Breaking News LIVE: ਅਕਾਲੀ ਤੇ ਕਾਂਗਰਸੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਸੁਖਬੀਰ ਬਾਦਲ ਨੇ ਰੱਦ ਕੀਤਾ ਪ੍ਰੋਗਰਾਮ
Punjab Breaking News, 20 August 2021 LIVE Updates: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਾਂਗਰਸੀ ਮੰਤਰੀਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਸੂਹ ਮਿਲਦੇ ਹੀ ਸੁਖਬੀਰ ਬਾਦਲ ਨੇ ਪ੍ਰੋਗਰਾਮ ਰੱਦ ਕਰ ਦਿੱਤਾ।
ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਬੜੀ ਮੁਸ਼ਕਲ ਨਾਲ ਪੁਲਿਸ ਨੇ ਚੰਦੂਮਾਜਰਾ ਨੂੰ ਵਾਪਸ ਗੱਡੀ ਵਿੱਚ ਬਿਠਾਇਆ। ਇਸ ਮਗਰੋਂ ਤੇਜ਼ੀ ਨਾਲ ਗੱਡੀ ਭਜਾ ਦਿੱਤੀ ਗਈ ਤੇ ਕਈ ਕਿਸਾਨ ਗੱਡੀ ਹੇਠ ਆਉਂਦਿਆਂ ਬਚੇ। ਕਿਸਾਨਾਂ ਨੇ ਗੱਡੀ ’ਤੇ ਡੰਡੇ ਵੀ ਮਾਰੇ। ਕਿਸਾਨਾਂ ਦੇ ਵਿਰੋਧ ਕਾਰਨ ਚੰਦੂਮਾਜਰਾ ਬੇਰੰਗ ਵਾਪਸ ਪਰਤੇ।
ਹਾਲਾਤ ਨੂੰ ਵੇਖਦਿਆਂ ਸੁਖਬੀਰ ਬਾਦਲ ਦਾ ਬਰਸੀ ਸਮਾਗਮ ’ਚ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸੇ ਦੌਰਾਨ ਕਿਸਾਨਾਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਗੁਰੂਘਰ ’ਚ ਚਲ ਰਹੇ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ’ਚ ਦਾਖਲ ਨਾ ਹੋਣ ਦਿੱਤਾ ਤੇ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ।
ਇਸ ਮਗਰੋਂ ਕਿਸਾਨ ਅਕਾਲੀ ਦਲ ਦੇ ਪ੍ਰੋਗਰਾਮ ਵੱਲ ਸੁਖਬੀਰ ਬਾਦਲ ਦਾ ਵਿਰੋਧ ਕਰਨ ਗੁਰਦੁਆਰਾ ਕੈਬੋਵਾਲ ਵੱਲ ਵਧ ਰਹੇ ਹਨ। ਪੁਲਿਸ ਦੇ ਦੋ ਨਾਕੇ ਕਿਸਾਨਾਂ ਨੇ ਤੋੜ ਦਿੱਤੇ। ਇਸ ਮਗਰੋਂ ਕਿਸਾਨ ਗੁਰਦੁਆਰਾ ਕੈਂਬੋਵਾਲ ਦੇ ਗੇਟ ਅੱਗੇ ਪੁੱਜੇ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਸੁਖਬੀਰ ਬਾਦਲ ਨੂੰ ਗੁਰੂਘਰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਵੱਡੀ ਤਾਦਾਦ ’ਚ ਪੁਲਿਸ ਤਾਇਨਾਤ ਸੀ ਤੇ ਹਾਲਾਤ ਤਣਾਅ ਵਾਲੇ ਬਣ ਗਏ।
ਪ੍ਰੋਗਰਾਮ ਖਤਮ ਹੁੰਦਿਆਂ ਜਿਉਂ ਹੀ ਮੰਤਰੀ ਗੱਡੀਆਂ ’ਚ ਬੈਠ ਕੇ ਜਾਣ ਵਾਲੇ ਸਨ ਤਾਂ ਕਿਸਾਨ ਗੱਡੀਆਂ ਦੇ ਪਿੱਛੇ ਪੈ ਗਏ ਤੇ ਦੂਰ ਤੱਕ ਗੱਡੀਆਂ ਦਾ ਪਿੱਛਾ ਕੀਤਾ। ਇਸੇ ਦੌਰਾਨ ਪੁਲਿਸ ਬੇਬੱਸ ਨਜ਼ਰ ਆਈ। ਗੱਡੀਆਂ ਭਜਾਉਣ ਕਰਕੇ ਮੰਤਰੀ ਨਿਕਲ ਗਏ। ਕਿਸਾਨ ਸਟੇਜ ਦੇ ਨਜ਼ਦੀਕ ਪੁੱਜ ਗਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੰਜਾਬ ਸਰਕਾਰ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਹੈ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜੇਇੰਦਰ ਸਿੰਗਲਾ ਪਹੁੰਚੇ ਸੀ। ਕਾਂਗਰਸੀ ਮੰਤਰੀਆਂ ਦਾ ਕਿਸਾਨਾਂ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਕਿਸਾਨ ਇੰਨੇ ਗੁੱਸੇ ਵਿੱਚ ਸੀ ਕਿ ਉਹ ਵੱਡੀ ਤਾਦਾਦ ’ਚਅਨਾਜ ਮੰਡੀ ਕੋਲ ਪੁੱਜ ਗਏ। ਉਨ੍ਹਾਂ ਨੂੰ ਪੁਲਿਸ ਨੇ ਸਖਤ ਨਾਕੇਬੰਦੀ ਕਰਕੇ ਰੋਕ ਲਿਆ ਪਰ ਕਿਸਾਨ ਪੁਲਿਸ ਦੀ ਨਾਕਾਬੰਦੀ ਉਖਾੜ ਕੇ ਅਨਾਜ ਮੰਡੀ ’ਚ ਪੁੱਜ ਗਏ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਾਂਗਰਸੀ ਮੰਤਰੀਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਹ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਥੇ ਆਉਣ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਲੀਡਰਾਂ ਦਾ ਵਿਰੋਧ ਕਰਨਗੇ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ, ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਅਗਸਤ ਵਿੱਚ ਔਸਤਨ ਪ੍ਰਤੀ ਦਿਨ 17 ਲੱਖ ਤੋਂ ਵੱਧ ਟੈਸਟਾਂ ਦੇ ਨਾਲ ਭਾਰਤ ਨੇ ਹੁਣ ਤੱਕ ਪੂਰੇ ਦੇਸ਼ ਵਿੱਚ 50 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਹੈ, ਜਦੋਂਕਿ ਪਿਛਲੇ ਸਿਰਫ 55 ਦਿਨਾਂ ਵਿੱਚ 10 ਕਰੋੜ ਟੈਸਟ ਕੀਤੇ ਗਏ। 21 ਜੁਲਾਈ ਨੂੰ ਭਾਰਤ ਨੇ 45 ਕਰੋੜ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਸੀ, ਜਿਸ ਨੇ 18 ਅਗਸਤ ਨੂੰ 50 ਕਰੋੜ ਦੇ ਅੰਕੜੇ ਨੂੰ ਛੂਹ ਲਿਆ ਸੀ।
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੋਰੋਨਾ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ 57.16 ਕਰੋੜ ਨੂੰ ਪਾਰ ਕਰ ਗਈ ਹੈ, ਜਿਸ ਵਿੱਚ ਵੀਰਵਾਰ ਨੂੰ ਦਿੱਤੀਆਂ ਗਈਆਂ 48 ਲੱਖ ਤੋਂ ਵੱਧ ਖੁਰਾਕਾਂ ਸ਼ਾਮਲ ਹਨ। 18-44 ਸਾਲ ਦੀ ਉਮਰ ਦੇ ਕੁੱਲ 21,13,11,218 ਵਿਅਕਤੀਆਂ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਕੁੱਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,79,43,325 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 57,16,71,264 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਅਜੇ ਵੀ ਕਾਇਮ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 36 ਹਜ਼ਾਰ 571 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 540 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 3 ਲੱਖ 63 ਹਜ਼ਾਰ 605 ਰਹਿ ਗਈ ਹੈ, ਜੋ ਪਿਛਲੇ 150 ਦਿਨਾਂ ਵਿੱਚ ਸਭ ਤੋਂ ਘੱਟ ਹੈ।
