾਰ ਦੁੱਧ ਦੀਆਂ ਨਦੀਆਂ ਵਹਾ ਦਿੱਤੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਨੇ ਪੂਰੇ ਦੇਸ਼ ਅੰਦਰ ਦੁੱਧ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ। ਰਿਪੋਰਟ ਅਨੁਸਾਰ ਰਾਸ਼ਟਰੀ ਔਸਤ ਦੇ ਮੁਕਾਬਲੇ ਪੰਜਾਬ ਵਿੱਚ ਹਰ ਵਿਅਕਤੀ ਲਈ ਰੋਜ਼ਾਨਾ ਔਸਤਨ ਤਿੰਨ ਗੁਣਾ ਵੱਧ ਦੁੱਧ ਉਪਲਬਧ ਹੈ। ਜੇਕਰ ਪੂਰੇ ਦੇਸ਼ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ 2023-24 ਵਿੱਚ ਪ੍ਰਤੀ ਵਿਅਕਤੀ ਔਸਤਨ 471 ਗ੍ਰਾਮ ਦੁੱਧ ਹਰ ਰੋਜ਼ ਉਪਲਬਧ ਰਿਹਾ।
ਰਿਪੋਰਟ ਮੁਤਾਬਕ ਇਸ ਸਾਲ ਪੰਜਾਬ 1,245 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇ ਮਾਮਲੇ ਵਿੱਚ ਰਾਜ-ਵਾਰ ਸੂਚੀ ਵਿੱਚ ਪਹਿਲੇ ਸਥਾਨ 'ਤੇ ਰਿਹਾ। ਹਾਲਾਂਕਿ 2022-23 ਦੇ ਮੁਕਾਬਲੇ ਇਸ 'ਚ ਤਿੰਨ ਫੀਸਦੀ ਦੀ ਗਿਰਾਵਟ ਆਈ ਹੈ। ਜਦੋਂ ਕਿ 2013-14 ਦੇ ਮੁਕਾਬਲੇ 27 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ 2013-14 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 980 ਗ੍ਰਾਮ ਸੀ। ਜਦਕਿ ਪ੍ਰਤੀ ਵਿਅਕਤੀ 1,171 ਗ੍ਰਾਮ ਦੁੱਧ ਦੀ ਉਪਲਬਧਤਾ ਨਾਲ ਰਾਜਸਥਾਨ ਦੂਜੇ ਨੰਬਰ 'ਤੇ ਰਿਹਾ। ਇਹ ਜਾਣਕਾਰੀ ਨੈਸ਼ਨਲ ਡੇਅਰੀ ਵਿਕਾਸ ਬੋਰਡ ਵੱਲੋਂ ਜਾਰੀ ਸਾਲ ਦੇ ਅੰਤ ਦੀ ਸਮੀਖਿਆ ਵਿੱਚ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ ਕੌਮੀ ਔਸਤ ਦੇ ਮੁਕਾਬਲੇ ਤਿੰਨ ਗੁਣਾ ਵੱਧ ਪ੍ਰਤੀ ਵਿਅਕਤੀ ਦੁੱਧ ਉਪਲਬਧ ਹੈ। ਜੇਕਰ ਪੂਰੇ ਦੇਸ਼ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ 2023-24 ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤਨ 471 ਗ੍ਰਾਮ ਦੁੱਧ ਉਪਲਬਧ ਹੈ। 2013-14 ਦੇ ਮੁਕਾਬਲੇ 53 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਤੇ 2022-23 ਦੇ ਮੁਕਾਬਲੇ ਲਗਭਗ ਤਿੰਨ ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇਸ਼ ਵਿੱਚ ਇਹ ਉਪਲਬਧਤਾ 459 ਗ੍ਰਾਮ ਪ੍ਰਤੀ ਵਿਅਕਤੀ ਸੀ।
ਉਧਰ, ਗੁਜਰਾਤ 700 ਗ੍ਰਾਮ ਔਸਤ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਨਾਲ 5ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਦੇ ਮੁਕਾਬਲੇ ਲਗਪਗ 5% ਦਾ ਵਾਧਾ ਹੋਇਆ। ਜਦੋਂਕਿ 2013-14 ਦੇ ਮੁਕਾਬਲੇ ਇਸ ਵਿੱਚ 38% ਦਾ ਵਾਧਾ ਹੋਇਆ ਹੈ। ਮੱਧ ਪ੍ਰਦੇਸ਼ 673 ਗ੍ਰਾਮ ਦੁੱਧ ਦੀ ਉਪਲਬਧਤਾ ਨਾਲ ਛੇਵੇਂ ਸਥਾਨ 'ਤੇ ਰਿਹਾ। ਇਹ ਉਪਲਬਧਤਾ ਹਿਮਾਚਲ ਵਿੱਚ 640, ਜੰਮੂ-ਕਸ਼ਮੀਰ ਵਿੱਚ 577, ਕਰਨਾਟਕ ਵਿੱਚ 543, ਉੱਤਰ ਪ੍ਰਦੇਸ਼ ਵਿੱਚ 450 ਤੇ ਉੱਤਰਾਖੰਡ ਵਿੱਚ 446 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਰਜ ਕੀਤੀ ਗਈ।
ਤੀਜੇ ਨੰਬਰ 'ਤੇ ਹਰਿਆਣਾ
ਅੰਕੜਿਆਂ ਅਨੁਸਾਰ ਦੁੱਧ ਦੀ ਉਪਲਬਧਤਾ ਵਿੱਚ ਰਾਜਸਥਾਨ ਦੂਜੇ ਨੰਬਰ 'ਤੇ ਰਿਹਾ। 2013-14 ਦੇ ਮੁਕਾਬਲੇ ਕਰੀਬ 105 ਫੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਹਰਿਆਣਾ 1,105 ਗ੍ਰਾਮ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਨਾਲ ਤੀਜੇ ਸਥਾਨ 'ਤੇ ਰਿਹਾ। 2022-23 ਵਿੱਚ ਇੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1098 ਗ੍ਰਾਮ ਸੀ। 2013-14 ਦੇ ਮੁਕਾਬਲੇ ਇੱਥੇ 38 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ। ਇਸ ਮਾਮਲੇ 'ਚ ਆਂਧਰਾ ਪ੍ਰਦੇਸ਼ ਚੌਥੇ ਸਥਾਨ 'ਤੇ ਹੈ। ਇੱਥੇ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤਨ 719 ਗ੍ਰਾਮ ਦੁੱਧ ਮਿਲਦਾ ਹੈ।
ਦਿੱਲੀ ਵਿੱਚ 3% ਦੀ ਗਿਰਾਵਟ
ਰਿਪੋਰਟ ਮੁਤਾਬਕ 2022-23 ਦੇ ਮੁਕਾਬਲੇ ਦਿੱਲੀ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵਿੱਚ ਤਿੰਨ ਫੀਸਦੀ ਦੀ ਕਮੀ ਆਈ ਹੈ। ਇਸ ਸਮੇਂ ਦੌਰਾਨ ਇੱਥੇ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 64 ਗ੍ਰਾਮ ਪ੍ਰਤੀ ਦਿਨ ਸੀ, ਜੋ 2023-24 ਵਿੱਚ ਘੱਟ ਕੇ 62 ਗ੍ਰਾਮ ਰਹਿ ਗਈ।
ਅਰੁਣਾਚਲ ਵਿੱਚ ਸਭ ਤੋਂ ਵੱਧ 57 ਫੀਸਦੀ ਗਿਰਾਵਟ
ਅਰੁਣਾਚਲ ਪ੍ਰਦੇਸ਼ ਵਿੱਚ 2022-23 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 81 ਗ੍ਰਾਮ ਪ੍ਰਤੀ ਦਿਨ ਸੀ, ਜੋ 2023-24 ਵਿੱਚ ਲਗਪਗ 57 ਪ੍ਰਤੀਸ਼ਤ ਘੱਟ ਕੇ 35 ਗ੍ਰਾਮ ਰਹਿ ਗਈ। 2013-14 ਦੇ ਮੁਕਾਬਲੇ 62 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਇਸੇ ਤਰ੍ਹਾਂ ਮਨੀਪੁਰ ਵਿੱਚ 2022-23 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 62 ਗ੍ਰਾਮ ਸੀ, ਜੋ 2023-24 ਵਿੱਚ ਘੱਟ ਕੇ 54 ਗ੍ਰਾਮ ਪ੍ਰਤੀ ਦਿਨ ਰਹਿ ਗਈ।