Breaking News LIVE: ਸੁਪਰੀਮ ਕੋਰਟ ਵੱਲੋਂ ਕਰਜ਼ਾ ਮੁਆਫ਼ੀ ਮਿਆਦ ਵਧਾਉਣ ਵਾਲੀ ਪਟੀਸ਼ਨ ਰੱਦ

Punjab Breaking News, 23 March 2021 LIVE Updates: -ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਜ਼ਾ ਮੁਆਫੀ ਦੀ ਮਿਆਦ ਵਧਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਰਜ਼ਾ ਮੁਆਫੀ ਦੌਰਾਨ ਵਿਆਜ਼ ਦੀ ਪੂਰੀ ਛੋਟ ਮੁਆਫੀ ਨਹੀਂ ਦਿੱਤੀ ਜਾ ਸਕਦੀ।

ਏਬੀਪੀ ਸਾਂਝਾ Last Updated: 23 Mar 2021 12:07 PM
ਸੁਪਰੀਮ ਕੋਰਟ ਵੱਲੋਂ ਕਰਜ਼ਾ ਮੁਆਫ਼ੀ ਮਿਆਦ ਵਧਾਉਣ ਵਾਲੀ ਪਟੀਸ਼ਨ ਰੱਦ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਜ਼ਾ ਮੁਆਫੀ ਦੀ ਮਿਆਦ ਵਧਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਰਜ਼ਾ ਮੁਆਫੀ ਦੌਰਾਨ ਵਿਆਜ਼ ਦੀ ਪੂਰੀ ਛੋਟ ਮੁਆਫੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਸਰਕਾਰ ਜਾਂ ਰਿਜ਼ਰਵ ਬੈਂਕ ਨੂੰ ਵਿਸ਼ੇਸ਼ ਵਿੱਤੀ ਪੈਕੇਜ ਜਾਂ ਰਾਹਤ ਦੇਣ ਦਾ ਐਲਾਨ ਕਰਨ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਛੇ ਮਹੀਨੇ ਦੀ ਕਰਜ਼ਾ ਕਿਸ਼ਤ ਦੀ ਰਕਮ ਦੀ ਮਿਆਦ ਲਈ ਕਰਜ਼ਾ ਲੈਣ ਵਾਲਿਆਂ ਤੋਂ ਕੋਈ ਮਿਸ਼ਰਿਤ ਜਾਂ ਜ਼ੁਰਮਾਨਾ ਵਿਆਜ ਨਹੀਂ ਲਿਆ ਜਾਵੇਗਾ।

ਬਜਟ ਸੈਸ਼ਨ

ਬਿੱਟੂ ਨੇ ਕਿਹਾ, "ਅੱਜ (ਭਗਤ ਸਿੰਘ ਦਾ) ਸ਼ਹੀਦੀ ਦਿਹਾੜਾ ਹੈ।" ਉਨ੍ਹਾਂ ਦੀ ਸ਼ਹਾਦਤ 89 ਸਾਲਾਂ ਦੀ ਹੋ ਗਈ। ਮੈਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਅੱਜ ਜ਼ਿੰਮੇਵਾਰੀ ਹੈ ਕਿ ਜੋ ਉਨ੍ਹਾਂ ਨੇ ਕੁਰਬਾਨੀ ਕੀਤੀ ਹੈ ਉਸੇ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਅੱਜ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰੇ।'' ਰਾਜ ਸਭਾ ਵਿੱਚ ਮਨੋਜ ਝਾਅ ਨੇ ਸ਼ਹੀਦੇ ਆਜ਼ਮ ਦੇ ਨਾਮ ’ਤੇ ਕਿਸੇ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ।

ਲੋਕ ਸਭਾ ਤੇ ਰਾਜ ਸਭਾ 'ਚ ਗੂੰਜਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ, ਸਰਕਾਰ ਕਰੇ ਵੱਡੀ ਯੋਜਨਾ ਦਾ ਐਲਾਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮੰਗਲਵਾਰ ਨੂੰ ਲੋਕ ਸਭਾ ’ਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਸ਼ਹੀਦ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਦਾ ਐਲਾਨ ਕਰਨ ਦੀ ਮੰਗ ਕੀਤੀ, ਜਦੋਂਕਿ ਰਾਜ ਸਭਾ ਵਿੱਚ ਰਾਸ਼ਟਰੀ ਜਨਤਾ ਦਲ ਮੈਂਬਰ ਮਨੋਜ ਝਾਅ ਨੇ ਕੇਂਦਰੀ ਯੂਨੀਵਰਸਿਟੀ ਵਿੱਚ ਭਗਤ ਸਿੰਘ ਦੇ ਨਾਮ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ। 

ਅੱਜ ਕੀ ਸਥਿਤੀ ਹੈ :

ਕੁੱਲ ਕੇਸ: 1 ਕਰੋੜ 16 ਲੱਖ 86 ਹਜ਼ਾਰ 796
ਕੁੱਲ ਡਿਸਚਾਰਜ: 1 ਕਰੋੜ 11 ਲੱਖ 81 ਹਜ਼ਾਰ 253
ਕੁੱਲ ਐਕਟਿਵ ਕੇਸ: 3 ਲੱਖ 45 ਹਜ਼ਾਰ 377
ਕੁੱਲ ਮੌਤਾਂ: 1 ਲੱਖ 60 ਹਜ਼ਾਰ 166

