Punjab Breaking News LIVE: ਚੰਡੀਗੜ੍ਹ 'ਚ ਜੀ-20 ਦੇਸ਼ਾਂ ਦੀ ਵਾਰਤਾ ਸ਼ੁਰੂ, ਸੀਐਮ ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ, ਮੌਸਮ ਵਿਭਾਗ ਦਾ ਤਾਜ਼ਾ ਅਲਰਟ, ਮੁਹੱਲਾ ਕਲੀਨਿਕਾਂ 'ਤੇ ਸੀਐਮ ਮਾਨ ਕਸੂਤੇ ਘਿਰੇ

Punjab Breaking News LIVE 30 January 2023:ਚੰਡੀਗੜ੍ਹ 'ਚ ਜੀ-20 ਦੇਸ਼ਾਂ ਦੀ ਵਾਰਤਾ ਸ਼ੁਰੂ, ਸੀਐਮ ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ, ਮੌਸਮ ਵਿਭਾਗ ਦਾ ਤਾਜ਼ਾ ਅਲਰਟ, ਮੁਹੱਲਾ ਕਲੀਨਿਕਾਂ 'ਤੇ ਸੀਐਮ ਮਾਨ ਕਸੂਤੇ ਘਿਰੇ

ABP Sanjha Last Updated: 30 Jan 2023 04:19 PM
Amritsar News: ਆਖਰ ਕਿਉਂ ਨਹੀਂ ਲਾਇਆ ਜਾ ਰਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ?

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ ਨਾ ਲਾਉਣ ਉੱਪਰ ਸਵਾਲ ਉੱਠਣ ਲੱਗੇ ਹਨ। ਲੰਬੇ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁਦਾ ਸੰਭਾਲ ਰਹੇ ਹਨ। ਇਹ ਮਾਮਲਾ ਕਈ ਵਾਰ ਉੱਠਿਆ ਹੈ ਪਰ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਹ ਵੀ ਅਹਿਮ ਹੈ ਕਿ ਪੰਜਾਬ ਅੰਦਰ ਤਿੰਨ ਤਖਤ ਸਾਹਿਬ ਹਨ ਪਰ ਕਾਫੀ ਸਮੇਂ ਤੋਂ ਦੋ ਜਥੇਦਾਰ ਹੀ ਸੇਵਾ ਸੰਭਾਲ ਰਹੇ ਹਨ।

Ludhiana News: ਪੁਰਾਣੀ ਪੈਨਸ਼ਨ ਬਾਰੇ ਨਵੇਂ ਨੋਟੀਫਿਕੇਸ਼ਨ ਖਿਲਾਫ ਡਟੇ ਮੁਲਾਜ਼ਮ

ਭਗਵੰਤ ਮਾਨ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਉੱਪਰ ਲਗਾਤਾਰ ਸਵਾਲ ਉੱਠ ਰਹੇ ਹਨ। ਬਹੁਤੀਆਂ ਮੁਲਾਜ਼ਮ ਜਥੇਬੰਦੀਆਂ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਤੋਂ ਖੁਸ਼ ਨਹੀਂ ਹਨ। ਇਸ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਸਬੰਧੀ 27 ਜਨਵਰੀ ਨੂੰ ਨਵੇਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਨਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। 

G 20 Summit: 21ਵੀਂ ਸਦੀ ਦੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਚਾਰ-ਚਰਚਾ

30 ਤੇ 31 ਜਨਵਰੀ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਅੱਜ ਤੋਂ ਸ਼ੁਰੂ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜੀ-20 ਮੁਲਕਾਂ ਦੇ 100 ਦੇ ਕਰੀਬ ਡੈਲੀਗੇਟ ਵੀ ਚੰਡੀਗੜ੍ਹ ਪਹੁੰਚ ਗਏ ਹਨ। ਇਸ ਸਬੰਧੀ ਕੇਂਦਰ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜੀ-20 ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦਾ ਮੁੱਖ ਮਕਸਦ ਕੌਮਾਂਤਰੀ ਵਿੱਤੀ ਢਾਂਚੇ ਦੀ ਮਜ਼ਬੂਤੀ ਤੇ ਕਮਜ਼ੋਰ ਦੇਸ਼ਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ। 

G 20 Summit in Chandigarh: ਚੰਡੀਗੜ੍ਹ 'ਚ ਜੀ-20 ਵਾਰਤਾ ਅੱਜ ਤੋਂ, ਜੀ-20 ਮੁਲਕਾਂ ਦੇ 100 ਡੈਲੀਗੇਟ ਪਹੁੰਚੇ

ਭਾਰਤ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ ਅੱਜ ਤੋਂ ਦੋ ਰੋਜ਼ਾ ਜੀ-20 ਵਾਰਤਾ ਸ਼ੁਰੂ ਹੋਏਗੀ। ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਉਦਘਾਟਨ ਲਈ ਉਹ ਐਤਵਾਰ ਸ਼ਾਮ ਚੰਡੀਗੜ੍ਹ ਪੁੱਜ ਗਏ ਸੀ, ਜਿਨ੍ਹਾਂ ਦਾ ਪੰਜਾਬ ਤੇ ਹਰਿਆਣਾ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। 

