Punjab Breaking News LIVE: ਪੀਐਮ ਮੋਦੀ ਕਰਨਗੇ ਪੰਜਾਬ ਲਈ ਵੱਡਾ ਐਲਾਨ? ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਦਾ ਵੱਡਾ ਦਾਅਵਾ, ਸੀਐਮ ਭਗਵੰਤ ਮਾਨ ਬੋਲੇ, ਪੰਜਾਬ ਨੂੰ ਲੁੱਟਣ ਵਾਲਿਆਂ ਤੋਂ 1-1 ਪੈਸੇ ਦਾ ਹਿਸਾਬ ਲਵਾਂਗੇ

Punjab Breaking News, 24 August 2022 LIVE Updates: ਪੀਐਮ ਮੋਦੀ ਕਰਨਗੇ ਪੰਜਾਬ ਲਈ ਵੱਡਾ ਐਲਾਨ? ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਦਾ ਵੱਡਾ ਦਾਅਵਾ

ਏਬੀਪੀ ਸਾਂਝਾ Last Updated: 24 Aug 2022 04:10 PM
PM Modi Punjab Visit: ਡਾ. ਮਨਮੋਹਨ ਸਿੰਘ ਨੇ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ

30 ਦਸੰਬਰ 2013 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਕਰੀਬ 9 ਸਾਲਾਂ ਵਿੱਚ ਬਣ ਕੇ ਤਿਆਰ ਹੋਇਆ ਹਸਪਤਾਲ ਤਕਰੀਬਨ 51 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ। ਪੰਜਾਬ ਵਿੱਚ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ਨੇੜੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਬਣਾਉਣ ਦਾ ਫੈਸਲਾ ਲਿਆ ਸੀ।

Partap Bajwa: ਪੰਜਾਬ ਫੇਰੀ 'ਤੇ ਆਏ ਪੀਐਮ ਮੋਦੀ ਸਾਹਮਣੇ ਬਾਜਵਾ ਨੇ ਰੱਖੀਆਂ ਅਹਿਮ ਮੰਗਾਂ

ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਕਾਂਗਰਸੀ ਵਿਧਾਇਕ ਪਰਤਾਪ ਸਿੰਘ ਬਾਜਵਾ ਨੇ ਮੰਗਾਂ ਰੱਖੀਆਂ ਹਨ। ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ 'ਤੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਵਾਅਦਾ ਕਰਕੇ ਜਾਣ ਕਿ ਐਮਐਸਪੀ 'ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਜਿਸ ਦੀ ਕਿਸਾਨ ਮੰਗ ਰੱਖ ਰਹੇ ਹਨ। ਉਨ੍ਹਾਂ ਦੂਜੀ ਮੰਗ ਰੱਖੀ ਕਿ ਜਿਵੇਂ ਵਪਾਰੀਆਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਉਸੇ ਤਰ੍ਹਾਂ ਕਿਸਾਨਾਂ ਦਾ ਵੀ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ 5 ਏਕੜ ਤਕ ਹੀ ਕਰਜ਼ਾ ਮੁਆਫ ਕਰਨ ਜਾਂ ਵਿਸ਼ੇਸ਼ ਵਿੱਤੀ ਪੈਕੇਜ ਵੀ ਦੇਣ। ਬਾਜਵਾ ਨੇ ਕਰਤਾਰਪੁਰ ਕੋਰੀਡੋਰ ਮੁੜ ਤੋਂ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ 500 ਯਾਤਰੀਆਂ ਨੂੰ ਹੀ ਆਗਿਆ ਦਿੱਤੀ ਜਾਵੇ। ਇਸ ਲਈ ਵੀ ਪ੍ਰਧਾਨ ਮੰਤਰੀ ਐਲਾਨ ਕਰਨ।

ਪੀਐਮ ਮੋਦੀ ਨੇ ਨਿਊ ਚੰਡੀਗੜ੍ਹ 'ਚ 660 ਕਰੋੜ ਨਾਲ ਬਣੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿਖੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ ਤੇ 660 ਕਰੋੜ ਰੁਪਏ ਨਾਲ ਬਣਾਏ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ) ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਮੌਜੂਦ ਸਨ।

PM Modi Punjab visit: ਪੀਐਮ ਮੋਦੀ ਇਸ ਵਾਰ ਨਹੀਂ ਲੈਣਗੇ ਸੜਕੀ ਰਸਤੇ ਆਉਣ ਦਾ ਰਿਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੜਕੀ ਰਸਤੇ ਮੁਹਾਲੀ ਨਹੀਂ ਆਉਣਗੇ। ਉਹ ਹੈਲੀਕਾਪਟਰ ਰਾਹੀਂ ਹੀ ਮੁੱਲਾਂਪੁਰ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਪਹੁੰਚਣਗੇ ਤੇ ਫਿਰ ਹੈਲੀਕਾਪਟਰ ਰਾਹੀਂ ਹੀ ਵਾਪਸੀ ਹੋਏਗੀ। ਪਿਛਲੇ ਸਾਲ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ ਸੜਕੀ ਰਸਤੇ ਰਾਹੀਂ ਆਏ ਸੀ ਜਿਨ੍ਹਾਂ ਦਾ ਕਾਫਲਾ ਕਿਸਾਨਾਂ ਨੇ ਰੋਕ ਲਿਆ ਸੀ। ਇਸ ਲਈ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਹੁੰਦੀਆਂ।

PM Modi Punjab visit: ਪੀਐਮ ਮੋਦੀ ਦੀ ਪੰਜਾਬ ਫੇਰੀ ਮੌਕੇ ਇੰਨੀ ਸਖਤ ਸੁਰੱਖਿਆ! ਕਾਲੇ ਕੱਪੜਾ ਸਣੇ ਇਨ੍ਹਾਂ 24 ਚੀਜ਼ਾਂ 'ਤੇ ਲਾਈ ਪਾਬੰਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਚੱਪੇ-ਚੱਪੇ 'ਤੇ ਨਿਗ੍ਹਾ ਰੱਖ ਰਹੀ ਹੈ। ਇਸ ਗੱਲ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਕਿ ਕੋਈ ਪ੍ਰਧਾਨ ਮੰਤਰੀ ਮੋਦੀ ਨੂੰ ਕਾਲਾ ਕੱਪੜਾ ਵੀ ਨਾ ਵਿਖਾ ਸਕੇ। ਐਂਟਰੀ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਪਿਛਲੇ ਸਾਲ ਫਿਰੋਜ਼ਪੁਰ 'ਚ ਸੁਰੱਖਿਆ ਵਿੱਚ ਢਿੱਲ ਹੋਣ ਤੋਂ ਬਾਅਦ ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਪਸ ਪਰਤਣਾ ਪਿਆ ਸੀ। ਉਸ ਮਗਰੋਂ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਕਾਫੀ ਟਕਰਾਅ ਹੋਇਆ ਸੀ। ਇਸ ਲਈ ਕੇਂਦਰੀ ਏਜੰਸੀਆਂ ਤੇ ਪੰਜਾਬ ਸਰਕਾਰ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਛੱਡਣਾ ਚਾਹੁੰਦੀ। 

Bikram Majithia: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਮਜੀਠੀਆ, ਬੋਲੇ ਜੇਲ੍ਹ 'ਚ ਰਾਜੋਆਣਾ ਤੇ ਉਹ ਸਿੱਧੂ ਦੀ ਮੌਤ 'ਤੇ ਕਾਫੀ ਦੁਖੀ ਰਹੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਸਿਆਸੀ ਲੀਡਰ ਤੇ ਸਿੱਧੂ ਨੂੰ ਚਾਹੁਣ ਵਾਲੇ ਲਗਾਤਾਰ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰ ਰਹੇ ਹਨ, ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਵੱਲੋਂ ਪਿੰਡ ਮੂਸਾ ਪਹੁੰਚੇ। ਬਿਕਰਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਤੇ ਉਹ ਸਿੱਧੂ ਦੀ ਮੌਤ ਤੇ ਕਾਫੀ ਦੁਖੀ ਰਹੇ ਹਨ। ਅੱਜ ਉਨ੍ਹਾਂ ਆਪਣੇ ਤੇ ਰਾਜੋਆਣਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Gangwar in Punjab : ਪੰਜਾਬ 'ਚ ਗੈਂਗਵਾਰ ਦਾ ਖਤਰਾ

ਪੰਜਾਬ ਵਿੱਚ ਗੈਂਗਵਾਰ ਤੇਜ਼ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਸ ਲਈ ਚੌਕਸ ਕੀਤਾ ਹੈ। ਇਸ ਮਗਰੋਂ ਪੰਜਾਬ ਪੁਲਿਸ ਲਈ ਗੈਂਗਵਾਰ ਰੋਕਣਾ ਵੱਡੀ ਚੁਣੌਤੀ ਬਣ ਗਿਆ ਹੈ। ਇਸ ਵੇਲੇ ਬੰਬੀਹਾ ਗੈਂਗ ਤੇ ਲੌਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਸਭ ਤੋਂ ਵੱਡੀ ਸਿਰਦਰਦੀ ਹੈ। ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਚਿੱਠੀ ਲਿਖੀ ਹੈ ਕਿ ਗੈਂਗਸਟਰ ਲੌਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਤੇ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਮੰਤਰਾਲੇ ਵੱਲੋਂ ਲਿਖੀ ਇਸ ਚਿੱਠੀ 'ਚ ਕਿਹਾ ਗਿਆ ਹੈ ਕਿ ਸਿਰਾਜ ਸਿੰਘ ਸੰਧੂ 'ਤੇ ਹਮਲਾ ਕਰਨ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀਆਂ ਨਿਗਾਹਾਂ ਇਨ੍ਹਾਂ ਦੋਹਾਂ ਗੈਂਗਸਟਰਾਂ 'ਤੇ ਟਿਕੀਆਂ ਹਨ ਜੋ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਗਿੱਲ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ‘ਚ ਹੈ।

Bharat Bhushan Ashu Arrested: ਰਵਨੀਤ ਬਿੱਟੂ ਖਿਲਾਫ਼ ਕਰਵਾਈ 'ਤੇ ਘਿਰੀ 'ਆਪ' ਸਰਕਾਰ, ਅਕਾਲੀ ਦਲ ਨੇ ਚੁੱਕੇ ਸਵਾਲ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਵਿਜੀਲੈਂਸ ਵਿਭਾਗ ਦੀ ਟੀਮ ਨਾਲ ਬਦਸਲੂਕੀ ਕਰਨ ਦਾ ਮਾਮਲਾ ਤੂਲ ਫ਼ੜਦਾ ਨਜ਼ਰ ਆ ਰਿਹਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਹ ਪੂਰੀ ਘਟਨਾ ਉਸ ਸਮੇਂ ਵਾਪਰੀ, ਜਦ ਵਿਜੀਲੈਂਸ ਬਿਊਰੋ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ ਤੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਸੀ। ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕਾਨੂੰਨ ਮੁਤਾਬਕ 2 ਧਾਰਾ ਹਨ ਜਿਸ 'ਚ ਇੱਕ ਧਾਰਾ 186 ਅਨੁਸਾਰ ਜੇਕਰ ਕੋਈ ਸਰਕਾਰੀ ਕੰਮ 'ਚ ਰੁਕਾਵਟ ਪਾਵੇ ਤਾਂ ਕਾਰਵਾਈ ਹੁੰਦੀ ਹੈ ਪਰ ਇਸ ਵਿੱਚ ਤੁਰੰਤ FIR ਦਰਜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦੂਜੀ ਧਾਰਾ ਪੁਲਿਸ ਪਾਰਟੀ 'ਤੇ ਹਮਲਾ ਕਰਨ ਨੂੰ ਲੈ ਕੇ ਹੈ, ਜਿਸ ਦੀ ਜਾਂਚ ਹੋਵੇਗੀ, ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ।

Stock Market Opening:ਲਾਲ ਨਿਸ਼ਾਨ 'ਤੇ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 58850 ਦੇ ਉੱਪਰ ਖੁੱਲ੍ਹਿਆ

ਸ਼ੇਅਰ ਬਾਜ਼ਾਰ ਲਗਾਤਾਰ ਚਾਰ ਦਿਨਾਂ ਤੋਂ ਗਿਰਾਵਟ ਦੇ ਦੌਰ 'ਚ ਹੈ। ਅੱਜ ਸ਼ੇਅਰ ਬਾਜ਼ਾਰ 'ਚ ਪ੍ਰੀ-ਓਪਨਿੰਗ 'ਚ ਭਾਰੀ ਗਿਰਾਵਟ ਦੇ ਬਾਵਜੂਦ ਬਾਜ਼ਾਰ ਖੁੱਲ੍ਹਣ ਦੇ ਸਮੇਂ 'ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਬਾਜ਼ਾਰ ਦੀ ਸ਼ੁਰੂਆਤ ਲਾਲ ਨਿਸ਼ਾਨ 'ਚ ਹੀ ਹੋਈ ਹੈ। ਅੱਜ ਬਾਜ਼ਾਰ ਦੀ ਸ਼ੁਰੂਆਤ 'ਚ ਸੈਂਸੈਕਸ 177.98 ਅੰਕ ਜਾਂ 0.30 ਫੀਸਦੀ ਦੀ ਗਿਰਾਵਟ ਨਾਲ 58,853 'ਤੇ ਖੁੱਲ੍ਹ ਰਿਹਾ ਹੈ। ਨਿਫਟੀ 'ਚ 52.05 ਅੰਕ ਜਾਂ 0.30 ਫੀਸਦੀ ਦੀ ਗਿਰਾਵਟ ਤੋਂ ਬਾਅਦ ਕਾਰੋਬਾਰ 17,525 'ਤੇ ਖੁੱਲ੍ਹਿਆ ਹੈ।

20 crores were offered to 4 AAP MLAs: 'ਆਪ' ਦਾ ਵੱਡਾ ਇਲਜ਼ਾਮ, ਚਾਰ AAP ਵਿਧਾਇਕਾਂ ਨੂੰ 20 ਕਰੋੜ ਦੀ ਪੇਸ਼ਕਸ਼

ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ 20-20 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਏ। ਆਪ' ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਸੰਜੀਵ ਝਾਅ, ਸੋਮਨਾਥ ਭਾਰਤੀ ਸਮੇਤ 4 ਵਿਧਾਇਕਾਂ ਨੂੰ 20 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ। ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਹ ਲੋਕ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਨ, ਤੁਹਾਡੇ ਸਾਹਮਣੇ ਇਸ ਤਰ੍ਹਾਂ ਨਹੀਂ ਵਿਕਾਂਗੇ।

PM Modi Punjab visit: ਮੋਦੀ ਅੱਜ ਮੁੱਲਾਂਪੁਰ 'ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਨਿਊ ਚੰਡੀਗੜ੍ਹ- ਮੋਹਾਲੀ ਵਿੱਚ ਬਣੇ ਇਸ ਹਸਪਤਾਲ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਪੰਜਾਬ ਨੂੰ ਕੁਝ ਹੋਰ ਤੋਹਫੇ ਵੀ ਦੇ ਸਕਦੇ ਹਨ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ। ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ। ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

Bikram Majithia: ਕੈਂਸਰ ਹਸਪਤਾਲ ਦੀ ਸ਼ੁਰੂਆਤ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਕੀਤੀ'

ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੁੱਚੀ ਪਾਰਟੀ ਵੱਲੋਂ ਅਨੇਕਾਂ ਵਿਸ਼ਵ-ਪੱਧਰੀ ਕੈਂਸਰ ਹਸਪਤਾਲਾਂ ਦਾ ਦੇਸ਼- ਵਿਦੇਸ਼ ਵਿੱਚ ਨਰੀਖਣ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਿਊ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ।

ਪਿਛੋਕੜ

Punjab Breaking News, 24 August 2022 LIVE Updates: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰ ਰਹੇ ਹਨ। ਨਿਊ ਚੰਡੀਗੜ੍ਹ-ਮੋਹਾਲੀ ਵਿੱਚ ਬਣੇ ਇਸ ਹਸਪਤਾਲ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਹ ਪੰਜਾਬ ਨੂੰ ਕੁਝ ਹੋਰ ਤੋਹਫੇ ਵੀ ਦੇ ਸਕਦੇ ਹਨ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ। PM ਮੋਦੀ ਅੱਜ ਮੁੱਲਾਂਪੁਰ 'ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ, ਪਿਛਲੀ ਵਾਰ ਹੋਈ ਸੀ ਸੁਰੱਖਿਆ 'ਚ ਚੂਕ, ਹੁਣ ਸਖ਼ਤ ਪ੍ਰਬੰਧ


ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਨੇ ਦਿੱਤੀ ਸਮੂਹ ਪੰਜਾਬੀਆਂ ਨੂੰ ਵਧਾਈ !


ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੁੱਚੀ ਪਾਰਟੀ ਵੱਲੋਂ ਅਨੇਕਾਂ ਵਿਸ਼ਵ-ਪੱਧਰੀ ਕੈਂਸਰ ਹਸਪਤਾਲਾਂ ਦਾ ਦੇਸ਼- ਵਿਦੇਸ਼ ਵਿੱਚ ਨਰੀਖਣ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਿਊ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ। ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਨੇ ਦਿੱਤੀ ਸਮੂਹ ਪੰਜਾਬੀਆਂ ਨੂੰ ਵਧਾਈ !


ਪੰਜਾਬ 'ਚ ਗੈਂਗਵਾਰ ਦਾ ਖਤਰਾ, ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਚੌਕਸ


Gangwar in Punjab: ਪੰਜਾਬ ਵਿੱਚ ਗੈਂਗਵਾਰ ਤੇਜ਼ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਸ ਲਈ ਚੌਕਸ ਕੀਤਾ ਹੈ। ਇਸ ਮਗਰੋਂ ਪੰਜਾਬ ਪੁਲਿਸ ਲਈ ਗੈਂਗਵਾਰ ਰੋਕਣਾ ਵੱਡੀ ਚੁਣੌਤੀ ਬਣ ਗਿਆ ਹੈ। ਇਸ ਵੇਲੇ ਬੰਬੀਹਾ ਗੈਂਗ ਤੇ ਲੌਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਸਭ ਤੋਂ ਵੱਡੀ ਸਿਰਦਰਦੀ ਹੈ। ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਪੰਜਾਬ 'ਚ ਗੈਂਗਵਾਰ ਦਾ ਖਤਰਾ, ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਚੌਕਸ


ਪੰਜਾਬ ਨੂੰ ਲੁੱਟਣ ਵਾਲਿਆਂ ਤੋਂ 1-1 ਪੈਸੇ ਦਾ ਹਿਸਾਬ ਲਵਾਂਗੇ: ਸੀਐਮ ਭਗਵੰਤ ਮਾਨ


ਭਗਵੰਤ ਮਾਨ ਸਰਕਾਰ ਦੀ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਸਖਤੀ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਈ ਹੈ। ਜਿੱਥੇ ਕਾਂਗਰਸ ਇਸ ਨੂੰ ਬਦਲੇ ਦੀ ਭਾਵਨਾ ਨਾਲ ਵਿਜੀਲੈਂਸ ਬਿਉਰੋ ਦੀ ਦੁਰਵਰਤੋਂ ਦੇ ਇਲਜ਼ਾਮ ਲਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਇਸ ਨੂੰ ਭ੍ਰਿਸ਼ਟਾਚਾਰ ਖਿਲਾਫ ਜੰਗ ਦੱਸ ਰਹੀ ਹੈ।  ਆਮ ਆਦਮੀ ਪਾਰਟੀ ਨੇ ਵੀਡੀਓ ਟਵੀਟ ਕਰਦਿਆਂ ਕੈਪਸ਼ਨ ਲਿਖੀ ਹੈ ਕਿ “ਪਹਿਲਾਂ ਕਹਿੰਦੇ ਸੀ, ਸਾਨੂੰ ਫੜੋ ਲੋ, ਹੁਣ ਜਦੋਂ ਫੜ ਲਏ, ਕਹਿੰਦੇ ਕਿਉਂ ਫੜਿਆ। ਪੰਜਾਬ ਨੂੰ ਲੁੱਟਣ ਵਾਲਿਆਂ ਤੋਂ 1-1 ਪੈਸੇ ਦਾ ਹਿਸਾਬ ਲਵਾਂਗੇ”- ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ 1-1 ਪੈਸੇ ਦਾ ਹਿਸਾਬ ਲਵਾਂਗੇ: ਸੀਐਮ ਭਗਵੰਤ ਮਾਨ


ਕਾਂਗਰਸ ਨੇ ਕੀਤੀ 4358 ਕਾਂਸਟੇਬਲਾਂ ਦੇ ਭਰਤੀ, ਸੀਐਮ ਭਗਵੰਤ ਮਾਨ ਵੰਡ ਗਏ ਨਿਯੁਕਤੀ ਪੱਤਰ ?


ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਾਂਸਟੇਬਲਾਂ ਦੀਆਂ ਭਰਤੀਆਂ ਕਾਂਗਰਸ ਦੇ ਸਮੇਂ 'ਚ ਹੀ ਕਰ ਦਿੱਤੀਆਂ ਗਈਆਂ ਸਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਤੁਸੀਂ 5 ਮਹੀਨੇ ਜਾਣਬੁੱਝ ਕੇ ਫਾਈਲਾਂ ਨੂੰ ਰੋਕਦੇ ਹੋਏ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਰੰਧਾਵਾ ਨੇ ਕਿਹਾ ਕਿ ਲੱਗਦਾ ਹੈ ਤੁਹਾਨੂੰ ਪਿਛਲੀਆਂ ਸਰਕਾਰਾਂ ਦੇ ਉਪਰਾਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਆਦਤ ਪੈ ਗਈ ਹੈ। ਕਾਂਗਰਸ ਨੇ ਕੀਤੀ 4358 ਕਾਂਸਟੇਬਲਾਂ ਦੇ ਭਰਤੀ, ਸੀਐਮ ਭਗਵੰਤ ਮਾਨ ਵੰਡ ਗਏ ਨਿਯੁਕਤੀ ਪੱਤਰ ?

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.