Punjab Breaking News LIVE: ਕਿਸਾਨਾਂ ਵੱਲੋਂ ਮੁੜ ਅੰਦੋਲਨ ਦੀ ਤਿਆਰੀ, ਬਹਿਬਲ ਕਲਾਂ ਗੋਲੀ ਕਾਂਡ ਦਾ ਮਸਲਾ ਭਖਿਆ, ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪੜ੍ਹੋ ਵੱਡੀਆਂ ਖਬਰਾਂ
Punjab Breaking News, 25 July 2022 LIVE Updates: ਕਿਸਾਨਾਂ ਵੱਲੋਂ ਮੁੜ ਅੰਦੋਲਨ ਦੀ ਤਿਆਰੀ, ਬਹਿਬਲ ਕਲਾਂ ਗੋਲੀ ਕਾਂਡ ਦਾ ਮਸਲਾ ਭਖਿਆ, ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪੜ੍ਹੋ ਵੱਡੀਆਂ ਖਬਰਾਂ
LIVE
Background
Punjab Breaking News, 25 July 2022 LIVE Updates: ਸੰਯੁਕਤ ਕਿਸਾਨ ਮੋਰਚੇ ਮੁੜ ਅੰਦਲੋਨ ਤੇਜ਼ ਕਰਨ ਜਾ ਰਿਹਾ ਹੈ। ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ 4 ਜੁਲਾਈ ਨੂੰ ਗਾਜ਼ੀਆਬਾਦ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਮੁਤਾਬਕ 18 ਤੋਂ 30 ਜੁਲਾਈ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤੇ ਇਸ ਮਗਰੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮਾਂ ਮੌਕੇ ਦੇਸ਼ ’ਚ 4 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਪੂਰੀ ਖਬਰ ਪੜ੍ਹੋ
ਸੁਖਬੀਰ ਬਾਦਲ ਦੀ ਸੀਐਮ ਭਗਵੰਤ ਮਾਨ ਨੂੰ ਚੇਤਾਵਨੀ!
Sukhbir Badal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਮਾਰਤਾਂ ਤੇ ਸਕੀਮਾਂ ਦੇ ਨਾਂ ਬਦਲ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨੀ ਬੰਦ ਕਰ ਦੇਣ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ 74 ਸੁਵਿਧਾ ਕੇਂਦਰ ਬਣਾਏ ਗਏ ਸਨ, ਉਨ੍ਹਾਂ ਨੂੰ ਮੁੱਖ ਮੰਤਰੀ ‘ਆਮ ਆਦਮੀ ਕਲੀਨਿਕ’ ਦਾ ਨਾਂ ਦੇ ਕੇ ਸਸਤੀ ਸ਼ੋਹਰਤ ਹਾਸਲ ਕਰ ਰਹੇ ਹਨ। ਪੂਰੀ ਖਬਰ ਪੜ੍ਹੋ
ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਥਾਵਾਂ ’ਤੇ ਨਾਂ ਪੱਟੀਆਂ, ਸਾਈਨ ਬੋਰਡ ’ਤੇ ਸਭ ਤੋਂ ਉੱਪਰ ਪੰਜਾਬੀ ’ਚ ਨਾਂ ਲਿਖਣ ਬਾਰੇ ਹਦਾਇਤਾਂ ਜਾਰੀ: ਮੀਤ ਹੇਅਰ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਆਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਆਪਕ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਲੇਠਾ ਕਦਮ ਪੁੱਟਦੇ ਹੋਏ ਰਾਜ ਦੇ ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਥਾਵਾਂ ’ਤੇ ਨਾਂ ਪੱਟੀਆਂ, ਸਾਈਨ ਬੋਰਡ ਆਦਿ ’ਤੇ ਸਭ ਤੋਂ ਉੱਪਰ ਪੰਜਾਬੀ ’ਚ ਨਾਂ ਲਿਖਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੜ੍ਹੋ ਪੂਰੀ ਖਬਰ
ਚੋਣਾਂ ਤੋਂ ਪਹਿਲਾਂ ਕੀਤਾ 24 ਘੰਟਿਆਂ 'ਚ ਇਨਸਾਫ਼ ਦਾ ਵਾਅਦਾ, ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ ‘ਆਪ’ ਸਰਕਾਰ