Punjab News:  ਜਿਹੜੇ ਕੰਮਾਂ ਲਈ ਬਾਦਲ, ਕੈਪਟਨ ਤੇ ਚੰਨੀ ਦਾ ਮਜ਼ਾਕ ਉਡਾਉਂਦੇ ਰਹੇ ਭਗਵੰਤ ਮਾਨ, ਹੁਣ ਸੀਐਮ ਬਣਦਿਆਂ ਹੀ ਆਪ ਕਰਨ ਲੱਗੇ: ਪ੍ਰਤਾਪ ਬਾਜਵਾ

ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁਹੱਲਾ ਕਲੀਨਿਕਾਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਉੱਪਰ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਆਪਣੇ ਸਵੈ-ਪ੍ਰਚਾਰ ਲਈ ਤਰਸ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਸਿਹਤ ਕੇਂਦਰਾਂ ’ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ, ਜਿਨ੍ਹਾਂ ਦਾ ਨਾਮ ਹੀ ‘ਆਪ’ ਸਰਕਾਰ ਨੇ ਆਪਣੀ ਪਾਰਟੀ ਦੇ ਨਾਮ ’ਤੇ ਰੱਖਿਆ ਹੈ। 

ਪਿਛੋਕੜ

Punjab Breaking News LIVE 30 January 2023: ਭਾਰਤ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ ਅੱਜ ਤੋਂ ਦੋ ਰੋਜ਼ਾ ਜੀ-20 ਵਾਰਤਾ ਸ਼ੁਰੂ ਹੋਏਗੀ। ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਉਦਘਾਟਨ ਲਈ ਉਹ ਐਤਵਾਰ ਸ਼ਾਮ ਚੰਡੀਗੜ੍ਹ ਪੁੱਜ ਗਏ ਸੀ, ਜਿਨ੍ਹਾਂ ਦਾ ਪੰਜਾਬ ਤੇ ਹਰਿਆਣਾ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਚੰਡੀਗੜ੍ਹ 'ਚ ਜੀ-20 ਵਾਰਤਾ ਅੱਜ ਤੋਂ, ਜੀ-20 ਮੁਲਕਾਂ ਦੇ 100 ਡੈਲੀਗੇਟ ਪਹੁੰਚੇ


 


ਪੀਡਬਲਿਊਡੀ ਮਹਿਕਮੇ ਵਿੱਚ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ


ਮੁੱਖ ਮੰਤਰੀ ਭਗਵੰਤ ਮਾਨ ਅੱਜ ਪੀਡਬਲਿਊਡੀ ਮਹਿਕਮੇ ਵਿੱਚ 188 ਜੂਨੀਅਰ ਇੰਜਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਸਮੇਂ ਤੋਂ ਨਵ-ਨਿਯੁਕਤ ਉਮੀਦਵਾਰਾਂ ਨੂੰ ਖੁਦ ਨਿਯੁਕਤੀ ਪੱਤਰ ਸੌਂਪ ਰਹੇ ਹਨ। ਇਸੇ ਤਹਿਤ ਅੱਜ ਚੰਡੀਗੜ੍ਹ ਵਿੱਚ ਸਮਾਗਮ ਕਰਵਾਇਆ ਗਿਆ। ਸੀਐਮ ਮਾਨ ਨੇ ਜੂਨੀਅਰ ਇੰਜਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ


 


ਮੌਸਮ ਵਿਭਾਗ ਦਾ ਤਾਜ਼ਾ ਅਲਰਟ


Punjab Weather Report: ਕੱਲ੍ਹ ਤੋਂ ਫਿਰ ਮੌਸਮ ਕਰਵਟ ਲਏਗਾ। ਦੋ ਦਿਨਾਂ ਦੀ ਬਾਰਸ਼ ਮਗਰੋਂ ਮੌਸਮ ਸਾਫ ਹੋਣ ਨਾਲ ਪਾਰਾ ਚੜ੍ਹ ਸਕਦਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਲਰਟ ਮੁਤਾਬਕ ਅੱਜ ਵੀ ਪੰਜਾਬ ਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। ਹਾਲਾਂਕਿ 31 ਜਨਵਰੀ ਤੋਂ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਸਾਫ ਹੋ ਜਾਏਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸ਼ਰਮਾ ਨੇ ਦੱਸਿਆ ਕਿ 31 ਜਨਵਰੀ ਤੋਂ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ। ਭਵਿੱਖਬਾਣੀ ਮੁਤਾਬਕ 30 ਜਨਵਰੀ ਨੂੰ ਕਈ ਥਾਵਾਂ 'ਤੇ ਮੀਂਹ ਪਵੇਗਾ ਤੇ ਧੁੰਦ ਵੀ ਛਾਈ ਰਹੇਗੀ। 31 ਜਨਵਰੀ ਤੋਂ 2 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਤਾਜ਼ਾ ਅਲਰਟ


 


Adani Group ਨੇ ਹਿੰਡਨਬਰਗ ਰਿਸਰਚ ਦੀ ਰਿਪੋਰਟ 'ਤੇ ਦਿੱਤਾ 413 ਪੰਨਿਆਂ ਦਾ ਜਵਾਬ


Adani Group: ਅਡਾਨੀ ਸਮੂਹ ਨੇ ਐਤਵਾਰ ਨੂੰ ਹਿੰਡਨਬਰਗ ਰਿਸਰਚ ਦੁਆਰਾ ਫੈਲਾਏ ਗਏ ਦੋਸ਼ਾਂ ਦਾ ਜਵਾਬ 413 ਪੰਨਿਆਂ ਦੇ ਜਵਾਬ ਵਿੱਚ ਸਬੰਧਤ ਦਸਤਾਵੇਜ਼ਾਂ ਨਾਲ ਦਿੱਤਾ। ਅਡਾਨੀ ਸਮੂਹ ਦਾ ਜਵਾਬ ਹਿੰਡਨਬਰਗ ਦੇ ਮਨਸੂਬਿਆਂ ਅਤੇ ਢੰਗ-ਤਰੀਕਿਆਂ ਵਿਰੁੱਧ ਵੀ ਸਵਾਲ ਉਠਾਉਂਦਾ ਹੈ, ਜਿਸ ਨੇ ਭਾਰਤੀ ਨਿਆਂਪਾਲਿਕਾ ਅਤੇ ਰੈਗੂਲੇਟਰੀ ਢਾਂਚੇ ਨੂੰ ਆਸਾਨੀ ਨਾਲ ਬਾਈਪਾਸ ਕਰ ਦਿੱਤਾ ਹੈ। ਅਡਾਨੀ ਸਮੂਹ ਦੇ ਵਿਸਤ੍ਰਿਤ ਜਵਾਬ ਵਿੱਚ ਇਸਦੇ ਸ਼ਾਸਨ ਮਾਪਦੰਡ, ਪ੍ਰਤਿਸ਼ਠਾ, ਸਰਵੋਤਮ ਅਭਿਆਸ, ਪਾਰਦਰਸ਼ੀ ਆਚਰਣ, ਵਿੱਤੀ ਅਤੇ ਸੰਚਾਲਨ ਪ੍ਰਦਰਸ਼ਨ ਅਤੇ ਉੱਤਮਤਾ ਸ਼ਾਮਲ ਹੈ। Adani Group ਨੇ ਹਿੰਡਨਬਰਗ ਰਿਸਰਚ ਦੀ ਰਿਪੋਰਟ 'ਤੇ ਦਿੱਤਾ 413 ਪੰਨਿਆਂ ਦਾ ਜਵਾਬ


 


ਜਿਹੜੇ ਕੰਮਾਂ ਲਈ ਬਾਦਲ, ਕੈਪਟਨ ਤੇ ਚੰਨੀ ਦਾ ਮਜ਼ਾਕ ਉਡਾਉਂਦੇ ਰਹੇ ਭਗਵੰਤ ਮਾਨ, ਹੁਣ ਸੀਐਮ ਬਣਦਿਆਂ ਹੀ ਆਪ ਕਰਨ ਲੱਗੇ: ਪ੍ਰਤਾਪ ਬਾਜਵਾ


Punjab News: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁਹੱਲਾ ਕਲੀਨਿਕਾਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਉੱਪਰ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਆਪਣੇ ਸਵੈ-ਪ੍ਰਚਾਰ ਲਈ ਤਰਸ ਰਹੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਸਿਹਤ ਕੇਂਦਰਾਂ ’ਤੇ ਆਪਣੀਆਂ ਤਸਵੀਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ, ਜਿਨ੍ਹਾਂ ਦਾ ਨਾਮ ਹੀ ‘ਆਪ’ ਸਰਕਾਰ ਨੇ ਆਪਣੀ ਪਾਰਟੀ ਦੇ ਨਾਮ ’ਤੇ ਰੱਖਿਆ ਹੈ।  Punjab News: ਜਿਹੜੇ ਕੰਮਾਂ ਲਈ ਬਾਦਲ, ਕੈਪਟਨ ਤੇ ਚੰਨੀ ਦਾ ਮਜ਼ਾਕ ਉਡਾਉਂਦੇ ਰਹੇ ਭਗਵੰਤ ਮਾਨ, ਹੁਣ ਸੀਐਮ ਬਣਦਿਆਂ ਹੀ ਆਪ ਕਰਨ ਲੱਗੇ: ਪ੍ਰਤਾਪ ਬਾਜਵਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.