Punjab Breaking News LIVE: ਪੰਜਾਬੀ ਪਰਿਵਾਰ ਦਾ ਅਮਰੀਕਾ 'ਚ ਕਤਲ, ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਨੇ ਬਦਲੀ ਕਾਰਜਪ੍ਰਣਾਲੀ, ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ, ਮੋਗਾ 'ਚ ਕਾਂਗਰਸ ਦੀ ਮਹਿਲਾ ਸਰਪੰਚ ਚੜ੍ਹੀ ਟੈਂਕੀ 'ਤੇ

Punjab Breaking News, 6 October 2022 LIVE Updates: ਪੰਜਾਬੀ ਪਰਿਵਾਰ ਦਾ ਅਮਰੀਕਾ 'ਚ ਕਤਲ, ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਨੇ ਬਦਲੀ ਕਾਰਜਪ੍ਰਣਾਲੀ, ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ

ਏਬੀਪੀ ਸਾਂਝਾ Last Updated: 06 Oct 2022 04:17 PM
Bharat Jodo Yatra: ਕਰਨਾਟਕ ਵਿੱਚ ਚੱਲ ਰਹੀ ਹੈ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ-ਗਾਂਧੀ

ਕੇਰਲ ਤੋਂ ਬਾਅਦ ਹੁਣ ਕਰਨਾਟਕ ਵਿੱਚ ਵੀ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਸੋਨੀਆ ਗਾਂਧੀ ਵੀ ਵੀਰਵਾਰ ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਰਾਹੁਲ ਗਾਂਧੀ ਸ਼ੁਰੂ ਤੋਂ ਹੀ ਇਸ ਯਾਤਰਾ ਦੀ ਅਗਵਾਈ ਕਰ ਰਹੇ ਹਨ ਅਤੇ ਉਹ ਹਰ ਮੌਕੇ 'ਤੇ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, "ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਕਰਨਾਟਕ ਵਿੱਚ ਹੈ। ਇਹ ਹਰ ਚੀਜ਼ 'ਤੇ 40% ਕਮਿਸ਼ਨ ਲੈਂਦੀ ਹੈ। ਇਹ ਸਰਕਾਰ ਹੈ ਜੋ ਕਿਸਾਨਾਂ ਤੋਂ ਮਜ਼ਦੂਰਾਂ ਤੋਂ 40% ਕਮਿਸ਼ਨ ਲੈਂਦੀ ਹੈ।"

Udit Narayan: ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ?

ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਟਰੈਂਡ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਜਿਹੀਆਂ ਖਬਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।ਪ੍ਰਸ਼ੰਸਕ ਉਨ੍ਹਾਂ ਦੇ ਗਾਇਕ ਦੀ ਸਿਹਤ ਬਾਰੇ ਜਾਣ ਕੇ ਪਰੇਸ਼ਾਨ ਹਨ। ਇਨ੍ਹੀਂ ਦਿਨੀਂ ਹਾਰਟ ਅਟੈਕ ਦੀਆਂ ਜ਼ਿਆਦਾ ਖਬਰਾਂ ਆ ਰਹੀਆਂ ਹਨ, ਅਜਿਹੇ 'ਚ ਫੈਨਜ਼ ਨੂੰ ਹੈਰਾਨੀ ਹੋਣੀ ਤੈਅ ਹੈ। ਤਾਂ ਆਓ ਜਾਣਦੇ ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਜਿਹੀਆਂ ਖਬਰਾਂ 'ਚ ਕਿੰਨੀ ਸੱਚਾਈ ਹੈ।

Narinder Kaur Bharaj: ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ

ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। 'ਆਪ’ ਨੇ ਪੰਜਾਬ ਅੰਦਰ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ, ਸੋ ਬਦਲਾਅ ਲਈ ਤਿਆਰ ਆਮ ਆਦਮੀ ਪਾਰਟੀ ਨੂੰ ਆਪਣਾ ਫ਼ਤਵਾ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਕ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

Drone entered in Amritsar: ਅੰਮ੍ਰਿਤਸਰ ਦੇ ਇਲਾਕਾ ਰਮਦਾਸ ਵਿੱਚ ਦੋ ਵਾਰ ਡਰੋਨ ਹੋਇਆ ਦਾਖਲ

ਭਾਰਤ-ਪਾਕਿਸਤਾਨ ਸਰਹੱਦ 'ਤੇ ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਡਰੋਨਾਂ ਦੀ ਹਲਚਲ ਹੋ ਰਹੀ ਹੈ। ਬੀਐਸਐਫ ਜਵਾਨਾਂ ਨੇ ਬੁੱਧਵਾਰ-ਵੀਰਵਾਰ ਰਾਤ ਨੂੰ ਦੋ ਵਾਰ ਡਰੋਨ ਦੀ ਹਰਕਤ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ ਅਤੇ ਹਲਕੇ ਬੰਬ ਵੀ ਫੂਕੇ। ਸੁਰੱਖਿਆ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

Kuldeep Dhaliwal: ਕੁਲਦੀਪ ਧਾਲੀਵਾਲ ਨੇ ਅਮਰੀਕਾ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਕੀਤੀ ਮੰਗ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਅਗਵਾ ਕਰਕੇ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਕਾਤਲਾਂ ਲਈ ਪੰਜਾਬ ਦੇ ਪ੍ਰਵਾਸੀ ਮਾਮਲਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਿਸਾਲੀ ਸਜਾ ਦੀ ਮੰਗ ਕੀਤੀ ਹੈ। ਅੱਜ ਇੱਥੇ ਪੰਜਾਬ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਘਿਨਾਉਣੀ ਘਟਨਾ ‘ਤੇ ਡੂੰਘੇ ਦੁਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰ ਦੇ ਰਿਸ਼ਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Pargat Singh: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਸਾਧਿਆ ਨਿਸ਼ਾਨਾ

ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਕੇ 'ਆਪ' ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਹਨ। ਪਰਗਟ ਸਿੰਘ ਨੇ ਟਵੀਟ ਕਰਦਿਆਂ ਲਿਖਿਆ..'ਆਪ' ਦੀ ਸਰਕਾਰ 'ਚ ਪੰਜਾਬ 'ਚ ਸਿਹਤ ਸੇਵਾਵਾਂ ਦਾ ਘਾਣ ਹੋ ਰਿਹਾ ਹੈ। ਜਲੰਧਰ ਦੇ ਸਰਕਾਰੀ ਹਸਪਤਾਲਾਂ ਵਿੱਚ ਨਿਯਮਤ ਬੁਖਾਰ ਅਤੇ ਖੰਘ ਦੀਆਂ ਦਵਾਈਆਂ ਉਪਲਬਧ ਨਹੀਂ ਹਨ ਅਤੇ ਅਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰੋ ਦਵਾਈਆਂ ਲੈਣੀਆਂ ਪੈਂਦੀਆਂ ਹਨ। ਇਹ ਇਸ਼ਤਿਹਾਰਬਾਜ਼ੀ ਅਤੇ ਅਸਲੀਅਤ ਵਿੱਚ ਅੰਤਰ ਹੈ।

Punjab Police Recruitment: 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ, ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਏਗੀ।ਇਸ ਦੇ ਚੱਲਦੇ ਹੁਣ ਆਪ ਸਰਕਾਰ ਨੇ ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਦੇ ਵਰਵੇ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ, " ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ ..ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ...ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ...ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ  ਹੋਵੇਗੀ.."

Chandigarh News: ਸੁਖਨਾ ਝੀਲ 'ਤੇ ਏਅਰ ਸ਼ੋਅ ਕਾਰਨ ਅੱਜ ਤੇ 8 ਅਕਤੂਬਰ ਨੂੰ CTU ਬੱਸ ਸੇਵਾ ਹੋਏਗੀ ਪ੍ਰਭਾਵਿਤ

ਅੱਜ ਚੰਡੀਗੜ੍ਹ ਵਿਖੇ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਅਤੇ 8 ਅਕਤੂਬਰ ਨੂੰ ਸੁਖਨਾ ਝੀਲ 'ਤੇ ਏਅਰ ਸ਼ੋਅ ਹੋਵੇਗਾ। ਸੀਟੀਯੂ ਦੀਆਂ ਬੱਸਾਂ ਨੂੰ ਦਰਸ਼ਕਾਂ ਨੂੰ ਕੁਝ ਥਾਵਾਂ ਤੋਂ ਝੀਲ ਤੱਕ ਚੁੱਕਣ ਅਤੇ ਫਿਰ ਵਾਪਸ ਜਾਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਟਰਾਈਸਿਟੀ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਸੀਟੀਯੂ ਦੀਆਂ ਬੱਸਾਂ ਵਿੱਚ ਆਮ ਵਾਂਗ ਸਫ਼ਰ ਨਹੀਂ ਕਰ ਸਕਣਗੇ। ਟਰਾਈਸਿਟੀ ਵਿੱਚ ਲੋਕਾਂ ਦੀ ਸੇਵਾ ਲਈ ਸਿਰਫ਼ 40 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਬਾਕੀ ਸਾਰੀਆਂ ਬੱਸਾਂ ਸੁਖਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਲਈ ਰੁੱਝੀਆਂ ਰਹਿਣਗੀਆਂ।

ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ

ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। ਆਪ’ ਨੇ ਪੰਜਾਬ ਅੰਦਰ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ, ਸੋ ਬਦਲਾਅ ਲਈ ਤਿਆਰ ਆਮ ਆਦਮੀ ਪਾਰਟੀ ਨੂੰ ਆਪਣਾ ਫ਼ਤਵਾ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਕ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

Kidnapping in USA: ਪਰਿਵਾਰ ਦੇ ਅਗਵਾ ਕੀਤੇ ਗਏ ਚਾਰ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ (California) ਦੇ ਮਰਸਡ ਕਾਉਂਟੀ (Merced County) ਪੁਲਿਸ ਏਰੀਆ ਤੋਂ ਅਗਵਾ ਕਰ ਲਿਆ ਗਿਆ ਸੀ। ਅਗਵਾ ਕੀਤੇ ਗਏ ਇਨ੍ਹਾਂ ਚਾਰਾਂ ਲੋਕਾਂ ਦੀਆਂ ਹੁਣ ਲਾਸ਼ਾਂ ਮਿਲੀਆਂ ਹਨ। ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਅਤੇ ਅਗਲੇ ਦਿਨ ਉਨ੍ਹਾਂ ਦੇ ਬੇਟੇ ਅਗਵਾ ਹੋ ਗਏ। ਪਿਤਾ ਦਾ ਨਾਂ ਰਣਧੀਰ ਸਿੰਘ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹਨ।

ਪਿਛੋਕੜ

Punjab Breaking News, 6 October 2022 LIVE Updates: ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ (California) ਦੇ ਮਰਸਡ ਕਾਉਂਟੀ (Merced County) ਪੁਲਿਸ ਏਰੀਆ ਤੋਂ ਅਗਵਾ ਕਰ ਲਿਆ ਗਿਆ ਸੀ। ਅਗਵਾ ਕੀਤੇ ਗਏ ਇਨ੍ਹਾਂ ਚਾਰਾਂ ਲੋਕਾਂ ਦੀਆਂ ਹੁਣ ਲਾਸ਼ਾਂ ਮਿਲੀਆਂ ਹਨ। ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਤੇ ਅਗਲੇ ਦਿਨ ਉਨ੍ਹਾਂ ਦੇ ਬੇਟੇ ਅਗਵਾ ਹੋ ਗਏ। ਪਿਤਾ ਦਾ ਨਾਂ ਰਣਧੀਰ ਸਿੰਘ ਹੈ ਤੇ ਉਹ ਪੇਸ਼ੇ ਤੋਂ ਡਾਕਟਰ ਹਨ। ਕੈਲੀਫੋਰਨੀਆ 'ਚ ਹੁਸ਼ਿਆਰਪੁਰ ਦੇ ਇੱਕ ਹੀ ਪਰਿਵਾਰ ਦੇ ਅਗਵਾ ਕੀਤੇ ਗਏ ਚਾਰ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ


 


ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਨੇ ਕੀਤਾ ਆਪਣੀ ਕਾਰਜਪ੍ਰਣਾਲੀ ਬਦਲਣ ਦਾ ਫੈਸਲਾ


ਪੰਜਾਬੀ ਗਾਇਕ (Punjabi Singer) ਸਿੱਧੂ ਮੂਸੇਵਾਲਾ ਕਤਲ (Sidhu Moosewala Murder Case) ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਫਰਾਰ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਤੋਂ ਬਾਅਦ ਹੁਣ ਪੰਜਾਬ ਪੁਲਿਸ (Punjab Police) ਨੇ ਆਪਣੀ ਕਾਰਜਪ੍ਰਣਾਲੀ ਬਦਲਣ ਦਾ ਫੈਸਲਾ ਕੀਤਾ ਹੈ। ਹਰ 15 ਦਿਨਾਂ ਬਾਅਦ ਗੈਂਗਸਟਰਾਂ 'ਤੇ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਸਮੀਖਿਆ ਕਰਕੇ ਉਨ੍ਹਾਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਤਿਆਰ ਕੀਤਾ ਜਾਵੇਗਾ। ਇਨ੍ਹਾਂ ਪੁਲੀਸ ਮੁਲਾਜ਼ਮਾਂ ਦੇ ਸਮੇਂ-ਸਮੇਂ ’ਤੇ ਤਬਾਦਲੇ ਵੀ ਕੀਤੇ ਜਾਣਗੇ। ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਨੇ ਕੀਤਾ ਆਪਣੀ ਕਾਰਜਪ੍ਰਣਾਲੀ ਬਦਲਣ ਦਾ ਫੈਸਲਾ


 


ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ


ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। ਆਪ’ ਨੇ ਪੰਜਾਬ ਅੰਦਰ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ, ਸੋ ਬਦਲਾਅ ਲਈ ਤਿਆਰ ਆਮ ਆਦਮੀ ਪਾਰਟੀ ਨੂੰ ਆਪਣਾ ਫ਼ਤਵਾ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਕ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ


 


ਮੋਗਾ 'ਚ ਕਾਂਗਰਸ ਦੀ ਮਹਿਲਾ ਸਰਪੰਚ ਚੜ੍ਹੀ ਟੈਂਕੀ 'ਤੇ


ਪੁਲੀਸ ਨੇ ਪਿੰਡ ਡਾਲਾ ਦੀ ਕਾਂਗਰਸ ਪਾਰਟੀ ਨਾਲ ਸਬੰਧਤ ਮਹਿਲਾ ਸਰਪੰਚ ਖ਼ਿਲਾਫ਼ ਕਮੇਟੀ ਦੇ ਪੈਸੇ ਵਾਪਸ ਨਾ ਕਰਨ ’ਤੇ ਕੇਸ ਦਰਜ ਕਰ ਲਿਆ ਹੈ। ਇਸ ਦੇ ਵਿਰੋਧ ਵਿੱਚ ਸਰਪੰਚ ਕੁਲਦੀਪ ਕੌਰ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਧੋਖਾਧੜੀ ਦੇ ਮਾਮਲੇ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਸਵੇਰੇ 3 ਵਜੇ ਤੋਂ ਪਾਣੀ ਦੀ ਟੈਂਕੀ 'ਤੇ ਚੜ੍ਹੀ ਹੋਈ ਹੈ। ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਪਿੰਡ ਦੇ ਪੰਚਾਇਤ ਸਕੈਟਰੀ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਉਸ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ। ਪਹਿਲਾਂ ਕਾਂਗਰਸ ਸਰਕਾਰ ਨੂੰ ਮਿਲ ਕੇ ਦੂਜੇ ਉਮੀਦਵਾਰ ਦਾ ਪਰਚਾ ਨਿਯਮਾਂ ਦੇ ਉਲਟ ਜਾ ਕੇ ਉਸ ਨੂੰ ਰੱਦ ਕਰਵਾ ਕੇ ਚੋਣ ਲੜਨ ਲਈ ਮਜਬੂਰ ਕਰ ਦਿੱਤਾ। ਮੋਗਾ 'ਚ ਕਾਂਗਰਸ ਦੀ ਮਹਿਲਾ ਸਰਪੰਚ ਚੜ੍ਹੀ ਟੈਂਕੀ 'ਤੇ


 


CCTV 'ਚ ਵੱਡਾ ਖੁਲਾਸਾ, CIA ਇੰਚਾਰਜ ਦੀ ਸਰਕਾਰੀ ਰਿਹਾਇਸ਼ 'ਚ ਮਹਿਮਾਨ ਸੀ ਦੀਪਕ ਟੀਨੂੰ


ਮਾਨਸਾ ਦੇ ਬਰਖਾਸਤ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਦੀ ਦੋਸਤੀ ਪੁਲਿਸ ਅਤੇ ਗੈਂਗਸਟਰਾਂ ਦੇ ਗਠਜੋੜ ਦਾ ਪਰਦਾਫਾਸ਼ ਕਰ ਰਹੀ ਹੈ। ਇੱਕ ਬਦਨਾਮ ਗੈਂਗਸਟਰ ਪ੍ਰਿਤਪਾਲ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਮਹਿਮਾਨ ਵਜੋਂ ਰੱਖਿਆ ਹੋਇਆ ਸੀ। ਉਹ ਜਦੋਂ ਚਾਹੁੰਦਾ ਸੀ ਉਸ ਨੂੰ ਆਪਣੇ ਘਰ ਲੈ ਜਾਂਦਾ ਸੀ। ਉਸ ਦੀ ਪ੍ਰੇਮਿਕਾ ਵੀ ਇੱਥੇ ਆ ਕੇ ਉਸ ਨੂੰ ਮਿਲਦੀ ਸੀ। ਇਹ ਖੁਲਾਸਾ ਸੀਸੀਟੀਵੀ ਤੋਂ ਹੋਇਆ ਹੈ। ਫੁਟੇਜ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਗੈਂਗਸਟਰ ਟੀਨੂੰ ਇੱਥੋਂ ਫਰਾਰ ਹੋ ਗਿਆ ਸੀ। ਉਸ ਨੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਝੁਨੀਰ ਗੈਸਟ ਹਾਊਸ ਦੀ ਕਹਾਣੀ ਸੁਣਾਈ। CCTV 'ਚ ਵੱਡਾ ਖੁਲਾਸਾ, CIA ਇੰਚਾਰਜ ਦੀ ਸਰਕਾਰੀ ਰਿਹਾਇਸ਼ 'ਚ ਮਹਿਮਾਨ ਸੀ ਦੀਪਕ ਟੀਨੂੰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.