ਬਹਿਬਲ ਕਲਾਂ ਗੋਲੀ ਕਾਂਡ ਬਾਰੇ ਇਨਸਾਫ ਨਾ ਦੇਣ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤੀ ਘਿਰ ਗਈ ਹੈ। ਸਿੱਖ ਜਥੇਬੰਦੀਆਂ ਨੇ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਚੌਵੀਂ ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ‘ਆਪ’ ਸਰਕਾਰ ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ। ਚੋਣਾਂ ਤੋਂ ਪਹਿਲਾਂ ਕੀਤਾ 24 ਘੰਟਿਆਂ 'ਚ ਇਨਸਾਫ਼ ਦਾ ਵਾਅਦਾ, ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ ‘ਆਪ’ ਸਰਕਾਰ
ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 4 ਕੋਰੋਨਾ ਮਰੀਜ਼ਾਂ ਦੀ ਮੌਤ
ਪੰਜਾਬ ਵਿੱਚ ਕੋਰੋਨਾ ਘਾਤਕ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਲੰਧਰ 'ਚ 2, ਫਰੀਦਕੋਟ ਅਤੇ ਪਟਿਆਲਾ 'ਚ 1-1 ਮਰੀਜ਼ ਦੀ ਮੌਤ ਹੋਈ ਹੈ। 74 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ 'ਤੇ ਰੱਖਿਆ ਗਿਆ ਹੈ। ਜਿਸ ਵਿੱਚ 65 ਨੂੰ ਆਕਸੀਜਨ ਤੇ 9 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਰਾਜ ਵਿੱਚ ਪਿਛਲੇ 2 ਦਿਨਾਂ ਤੋਂ 24 ਘੰਟਿਆਂ ਵਿੱਚ 400 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 419 ਮਾਮਲੇ ਸਾਹਮਣੇ ਆਏ ਹਨ। ਸਕਾਰਾਤਮਕਤਾ ਦਰ 3.51% 'ਤੇ ਰਹੀ। ਜਿਸ ਤੋਂ ਬਾਅਦ ਐਕਟਿਵ ਕੇਸ ਵਧ ਕੇ 2,596 ਹੋ ਗਏ ਹਨ। ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 4 ਕੋਰੋਨਾ ਮਰੀਜ਼ਾਂ ਦੀ ਮੌਤ
Gangster Maninder dead: ਗੈਂਗਸਟਰ ਮਨਿੰਦਰ ਦੀ ਮੌਤ
ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਗੈਂਗ ਵਾਰ ਹੋਈ ਹੈ। ਇਸ ਦੌਰਾਨ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦੇ ਦੋਸਤ ਸਤਿੰਦਰ ਗਿੱਲ ਦੀ ਮੌਤ ਹੋ ਗਈ ਹੈ। ਵੈਨਕੂਵਰ ਸਨ ਦੀ ਇੱਕ ਰਿਪੋਰਟ ਮੁਤਾਬਕ ਮ੍ਰਿਤਕ ਕੀਪਰ ਗੈਂਗ ਨਾਲ ਸਬੰਧਤ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਵੈਨਕੂਵਰ 'ਚ ਸੁੰਡਿਆਲ ਹੋਟਲ ਦੇ ਨੇੜੇ ਗੋਲੀਬਾਰੀ ਦੇ ਸਮੇਂ ਗੈਂਗਸਟਰ ਮਨਿੰਦਰ ਧਾਲੀਵਾਲ (29) ਦੋਸਤ ਸਤਿੰਦਰ ਗਿੱਲ ਨਾਲ ਸੀ। ਦੱਸਿਆ ਜਾ ਰਿਹਾ ਹੈ ਕਿ ਗਿੱਲ ਗੈਂਗ ਵਿੱਚ ਸ਼ਾਮਲ ਨਹੀਂ ਸੀ। ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗਿੱਲ ਨੇ ਸਿਹਤ ਕੇਂਦਰ 'ਚ ਦਮ ਤੋੜ ਦਿੱਤਾ।
Single window system: ਮਾਨ ਸਰਕਾਰ ਵਲੋਂ ਸਨਅਤ ਲਾਉਣ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਵਿੱਚ ਨਿਵੇਸ਼ਕਾਂ ਨੂੰ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਾਰਦਰਸ਼ੀ ਅਤੇ ਉਦਾਰਵਾਦੀ ਨੀਤੀ ਅਪਣਾਈ ਜਾਵੇ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਇਨਵੈਸਟ ਪੰਜਾਬ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕਰਕੇ ਮੁੱਖ ਮੰਤਰੀ ਵਲੋਂ ਜਾਰੀ ਹਦਾਇਤਾਂ ਨੂੰ ਬਿਨਾਂ ਕਿਸੇ ਦੇਰੀ ਦੇ ਅਮਲ ਵਿਚ ਲਿਆਉਣ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ‘ਚ ਵੱਧ ਤੋਂ ਵੱਧ ਨਿਵੇਸ਼ ਆ ਸਕੇ ਅਤੇ ਪੰਜਾਬ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।