24 ਘੰਟੇ 'ਚ 40,715 ਨਵੇਂ ਕੇਸ

ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਦੇ 40,715 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਲਗਾਤਾਰ ਵਧ ਰਹੇ ਮਾਮਲਿਆਂ 'ਤੇ ਹੁਣ ਥੋੜ੍ਹੀ ਬਰੇਕ ਲੱਗੀ ਹੈ। ਇਸ ਤੋਂ ਪਹਿਲਾਂ 40 ਹਜ਼ਾਰ ਤੋਂ ਘੱਟ ਮਾਮਲੇ 19 ਮਾਰਚ ਨੂੰ ਸਾਹਮਣੇ ਆਏ ਸਨ। ਦੇਸ਼ 'ਚ ਬੀਤੇ ਦਿਨੀਂ 199 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹਾਲਾਂਕਿ ਬੀਤੇ ਦਿਨੀਂ 29,785 ਲੋਕ ਠੀਕ ਵੀ ਹੋਏ ਹਨ।

ਪਿਛੋਕੜ

Punjab Breaking News, 23 March 2021 LIVE Updates: ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਦੇ 40,715 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਲਗਾਤਾਰ ਵਧ ਰਹੇ ਮਾਮਲਿਆਂ 'ਤੇ ਹੁਣ ਥੋੜ੍ਹੀ ਬਰੇਕ ਲੱਗੀ ਹੈ। ਇਸ ਤੋਂ ਪਹਿਲਾਂ 40 ਹਜ਼ਾਰ ਤੋਂ ਘੱਟ ਮਾਮਲੇ 19 ਮਾਰਚ ਨੂੰ ਸਾਹਮਣੇ ਆਏ ਸਨ। ਦੇਸ਼ 'ਚ ਬੀਤੇ ਦਿਨੀਂ 199 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹਾਲਾਂਕਿ ਬੀਤੇ ਦਿਨੀਂ 29,785 ਲੋਕ ਠੀਕ ਵੀ ਹੋਏ ਹਨ।


 


ਜਾਣੋ ਅੱਜ ਕੀ ਸਥਿਤੀ ਹੈ :


 


ਕੁੱਲ ਕੇਸ: 1 ਕਰੋੜ 16 ਲੱਖ 86 ਹਜ਼ਾਰ 796
ਕੁੱਲ ਡਿਸਚਾਰਜ: 1 ਕਰੋੜ 11 ਲੱਖ 81 ਹਜ਼ਾਰ 253
ਕੁੱਲ ਐਕਟਿਵ ਕੇਸ: 3 ਲੱਖ 45 ਹਜ਼ਾਰ 377
ਕੁੱਲ ਮੌਤਾਂ: 1 ਲੱਖ 60 ਹਜ਼ਾਰ 166


 


ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਹੁਣ ਤਕ ਕੋਰੋਨਾ ਟੀਕੇ ਦੀਆਂ 4 ਕਰੋੜ 84 ਲੱਖ 94 ਹਜ਼ਾਰ 594 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮਤਲਬ ਆਈਸੀਐਮਆਰ ਨੇ ਦੱਸਿਆ ਹੈ ਕਿ 22 ਮਾਰਚ 2021 ਤਕ ਦੇਸ਼ ਭਰ 'ਚ ਕੋਰੋਨਾ ਦੇ 23 ਕਰੋੜ 54 ਲੱਖ 13 ਹਜ਼ਾਰ 233 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਬੀਤੇ ਦਿਨੀਂ ਸੋਮਵਾਰ ਨੂੰ ਪੂਰੇ ਦੇਸ਼ 'ਚ 9 ਲੱਖ 67 ਹਜ਼ਾਰ 459 ਸੈਂਪਲਾਂ ਦੀ ਜਾਂਚ ਕੀਤੀ ਗਈ।


 


ਦਿੱਲੀ 'ਚ ਲਗਾਤਾਰ ਤੀਜੇ ਦਿਨ 800 ਤੋਂ ਵੱਧ ਨਵੇਂ ਕੇਸ ਮਿਲੇਰਾਜਧਾਨੀ ਦਿੱਲੀ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ 800 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 7 ਹੋਰ ਮਰੀਜ਼ਾਂ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਗਈ, ਜੋ 4 ਫ਼ਰਵਰੀ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਹੈ।


 


ਦਿੱਲੀ 'ਚ ਇਸ ਸਮੇਂ 3934 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਇਕ ਦਿਨ ਪਹਿਲਾਂ 3618 ਸੀ। ਉੱਥੀ ਹੀ ਲਗਾਤਾਰ ਤੀਜੇ ਦਿਨ ਲਾਗ ਦੀ ਦਰ 1 ਪ੍ਰਤੀਸ਼ਤ ਰਹੀ।


 


ਲਾਗ ਦੇ 888 ਨਵੇਂ ਮਾਮਲੇ ਪਿਛਲੇ ਤਿੰਨ ਮਹੀਨਿਆਂ 'ਚ ਸਭ ਤੋਂ ਵੱਧ ਹਨ। ਦਿੱਲੀ 'ਚ ਹੁਣ ਤਕ 6,48,872 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੀ ਹੈ, ਜਦਕਿ ਇਨ੍ਹਾਂ 'ਚੋਂ 6.33 ਲੱਖ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ।


 


ਪੰਜ ਸੂਬਿਆਂ 'ਚ ਲਾਗ ਦੇ ਮਾਮਲੇ ਵੱਧ ਰਹੇ ਹਨ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਅਤੇ ਨਵੇਂ ਮਾਮਲਿਆਂ 'ਚ ਇਨ੍ਹਾਂ ਸੂਬਿਆਂ ਦੀ ਭਾਗੀਦਾਰੀ 80.5 ਫ਼ੀਸਦੀ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.