Punjab Breaking News LIVE: ਭਾਰਤ-ਆਸਟ੍ਰੇਲੀਆ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ , ਅਕਾਲੀ ਦਲ 'ਚ ਮੁੜ ਹਿੱਲਜੁਲ, 1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਸਾਨ ਜਥੰਬਦੀਆਂ ਦੀ ਦੇਸ਼ਵਿਆਪੀ ਮੁਹਿੰਮ, ਪੜ੍ਹੋ ਵੱਡੀਆਂ ਖਬਰਾਂ

Punjab Breaking News, 7 August 2022 LIVE Updates: ਅਕਾਲੀ ਦਲ 'ਚ ਮੁੜ ਹਿੱਲਜੁਲ, 1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਸਾਨ ਜਥੰਬਦੀਆਂ ਦੀ ਦੇਸ਼ਵਿਆਪੀ ਮੁਹਿੰਮ

ਏਬੀਪੀ ਸਾਂਝਾ Last Updated: 07 Aug 2022 07:41 PM
CWG 2022: ਬਾਕਸਰ ਨਿਖਿਤ ਜ਼ਰੀਨ ਨੇ ਵੀ ਗੋਲਡ  'ਤੇ ਕੀਤਾ ਕਬਜ਼ਾ

ਭਾਰਤ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਗੋਲਡ  'ਤੇ ਕਬਜ਼ਾ ਕਰ ਲਿਆ ਹੈ । ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਵੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਦਿੱਤਾ। ਬਾਕਸਿੰਗ  'ਚ 10ਵੇਂ ਦਿਨ ਤਿੰਨ ਸੋਨ ਤਮਗੇ ਭਾਰਤ ਦੀ ਝੋਲੀ ਪਏ ਹਨ। 48-50 ਕਿਲੋਗ੍ਰਾਮ ਫਲਾਈਵੇਟ ਵਰਗ 'ਚ ਮੁੱਕੇਬਾਜ਼ ਨੇ ਗੋਲਡ ਮੈਡਲ ਜਿੱਤਿਆ। ਉਹਨਾਂ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 48ਵਾਂ ਅਤੇ ਮੁੱਕੇਬਾਜ਼ੀ ਵਿੱਚ ਤੀਜਾ ਸੋਨ ਤਗ਼ਮਾ ਹੈ।

CWG 2022: ਬਾਕਸਰ ਨਿਖਿਤ ਜ਼ਰੀਨ ਨੇ ਵੀ ਗੋਲਡ  'ਤੇ ਕੀਤਾ ਕਬਜ਼ਾ

ਭਾਰਤ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਗੋਲਡ  'ਤੇ ਕਬਜ਼ਾ ਕਰ ਲਿਆ ਹੈ । ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਵੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਦਿੱਤਾ। ਬਾਕਸਿੰਗ  'ਚ 10ਵੇਂ ਦਿਨ ਤਿੰਨ ਸੋਨ ਤਮਗੇ ਭਾਰਤ ਦੀ ਝੋਲੀ ਪਏ ਹਨ। 48-50 ਕਿਲੋਗ੍ਰਾਮ ਫਲਾਈਵੇਟ ਵਰਗ 'ਚ ਮੁੱਕੇਬਾਜ਼ ਨੇ ਗੋਲਡ ਮੈਡਲ ਜਿੱਤਿਆ। ਉਹਨਾਂ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 48ਵਾਂ ਅਤੇ ਮੁੱਕੇਬਾਜ਼ੀ ਵਿੱਚ ਤੀਜਾ ਸੋਨ ਤਗ਼ਮਾ ਹੈ।

ਵੱਡੀ ਲਾਪਰਵਾਹੀ! 45 ਮਿੰਟ ਤੱਕ ਨਾ ਪਹੁੰਚੀ ਬੱਸ ਤਾਂ ਰਨਵੇ 'ਤੇ ਪੈਦਲ ਚੱਲਣ ਲੱਗੇ ਸਪਾਈਸ ਜੈੱਟ ਦੇ ਯਾਤਰੀ

ਸਪਾਈਸਜੈੱਟ ਦੀ ਹੈਦਰਾਬਾਦ ਤੋਂ ਦਿੱਲੀ ਫਲਾਈਟ ਤੋਂ ਉਤਰਨ ਵਾਲੇ ਕਈ ਯਾਤਰੀ ਸ਼ਨੀਵਾਰ ਰਾਤ ਨੂੰ ਏਅਰਪੋਰਟ ਦੇ ਰਨਵੇ 'ਤੇ ਪੈਦਲ ਚੱਲਣ ਲੱਗੇ ਕਿਉਂਕਿ ਏਅਰਲਾਈਨ ਨੂੰ ਉਨ੍ਹਾਂ ਨੂੰ ਟਰਮੀਨਲ 'ਤੇ ਲੈ ਜਾਣ 'ਚ ਕਰੀਬ 45 ਮਿੰਟ ਦਾ ਸਮਾਂ ਲੱਗਾ ਪਰ ਹੁਣ ਤੱਕ ਕੋਈ ਵੀ ਬੱਸ ਮੁਹੱਈਆ ਨਹੀਂ ਕਰਵਾਈ ਜਾ ਸਕੀ। ਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਘਟਨਾ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਸਪਾਈਸ ਜੈੱਟ ਨੇ ਕਿਹਾ ਕਿ ਬੱਸਾਂ ਦੇ ਆਉਣ 'ਚ ਥੋੜ੍ਹੀ ਦੇਰੀ ਹੋਈ ਪਰ ਉਨ੍ਹਾਂ ਦੇ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਟਰਮੀਨਲ ਬਿਲਡਿੰਗ 'ਚ ਲਿਜਾਇਆ ਗਿਆ, ਜਿਨ੍ਹਾਂ 'ਚ ਉਹ ਯਾਤਰੀ ਵੀ ਸ਼ਾਮਲ ਸਨ, ਜੋ ਹਵਾਈ ਅੱਡੇ ਨੂੰ ਜਾਂਦੀ ਸੜਕ 'ਤੇ ਪੈਦਲ ਚੱਲਣ ਲੱਗੇ। ਸਪਾਈਸਜੈੱਟ ਨੇ ਕਿਹਾ, ''ਸਾਡੇ ਸਟਾਫ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੁਝ ਯਾਤਰੀ ਟਰਮੀਨਲ ਵੱਲ ਤੁਰ ਪਏ। ਜਦੋਂ ਬੱਸਾਂ ਆਈਆਂ ਤਾਂ ਉਹ ਕੁਝ ਮੀਟਰ ਹੀ ਤੁਰੇ ਹੋਣਗੇ। ਉਸ ਸਮੇਤ ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਟਰਮੀਨਲ ਦੀ ਇਮਾਰਤ ਤੱਕ ਪਹੁੰਚਾਇਆ ਗਿਆ।

ਭਾਰਤ-ਆਸਟ੍ਰੇਲੀਆ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ

CWG 2022: ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਸੈਮੀਫਾਈਨਲ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾਇਆ।

CM Maan ਨੇ PM Modi ਸਾਹਮਣੇ ਚੁੱਕੇ ਅਹਿਮ ਮੁੱਦੇ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ‘ਚ ਹਿੱਸਾ ਲਿਆ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦੇ ਕਿਸਾਨਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ, ਐਮਐਸਪੀ ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਸਮੇਤ ਕਈ ਅਹਿਮ ਮਸਲਿਆਂ ‘ਤੇ ਆਪਣੀ ਗੱਲ ਰੱਖੀ ਤੇ ਜਲਦ ਹੱਲ ਲਈ ਅਪੀਲ ਕੀਤੀ। 

ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ,

ਕੇਸਰੀ ਤੇ ਤਿਰੰਗੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਲੀਡਰ ਆਹਮੋ-ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵੀਡੀਓ ਸ਼ੇਅਰ ਕਰਕੇ ਸ਼੍ਰੋਮਣੀ ਅਕਾਲੀ ਦਲ (ਅ) ਉੱਪਰ ਹਮਲਾ ਬੋਲਿਆ ਹੈ। ਆਦਮੀ ਪਾਰਟੀ ਪੰਜਾਬ ਨੇ ਲਿਖਿਆ ਹੈ ਕਿ ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਤਿਰੰਗਾ ਸਭ ਦੀ ਆਨ-ਬਾਨ-ਸ਼ਾਨ ਹੈ!

CM Bhagwant Mann: ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ, ਤਿਰੰਗਾ ਸਭ ਦੀ ਆਨ-ਬਾਨ-ਸ਼ਾਨ: ਮਾਨ ਨੇ ਬੋਲਿਆ ਮਾਨ 'ਤੇ ਹਮਲਾ

ਕੇਸਰੀ ਤੇ ਤਿਰੰਗੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਲੀਡਰ ਆਹਮੋ-ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵੀਡੀਓ ਸ਼ੇਅਰ ਕਰਕੇ ਸ਼੍ਰੋਮਣੀ ਅਕਾਲੀ ਦਲ (ਅ) ਉੱਪਰ ਹਮਲਾ ਬੋਲਿਆ ਹੈ। ਆਦਮੀ ਪਾਰਟੀ ਪੰਜਾਬ ਨੇ ਲਿਖਿਆ ਹੈ ਕਿ ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਤਿਰੰਗਾ ਸਭ ਦੀ ਆਨ-ਬਾਨ-ਸ਼ਾਨ ਹੈ!

CWG 2022: ਨੀਤੂ ਤੋਂ ਬਾਅਦ ਬਾਕਸਰ ਅਮਿਤ ਪੰਘਾਲ ਨੇ ਵੀ ਜਿੱਤਿਆ ਸੋਨ ਤਗਮਾ

ਭਾਰਤ ਦੇ ਸਰਵੋਤਮ ਮੁੱਕੇਬਾਜ਼ ਅਮਿਤ ਪੰਘਾਲ ਨੇ ਫਾਈਨਲ ਵਿੱਚ ਇੰਗਲੈਂਡ ਦੇ ਕੀਰਨ ਮੈਕਡੋਨਲਡ ਨੂੰ ਹਰਾਇਆ। ਇਸ ਜਿੱਤ ਨਾਲ ਪੰਘਾਲ ਨੇ ਸੋਨ ਤਗਮੇ 'ਤੇ ਕਬਜ਼ਾ ਕਰ ਲਿਆ।

CM Bhagwant Mann: ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਹੀ ਨਹੀਂ ਰਹਿਣੀ : ਸੀਐਮ ਭਗਵੰਤ ਮਾਨ ਦਾ ਦਾਅਵਾ

ਕੇਂਦਰ ਦੀ ਆਯੁਸ਼ਮਾਨ ਸਕੀਮ (Ayushman Yojana) ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਸੀਐਮ ਭਗਵੰਤ ਮਾਨ (CM Bhagwant Mann) ਨੇ ਵੱਡਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ ਪੰਜਾਬ ਅੰਦਰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਹੀ ਨਹੀਂ ਪਵੇਗੀ। ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ਾਂ ਦਾ ਇਲਾਜ ਹੋ ਜਾਇਆ ਕਰੇਗਾ। ਦੱਸ ਦਈਏ ਕਿ ਆਯੁਸ਼ਮਾਨ ਯੋਜਨਾ ਕੇਂਦਰ ਤੇ ਸੂਬਾ ਸਰਕਾਰ ਦੀ ਸਾਂਝੀ ਲਾਗਤ 'ਤੇ ਚੱਲਦੀ ਹੈ। ਇਸ ਸਕੀਮ ਵਿੱਚ 5 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮਿਲਦਾ ਹੈ। ਕੁਝ ਸਮੇਂ ਤੋਂ ਪੰਜਾਬ ਸਰਕਾਰ ਨੇ ਇਸ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਦਿੱਤਾ, ਜਿਸ ਕਾਰਨ ਕਈ ਥਾਵਾਂ ’ਤੇ ਇਲਾਜ ਰੁਕਿਆ ਹੋਇਆ ਹੈ। ਇਸ ਕਰਕੇ ਭਗਵੰਤ ਮਾਨ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ। 

Punjab News: ਰਾਜਾ ਵੜਿੰਗ ਦਾ ਸੀਐਮ ਭਗਵੰਤ ਮਾਨ 'ਤੇ ਪਲਟਵਾਰ, ਬੋਲੇ, ਸੀਐੱਮ ਸਾਹਬ ਪਹਿਲਾਂ ਤੱਥਾਂ ਦੀ ਕਰੋ ਜਾਂਚ...

ਸੀਐੱਮ ਭਗਵੰਤ ਮਾਨ ਵੱਲੋਂ ਬੀਤੇ ਦਿਨ ਨੀਤੀ ਆਯੋਗ ਦੀਆਂ ਮੀਟਿੰਗਾਂ  'ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕਸਿਆ। ਵੜਿੰਗ ਨੇ ਕਿਹਾ ਕਿ ਸੀਐੱਮ ਸਾਹਬ ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰ ਲਓ। ਉਹਨਾਂ ਕਿਹਾ ਕਿ ਚੰਨੀ ਸਾਹਬ ਦੇ ਸਮੇਂ ਨੀਤੀ ਆਯੋਗ ਦੀ ਕੋਈ ਮੀਟਿੰਗ ਹੋਈ ਹੀ ਨਹੀਂ ਸੀ। ਤੁਹਾਡੇ ਅਫਸਰ ਤੁਹਾਨੂੰ ਗਲਤ ਜਾਣਕਾਰੀ ਦੇ ਰਹੇ ਹਨ ਜਿਹਨਾਂ ਲਈ ਉਹਨਾਂ ਦੀ ਖਿਚਾਈ ਹੋਣੀ ਚਾਹੀਦੀ ਹੈ। ਵੜਿੰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਵਿਧਾਨ ਸਭਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ। 

NIA Arrested ISIS Module Terrorist: ਦਿੱਲੀ ਤੋਂ ਗ੍ਰਿਫ਼ਤਾਰ ਕਥਿਤ ISIS ਅੱਤਵਾਦੀ ਦੇ ਤਾਰ ਯੂਪੀ-ਕਰਨਾਟਕ ਨਾਲ ਜੁੜੇ

ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਕਥਿਤ ISIS ਅੱਤਵਾਦੀ (ISIS ਮਾਡਿਊਲ ਅੱਤਵਾਦੀ) ਮੋਹਸਿਨ ਦਾ ਸਬੰਧ ਵੀ ਉੱਤਰ ਪ੍ਰਦੇਸ਼ ਅਤੇ ਕਰਨਾਟਕ ਨਾਲ ਦੱਸਿਆ ਗਿਆ ਹੈ। ਗ੍ਰਿਫਤਾਰ ਅੱਤਵਾਦੀ ਮੋਹਸਿਨ ਅਹਿਮਦ ਨੇ ਪੁੱਛਗਿੱਛ 'ਚ ਦੱਸਿਆ ਹੈ ਕਿ ਉਸ ਦਾ ਮਕਸਦ ਦਹਿਸ਼ਤ ਪੈਦਾ ਕਰਨਾ ਸੀ। NIA (ਰਾਸ਼ਟਰੀ ਜਾਂਚ ਏਜੰਸੀ, NIA) ਦੀ ਪੁੱਛਗਿੱਛ 'ਚ ਮੋਹਸਿਨ ਨੇ ਦੋ ਹੋਰ ਸ਼ੱਕੀਆਂ ਦਾ ਨਾਂ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Priyanka Goswami:  ਰਾਸ਼ਟਰਮੰਡਲ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਵਾਲੀ ਪ੍ਰਿਅੰਕਾ ਬਣਨਾ ਚਾਹੁੰਦੀ ਸੀ ਮਾਡਲ

ਪ੍ਰਿਅੰਕਾ ਗੋਸਵਾਮੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੀ 10,000 ਮੀਟਰ ਵਾਕ ਰੇਸ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਪ੍ਰਿਯੰਕਾ ਨੇ ਇਹ ਦੌੜ 43:38.82 ਵਿੱਚ ਪੂਰੀ ਕੀਤੀ। ਪ੍ਰਿਅੰਕਾ ਗੋਸਵਾਮੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੀ 10,000 ਮੀਟਰ ਵਾਕ ਰੇਸ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਪ੍ਰਿਯੰਕਾ ਨੇ ਇਹ ਦੌੜ 43:38.82 ਵਿੱਚ ਪੂਰੀ ਕੀਤੀ। ਪਹਿਲੀ ਜਿਮਨਾਸਟ ਬਣਨ ਦੀ ਚਾਹਵਾਨ ਪ੍ਰਿਯੰਕਾ ਗੋਸਵਾਮੀ ਲਈ ਇਹ ਸਫਰ ਇੰਨਾ ਆਸਾਨ ਨਹੀਂ ਸੀ। ਪਰਿਵਾਰਕ ਸਮੱਸਿਆਵਾਂ ਨੂੰ ਪਾਸੇ ਰੱਖ ਕੇ, ਆਪਣੀ ਖੇਡ 'ਤੇ ਧਿਆਨ ਦੇਣਾ ਅਤੇ ਵਿਸ਼ਵ ਪੱਧਰ 'ਤੇ ਤਮਗਾ ਜਿੱਤਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੈ। ਪ੍ਰਿਅੰਕਾ ਗੋਸਵਾਮੀ ਨੇ ਟੋਕੀਓ ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਪਰ 17ਵੇਂ ਸਥਾਨ 'ਤੇ ਰਹੀ।

Central Jail Faridkot: ਕੇਂਦਰੀ ਜੇਲ੍ਹ 'ਚੋਂ 78 ਗ੍ਰਾਮ ਹੈਰੋਇਨ, 67 ਹਜ਼ਾਰ ਨਕਦੀ ਤੇ 4 ਮੋਬਾਈਲ ਫੋਨ ਸਣੇ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ

ਕੇਂਦਰੀ ਜੇਲ੍ਹ 'ਚ ਤਾਇਨਾਤ ਸਹਾਇਕ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 78.10 ਗ੍ਰਾਮ ਹੈਰੋਇਨ ਅਤੇ ਇੱਕ ਟੱਚ ਸਕਰੀਨ ਮੋਬਾਈਲ ਫੋਨ ਸਹਾਇਕ ਸੁਪਰਡੈਂਟ ਤੋਂ ਬਰਾਮਦ ਹੋਇਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਕਾਰ ਵਿੱਚੋਂ 67 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਹੋਰ ਮੋਬਾਈਲ ਫ਼ੋਨ ਵੀ ਬਰਾਮਦ ਹੋਏ।

Agnipath Scheme: ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ

ਭਾਰਤ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਗਈ ਸਕੀਮ ਅਗਨੀਪਥ ਯੋਜਨਾ ਖਿਲਾਫ ਅੱਜ ਤੋਂ ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਅਗਨੀਪਥ ਯੋਜਨਾ ਦੇ ਵਿਰੋਧ 'ਚ ਇਹ ਮੁਹਿੰਮ 7 ਤੋਂ 14 ਅਗਸਤ ਤਕ ਚੱਲੇਗਾ। ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਫਰੰਟ ਨੇ ਮੁਹਿੰਮ ਲਈ ਬੇਰੁਜ਼ਗਾਰ ਨੌਜਵਾਨਾਂ ਨਾਲ ਹੱਥ ਮਿਲਾਇਆ ਹੈ। ਇਨ੍ਹਾਂ ਨੇ ਅਗਨੀਪਥ ਯੋਜਨਾ ਨੂੰ ਰਾਸ਼ਟੀ ਸੁਰੱਖਿਆ (National Security), ਭਾਰਤੀ ਫੌਜ (Indian Army), ਬੇਰੁਜ਼ਗਾਰ ਨੌਜਵਾਨਾਂ (Unemployed Youth) ਤੇ ਕਿਸਾਨਾ ਪਰਿਵਾਰਾਂ ਲ਼ਈ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਮੋਰਚੇ ਦਾ ਕਹਿਣਾ ਹੈ ਕਿ ਅਗਨੀਪਥ ਯੋਜਨਾ ਵਾਪਸ ਲਏ ਜਾਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Agnipath Scheme: ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ

ਭਾਰਤ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਗਈ ਸਕੀਮ ਅਗਨੀਪਥ ਯੋਜਨਾ ਖਿਲਾਫ ਅੱਜ ਤੋਂ ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਅਗਨੀਪਥ ਯੋਜਨਾ ਦੇ ਵਿਰੋਧ 'ਚ ਇਹ ਮੁਹਿੰਮ 7 ਤੋਂ 14 ਅਗਸਤ ਤਕ ਚੱਲੇਗਾ। ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਫਰੰਟ ਨੇ ਮੁਹਿੰਮ ਲਈ ਬੇਰੁਜ਼ਗਾਰ ਨੌਜਵਾਨਾਂ ਨਾਲ ਹੱਥ ਮਿਲਾਇਆ ਹੈ। ਇਨ੍ਹਾਂ ਨੇ ਅਗਨੀਪਥ ਯੋਜਨਾ ਨੂੰ ਰਾਸ਼ਟੀ ਸੁਰੱਖਿਆ (National Security), ਭਾਰਤੀ ਫੌਜ (Indian Army), ਬੇਰੁਜ਼ਗਾਰ ਨੌਜਵਾਨਾਂ (Unemployed Youth) ਤੇ ਕਿਸਾਨਾ ਪਰਿਵਾਰਾਂ ਲ਼ਈ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਮੋਰਚੇ ਦਾ ਕਹਿਣਾ ਹੈ ਕਿ ਅਗਨੀਪਥ ਯੋਜਨਾ ਵਾਪਸ ਲਏ ਜਾਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Punjab Sports Minister Gurmeet Singh Meet Hayer: ਖੇਡਾਂ ਬਾਰੇ ਕੇਂਦਰੀ ਨੀਤੀਆਂ 'ਚ ਪੰਜਾਬ ਨੂੰ ਮਿਲੇ ਤਰਜੀਹ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਡਾਂ ਸਬੰਧੀ ਬਣਾਈਆਂ ਜਾਂਦੀਆਂ ਕੇਂਦਰੀ ਨੀਤੀਆਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ( Gurmeet Singh Meet Hayer) ਨੇ ਕੇਂਦਰੀ ਮੰਤਰੀ ਕੋਲ ਹੋਰ ਵੀ ਕਈ ਮੁੱਦੇ ਚੁੱਕੇ। 

CM Bhagwant Mann: ਅੱਜ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ (Bhagwant Mann) ਅੱਜ ਦਿੱਲੀ 'ਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਹਿੱਸਾ ਹੋਣਗੇ। ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੂਬੇ ਨੂੰ MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ। ਉਹ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋ ਕਿ ਪੰਜਾਬ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਕਮੇਟੀ ਤੋਂ ਬਾਹਰ ਰੱਖਣ ਦੇ ਮੁੱਦੇ ਦਾ ਵਿਰੋਧ ਵੀ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮੈਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਇਹ 2 ਦਿਨ ਦਾ ਅਫੇਅਰ ਹੋਵੇਗਾ।ਮੈਂ ਸਹੀ ਹੋਮਵਰਕ ਨਾਲ ਜਾ ਰਿਹਾ ਹਾਂ ਕਿ ਪੰਜਾਬ ਦੇ ਮੁੱਦੇ ਉੱਥੇ ਕਿਵੇਂ ਉਠਾਏ ਜਾਣਗੇ।"

ਪਿਛੋਕੜ

Punjab Breaking News, 7 August 2022 LIVE Updates: ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇੱਕ ਹੋਰ ਵੀਡੀਓ ਜਾਰੀ ਕਰ ਕਿਹਾ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ। ਉਨ੍ਹਾਂ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ।ਉਨ੍ਹਾਂ ਅਕਾਲੀ ਦਲ ਦੇ ਖਿਲਾਫ ਬਾਗੀ ਸੁਰਾਂ ਵਿਖਾਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਇਆਲੀ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, "ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ… ਮੇਰਾ ਇਕੋ ਇਕ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ… ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"


1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਪੰਜਾਬ ਦੇ 15 ਜ਼ਿਲ੍ਹੇ ਰਿਪੋਰਟ ਪੇਸ਼ ਕਰਨ 'ਚ ਅਸਫਲ ਰਹੇ


ਗਰੀ-ਮਸ਼ੀਨਰੀ ਸਬਸਿਡੀ ਘੁਟਾਲਾ ਲਗਾਤਾਰ ਚਰਚਾ 'ਚ ਹੈ।1,178 ਕਰੋੜ ਰੁਪਏ ਦਾ ਇਹ ਘੁਟਾਲਾ ਹੁਣ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਗਿਆ ਜਾਪਦਾ ਹੈ। 1,178 ਕਰੋੜ ਰੁਪਏ ਦਾ ਐਗਰੀ-ਮਸ਼ੀਨਰੀ ਸਬਸਿਡੀ ਘੁਟਾਲਾ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਣ ਕਾਫੀ ਪਰੇਸ਼ਾਨ ਕਰ ਰਿਹਾ ਹੈ। ਪੰਜਾਬ ਦੇ 23 ਵਿੱਚੋਂ 15 ਜ਼ਿਲ੍ਹਿਆਂ ਨੇ ਇਸ ਦੀ ਤਸਦੀਕ ਰਿਪੋਰਟ ਅੰਤਿਮ ਮਿਤੀ ਨਿਕਲ ਜਾਣ ਦੇ ਤਿੰਨ ਹਫ਼ਤੇ ਬਾਅਦ ਵੀ ਜਮਾ ਨਹੀਂ ਕਰਵਾਈ ਹੈ। ਪੂਰੀ ਖਬਰ ਪੜ੍ਹੋ


ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ


ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਨੰਬਰ ਜਾਰੀ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਲੋਕ ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਉਨ੍ਹਾਂ ਨੂੰ 9910944444 'ਤੇ ਕਾਲ ਕਰ ਸਕਦੇ ਹਨ। ਚੱਢਾ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀ ਖੁਦ ਸੰਸਦ ਵਿੱਚ ਬੋਲਣਗੇ। ਮੈਂ ਸਿਰਫ ਸਾਧਨ ਹੋਵਾਂਗਾ। ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਤੋਂ ਪਹਿਲਾਂ ਸੰਸਦ ਵਿੱਚ ਐਮਐਸਪੀ, ਗੁਰਦੁਆਰੇ ਦੀਆਂ ਸਰਾਵਾਂ ’ਤੇ 12% ਜੀਐਸਟੀ, ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ। ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ


ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ, ਅੱਜ ਤੋਂ ਦੇਸ਼ਵਿਆਪੀ ਮੁਹਿੰਮ ਸ਼ੁਰੂ


ਭਾਰਤ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਗਈ ਸਕੀਮ ਅਗਨੀਪਥ ਯੋਜਨਾ (Agnipath Scheme) ਖਿਲਾਫ ਅੱਜ ਤੋਂ ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਅਗਨੀਪਥ ਯੋਜਨਾ ਦੇ ਵਿਰੋਧ 'ਚ ਇਹ ਮੁਹਿੰਮ 7 ਤੋਂ 14 ਅਗਸਤ ਤਕ ਚੱਲੇਗਾ। ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ, ਅੱਜ ਤੋਂ ਦੇਸ਼ਵਿਆਪੀ ਮੁਹਿੰਮ ਸ਼ੁਰੂ


ਅੱਜ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ, MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ


ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ (Bhagwant Mann) ਅੱਜ ਦਿੱਲੀ 'ਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਹਿੱਸਾ ਹੋਣਗੇ। ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੂਬੇ ਨੂੰ MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ। ਉਹ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋ ਕਿ ਪੰਜਾਬ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਕਮੇਟੀ ਤੋਂ ਬਾਹਰ ਰੱਖਣ ਦੇ ਮੁੱਦੇ ਦਾ ਵਿਰੋਧ ਵੀ ਕਰਨਗੇ। ਅੱਜ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ, MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.