Breaking News LIVE: ਕੋਰੋਨਾ ਕੇਸਾਂ ਦਾ ਲਗਾਤਾਰ ਡਿੱਗ ਰਿਹਾ ਗ੍ਰਾਫ, 24 ਘੰਟਿਆਂ 'ਚ 92,719 ਨਵੇਂ ਕੇਸ
Punjab Breaking News, 9 June 2021 LIVE Updates: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਮੱਠੀ ਪੈ ਗਈ ਹੈ। ਮੰਗਲਵਾਰ ਲਗਾਤਾਰ ਦੂਜੇ ਦਿਨ ਅੰਕੜਾ ਇੱਕ ਲੱਖ ਤੋਂ ਘੱਟ ਰਿਹਾ। ਇਸ ਦੌਰਾਨ 92,719 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ 2,222 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਇੱਕ ਲੱਖ, 62 ਹਜ਼ਾਰ, 280 ਲੋਕ ਠੀਕ ਹੋਏ।
LIVE
Background
Punjab Breaking News, 9 June 2021 LIVE Updates: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਮੱਠੀ ਪੈ ਗਈ ਹੈ। ਮੰਗਲਵਾਰ ਲਗਾਤਾਰ ਦੂਜੇ ਦਿਨ ਅੰਕੜਾ ਇੱਕ ਲੱਖ ਤੋਂ ਘੱਟ ਰਿਹਾ। ਇਸ ਦੌਰਾਨ 92,719 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ 2,222 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਇੱਕ ਲੱਖ, 62 ਹਜ਼ਾਰ, 280 ਲੋਕ ਠੀਕ ਹੋਏ।
ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ ਦੀ ਗੱਲ ਕਰੀਏ ਤਾਂ ਬੀਤੇ ਦਿਨ ਵਿੱਚ 71,782 ਦੀ ਕਮੀ ਰਿਕਾਰਡ ਕੀਤੀ ਗਈ। ਪਿਛਲੇ 15 ਦਿਨਾਂ ਚ ਐਕਟਿਵ ਕੇਸਾਂ ਚ 13 ਲੱਖ, 54 ਹਜ਼ਾਰ, 978 ਦੀ ਕਮੀ ਹੋਈ ਹੈ। ਦੇਸ਼ ਚ 24 ਮਈ ਨੂੰ 25.81 ਲੱਖ ਐਕਟਿਵ ਕੇਸ ਸਨ ਜੋ ਹੁਣ ਘਟ ਕੇ 12.26 ਲੱਖ ਰਹਿ ਗਏ ਹਨ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 92,719
ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.62 ਲੱਖ
ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 2,222
ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.90 ਕਰੋੜ
ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.74 ਕਰੋੜ
ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.53 ਲੱਖ
ਕੋਰੋਨਾ ਕਾਰਨ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 12.26 ਲੱਖ
13 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ
ਦੇਸ਼ ਦੇ 13 ਸੂਬਿਆਂ 'ਚ ਪੂਰੀ ਤਰ੍ਹਾਂ ਲੌਕਡਾਊਨ ਵਰਗੀ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ।
19 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ
ਦੇਸ਼ ਦੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ ਹੈ। ਮਤਲਬ ਇੱਥੇ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।
ਫਾਈਜ਼ਰ ਤੋਂ ਇਲਾਵਾ ਮੋਡੇਰਨਾ ਵੀ 12 ਤੋਂ 17 ਸਾਲ ਦੇ ਬੱਚਿਆਂ ਉਤੇ ਵੈਕਸੀਨ ਦਾ ਟਰਾਇਲ ਕਰ ਰਿਹਾ ਹੈ
