Punjab Breaking News LIVE: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਲਰਟ ਜਾਰੀ, ਐਨਆਈਏ ਦੇ ਰਾਡਾਰ 'ਤੇ ਗੈਂਗਸਟਰ ਗੋਲਡੀ ਬਰਾੜ, ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਦਹਿਸ਼ਤ..ਅੱਜ ਦੀਆਂ ਵੱਡੀਆਂ ਖਬਰਾਂ
Punjab Breaking News, 4 August 2022 LIVE Updates: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਲਰਟ ਜਾਰੀ, ਐਨਆਈਏ ਦੇ ਰਾਡਾਰ 'ਤੇ ਗੈਂਗਸਟਰ ਗੋਲਡੀ ਬਰਾੜ, ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਦਹਿਸ਼ਤ..ਅੱਜ ਦੀਆਂ ਵੱਡੀਆਂ ਖਬਰਾਂ
LIVE
Background
Punjab Breaking News, 4 August 2022 LIVE Updates: ਖੁਫੀਆ ਏਜੰਸੀਆਂ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਦੀ ਮੰਨੀਏ ਤਾਂ ਅੱਤਵਾਦੀ ਸੰਗਠਨ ਦਿੱਲੀ ਨੂੰ ਹਿਲਾ ਦੇਣ ਦੀ ਸਾਜ਼ਿਸ਼ ਰਚ ਸਕਦੇ ਹਨ। 15 ਅਗਸਤ ਨੂੰ ਆਈਬੀ ਨੇ ਦਿੱਲੀ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। 10 ਪੰਨਿਆਂ ਦੀ ਰਿਪੋਰਟ 'ਚ ਇੰਟੈਲੀਜੈਂਸ ਬਿਊਰੋ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼ ਦੀ ਅੱਤਵਾਦੀ ਸਾਜ਼ਿਸ਼ ਰਚਣ ਦੀ ਜਾਣਕਾਰੀ ਦਿੱਤੀ ਹੈ। 10 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਐਸਆਈ ਉਨ੍ਹਾਂ ਨੂੰ ਲਾਜਿਸਟਿਕ ਮਦਦ ਦੇ ਕੇ ਧਮਾਕਾ ਕਰਨਾ ਚਾਹੁੰਦਾ ਹੈ। ਇਸ ਵਿੱਚ ਕਈ ਨੇਤਾਵਾਂ ਸਮੇਤ ਵੱਡੀਆਂ ਸੰਸਥਾਵਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੂਰੀ ਖਬਰ ਪੜ੍ਹੋ
'ਆਪ' ਸਰਕਾਰ ਬਣਦਿਆਂ ਹੀ ਚਾਰ ਮਹੀਨੇ 'ਚ 50 ਡਾਕਟਰਾਂ ਨੇ ਛੱਡੀ ਨੌਕਰੀ, PCMS ਐਸੋਸੀਏਸ਼ਨ ਦਾ ਦਾਅਵਾ
ਪੰਜਾਬ ਸਿਵਲ ਸਰਵਿਸਿਜ਼ ਮੈਡੀਕਲ (ਪੀਸੀਐਮਐਸ) ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ 50 ਡਾਕਟਰਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਹਨ। ਪੀਸੀਐਮਐਸ ਐਸੋਸੀਏਸ਼ਨ ਅਨੁਸਾਰ ਖਰੜ ਹਸਪਤਾਲ ਦੀ ਐਸਐਮਓ ਡਾ: ਮਨਿੰਦਰ ਕੌਰ ਨੇ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਤਬਦੀਲ ਕੀਤੇ ਗਏ ਡਾ. ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਾਲੀ ਹੈ। ਪੂਰੀ ਖਬਰ ਪੜ੍ਹੋ
