(Source: ECI/ABP News)
Gangster Deepak Tinu: CCTV 'ਚ ਵੱਡਾ ਖੁਲਾਸਾ, CIA ਇੰਚਾਰਜ ਦੀ ਸਰਕਾਰੀ ਰਿਹਾਇਸ਼ 'ਚ ਮਹਿਮਾਨ ਸੀ ਦੀਪਕ ਟੀਨੂੰ
ਮਾਨਸਾ ਦੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਦੀ ਦੋਸਤੀ ਪੁਲਿਸ ਤੇ ਗੈਂਗਸਟਰਾਂ ਦੇ ਗਠਜੋੜ ਦਾ ਪਰਦਾਫਾਸ਼ ਕਰ ਰਹੀ ਹੈ।
![Gangster Deepak Tinu: CCTV 'ਚ ਵੱਡਾ ਖੁਲਾਸਾ, CIA ਇੰਚਾਰਜ ਦੀ ਸਰਕਾਰੀ ਰਿਹਾਇਸ਼ 'ਚ ਮਹਿਮਾਨ ਸੀ ਦੀਪਕ ਟੀਨੂੰ Gangster Deepak Tinu Big revelation in CCTV, Deepak Tinu was a guest in the official residence of CIA in charge Gangster Deepak Tinu: CCTV 'ਚ ਵੱਡਾ ਖੁਲਾਸਾ, CIA ਇੰਚਾਰਜ ਦੀ ਸਰਕਾਰੀ ਰਿਹਾਇਸ਼ 'ਚ ਮਹਿਮਾਨ ਸੀ ਦੀਪਕ ਟੀਨੂੰ](https://feeds.abplive.com/onecms/images/uploaded-images/2022/10/06/66c99cef791cb7fe8434f1b7d1db1184166503383165058_original.png?impolicy=abp_cdn&imwidth=1200&height=675)
ਚੰਡੀਗੜ੍ਹ: ਮਾਨਸਾ ਦੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਦੀ ਦੋਸਤੀ ਪੁਲਿਸ ਤੇ ਗੈਂਗਸਟਰਾਂ ਦੇ ਗਠਜੋੜ ਦਾ ਪਰਦਾਫਾਸ਼ ਕਰ ਰਹੀ ਹੈ। ਇੱਕ ਬਦਨਾਮ ਗੈਂਗਸਟਰ ਨੂੰ ਪ੍ਰਿਤਪਾਲ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਮਹਿਮਾਨ ਵਜੋਂ ਰੱਖਿਆ ਹੋਇਆ ਸੀ। ਉਹ ਜਦੋਂ ਚਾਹੁੰਦਾ ਸੀ ਉਸ ਨੂੰ ਆਪਣੇ ਘਰ ਲੈ ਜਾਂਦਾ ਸੀ। ਉਸ ਦੀ ਪ੍ਰੇਮਿਕਾ ਵੀ ਇੱਥੇ ਆ ਕੇ ਉਸ ਨੂੰ ਮਿਲਦੀ ਸੀ। ਇਹ ਖੁਲਾਸਾ ਸੀਸੀਟੀਵੀ ਤੋਂ ਹੋਇਆ ਹੈ। ਫੁਟੇਜ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਗੈਂਗਸਟਰ ਟੀਨੂੰ ਇੱਥੋਂ ਫਰਾਰ ਹੋ ਗਿਆ ਸੀ। ਉਸ ਨੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਝੁਨੀਰ ਗੈਸਟ ਹਾਊਸ ਦੀ ਕਹਾਣੀ ਸੁਣਾਈ।
ਐਸਐਸਪੀ ਗੌਰਵ ਧੂਰਾ ਦਾ ਮੰਨਣਾ ਹੈ ਕਿ ਟੀਨੂੰ ਸਰਕਾਰੀ ਰਿਹਾਇਸ਼ ਤੋਂ ਹੀ ਆਪਣੀ ਪ੍ਰੇਮਿਕਾ ਨਾਲ ਫਰਾਰ ਹੋਇਆ। ਸੂਤਰਾਂ ਅਨੁਸਾਰ ਜਦੋਂ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਪ੍ਰਿਤਪਾਲ ਸਿੰਘ ਟੀਨੂੰ ਨੂੰ ਆਪਣੀ ਬਰੇਜ਼ਾ ਕਾਰ ਵਿੱਚ ਸਰਕਾਰੀ ਰਿਹਾਇਸ਼ ਤੱਕ ਲੈ ਕੇ ਆਇਆ ਸੀ। ਉਸ ਦੀ ਪ੍ਰੇਮਿਕਾ ਇੱਥੇ ਪਹਿਲਾਂ ਹੀ ਮੌਜੂਦ ਸੀ। ਦੋਵਾਂ ਨੂੰ ਇੱਕ ਕਮਰੇ ਵਿੱਚ ਭੇਜ ਦਿੱਤਾ ਤੇ ਆਪ ਦੂਜੇ ਕਮਰੇ ਵਿੱਚ ਚਲਾ ਗਿਆ।
ਨਜਾਇਜ਼ ਹਥਿਆਰਾਂ ਦਾ ਸਬੰਧ ਟੀਨੂੰ ਨਾਲ ਨਹੀਂ
ਰਿਮਾਂਡ 'ਤੇ ਚੱਲ ਰਹੇ ਪ੍ਰਿਤਪਾਲ ਸਿੰਘ ਤੋਂ ਖੁਦ ਏਆਈਜੀ ਗੁਰਮੀਤ ਚੌਹਾਨ ਨੇ ਵੀ ਪੁੱਛਗਿੱਛ ਕੀਤੀ ਹੈ। ਇਸ 'ਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕੁਝ ਹੋਰ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਵੀ ਸ਼ੱਕੀ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਰਡਾਰ 'ਤੇ ਲਿਆ ਗਿਆ ਹੈ ਤੇ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸਰਕਾਰੀ ਰਿਹਾਇਸ਼ ਤੋਂ ਮਿਲੇ ਨਾਜਾਇਜ਼ ਅਸਲੇ ਦਾ ਟੀਨੂੰ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਪ੍ਰਿਤਪਾਲ ਗੈਂਗਸਟਰ ਨੂੰ ਵੀਆਈਪੀ ਜ਼ੋਨ ਵਿੱਚ ਨਿਡਰਤਾ ਨਾਲ ਘੁੰਮਦਾ ਰਿਹਾ
ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਕਈ ਅਧਿਕਾਰੀਆਂ ਦੇ ਸੈੱਲ ਤੇ ਹੋਰ ਅਹਿਮ ਦਫ਼ਤਰ ਹਨ। ਟੀਨੂੰ ਦੀ ਪ੍ਰਾਹੁਣਚਾਰੀ ਵਿੱਚ ਲੱਗੇ ਪ੍ਰਿਤਪਾਲ ਸਿੰਘ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। VIP ਜ਼ੋਨ 'ਚ ਘੁੰਮਦਾ ਬਦਨਾਮ ਗੈਂਗਸਟਰ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)