ਪਿਛੋਕੜ
Punjab Breaking News, 20 August 2021 LIVE Updates: ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 36 ਹਜ਼ਾਰ 571 ਨਵੇਂ ਮਾਮਲੇ ਸਾਹਮਣੇ ਆਏ ਹਨ। ਉਧਰ 540 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 3 ਲੱਖ 63 ਹਜ਼ਾਰ 605 ਰਹਿ ਗਈ ਹੈ।Coronavirus Cases: ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਅਜੇ ਵੀ ਕਾਇਮ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 36 ਹਜ਼ਾਰ 571 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 540 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 3 ਲੱਖ 63 ਹਜ਼ਾਰ 605 ਰਹਿ ਗਈ ਹੈ, ਜੋ ਪਿਛਲੇ 150 ਦਿਨਾਂ ਵਿੱਚ ਸਭ ਤੋਂ ਘੱਟ ਹੈ।
ਟੀਕੇ ਦੀਆਂ 57.16 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੋਰੋਨਾ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ 57.16 ਕਰੋੜ ਨੂੰ ਪਾਰ ਕਰ ਗਈ ਹੈ, ਜਿਸ ਵਿੱਚ ਵੀਰਵਾਰ ਨੂੰ ਦਿੱਤੀਆਂ ਗਈਆਂ 48 ਲੱਖ ਤੋਂ ਵੱਧ ਖੁਰਾਕਾਂ ਸ਼ਾਮਲ ਹਨ। 18-44 ਸਾਲ ਦੀ ਉਮਰ ਦੇ ਕੁੱਲ 21,13,11,218 ਵਿਅਕਤੀਆਂ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਕੁੱਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,79,43,325 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਟੀਕਾਕਰਨ ਮੁਹਿੰਮ ਦਾ ਤੀਜਾ ਪੜਾਅ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 57,16,71,264 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਕੋਰੋਨਾ ਟੈਸਟ ਦਾ ਅੰਕੜਾ 50 ਕਰੋੜ ਤੋਂ ਪਾਰ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ, ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਅਗਸਤ ਵਿੱਚ ਔਸਤਨ ਪ੍ਰਤੀ ਦਿਨ 17 ਲੱਖ ਤੋਂ ਵੱਧ ਟੈਸਟਾਂ ਦੇ ਨਾਲ ਭਾਰਤ ਨੇ ਹੁਣ ਤੱਕ ਪੂਰੇ ਦੇਸ਼ ਵਿੱਚ 50 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਹੈ, ਜਦੋਂਕਿ ਪਿਛਲੇ ਸਿਰਫ 55 ਦਿਨਾਂ ਵਿੱਚ 10 ਕਰੋੜ ਟੈਸਟ ਕੀਤੇ ਗਏ। 21 ਜੁਲਾਈ ਨੂੰ ਭਾਰਤ ਨੇ 45 ਕਰੋੜ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਸੀ, ਜਿਸ ਨੇ 18 ਅਗਸਤ ਨੂੰ 50 ਕਰੋੜ ਦੇ ਅੰਕੜੇ ਨੂੰ ਛੂਹ ਲਿਆ ਸੀ।
- - - - - - - - - Advertisement - - - - - - - - -