ਐਨਆਈਏ ਦੇ ਰਾਡਾਰ 'ਤੇ ਗੈਂਗਸਟਰ ਗੋਲਡੀ ਬਰਾੜ, ਹੁਣ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ 'ਤੇ ਸ਼ਿਕੰਜਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਗੈਂਗਸਟਰ ਗੋਲਡੀ ਬਰਾੜ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਰਾਡਾਰ ਉੱਪਰ ਹੈ। ਐਨਆਈਏ ਕੈਨੇਡਾ ਬੈਠੇ ਗੋਲਡੀ ਬਰਾੜ ਤੇ ਹੋਰ ਗੈਂਗਸਟਰਾਂ ਨੂੰ ਭਾਰਤ ਲਿਆਉਣ ਵਿੱਚ ਜੁੱਟ ਗਈ ਹੈ। ਸੂਤਰਾਂ ਮੁਤਾਬਕ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਕਮਾਨ ਐਨਆਈਏ ਦੇ ਡਾਇਰੈਕਟਰ ਜਨਰਲ (ਡੀਜੀ) ਦਿਨਕਰ ਗੁਪਤਾ ਨੂੰ ਸੌਂਪੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਹੁਣ ਐਨਆਈਏ ਦੀ ਜਾਂਚ ਪੰਜਾਬ, ਹਰਿਆਣਾ ਤੇ ਰਾਜਸਥਾਨ ’ਤੇ ਕੇਂਦਰਿਤ ਹੋਵੇਗੀ। ਇਨ੍ਹਾਂ ਰਾਜਾਂ ਵਿੱਚ ਜ਼ਿਆਦਾਤਰ ਗੈਂਗਸਟਰ ਸਰਗਰਮ ਹਨ। ਇਸ ਤੋਂ ਇਲਾਵਾ ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਗੈਂਗਸਟਰਾਂ ਦੀ ਸਰਗਰਮੀ ਸਬੰਧੀ ਜਾਂਚ ਕੀਤੀ ਜਾਵੇਗੀ, ਜਦਕਿ ਕੈਨੇਡਾ ’ਚ ਬੈਠੇ ਗੈਂਗਸਟਰ ਵੀ ਐਨਆਈਏ ਦੀ ਰਾਡਾਰ ’ਤੇ ਹੋਣਗੇ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਧਰਤੀ ’ਤੇ ਬੈਠੇ ਗੈਂਗਸਟਰ ਨੌਜਵਾਨਾਂ ਨੂੰ ਪੈਸੇ ਦੇ ਕੇ ਉੱਥੇ ਵੱਸਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਹਿੰਸਕ ਕਾਰਵਾਈਆਂ ਕਰਵਾ ਰਹੇ ਹਨ। ਪੂਰੀ ਖਬਰ ਪੜ੍ਹੋ
ਕੈਨੇਡਾ ਪੁਲਿਸ ਨੇ ਜਾਰੀ ਕੀਤੀ ਖ਼ਤਰਨਾਕ ਗੈਂਗਸਟਰਾਂ ਦੀ ਤਾਜ਼ਾ ਲਿਸਟ, 11 ਚੋਂ 9 ਪੰਜਾਬ ਮੂਲ ਦੇ ਸ਼ਾਮਲ
ਬ੍ਰਿਟਿਸ਼ ਕੋਲੰਬੀਆ, ਕੈਨੇਡਾ ਪੁਲਿਸ ਏਜੰਸੀਆਂ ਨੇ ਗੈਂਗ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁੜੇ 11 ਵਿਅਕਤੀਆਂ ਬਾਰੇ ਇੱਕ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ।11 ਵਿਅਕਤੀਆਂ ਵਿੱਚੋਂ 9 ਪੰਜਾਬ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਕਈ ਹੱਤਿਆਵਾਂ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਸਨ। ਇਸ ਲਈ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਜਾਣ ਤੋਂ ਬਚਣ ਦੀ ਲੋੜ ਹੈ। ਪੜ੍ਹੋ ਪੂਰੀ ਖਬਰ
ਪੰਜਾਬ 'ਚ ਲੰਪੀ ਸਕਿਨ ਦਾ ਕਹਿਰ, ਹਜ਼ਾਰਾਂ ਪਸ਼ੂ ਮਾਰ ਹੇਠ, ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ
ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਕਹਿਰ ਢਾਹ ਰਹੀ ਹੈ। ਹੁਣ ਤੱਕ ਇਸ ਦੀ ਲਪੇਟ ਵਿੱਚ ਹਜ਼ਾਰਾਂ ਪਸ਼ੂ ਆ ਗਏ ਹਨ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਧਰ, ਪੰਜਾਬ ਸਰਕਾਰ ਨੇ ਇਸ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਵਾਂਗ ਇਸ ਬਿਮਾਰੀ ਨਾਲ ਨਜਿੱਠਣ ਲਈ ਵੈਟਰਨਰੀ ਸਟਾਫ਼ ਨੂੰ ਦਿਨ-ਰਾਤ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਅਧਿਕਾਰੀਆਂ ਨੂੰ ਰੋਜ਼ਾਨਾ ਅੱਧਾ ਦਿਨ ਫ਼ੀਲਡ ਵਿੱਚ ਗੇੜਾ ਮਾਰਨ ਲਈ ਕਿਹਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ। ਪੜ੍ਹੋ ਪੂਰੀ ਖਬਰ
