Punjab Breaking News LIVE: ਸੀਐਮ ਭਗਵੰਤ ਮਾਨ ਤੇ ਰਾਜਪਾਲ ਪੁਰੋਹਿਤ ਵਿਚਾਲੇ ਖੜਕੀ, ਮੌਸਮ ਵਿਭਾਗ ਦਾ ਠੰਢ ਬਾਰੇ ਅਲਰਟ, ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ
Punjab Breaking News LIVE 14 February, 2023: ਸੀਐਮ ਭਗਵੰਤ ਮਾਨ ਤੇ ਰਾਜਪਾਲ ਪੁਰੋਹਿਤ ਵਿਚਾਲੇ ਖੜਕੀ, ਮੌਸਮ ਵਿਭਾਗ ਦਾ ਠੰਢ ਬਾਰੇ ਅਲਰਟ, ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ
LIVE
Background
Punjab Breaking News LIVE 14 February, 2023: ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਮੁੜ ਪੇਚਾ ਪੈ ਗਿਆ ਹੈ। ਇਸ ਵਾਰ ਗੱਲ ਤਲਖੀ ਤੱਕ ਪਹੁੰਚ ਗਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਸੀਐਮ ਭਗਵੰਤ ਮਾਨ ਨੇ ਇੱਕ-ਦੂਜੇ ਨੂੰ ਤਿੱਖੇ ਜਵਾਬ ਦਿੰਦਿਆਂ ਸੰਵਿਧਾਨਕ ਤੌਰ ਉੱਪਰ ਵੀ ਵੰਗਾਰਿਆ ਹੈ। ਦਰਅਸਲ ਰਾਜਪਾਲ ਨੇ ਪੱਤਰ ਲਿਖ ਕੇ ‘ਆਪ’ ਸਰਕਾਰ ਵੱਲੋਂ ਲਏ ਗਏ ਕਈ ਫ਼ੈਸਲਿਆਂ ’ਤੇ ਉਂਗਲ ਚੁੱਕਦਿਆਂ ਮੁੱਖ ਮੰਤਰੀ ਤੋਂ ਜੁਆਬ ਮੰਗਿਆ ਹੈ। ਉਧਰ ਮੁੱਖ ਮੰਤਰੀ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਇਨ੍ਹਾਂ ਮਾਮਲਿਆਂ ’ਤੇ ਕੋਈ ਲਿਖਤੀ ਜੁਆਬ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਹੁਣ ਮਾਮਲਾ ਕਾਫੀ ਪੇਚੀਦਾ ਬਣਦਾ ਜਾ ਰਿਹਾ ਹੈ। ਸੀਐਮ ਭਗਵੰਤ ਮਾਨ ਤੇ ਰਾਜਪਾਲ ਵਿਚਾਲੇ ਖੜਕੀ, ਦੋਵਾਂ ਨੇ ਇੱਕ-ਦੂਜੇ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ 'ਚ ਅਜੇ ਹਫਤਾ ਰਹੇਗਾ ਠੰਢ ਦਾ ਜ਼ੋਰ, ਠੰਢੀਆਂ ਹਵਾਵਾਂ ਦਾ ਅਲਰਟ
Punjab Weather Update: ਪੰਜਾਬ ਵਿੱਚ ਮੁੜ ਸਰਦੀ ਪਰਤ ਆਈ ਹੈ। ਦੁਪਹਿਰ ਵੇਲੇ ਭਾਵੇਂ ਪਾਰਾ ਚੜ੍ਹ ਜਾਂਦਾ ਹੈ ਪਰ ਸਵੇਰੇ ਤੇ ਸ਼ਾਮ ਕਾਂਬਾ ਛਿੜਣ ਲੱਗਾ ਹੈ। ਇਸ ਲਈ ਬਿਮਾਰੀਆਂ ਦਾ ਖਤਰਾ ਵੀ ਵਧ ਗਿਆ ਹੈ। ਉਧਰ, ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇਸ ਹਫ਼ਤੇ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅਗਲੇ 48 ਘੰਟੇ ਸੂਬੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਰਕੇ ਠੰਢ ਦਾ ਕਹਿਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਬਾਅਦ ਪੰਜਾਬ ਦੇ ਘੱਟ ਤੋਂ ਘੱਟ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਪਰ ਠੰਢੀਆਂ ਹਵਾਵਾਂ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ। ਪੰਜਾਬ 'ਚ ਅਜੇ ਹਫਤਾ ਰਹੇਗਾ ਠੰਢ ਦਾ ਜ਼ੋਰ, ਠੰਢੀਆਂ ਹਵਾਵਾਂ ਦਾ ਅਲਰਟ
ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ
Chandigarh News: ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ’ਤੇ ਕੌਮੀ ਇਨਸਾਫ ਮੋਰਚਾ ਤੇ ਚੰਡੀਗੜ੍ਹ ਪੁਲਿਸ ਵਿਚਕਾਰ ਹੋਈ ਝੜਪ ਮਗਰੋਂ ਚੰਡੀਗੜ੍ਹ ਪੁਲਿਸ ਨੇ ਭੰਨ-ਤੋੜ ਕਰਨ ਵਾਲੇ 10 ਹੋਰ ਜਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਮੁੜ ਪ੍ਰਦਰਸ਼ਨਕਾਰੀਆਂ ਦੀ ਸ਼ਨਾਖਤ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਸ਼ਨਾਖਤ ਗੁਪਤ ਰੱਖੀ ਜਾਵੇਗੀ। ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ
ਪੰਜਾਬ ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ
Punjab News: ਪੰਜਾਬ ਵਿੱਚ ਬੇਸ਼ੱਕ ਨਸ਼ਿਆਂ ਨੂੰ ਰੋਕ ਨਹੀਂ ਲੱਗ ਰਹੀ ਪਰ ਪੁਲਿਸ ਨੇ 10,576 ਨਸ਼ਾ ਤਸਕਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਇਹ ਅੰਕੜੇ ਇਸ ਲਈ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਕਿਉਂਕਿ ਅਜੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਿਛਲੇ ਦਿਨੀਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਗਲੀ-ਗਲੀ ਨਸ਼ਾ ਵਿਕ ਰਿਹਾ ਹੈ। ਅਜਿਹੇ ਹੀ ਮਾਮਲੇ ਅਕਸਰ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੇ ਹਨ। ਇਸ ਦੇ ਬਾਵਜੂਦ ਪੁਲਿਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਪੰਜਾਬ ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ
ਹਰਿਆਣਾ ਪੁਲਿਸ ਨੂੰ ਮਿਲੇਗਾ ਰਾਸ਼ਟਰਪਤੀ ਝੰਡਾ , ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆ ਰਹੇ ਨੇ ਕਰਨਾਲ
Haryana News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਇਕ ਦਿਨ ਦੇ ਦੌਰੇ 'ਤੇ ਰਹੇਗੀ. ਮਧੂਬਦਾਨ ਪੁਲਿਸ ਅਕੈਡਮੀ (ਹਰਿਆਣਾ ਪੁਲਿਸ ਅਕੈਡਮੀ) ਵਿਖੇ ਲਗਭਗ 11 ਵਜੇ ਹੋਏ ਪ੍ਰੋਗਰਾਮ ਦੇ ਪ੍ਰੋਗਰਾਮ ਦੌਰਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਪੁਲਿਸ ਨੂੰ ਰਾਸ਼ਟਰਪਤੀ ਦਾ ਝੰਡਾ ਵੀ ਪੇਸ਼ ਕਰਨਗੇ. ਹਰਿਆਣਾ ਪਹਿਲੀ ਵਾਰ ਰਾਸ਼ਟਰਪਤੀ ਝੰਡਾ ਪ੍ਰਾਪਤ ਕਰ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਗ੍ਰਹਿ ਮੰਤਰੀ ਅਨਿਲ ਵਿਜ ਅਤੇ ਹੋਰ ਕੈਬਨਿਟ ਮੰਤਰੀ ਸ਼ਾਹ ਨਾਲ ਮੌਜੂਦ ਹੋਣਗੇ। ਹਰਿਆਣਾ ਪੁਲਿਸ ਨੂੰ ਮਿਲੇਗਾ ਰਾਸ਼ਟਰਪਤੀ ਝੰਡਾ , ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆ ਰਹੇ ਨੇ ਕਰਨਾਲ
ਅਮਨ ਅਰੋੜਾ ਵੱਲੋਂ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਸਾਫ-ਸੁਥਰੀ ਅਤੇ ਵਾਤਾਵਰਣ-ਪੱਖੀ ਊਰਜਾ ਦੇ ਉਤਪਾਦਨ ਅਤੇ ਵਰਤੋਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਬਿਜਲੀ, ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਨਾਲ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ।
Jio True 5G ਦਾ ਵਧਿਆ ਦਾਇਰਾ , 21 ਹੋਰ ਸ਼ਹਿਰਾਂ ਵਿੱਚ ਹੋਇਆ ਲਾਂਚ , 257 ਸ਼ਹਿਰਾਂ ਵਿੱਚ ਪਹੁੰਚੀ ਸਰਵਿਸ
: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸ਼ਿਮਲਾ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਿਓ True 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਸ਼ਿਮਲਾ ਤੋਂ ਇਲਾਵਾ Jio True 5G ਸੇਵਾਵਾਂ ਨੂੰ ਹਿਮਾਚਲ ਪ੍ਰਦੇਸ਼ ਰਾਜ ਦੇ ਹਮੀਰਪੁਰ, ਨਦੌਨ ਅਤੇ ਬਿਲਾਸਪੁਰ ਵਿੱਚ ਇੱਕੋ ਸਮੇਂ ਲਾਂਚ ਕੀਤਾ ਗਿਆ ਸੀ।
Punjab News: ਇਟਲੀ ਗਏ 6 ਨੌਜਵਾਨਾਂ ਦਾ ਕੋਈ ਪਤਾ ਨਹੀਂ, ਪੁੱਤਰਾਂ ਦੀਆਂ ਆਵਾਜ਼ਾਂ ਸੁਣਨ ਨੂੰ ਤਰਸ ਰਹੇ ਪਰਿਵਾਰ
ਟਰੈਵਲ ਏਜੰਟ ਝੂਠੇ ਦਾਅਵੇ ਅਤੇ ਵਾਅਦੇ ਕਰਕੇ ਪੰਜਾਬੀ ਪਰਿਵਾਰਾਂ ਤੋਂ ਲੱਖਾਂ ਰੁਪਏ ਹੜੱਪ ਰਹੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਡੋੰਕੀ ਰਾਹੀਂ ਵਿਦੇਸ਼ਾਂ ਦੀਆਂ ਜੇਲ੍ਹਾਂ ਅਤੇ ਜੰਗਲਾਂ ਵਿੱਚ ਧੱਕ ਰਹੇ ਹਨ। ਅਜਿਹੇ 6 ਨੌਜਵਾਨਾਂ ਦੇ ਪਰਿਵਾਰ ਸਾਹਮਣੇ ਆਏ, ਜਿਨ੍ਹਾਂ ਨੇ ਦੱਸਿਆ ਕਿ 2017 ਤੋਂ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬ ਤੋਂ ਏਜੰਟਾਂ ਵੱਲੋਂ ਇਟਲੀ ਭੇਜਿਆ ਗਿਆ ਸੀ ਪਰ ਸਤੰਬਰ 2017 'ਚ ਤੁਰਕੀ ਪੁੱਜਣ ਤੋਂ ਬਾਅਦ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ।
Gangster in Punjab: ਪੰਜਾਬ ਪੁਲਿਸ ਦਾ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ
ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਗੈਂਗਸਟਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਅੱਜ ਸਵੇਰ ਤੋਂ ਹੀ ਕਰੀਬ 50 ਟੀਮਾਂ ਨੇ ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੰਜ ਦਰਜਨ ਤੋਂ ਵੱਧ ਥਾਵਾਂ 'ਤੇ ਇੱਕੋ ਸਮੇਂ ਛਾਪੇ ਮਾਰੇ। ਸੂਤਰਾਂ ਦਾ ਕਹਿਣਾ ਹੈ ਕਿ ਇਹ ਐਕਸ਼ਨ ਬੰਬੀਹਾ ਗੈਂਗ ਦੇ ਖਿਲਾਫ ਸੀ ਕਿਉਂਕਿ ਇਹ ਸਾਰੇ ਟਿਕਾਣੇ ਬੰਬੀਹਾ ਗਰੁੱਪ ਦੇ ਕਰੀਬੀਆਂ ਦੇ ਹੀ ਹਨ।