ਪੜਚੋਲ ਕਰੋ
Advertisement
ਕੈਪਟਨ ਅਮਰਿੰਦਰ ਵੱਲੋਂ ਕਰਫਿਊ ਬਾਰੇ ਨਵੀਂ ਹਦਾਇਤਾਂ, ਪੁਲਿਸ ਤੇ ਡੀਸੀ ਕਰਾਉਣਗੇ ਸਖਤੀ ਨਾਲ ਲਾਗੂ
ਡੀਸੀ ਹੋਮ ਡਿਲੀਵਰੀ ਲਈ ਦੁੱਧ. ਸਬਜ਼ੀਆਂ, ਪ੍ਰਚੂਨ ਤੇ ਕੈਮਿਸਟ ਦੁਕਾਨਾਂ ਨੂੰ ਵੱਖ-ਵੱਖ ਸਮੇਂ ‘ਤੇ ਖੁੱਲ੍ਹਣਾ ਤੈਅ ਕਰਨ। ਯੂ/ਸੈਕਸ਼ਨ 188 ਆਈਪੀਸੀ ਕਰਫਿਊ ਤੇ ਇਕਾਂਤਵਾਸ ਤੋੜਨ ਵਾਲਿਆਂ ਵਿਰੁੱਧ ਸਖ਼ਤ ਐਕਸ਼ਨ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ 94000 ਲੋਕ ਵਿਦੇਸ਼ਾਂ ਤੋਂ ਸੂਬੇ ‘ਚ ਵਾਪਸ ਆਏ ਹਨ ਜਿਨ੍ਹਾਂ ਵਿੱਚੋਂ 30000 ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਸੂਬੇ ਵਿੱਚ ਪੂਰਾ ਕਰਫਿਊ ਲਾਉਣ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੌਖਾ ਕਰਨ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸਮਰੱਥ ਬਣਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ।
ਕਰਫਿਊ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਜਾਰੀ ਰੱਖਣ ਦੀ ਜ਼ਰੂਰਤ ਦੇ ਮੱਦੇਨਜ਼ਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਕਰਫਿਊ ਦਿਸ਼ਾ ਨਿਰਦੇਸ਼ਾਂ ਨੂੰ ਡੀਸੀ ਦੀ ਸਮੁੱਚੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੀਸੀ ਇਹ ਯਕੀਨੀ ਕਰਨਗੇ ਕਿ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਸਪਲਾਈ ਕਰਵਾਈ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੂਬੇ ‘ਚ 94,000 ਤੋਂ ਵੱਧ ਪਰਵਾਸੀ ਤੇ ਵਿਦੇਸ਼ੀ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਕਾਫੀਆਂ ਨੂੰ ਟਰੈਕ ਕਰ ਲਿਆ ਤੇ ਲਗਪਗ 30,000 ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਲੋਕਾਂ ਦਾ ਪਤਾ ਲਾਉਣ ਲਈ ਸਰਬੋਤਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਪ੍ਰਵੇਸ਼ਕਾਂ ਦੀ ਜਾਂਚ ਜਾਰੀ ਰੱਖਣ ਲਈ ਨਿਰੰਤਰ ਨਿਗਰਾਨੀ ਜਾਰੀ ਹੈ।
ਇਸ ਦੇ ਨਾਲ ਹੀ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 188 ਆਈਪੀਸੀ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 48,000 ਵਿਅਕਤੀਆਂ ਨੂੰ ਘਰੇਲੂ ਕੁਆਰੰਟੀਨ ਅਧੀਨ ਕਿਸੇ ਵੀ ਸਥਿਤੀ ਵਿੱਚ ਬਾਹਰ ਜਾਣ ਤੋਂ ਰੋਕਣ ਲਈ ਨਜ਼ਰ ਰੱਖੀ ਜਾ ਰਹੀ ਹੈ। ਕੁਆਰੰਟੀਨ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਸਰਪੰਚ/ਲੰਬੜਦਾਰ ਨੂੰ ਇਲਾਕਾ ਮੈਜਿਸਟਰੇਟ, ਡੀਐਸਪੀ ਜਾਂ ਐਸਐਚਓ ਨੂੰ ਇਸ ਮਾਮਲੇ ਦੀ ਰਿਪੋਰਟ ਕੀਤੀ ਜਾ ਸਕਦੀ ਹੈ ਜਾਂ ਪੁਲਿਸ ਨੂੰ 112 ‘ਤੇ ਕਾਲ ਕਰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡੀਸੀ ਨੂੰ ਕਿਹਾ ਗਿਆ ਹੈ ਕਿ ਉਹ ਜ਼ਰੂਰੀ ਚੀਜ਼ਾਂ ਜਿਵੇਂ ਕਿ ਕਰਿਆਨੇ ਦੀ ਸਾਮਾਨ, ਦੁੱਧ, ਫਲਾਂ ਤੇ ਸਬਜ਼ੀਆਂ ਘਰ-ਦਰ-ਘਰ ਪਹੁੰਚਣਾ ਯਕੀਨੀ ਬਣਾਉਣ। ਜਿੱਥੇ ਵੀ ਸੰਭਵ ਹੋਵੇ ਕਾਰਟ ਵਿਕਰੇਤਾਵਾਂ ਨੂੰ ਕਰਫਿਊ ਪ੍ਰਬੰਧਨ ਪ੍ਰਣਾਲੀ ਦੇ ਹਿੱਸੇ ਵਜੋਂ ਐਸਡੀਐਮ ਜਾਂ ਸੈਕਟਰ ਮੈਜਿਸਟਰੇਟ ਹਰ ਸਵੇਰੇ ਘਰ, ਦੁੱਧ, ਰੋਟੀ, ਬਿਸਕੁਟ, ਅੰਡੇ ਪਹੁੰਚਾਉਣ ਲਈ ਮਨੋਨੀਤ ਕੀਤਾ ਜਾਵੇਗਾ।
ਡੀਸੀ ਫ਼ੋਨ ਨੰਬਰ ਹੋਮ ਡਿਲੀਵਰੀ ਲਈ ਫੈਲਾਉਣ ਤੇ ਅਸਥਾਈ ਤੌਰ 'ਤੇ ਡਾਕਟਰੀ ਸਹਾਇਤਾ, ਜ਼ਰੂਰਤਾਂ ਆਦਿ ਲਈ ਬਾਹਰ ਜਾਣ ਲਈ ਇਜਾਜ਼ਤ ਵੀ ਦੇਣਗੇ, ਐਮਰਜੈਂਸੀ ਵਿੱਚ ਇੱਕ ਨਾਗਰਿਕ/ਵਸਨੀਕ ਜ਼ਰੂਰਤ ਪੈਣ ‘ਤੇ ਪੁਲਿਸ ਜਾਂ ਸਿਵਲ ਕੰਟਰੋਲ ਰੂਮਾਂ 'ਤੇ ਕਾਲ ਕਰ ਮਦਦ ਲਈ ਕਹਿ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਹਦਾਇਤਾਂ ਹਨ ਕਿ ਉਹ ਇਹ ਯਕੀਨੀ ਕਰਨ ਕਿ ਨਾਗਰਿਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਨਾਜ਼ੁਕ ਸਮੇਂ ਪ੍ਰੇਸ਼ਾਨ ਨਾ ਹੋਣ।
ਜ਼ਿਆਦਾ ਭੀੜ ਨੂੰ ਰੋਕਣ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਸੀਐਮ ਨੇ ਇਹ ਫੈਸਲਾ ਲੈਂਦੇ ਹੋਏ ਕਿਹਾ ਕਿ ਦੁਕਾਨਾਂ ਬਾਹਰ 1-2 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਤਕਨਾਲੌਜੀ
Advertisement