BSF ਨੇ ਫੜਿਆ ਪਾਕਿਸਤਾਨੀ ਨਾਗਰਿਕ, ਮਿਲਿਆ ਕੰਡੋਮ, ਬੈਗ 'ਚੋਂ ਫਲਾਈਟ ਚਾਰਟ ਸਮੇਤ ਮਿਲਿਆ ਇਹ ਸਮਾਨ
ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਬੁੱਧਵਾਰ ਦੇਰ ਰਾਤ 9:30 ਵਜੇ ਦੀ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਿਰਾਸਤ 'ਚ ਲਿਆ ਗਿਆ ਸ਼ੱਕੀ ਨਸ਼ੇ 'ਚ ਸੀ। ਮੁਲਜ਼ਮ ਦੀ ਪਛਾਣ ਖੁਰਮ ਵਜੋਂ ਹੋਈ ਹੈ।
ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਬੀਐੱਸਐੱਫ ਨੇ ਕੀਤਾ ਕਾਬੂ, ਨਹੀਂ ਮਿਲੀ ਕੋਈ ਸ਼ੱਕੀ ਵਸਤੂ
ਭਾਰਤ-ਪਾਕਿ ਸਰਹੱਦ 'ਤੇ ਇਕ ਪਾਕਿਸਤਾਨੀ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਿਰਾਸਤ 'ਚ ਲਿਆ ਗਿਆ ਸ਼ੱਕੀ ਨਸ਼ੇ 'ਚ ਸੀ। ਉਹ ਪਾਕਿਸਤਾਨ ਦੇ ਲਾਹੌਰ ਸੂਬੇ ਦਾ ਰਹਿਣ ਵਾਲਾ ਹੈ। ਖੁਰਮ ਤੋਂ ਪਾਕਿਸਤਾਨੀ ਸਾਮਾਨ ਬਰਾਮਦ ਸੀਮਾ ਸੁਰੱਖਿਆ ਬਲ ਨੇ ਸਮਾਣਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਜੇਈ ਮਨਰੇਗਾ 25,000 ਰੁਪਏ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਮੁਹਿੰਮ ਦੌਰਾਨ ਵੀਰਵਾਰ ਨੂੰ ਬੀ.ਡੀ.ਪੀ.ਓ ਦਫਤਰ ਜਲਾਲਾਬਾਦ, ਫਾਜ਼ਿਲਕਾ ਵਿਖੇ ਤਾਇਨਾਤ ਸੁਵੱਰਸ਼ਾ, ਜੂਨੀਅਰ ਇੰਜੀਨੀਅਰ, ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੋਜਗਾਰ ਗਾਰੰਟੀ ਕਾਨੂੰਨ (ਮਨਰੇਗਾ) ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਨੂੰ ਕਾਬੂ ਕੀਤਾ ਹੈ।
15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਨਾਕਾਮ ! ਕੁਰੂਕਸ਼ੇਤਰ 'ਚ ਹੋਟਲ ਨੇੜਿਓਂ ਮਿਲਿਆ ਵਿਸਫੋਟਕ RDX , ਜਾਂਚ 'ਚ ਜੁਟੀ ਪੁਲਿਸ
ਹਰਿਆਣਾ ਦੇ ਕੁਰੂਕਸ਼ੇਤਰ 'ਚ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਮਿਰਚੀ ਹੋਟਲ ਨੇੜੇ ਵੀਰਵਾਰ ਨੂੰ ਵਿਸਫੋਟਕ RDX ਮਿਲਿਆ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਵਿਸਫੋਟਕਾਂ ਦੀ ਜਾਂਚ ਲਈ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ।
CWG 2022: ਭਾਰਤੀ ਪੁਰਸ਼ ਹਾਕੀ ਟੀਮ ਨੇ ਬਣਾਈ ਸੈਮੀਫਾਈਨਲ 'ਚ ਥਾਂ, ਵੇਲਜ਼ ਨੂੰ 4-1 ਨਾਲ ਦਿੱਤੀ ਮਾਤ
ਭਾਰਤੀ ਪੁਰਸ਼ ਹਾਕੀ ਟੀਮ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਵੇਲਜ਼ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ।