Punjab Breaking News LIVE: ਨਾਇਬ ਤਹਿਸੀਲਦਾਰਾਂ ਦੀ ਪੋਸਟ ਲਈ 22-22 ਲੱਖ, ਪੰਜਾਬ 'ਚ 12,000 ਮੁਲਾਜ਼ਮਾਂ ਦਾ ਵੱਡਾ ਐਕਸ਼ਨ, ਅਕਾਲੀ ਦਲ ਕਰੇਗਾ ਬੀਜੇਪੀ ਨਾਲ ਗੱਠਜੋੜ? ਰੂਸ ਨੇ ਯੂਕਰੇਨ 'ਚ ਦਾਗੀਆਂ 100 ਮਿਜ਼ਾਈਲਾਂ

Punjab Breaking News, 16 November 2022 LIVE Updates: ਨਾਇਬ ਤਹਿਸੀਲਦਾਰਾਂ ਦੀ ਪੋਸਟ ਲਈ 22-22 ਲੱਖ, ਪੰਜਾਬ 'ਚ 12,000 ਮੁਲਾਜ਼ਮਾਂ ਦਾ ਵੱਡਾ ਐਕਸ਼ਨ, ਅਕਾਲੀ ਦਲ ਕਰੇਗਾ ਬੀਜੇਪੀ ਨਾਲ ਗੱਠਜੋੜ?

ABP Sanjha Last Updated: 16 Nov 2022 04:10 PM
SGPC: ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਾਉਣ ਵਾਲਿਆਂ ਨੂੰ ਧਮਕੀਆਂ, ਸ਼੍ਰੋਮਣੀ ਕਮੇਟੀ ਨੇ ਲਿਆ ਸਖਤ ਨੋਟਿਸ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਚਰਖੀ ਦਾਦਰੀ ’ਚ ਇੱਕ ਗੁਰਦੁਆਰਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹੋਰਡਿੰਗ ਬੋਰਡ ਲਾਉਣ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸ਼ੋਸ਼ਲ ਮੀਡੀਆ 'ਤੇ ਫੋਨ ਰਾਹੀਂ ਦਿੱਤੀਆਂ ਧਮਕੀਆਂ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾਂ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ ਹੈ। ਹਾਸਲ ਜਾਣਕਾਰੀ ਅਨੁਸਾਰ ਚਰਖੀ ਦਾਦਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੀਰਜ ਸਿੰਘ ਨੇ ਸਥਾਨਕ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਬੰਧਤ ਪੋਸਟਰ ਲਗਾਉਣ ’ਤੇ ਕੁਝ ਲੋਕ ਪ੍ਰੇਸ਼ਾਨ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਮੰਗਣਾ ਕੋਈ ਗੁਨਾਹ ਨਹੀਂ ਹੈ ਤੇ ਇਹ ਪੂਰੀ ਸਿੱਖ ਕੌਮ ਦੀ ਮੰਗ ਹੈ। ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤੇ ਜਾਣ ’ਤੇ ਪੂਰੇ ਦੇਸ਼ ਵਿਚ ਸਿੱਖਾਂ ਅੰਦਰ ਰੋਸ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। 

Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਬਿਲਬੋਰਡ ‘ਚ ਛਾਇਆ

ਸਿੱਧੂ ਮੂਸੇ ਵਾਲਾ ਦੇ ਗੀਤਾਂ ਲਈ ‘ਬਿਲਬੋਰਡ’ ’ਤੇ ਆਉਣ ਹੁਣ ਕੋਈ ਔਖੀ ਚੀਜ਼ ਨਹੀਂ ਹੈ। ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਵੀ ‘ਬਿਲਬੋਰਡ’ ’ਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇ ਵਾਲਾ ਦੇ ਗੀਤ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਗੀਤ ਇਸ ਲਿਸਟ ’ਚ 64ਵੇਂ ਨੰਬਰ ’ਤੇ ਹੈ।

Patiala News: ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦਾ ਜੇਈ ਕੀਤਾ ਕਾਬੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਚਾਇਤੀ ਰਾਜ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਜੇਈ ਬਲਬੀਰ ਕੁਮਾਰ ਨੂੰ ਸਰਪੰਚ ਅਪਾਰ ਸਿੰਘ ਵਾਸੀ ਪਿੰਡ ਜੁਲਕਾਂ, ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

Ludhiana News: ਐਨਸੀਬੀ ਦੀ ਵੱਡੀ ਕਾਰਵਾਈ, ਲੁਧਿਆਣਾ ਤੋਂ 20 ਕਿੱਲੋ ਹੈਰੋਇਨ ਬਰਾਮਦ

ਲੁਧਿਆਣਾ ਤੋਂ ਨੈਸ਼ਨਲ ਕ੍ਰਾਈਮ ਬਿਓਰੋ (ਐਨਸੀਬੀ) ਵੱਲੋਂ 20 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਖਬਰ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੱਜ ਤੜਕੇ ਟੀਮ ਨੇ ਦੁੱਗਰੀ ਇਲਾਕੇ ਵਿੱਚ ਛਾਪੇਮਾਰੀ ਕਰਕੇ ਨਸ਼ੇ ਦੀ ਇਹ ਖ਼ੇਪ ਬਰਾਮਦ ਕੀਤੀ ਹੈ। ਉਂਝ ਅਜੇ ਤੱਕ ਕਿਸੇ ਨੇ ਫਿਲਹਾਲ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ। ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਵੀ ਦਿੱਲੀ ਏਅਰਪੋਰਟ ਤੋਂ ਮਿਲੀ ਨਸ਼ੇ ਦੀ ਖੇਪ ਦੇ ਲੁਧਿਆਣਾ ਤੋਂ ਲਿੰਕ ਨਿਕਲੇ ਸੀ। ਇਸ ਦੌਰਾਨ ਜੁੱਤੇ ਦੇ ਕਾਰੋਬਾਰੀਆਂ ਨਾਲ ਲਿੰਕ ਸਾਹਮਣੇ ਆਏ ਸਨ।

Ludhiana News: ਸੀਐਮ ਭਗਵੰਤ ਮਾਨ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ ਵੱਡਾ ਐਲਾਨ

ਲੁਧਿਆਣਾ ਵਾਸੀਆਂ ਨੂੰ ਹਲਵਾਰਾ ਏਅਰ ਪੋਰਟ ਦੀ ਸੌਗਾਤ ਮਿਲੇਗੀ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਕੀਤਾ। ਸੀਐਮ ਭਗਵੰਤ ਮਾਨ ਨੇ ਲੁਧਿਆਣਾ ਦੇ ਹਲਵਾਰਾ ਏਅਰ ਪੋਰਟ ਨੂੰ ਜਲਦ ਸਿਵਲ ਏਅਰਪੋਰਟ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਕਾਰਜ ਲਈ  161 ਏਕੜ ਜ਼ਮੀਨ ਐਕੁਆਇਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਟਰਮੀਨਲ ਬਣਾਉਣ ਦਾ ਫੈਸਲਾ ਕੀਤਾ ਹੈ। 48.09 ਕਰੋੜ ਨਾਲ ਹਲਵਾਰਾ ਦਾ ਏਅਰਪੋਰਟ ਸ਼ੁਰੂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਾਰੀਆਂ ਰਸਮਾਂ ਪੂਰੀਆਂ ਕਰਾਂਗੇ। ਹਲਵਾਰਾ ਏਅਰਪੋਰਟ ਜਲਦ ਸ਼ੁਰੂ ਕੀਤਾ ਜਾਏਗਾ। 

Punjab News: 'ਆਪ' ਸਰਕਾਰ ਦਾ ਐਲਾਨ, 26 ਜਨਵਰੀ ਤੱਕ ਖੋਲ੍ਹੇ ਜਾਣਗੇ 500 ਹੋਰ 'ਆਮ ਆਦਮੀ ਕਲੀਨਿਕ' 

ਭਗਵੰਤ ਮਾਨ ਸਰਕਾਰ 26 ਜਨਵਰੀ ਤੱਕ ਪੰਜਾਬ ਵਿੱਚ 500 ਹੋਰ 'ਆਮ ਆਦਮੀ ਕਲੀਨਿਕ' ਖੋਲ੍ਹਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਸੂਬੇ ਵਿੱਚ ਖੁੱਲ੍ਹੇ 100 ਮੁਹੱਲਾ ਕਲੀਨਿਕਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਚਾਰ ਮਹੀਨਿਆਂ ਵਿੱਚ ਹੀ ਪੰਜ ਲੱਖ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ ਹੈ। ਇਸ ਨੂੰ ਵੇਖਦਿਆਂ 26 ਜਨਵਰੀ ਤੱਕ 500 ਹੋਰ 'ਆਮ ਆਦਮੀ ਕਲੀਨਿਕ' ਖੋਲ੍ਹੇ ਜਾਣਗੇ। 


 

Punjab News: ਅਕਾਲੀ ਦਲ ਕਰੇਗਾ ਬੀਜੇਪੀ ਨਾਲ ਗੱਠਜੋੜ?

ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਨਾ ਤਾਂ ਭਾਜਪਾ ਨਾਲ ਸਮਝੌਤਾ ਕਰਵਾਉਣ ਵਾਲੇ ਹਨ ਤੇ ਨਾ ਹੀ ਉਨ੍ਹਾਂ ਦੇ ਕਹਿਣ ’ਤੇ ਕੋਈ ਸਮਝੌਤਾ ਹੋਣਾ ਹੈ ਪਰ ਅਕਾਲੀ ਦਲ ਭਾਜਪਾ ਤੋਂ ਬਿਨਾਂ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦਾ। ਮਲੂਕਾ ਭਵਿੱਖ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰ ਰਹੇ ਸਨ। ਮਲੂਕਾ ਨੇ ਦਾਅਵਾ ਕੀਤਾ ਕਿ ਜੇਕਰ ਭਵਿੱਖ ਵਿਚ ਭਾਜਪਾ ਨਾਲ ਪੰਜਾਬ ਅੰਦਰ ਅਕਾਲੀ ਦਲ ਦਾ ਕੋਈ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਇਸ ਸਮਝੌਤੇ ’ਚ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ। 

Shaheed Kartar Singh Sarabha Martyrdom Day :ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ 'ਤੇ ਕੀਤਾ ਸਿਜਦਾ

ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦਾ ਸ਼ਹੀਦੀ ਦਿਹਾੜਾ (Martyrdom Day of Kartar Singh Sarabha) ਮਨਾਇਆ ਜਾ ਰਿਹਾ ਹੈ। ਹਰ ਕੋਈ ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ।

ਪਿਛੋਕੜ

Punjab Breaking News, 16 November 2022 LIVE Updates:  ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਸਖਤੀ ਕੀਤੀ ਹੋਈ ਹੈ ਪਰ ਸਮਾਜ ਫੈਲਿਆ ਇਹ ਕੋਹੜ ਇੰਨੀ ਛੇਤੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲਾ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਹੈ ਜਿਸ ਵਿੱਚ 22 ਲੱਖ ਰੁਪਏ ’ਚ ਨੌਕਰੀ ਦਾ ਸੌਦਾ ਹੋਇਆ ਸੀ। ਇਹ ਖੁਲਾਸਾ ਹੁਣ ਪੁਲਿਸ ਨੇ ਕੀਤਾ ਹੈ।  22-22 ਲੱਖ 'ਚ ਹੋਇਆ ਨਾਇਬ ਤਹਿਸੀਲਦਾਰਾਂ ਦੀਆਂ ਨੌਕਰੀਆਂ ਦਾ ਸੌਦਾ


 


ਪੰਜਾਬ 'ਚ ਪੁਲਿਸ ਰਾਜ! ਪੂਰੇ ਸੂਬੇ 'ਚ ਇੱਕੋ ਵੇਲੇ 12,000 ਮੁਲਾਜ਼ਮਾਂ ਦਾ ਵੱਡਾ ਐਕਸ਼ਨ


ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ। ਪੁਲਿਸ ਨੇ ਆਪਣੇ ਇਸ ਐਕਸ਼ਨ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀ ਤਾਕਤ ਵਿਖਾਈ ਹੈ। ਅਮਨ-ਕਾਨੂੰਨ ਦੀ ਹਾਲਤ ਉੱਪਰ ਰਹੇ ਸਵਾਲਾਂ ਮਗਰੋਂ ਪੁਲਿਸ ਪਹਿਲੀ ਵਾਰ ਇੰਨੇ ਵੱਡੇ ਐਕਸ਼ਨ ਮੋਡ ਵਿੱਚ ਨਜ਼ਰ ਆਈ। ਪੁਲਿਸ ਨੇ ਇਹ ਐਕਸ਼ਨ ਸੀਨੀਅਰ ਅਫਸਰਾਂ ਦੇ ਤਬਾਦਲੇ ਤੋਂ ਤੁਰੰਤ ਬਾਅਦ ਕੀਤਾ ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਗਲੇ ਦਿਨਾਂ ਵਿੱਚ ਸੂਬੇ ਵਿੱਚ ਸਖਤੀ ਨਜ਼ਰ ਆਏਗੀ। ਪੰਜਾਬ 'ਚ ਪੁਲਿਸ ਰਾਜ! ਪੂਰੇ ਸੂਬੇ 'ਚ ਇੱਕੋ ਵੇਲੇ 12,000 ਮੁਲਾਜ਼ਮਾਂ ਦਾ ਵੱਡਾ ਐਕਸ਼ਨ


 


ਅਕਾਲੀ ਦਲ ਕਰੇਗਾ ਬੀਜੇਪੀ ਨਾਲ ਗੱਠਜੋੜ? ਸੀਨੀਅਰ ਲੀਡਰ ਸਿਕੰਦਰ ਮਲੂਕਾ ਨੇ ਕਹੀ ਵੱਡੀ ਗੱਲ


ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਨਾ ਤਾਂ ਭਾਜਪਾ ਨਾਲ ਸਮਝੌਤਾ ਕਰਵਾਉਣ ਵਾਲੇ ਹਨ ਤੇ ਨਾ ਹੀ ਉਨ੍ਹਾਂ ਦੇ ਕਹਿਣ ’ਤੇ ਕੋਈ ਸਮਝੌਤਾ ਹੋਣਾ ਹੈ ਪਰ ਅਕਾਲੀ ਦਲ ਭਾਜਪਾ ਤੋਂ ਬਿਨਾਂ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦਾ। ਮਲੂਕਾ ਭਵਿੱਖ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰ ਰਹੇ ਸਨ। ਮਲੂਕਾ ਨੇ ਦਾਅਵਾ ਕੀਤਾ ਕਿ ਜੇਕਰ ਭਵਿੱਖ ਵਿਚ ਭਾਜਪਾ ਨਾਲ ਪੰਜਾਬ ਅੰਦਰ ਅਕਾਲੀ ਦਲ ਦਾ ਕੋਈ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਇਸ ਸਮਝੌਤੇ ’ਚ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ। ਅਕਾਲੀ ਦਲ ਕਰੇਗਾ ਬੀਜੇਪੀ ਨਾਲ ਗੱਠਜੋੜ? ਸੀਨੀਅਰ ਲੀਡਰ ਸਿਕੰਦਰ ਮਲੂਕਾ ਨੇ ਕਹੀ ਵੱਡੀ ਗੱਲ


 


ਰੂਸ ਨੇ ਯੂਕਰੇਨ 'ਚ ਦਾਗੀਆਂ 100 ਮਿਜ਼ਾਈਲਾਂ


Explosions In Kyiv : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹਾਲ ਹੀ ਵਿੱਚ ਕਿਹਾ ਕਿ ਯੁੱਧ ਦਾ ਅੰਤ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਇਹ ਬਿਆਨ ਖੇਰਸਨ 'ਚ ਰੂਸੀ ਫੌਜ ਦੇ ਪਿੱਛੇ ਹਟਣ ਤੋਂ ਬਾਅਦ ਦਿੱਤਾ। ਇਸ ਬਿਆਨ ਦੇ ਇੱਕ ਦਿਨ ਬਾਅਦ ਹੀ ਕੀਵ ਵਿੱਚ ਦੋ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ 15 ਨਵੰਬਰ 2022 ਨੂੰ ਕੀਵ ਵਿੱਚ ਘੱਟੋ-ਘੱਟ ਦੋ ਧਮਾਕੇ ਸੁਣੇ ਗਏ। ਇਨ੍ਹਾਂ ਧਮਾਕਿਆਂ ਦੇ ਸਮੇਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ ਹਨ। ਰੂਸ ਨੇ ਯੂਕਰੇਨ 'ਚ ਦਾਗੀਆਂ 100 ਮਿਜ਼ਾਈਲਾਂ


 


ਸੀਐਮ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ 'ਤੇ ਕੀਤਾ ਸਿਜਦਾ


Shaheed Kartar Singh Sarabha Martyrdom Day : ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦਾ ਸ਼ਹੀਦੀ ਦਿਹਾੜਾ (Martyrdom Day of Kartar Singh Sarabha) ਮਨਾਇਆ ਜਾ ਰਿਹਾ ਹੈ। ਹਰ ਕੋਈ ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ 'ਤੇ ਕੀਤਾ ਸਿਜਦਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.