Action against Gangsters: ਪੰਜਾਬ ਪੁਲਿਸ ਦਾ ਐਕਸ਼ਨ ਪਲਾਨ, 250 ਅਫਸਰਾਂ ਤੇ ਕਮਾਂਡੋ ਨੂੰ ਸੌਂਪੀ ਜ਼ਿੰਮੇਵਾਰੀ
ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਇਸ ਲਈ ਪੰਜਾਬ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਸੂਬੇ ਵਿੱਚੋਂ ਗੈਂਗਸਟਰ ਕਲਚਰ ਨੂੰ ਹਰ ਹੀਲੇ ਨੱਥ ਪਾਈ ਜਾਵੇ। ਇਸ ਲਈ ਪੁਲਿਸ ਨੂੰ ਵਾਧੂ ਤਾਕਤਾਂ ਵੀ ਦਿੱਤੀਆਂ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਇਸ ਤਹਿਤ ਜਲਦੀ ਹੀ ਸੂਬੇ ਦੀਆਂ 8 ਪੁਲਿਸ ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤਾਇਨਾਤ ਕੀਤੀ ਜਾ ਰਹੀ ਹੈ। ਇਸ ਵਿੱਚ 250 ਅਧਿਕਾਰੀ ਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਹਾਈਟੈਕ ਹਥਿਆਰ ਦਿੱਤੇ ਜਾਣਗੇ। ਆਈਜੀ ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਵੀ ਕਿਸੇ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ।
Ludhiana Blast: STF ਵੱਲੋਂ ਵੱਡਾ ਖੁਲਾਸਾ! ਮਲੇਸ਼ੀਆ ਬੈਠੇ ਹਰਪ੍ਰੀਤ ਸਿੰਘ ਨੇ ਕਰਵਾਇਆ ਲੁਧਿਆਣਾ ਬਲਾਸਟ
ਲੁਧਿਆਣਾ ਬਲਾਸਟ ਮਲੇਸ਼ੀਆ 'ਚ ਬੈਠੇ ਹਰਪ੍ਰੀਤ ਸਿੰਘ ਨੇ ਕਰਵਾਇਆ ਸੀ ਤੇ ਪਾਕਿਸਤਾਨ ਤੋਂ ਆਇਆ ਆਈਈਡੀ ਉਸ ਨੇ ਆਪਣੇ ਸਰਗਨੇ ਸਰਮੁੱਖ ਸਿੰਘ ਨੂੰ ਪਹੁੰਚਾ ਕੇ ਲੁਧਿਆਣਾ ਪਹੁੰਚਾਇਆ। ਇਹ ਖੁਲਾਸਾ ਐਸਟੀਐਫ ਨੇ ਕੀਤਾ ਹੈ। ਐਸਟੀਐਫ ਵੱਲੋਂ ਅੱਜ ਅਵਤਾਰ ਸਿੰਘ, ਬਲਵਿੰਦਰ ਸਿੰਘ ਤੇ ਗੁਰਅਵਤਾਰ ਸਿੰਘ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋ ਪੰਜ ਕਿਲੋਂ ਹੈਰੋਇਨ, ਦੋ ਮੋਬਾਈਲ ਤੇ ਦੋ ਪਾਕਿਸਤਾਨੀ ਸਿਮਾਂ ਬਰਾਮਦ ਹੋਈਆ ਹਨ। ਲੁਧਿਆਣਾ ਬਲਾਸਟ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ। ਇਸ ਸਬੰਧੀ ਐਸਟੀਐਫ ਨੇ ਮਈ ਮਹੀਨੇ ਆਈਈਡੀ ਬਰਾਮਦ ਕੀਤੀ ਸੀ ਤੇ 92 ਨੰਬਰ ਐਫਆਈਆਰ ਦਰਜ ਕੀਤੀ ਸੀ। ਇਸ 'ਚ ਐਕਪਲੋਸਿਵ ਐਕਟ, ਆਰਮਜ ਐਕਟ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
Mohalla clinic: 5 ਲੀਟਰ ਪੇਂਟ, 2 ਪੇਂਟਰ ਤੇ ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ
ਹੱਲਾ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ 'ਆਪ' ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਇਸ ਨੂੰ ਲੈਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵੀ ਪਾਈ ਹੈ। ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।
ਕਲੀਨਿਕ ਦੀ ਲਾਗਤ
👉5 ਲੀਟਰ ਪੇਂਟ
👉2 ਪੇਂਟਰ
👉ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ
ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ।