ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਹਿਮਾਨਾਂ ਤੋਂ ਮਨਪਸੰਦ ਤੋਹਫ਼ੇ ਨਾ ਮਿਲੇ, ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ
ਵਿਆਹਾਂ ਮੌਕੇ ਤੋਹਫ਼ੇ ਦੇਣ ਦਾ ਰਿਵਾਜ ਆਮ ਹੈ। ਲਾੜਾ-ਲਾੜੀ ਨੂੰ ਉਨ੍ਹਾਂ ਦੇ ਵਿਆਹ ਮੌਕੇ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਤੋਹਫ਼ੇ ਦਿੱਤੇ ਜਾਂਦੇ ਹਨ ਪਰ ਅਜਿਹਾ ਪਹਿਲੀ ਵਾਰ ਸੁਣਨ ਨੂੰ ਮਿਲ ਰਿਹਾ ਹੈ ਕਿ ਲੜਕੀ ਨੇ ਮਨ ਮੁਤਾਬਕ ਤੋਹਫ਼ਾ ਨਾ ਮਿਲਣ ਉੱਤੇ ਵਿਆਹ ਹੀ ਰੱਦ ਕਰ ਦਿੱਤਾ ਹੋਵੇ।
![ਮਹਿਮਾਨਾਂ ਤੋਂ ਮਨਪਸੰਦ ਤੋਹਫ਼ੇ ਨਾ ਮਿਲੇ, ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ Bride Cancelled Her Wedding After Guests Refused to Pay her favourite gift ਮਹਿਮਾਨਾਂ ਤੋਂ ਮਨਪਸੰਦ ਤੋਹਫ਼ੇ ਨਾ ਮਿਲੇ, ਤਾਂ ਲਾੜੀ ਨੇ ਵਿਆਹ ਹੀ ਕਰ ਦਿੱਤਾ ਰੱਦ](https://static.abplive.com/wp-content/uploads/sites/5/2020/11/26003412/marriage-wedding.jpg?impolicy=abp_cdn&imwidth=1200&height=675)
ਵਿਆਹਾਂ ਮੌਕੇ ਤੋਹਫ਼ੇ ਦੇਣ ਦਾ ਰਿਵਾਜ ਆਮ ਹੈ। ਲਾੜਾ-ਲਾੜੀ ਨੂੰ ਉਨ੍ਹਾਂ ਦੇ ਵਿਆਹ ਮੌਕੇ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਤੋਹਫ਼ੇ ਦਿੱਤੇ ਜਾਂਦੇ ਹਨ ਪਰ ਅਜਿਹਾ ਪਹਿਲੀ ਵਾਰ ਸੁਣਨ ਨੂੰ ਮਿਲ ਰਿਹਾ ਹੈ ਕਿ ਲੜਕੀ ਨੇ ਮਨ ਮੁਤਾਬਕ ਤੋਹਫ਼ਾ ਨਾ ਮਿਲਣ ਉੱਤੇ ਵਿਆਹ ਹੀ ਰੱਦ ਕਰ ਦਿੱਤਾ ਹੋਵੇ।
ਕੈਨੇਡਾ ’ਚ ਸੁਜ਼ੈਨ ਨਾਂ ਦੀ ਲੜਕੀ ਆਪਣਾ ਵਿਆਹ ਬਹੁਤ ਸ਼ਾਨਦਾਰ ਤਰੀਕੇ ਨਾਲ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੂੰ 60 ਹਜ਼ਾਰ ਡਾਲਰ ਦੀ ਲੋੜ ਸੀ। ਪੈਸੇ ਜਮ੍ਹਾ ਕਰਨ ਲਈ ਉਸ ਨੇ ਇੱਕ ਤਰੀਕਾ ਸੋਚਿਆ। ਦਰਅਸਲ, ਉਸ ਨੇ ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਤੋਂ ਤੋਹਫ਼ੇ ਵਜੋਂ ਕੈਸ਼ ਦੇਣ ਦੀ ਗੱਲ ਆਖੀ ਪਰ ਉਸ ਦੀ ਇਹ ਤਰਕੀਬ ਫ਼ੇਲ੍ਹ ਹੋ ਗਈ ਤੇ ਉਹ ਵਿਆਹ ਲਈ ਲੋੜੀਂਦੀ ਨਕਦ ਰਕਮ ਇਕੱਠੀ ਨਾ ਕਰ ਸਕੀ। ਅੰਤ ’ਚ ਉਸ ਨੇ ਆਪਣਾ ਵਿਆਹ ਹੀ ਰੱਦ ਕਰ ਦਿੱਤਾ।
ਸੁਜ਼ੈਨ ਦੇ ਮੰਗੇਤਰ ਨੇ ਕਿਹਾ ਕਿ ਕੁਝ ਕਾਰਣਾਂ ਕਰਕੇ ਵਿਆਹ ਨਹੀਂ ਹੋ ਸਕਿਆ ਤੇ ਉਸ ਨੇ ਇਸ ਲਈ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਸੋਸ਼ਲ ਮੀਡੀਆ ਉੱਤੇ ਸੁਜ਼ੈਨ ਦੀ ਇੱਕ ਚਿੱਠੀ ਵੀ ਵਾਇਰਲ ਹੋ ਰਹੀ ਹੈ।
ਇਸ ਚਿੱਠੀ ਵਿੱਚ ਸੁਜ਼ੈਨ ਨੇ ਆਪਣੀ ਪ੍ਰੇਮ ਕਹਾਣੀ ਬਿਆਨ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਅਸੀਂ ਦੋਵੇਂ 14 ਸਾਲਾਂ ਦੀ ਉਮਰ ’ਚ ਮਿਲੇ ਸਾਂ। ਨਾਲ ਹੀ ਕੰਮ ਕਰਨ ਦੌਰਾਨ ਪਿਆਰ ਹੋ ਗਿਆ। 18 ਸਾਲ ਦੀ ਹੋਣ ਉੱਤੇ ਉਸ ਨੇ ਮੰਗਣੀ ਕਰ ਲਈ। ਫਿਰ 20 ਸਾਲ ਦੀ ਉਮਰ ਵਿੱਚ ਮਾਂ ਵੀ ਬਣੀ ਤੇ ਫਿਰ ਉਨ੍ਹਾਂ ਇਕੱਠਿਆਂ ਜ਼ਿੰਦਗੀ ਬਤੀਤ ਕਰਨ ਦਾ ਫ਼ੈਸਲਾ ਕੀਤਾ।
ਵਿਆਹ ਲਈ ਉਨ੍ਹਾਂ 15 ਹਜ਼ਾਰ ਡਾਲਰ ਤਾਂ ਇਕੱਠੇ ਕਰ ਲਏ ਸਨ ਪਰ ਉਨ੍ਹਾਂ ਨੂੰ ਤਾਂ 60 ਹਜ਼ਾਰ ਡਾਲਰ ਚਾਹੀਦੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)