Breaking News LIVE: ਪੰਜਾਬ 'ਚ ਮੁੜ ਰੇਲਵੇ ਆਵਾਜਾਈ ਠੱਪ, 37 ਟ੍ਰੇਨਾਂ ਰੱਦ

Punjab Breaking News, 23 August 2021 LIVE Updates: ਕਿਸਾਨਾਂ ਵੱਲੋਂ ਰੇਲਵੇ ਟ੍ਰੈਕ 'ਤੇ ਬੈਠਣ ਕਾਰਨ ਰੇਲ ਯਾਤਰਾ ਠੱਪ ਹੋ ਗਈ ਹੈ। ਅੰਮ੍ਰਿਤਸਰ, ਜੰਮੂ ਤੇ ਵੈਸ਼ਨੋ ਦੇਵੀ ਕਟੜਾ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਰੱਦ ਕਰ ਰਿਹਾ ਹੈ।

ਏਬੀਪੀ ਸਾਂਝਾ Last Updated: 23 Aug 2021 09:57 AM
ਗੰਨੇ ਦਾ ਲਾਗਤ ਮੁੱਲ 392 ਰੁਪਏ ਬਣਦਾ

ਬੀਕੇਯੂ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੰਨੇ ਦਾ ਲਾਗਤ ਮੁੱਲ 392 ਰੁਪਏ ਬਣਦਾ ਹੈ ਤੇ ਸਰਕਾਰ ਨੂੰ 400 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਲਾਗਤ ਮੁੱਲ ਦੇ ਲਿਹਾਜ਼ ਨਾਲ ਭਾਅ ਦਿੱਤਾ ਜਾਵੇ ਤੇ ਕਾਸ਼ਤਕਾਰਾਂ ਦੇ ਬਕਾਏ ਵੀ ਜਾਰੀ ਕੀਤੇ ਜਾਣ। 

ਚਾਰ ਸਾਲਾਂ ਮਗਰੋਂ ਸਿਰਫ 15 ਰੁਪਏ ਵਾਧਾ

ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਨੇ 2017 ਵਿੱਚ ਵਾਅਦਾ ਕੀਤਾ ਕਿ ਹਰ ਵਰ੍ਹੇ ਗੰਨੇ ਦਾ ਭਾਅ ਵਧੇਗਾ ਤੇ ਮੁੱਖ ਮੰਤਰੀ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਕਿ ਹਫ਼ਤੇ ਵਿੱਚ ਗੰਨੇ ਦਾ ਭਾਅ ਐਲਾਨ ਦਿੱਤਾ ਜਾਵੇਗਾ ਪਰ ਚਾਰ ਸਾਲਾਂ ਮਗਰੋਂ ਹੁਣ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਇਆ ਗਿਆ ਹੈ ਜੋ ਗੰਨਾ ਕਾਸ਼ਤਕਾਰਾਂ ਨਾਲ ਬੇਇਨਸਾਫ਼ੀ ਹੈ। 

60 ਗੱਡੀਆਂ ਪ੍ਰਭਾਵਿਤ

ਕਿਸਾਨ ਧਿਰਾਂ ਵੱਲੋਂ 20 ਅਗਸਤ ਤੋਂ ਜਲੰਧਰ ਵਿੱਚ ਗੰਨਾ ਕਾਸ਼ਤਕਾਰਾਂ ਦੀ ਅਗਵਾਈ ਕਰਕੇ ਸੜਕੀ ਤੇ ਰੇਲ ਮਾਰਗ ਰੋਕਿਆ ਹੋਇਆ ਹੈ। ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਰੀਬ 60 ਗੱਡੀਆਂ ਨੂੰ ਵੀ ਰੇਲ ਮਾਰਗਾਂ ਤੋਂ ਬਦਲਵੇਂ ਰੂਟਾਂ ’ਤੇ ਪਾਉਣਾ ਪਿਆ ਹੈ। 

ਕੋਈ ਨਵਾਂ ਐਲਾਨ ਕਰ ਸਕਦੇ ਕੈਪਟਨ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਐਤਵਾਰ ਨੂੰ ਗੰਨੇ ਦੇ ਭਾਅ ਬਾਰੇ ਚੰਡੀਗੜ੍ਹ ਵਿੱਚ ਹੋਈ 11 ਕਿਸਾਨ ਧਿਰਾਂ ਦੀ ਮੀਟਿੰਗ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਬਾਰੇ ਸਹਿਮਤੀ ਬਣ ਗਈ ਸੀ ਪਰ ਗੰਨੇ ਦੇ ਭਾਅ ਦਾ ਮਾਮਲਾ ਦੋ ਦਿਨਾਂ ਲਈ ਹੋਰ ਲਟਕ ਗਿਆ। ਕਿਸਾਨ ਆਗੂਆਂ ਦੀ ਚਿਤਾਵਨੀ ਨੇ ਪੰਜਾਬ ਸਰਕਾਰ ਨੂੰ ਪੈਰੋਂ ਕੱਢ ਦਿੱਤਾ ਹੈ ਜਿਸ ਕਰਕੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਨੇ ਦੇ ਭਾਅ ’ਤੇ ਕੋਈ ਨਵਾਂ ਐਲਾਨ ਕਰ ਸਕਦੇ ਹਨ। ਸਰਕਾਰੀ ਸੂਤਰਾਂ ਮੁਤਾਬਕ ਮੰਗਲਵਾਰ ਨੂੰ ਮੀਟਿੰਗ ਮੁੱਖ ਮੰਤਰੀ ਨਾਲ ਹੋਵੇਗੀ। 

ਹੜਤਾਲ ਖਤਮ ਕਰਾਉਣ ਲਈ ਸਰਗਰਮ

ਪੰਜਾਬ ਸਰਕਾਰ ਗੰਨਾ ਉਤਪਾਦਕਾਂ ਦੀ ਹੜਤਾਲ ਖਤਮ ਕਰਾਉਣ ਲਈ ਸਰਗਰਮ ਹੋ ਗਈ ਹੈ। ਸਰਕਾਰ ਇਸ ਮਾਮਲੇ ਨੂੰ ਜ਼ਿਆਦਾ ਗੰਭੀਰ ਨਹੀਂ ਹੋਣ ਦੇਣਾ ਚਾਹੁੰਦੀ। ਸਰਕਾਰੀ ਸੂਤਰਾਂ ਮੁਤਾਬਕ ਇੱਕ-ਦੋ ਦਿਨਾਂ ਵਿੱਚ ਮਾਮਲਾ ਸੁਲਝਾ ਲਿਆ ਜਾਏਗਾ। ਅੱਜ ਜਲੰਧਰ ਵਿੱਚ ਕਿਸਾਨ ਧਿਰਾਂ ਦੀ ਗੰਨਾ ਮਾਹਿਰਾਂ ਨਾਲ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਲਾਗਤ ਮੁੱਲ ਬਾਰੇ ਰੂਪ ਰੇਖਾ ਬਣੇਗੀ।

ਮਿਡਵੇ ਸਟੇਸ਼ਨ ਤੋਂ ਆਉਣ ਵਾਲੀਆਂ ਰੇਲ ਗੱਡੀਆਂ

ਟ੍ਰੇਨ ਨੰਬਰ 02358 ਅੰਮ੍ਰਿਤਸਰ-ਕੋਟਾ ਲੁਧਿਆਣਾ ਸਟੇਸ਼ਨ ਤੋਂ ਚੱਲੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈਸ ਨੂੰ ਚੰਡੀਗੜ੍ਹ, 03152 ਜੰਮੂ ਤਵੀ-ਕੋਟਾ ਤੋਂ ਸਹਾਰਨਪੁਰ, 04650 ਅੰਮ੍ਰਿਤਸਰ-ਜਯਾਨਗਰ ਤੋਂ ਲਕਸ਼ਰ, 05734 ਅੰਮ੍ਰਿਤਸਰ-ਕਟਿਹਾਰ ਤੋਂ ਦਿੱਲੀ ਅਤੇ ਰੇਲਗੱਡੀ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮੀਨਸ ਪਸ਼ਚਿਮ ਐਕਸਪ੍ਰੈਸ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚਲਾਇਆ ਜਾਵੇਗਾ।

25 ਅਗਸਤ ਤੱਕ ਰੱਦ

ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਹਰੀ ਮੋਹਨ ਨੇ ਦੱਸਿਆ ਕਿ ਟ੍ਰੇਨ ਨੰਬਰ 22439/40 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ, 01077 ਪੁਣੇ-ਜਮੁਤਵੀ ਜੇਹਲਮ ਐਕਸਪ੍ਰੈਸ, 02014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02026 ਅੰਮ੍ਰਿਤਸਰ-ਨਾਗਪੁਰ, 02029/30 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02054/53 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਇੰਟਰਸਿਟੀ, ਟ੍ਰੇਨ ਨੰਬਰ 02919 ਡਾ ਅੰਬੇਡਕਰ ਨਗਰ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ, 02421 ਅਜਮੇਰ-ਜੰਮੂ, 04034 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਦਿੱਲੀ ਜੰਮੂ ਮੇਲ, 04503/04 ਅੰਬਾਲਾ -ਲੁਧਿਆਣਾ-ਅੰਬਾਲਾ, 04067/68 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ, 04078 ਦਿੱਲੀ-ਪਠਾਨਕੋਟ-ਦਿੱਲੀ, 04665/66 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ, 04671 ਬਾਂਦਰਾ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ, 04681/ 82 ਨਵੀਂ ਦਿੱਲੀ-ਜਲੰਧਰ-ਨਵੀਂ ਦਿੱਲੀ ਇੰਟਰਸਿਟੀ, 04692 ਅੰਮ੍ਰਿਤਸਰ-ਨਾਂਦੇੜ, 05733 ਕਟਿਹਾਰ-ਅੰਮ੍ਰਿਤਸਰ ਰੱਦ ਰਹਿਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਰੈਕ ਦੀ ਅਣਹੋਂਦ ਕਾਰਨ ਟ੍ਰੇਨ ਨੰਬਰ 05653 ਗੁਹਾਟੀ-ਜਮੁਤਵੀ 25 ਅਗਸਤ ਨੂੰ ਰੱਦ ਰਹੇਗੀ।

ਰੂਟ ਬਦਲੇ

ਇਸ ਦੇ ਨਾਲ ਹੀ 23 ਅਗਸਤ ਸੋਮਵਾਰ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੇਲਵੇ ਨੇ ਯੋਜਨਾਬੱਧ ਤਰੀਕੇ ਨਾਲ ਸ਼ਾਮ 4 ਵਜੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰਨ ਤੇ ਬਦਲੇ ਹੋਏ ਰੂਟ ਤੋਂ ਕੁਝ ਚਲਾਉਣ ਦਾ ਫੈਸਲਾ ਕੀਤਾ ਹੈ।

ਰੇਲ ਆਵਾਜਾਈ ਠੱਪ

ਪੰਜਾਬ ਵਿੱਚ ਕਿਸਾਨਾਂ (Punjab farmers) ਵੱਲੋਂ ਰੇਲਵੇ ਟਰੈਕ (Farmers on Railway Track) 'ਤੇ ਬੈਠਣ ਕਾਰਨ ਇੱਕ ਵਾਰ ਰੇਲ ਯਾਤਰਾ ਠੱਪ ਹੋ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਅੰਮ੍ਰਿਤਸਰ, ਜੰਮੂ ਅਤੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਵੱਲ ਜਾਣ ਵਾਲੀਆਂ ਰੋਜ਼ਾਨਾ ਰੇਲ ਗੱਡੀਆਂ ਰੱਦ (Cancelled Trains) ਕਰ ਰਿਹਾ ਹੈ। ਐਤਵਾਰ ਨੂੰ ਵੀ 37 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।

ਪਿਛੋਕੜ

Punjab Breaking News, 23 August 2021 LIVE Updates: ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ 'ਤੇ ਬੈਠਣ ਕਾਰਨ ਇੱਕ ਵਾਰ ਫਿਰ ਰੇਲ ਯਾਤਰਾ ਠੱਪ ਹੋ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਅੰਮ੍ਰਿਤਸਰ, ਜੰਮੂ ਤੇ ਵੈਸ਼ਨੋ ਦੇਵੀ ਕਟੜਾ ਵੱਲ ਜਾਣ ਵਾਲੀਆਂ ਰੋਜ਼ਾਨਾ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਐਤਵਾਰ ਨੂੰ ਵੀ 37 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।



ਇਸ ਦੇ ਨਾਲ ਹੀ 23 ਅਗਸਤ ਸੋਮਵਾਰ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੇਲਵੇ ਨੇ ਯੋਜਨਾਬੱਧ ਤਰੀਕੇ ਨਾਲ ਸ਼ਾਮ 4 ਵਜੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰਨ ਤੇ ਬਦਲੇ ਹੋਏ ਰੂਟ ਤੋਂ ਕੁਝ ਚਲਾਉਣ ਦਾ ਫੈਸਲਾ ਕੀਤਾ ਹੈ।



ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਹਰੀ ਮੋਹਨ ਨੇ ਦੱਸਿਆ ਕਿ ਟ੍ਰੇਨ ਨੰਬਰ 22439/40 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ, 01077 ਪੁਣੇ-ਜਮੁਤਵੀ ਜੇਹਲਮ ਐਕਸਪ੍ਰੈਸ, 02014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02026 ਅੰਮ੍ਰਿਤਸਰ-ਨਾਗਪੁਰ, 02029/30 ਨਵੀਂ ਦਿੱਲੀ -ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, 02054/53 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਇੰਟਰਸਿਟੀ, ਟ੍ਰੇਨ ਨੰਬਰ 02919 ਡਾ ਅੰਬੇਡਕਰ ਨਗਰ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ, 02421 ਅਜਮੇਰ-ਜੰਮੂ, 04034 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਦਿੱਲੀ ਜੰਮੂ ਮੇਲ, 04503/04 ਅੰਬਾਲਾ -ਲੁਧਿਆਣਾ-ਅੰਬਾਲਾ, 04067/68 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ, 04078 ਦਿੱਲੀ-ਪਠਾਨਕੋਟ-ਦਿੱਲੀ, 04665/66 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ, 04671 ਬਾਂਦਰਾ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ, 04681/ 82 ਨਵੀਂ ਦਿੱਲੀ-ਜਲੰਧਰ-ਨਵੀਂ ਦਿੱਲੀ ਇੰਟਰਸਿਟੀ, 04692 ਅੰਮ੍ਰਿਤਸਰ-ਨਾਂਦੇੜ, 05733 ਕਟਿਹਾਰ-ਅੰਮ੍ਰਿਤਸਰ ਰੱਦ ਰਹਿਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਰੈਕ ਦੀ ਅਣਹੋਂਦ ਕਾਰਨ ਟ੍ਰੇਨ ਨੰਬਰ 05653 ਗੁਹਾਟੀ-ਜਮੁਤਵੀ 25 ਅਗਸਤ ਨੂੰ ਰੱਦ ਰਹੇਗੀ।



ਮਿਡਵੇ ਸਟੇਸ਼ਨ ਤੋਂ ਆਉਣ ਵਾਲੀਆਂ ਰੇਲ ਗੱਡੀਆਂ


ਟ੍ਰੇਨ ਨੰਬਰ 02358 ਅੰਮ੍ਰਿਤਸਰ-ਕੋਟਾ ਲੁਧਿਆਣਾ ਸਟੇਸ਼ਨ ਤੋਂ ਚੱਲੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈਸ ਨੂੰ ਚੰਡੀਗੜ੍ਹ, 03152 ਜੰਮੂ ਤਵੀ-ਕੋਟਾ ਤੋਂ ਸਹਾਰਨਪੁਰ, 04650 ਅੰਮ੍ਰਿਤਸਰ-ਜਯਾਨਗਰ ਤੋਂ ਲਕਸ਼ਰ, 05734 ਅੰਮ੍ਰਿਤਸਰ-ਕਟਿਹਾਰ ਤੋਂ ਦਿੱਲੀ ਅਤੇ ਰੇਲਗੱਡੀ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮੀਨਸ ਪਸ਼ਚਿਮ ਐਕਸਪ੍ਰੈਸ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚਲਾਇਆ ਜਾਵੇਗਾ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.