ਰਿਪੋਰਟਾਂ ਅਨੁਸਾਰ, ਫਾਈਜ਼ਰ ਤੋਂ ਇਲਾਵਾ ਮੋਡੇਰਨਾ ਵੀ 12 ਤੋਂ 17 ਸਾਲ ਦੇ ਬੱਚਿਆਂ ਉਤੇ ਵੈਕਸੀਨ ਦਾ ਟਰਾਇਲ ਕਰ ਰਿਹਾ ਹੈ। ਇਸ ਦੇ ਨਤੀਜੇ ਜਲਦੀ ਵੀ ਸਾਹਮਣੇ ਆ ਸਕਦੇ ਹਨ। ਉਸੇ ਸਮੇਂ ਜਾਨਸਨ ਤੇ ਜਾਨਸਨ ਵੱਲੋਂ ਅਧਿਐਨ ਵੀ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ, ਐਸਟਰਾਜ਼ੇਨੇਕਾ ਨੇ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਬਾਰੇ ਬ੍ਰਿਟੇਨ ਵਿੱਚ ਇੱਕ ਅਧਿਐਨ ਸ਼ੁਰੂ ਕੀਤਾ ਸੀ। ਇਹਨਾਂ ਸਾਰੀਆਂ ਵੈਕਸੀਨ ਨਿਰਮਾਤਾ ਕੰਪਨੀਆਂ ਦੇ ਸਕਾਰਾਤਮਕ ਨਤੀਜੇ ਜਲਦੀ ਮਿਲਣ ਦੀ ਉਮੀਦ ਹੈ।
12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੇਣ ਲਈ Pfizer ਨੇ ਕੀਤਾ ਟਰਾਇਲ ਸ਼ੁਰੂ
ਕੰਪਨੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਟਰਾਇਲ ਦੇ ਪਹਿਲੇ ਪੜਾਅ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਟਰਾਇਲ ਅੱਗੇ ਵਧਾਇਆ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਵੈਕਸੀਨ ਟਰਾਇਲ ਲਈ 5 ਤੋਂ 11 ਸਾਲ ਦੀ ਉਮਰ ਤੋਂ ਬੱਚਿਆਂ ਦੀ ਚੋਣ ਦਾ ਕੰਮ ਸ਼ੁਰੂ ਹੋ ਜਾਵੇਗਾ।
12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੇਣ ਲਈ Pfizer ਨੇ ਕੀਤਾ ਟਰਾਇਲ ਸ਼ੁਰੂ
ਅਮਰੀਕਾ ਦੀ ਕੋਰੋਨਾ ਵੈਕਸੀਨ ਨਿਰਮਾਤਾ ਫਾਈਜ਼ਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਟੀਕੇ ਦਾ ਟਰਾਇਲ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿੱਚ ਬਹੁਤ ਘੱਟ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਫਾਈਜ਼ਰ ਨੇ ਟਰਾਇਲ ਲਈ ਦੁਨੀਆ ਦੇ ਚਾਰ ਦੇਸ਼ਾਂ ਦੇ 4,500 ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਹੈ। ਇਨ੍ਹਾਂ ਚਾਰ ਵੱਡੇ ਦੇਸ਼ਾਂ ਵਿੱਚ ਅਮਰੀਕਾ, ਫਿਨਲੈਂਡ, ਪੋਲੈਂਡ ਤੇ ਸਪੇਨ ਸ਼ਾਮਲ ਹਨ।
ਇਹ ਨਿਯਮ 31 ਅਗਸਤ ਤਕ ਵਿਦੇਸ਼ ਜਾਣ ਵਾਲਿਆਂ ਲਈ
ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਯਾਤਰਾ ਕਰਨ ਲਈ ਸਿਰਫ਼ ਉਨ੍ਹਾਂ ਨੂੰ ਕੋਵਿਸ਼ੀਲਡ ਟੀਕਾ ਲਵਾਇਆ ਜਾਵੇਗਾ। ਟੀਕਾਕਰਨ ਸਰਟੀਫ਼ਿਕੇਟ 'ਤੇ ਪਾਸਪੋਰਟ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਇਹ ਸਹੂਲਤ ਉਨ੍ਹਾਂ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਜੋ 31 ਅਗਸਤ ਤਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਛੇਤੀ ਹੀ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਇਹ ਵਿਸ਼ੇਸ਼ ਪ੍ਰਬੰਧ CoWIN ਪਲੇਟਫ਼ਾਰਮ 'ਤੇ ਵੀ ਉਪਲੱਬਧ ਹੋਣਗੇ।
ਕੋਰੋਨਾ ਸੰਕਟ 'ਚ ਵਿਦੇਸ਼ ਜਾਣ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਲਈ ਟੀਕਾਕਰਨ ਸਬੰਧੀ ਨਵੀਂ ਗਾਈਡਲਾਈਨਸ ਜਾਰੀ ਕੀਤੀਆਂ ਹਨ। ਨਵੀਂ ਐਸਓਪੀ ਤਹਿਤ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀ ਤੇ ਪੇਸ਼ੇਵਰ 28 ਦਿਨਾਂ ਬਾਅਦ ਕਿਸੇ ਵੀ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈ ਸਕਣਗੇ। ਪਹਿਲਾਂ ਇਹ ਨਿਯਮ 84 ਦਿਨ ਮਤਲਬ (12-16 ਹਫ਼ਤੇ) ਦਾ ਸੀ। ਇਹ ਨਿਯਮ ਦੇਸ਼ 'ਚ ਰਹਿੰਦੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ।