ਪੜਚੋਲ ਕਰੋ

ਖੇਤੀ ਕਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਲਈ ਹੁਣ ਕੈਪਟਨ ਅਮਰਿੰਦਰ ਕੱਢਣਗੇ ਹੱਲ!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਇਲਾਵਾ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ ਹਰ ਸੰਭਵ ਕਾਨੂੰਨੀ ਤੇ ਹੋਰ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾਵੇਗਾ ਤੇ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਲਿਆ ਜਾਵੇਗਾ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਇਲਾਵਾ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ ਹਰ ਸੰਭਵ ਕਾਨੂੰਨੀ ਤੇ ਹੋਰ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾਵੇਗਾ ਤੇ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਲਿਆ ਜਾਵੇਗਾ। ਇਸ ਮੁੱਦੇ 'ਤੇ ਆਪਣੇ ਵਿਚਾਰ ਰੱਖਣ ਲਈ 31 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਬਾਅਦ ਵਿੱਚ ਆਪਣੀ ਕਾਨੂੰਨੀ ਟੀਮ ਨਾਲ ਇਸ ਮੁੱਦੇ 'ਤੇ ਸੁਪਰੀਮ ਕੋਰਟ ਵਿੱਚ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਸਮੇਤ ਅਗਲੇ ਕਦਮਾਂ ਨੂੰ ਅੰਤਮ ਰੂਪ ਦੇਣ ਲਈ ਵਿਚਾਰ-ਵਟਾਂਦਰਾ ਕਰਨਗੇ। ਅੱਜ ਚੰਡੀਗੜ੍ਹ ਵਿਖੇ 31 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਬਾਅਦ ਵਿੱਚ ਆਪਣੀ ਕਾਨੂੰਨੀ ਟੀਮ ਨਾਲ ਇਸ ਮੁੱਦੇ 'ਤੇ ਸੁਪਰੀਮ ਕੋਰਟ ਵਿੱਚ ਕਾਨੂੰਨਾਂ ਨੂੰ ਚੁਣੌਤੀ ਦੇਣ ਸਮੇਤ ਅਗਲੇ ਕਦਮਾਂ ਨੂੰ ਅੰਤਮ ਰੂਪ ਦੇਣ ਲਈ ਵਿਚਾਰ ਵਟਾਂਦਰਾ ਕਰਨਗੇ। ਕਿਸਾਨ ਨੁਮਾਇੰਦਿਆਂ ਤੋਂ ਇਲਾਵਾ ਏਆਈਸੀਸੀ ਦੇ ਜਨਰਲ ਸੱਕਤਰ ਇੰਚਾਰਜ, ਹਰੀਸ਼ ਰਾਵਤ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਣਾ ਗੁਰਜੀਤ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਏ। ਕੈਪਟਨ ਅਮਰਿੰਦਰ ਨੇ ਕਿਸਾਨ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਦੇ ਸੂੱਬੇ ਦੇ ਸੰਘੀ ਤੇ ਸੰਵਿਧਾਨਕ ਅਧਿਕਾਰਾਂ 'ਤੇ ਕੀਤੇ ਹਮਲੇ ਦਾ ਮੁਕਾਬਲਾ ਕਰਨ ਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਲਈ ਹਰ ਸੰਭਵ ਕਦਮ ਚੁੱਕਣਗੇ। ਜੇ ਕਾਨੂੰਨੀ ਮਾਹਰ ਕੇਂਦਰੀ ਕਾਨੂੰਨਾਂ ਨਾਲ ਲੜਨ ਲਈ ਰਾਜ ਦੇ ਕਾਨੂੰਨਾਂ 'ਚ ਸੋਧ ਦੀ ਸਲਾਹ ਦਿੰਦੇ ਹਨ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਤੁਰੰਤ ਇਸ ਲਈ ਬੁਲਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਮੁਦੇ 'ਤੇ ਘੇਰਿਆ। ਕੈਪਟਨ ਅਮਰਿੰਦਰ ਨੇ ਕਿਹਾ ਅਕਾਲੀਆਂ ਨੇ ਵੱਡੇ ਕਾਰਪੋਰੇਟਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਦੇ ਹੱਕਾਂ 'ਤੇ ਕਬਜ਼ਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਤੋਂ ਦੂਰ ਰਹਿਣ ਦੀ ਚੋਣ ਕੀਤੀ ਸੀ, ਜਿਸ ਦੌਰਾਨ ਫਾਰਮ ਬਿੱਲਾਂ ਵਿਰੁੱਧ ਮਤਾ ਪਾਸ ਕੀਤਾ ਗਿਆ।

ਟਾਪ ਹੈਡਲਾਈਨ

ਸੰਸਦ ਮਾਰਚ ਦੇ ਦੌਰਾਨ ਹੋਇਆ ਭਾਰੀ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ, ਪੱਥਰ ਵੀ ਚੱਲੇ; ਦੇਖੋ ਵੀਡੀਓ
ਸੰਸਦ ਮਾਰਚ ਦੇ ਦੌਰਾਨ ਹੋਇਆ ਭਾਰੀ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ, ਪੱਥਰ ਵੀ ਚੱਲੇ; ਦੇਖੋ ਵੀਡੀਓ
INDO-US ਡੀਲ ਦੇ ਖਿਲਾਫ ਅੱਜ ਕਿਸਾਨਾਂ ਦਾ ਕੂਚ, ਪੰਜਾਬ ਤੋਂ ਦਿੱਲੀ ਰਵਾਨਾ ਹੋਣਗੀਆਂ ਬੱਸਾਂ, 21 ਜੁਲਾਈ ਨੂੰ ਕਿਸਾਨ ਘਾਟ ‘ਤੇ ਮਹਾਂਰੈਲੀ
INDO-US ਡੀਲ ਦੇ ਖਿਲਾਫ ਅੱਜ ਕਿਸਾਨਾਂ ਦਾ ਕੂਚ, ਪੰਜਾਬ ਤੋਂ ਦਿੱਲੀ ਰਵਾਨਾ ਹੋਣਗੀਆਂ ਬੱਸਾਂ, 21 ਜੁਲਾਈ ਨੂੰ ਕਿਸਾਨ ਘਾਟ ‘ਤੇ ਮਹਾਂਰੈਲੀ
Flood Risk In Many Cities: ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...
ਡੁੱਬਣ ਦੀ ਕਗਾਰ 'ਤੇ ਕਈ ਮਸ਼ਹੂਰ ਸ਼ਹਿਰ, ਤੇਜ਼ੀ ਨਾਲ ਵੱਧਦਾ ਆ ਰਿਹਾ ਖਤਰਾ; ਇਨ੍ਹਾਂ ਇਲਾਕਿਆਂ ਚ ਪਾਣੀ ਭਰਨ ਅਤੇ ਮੌਸਮੀ ਹੜ੍ਹਾਂ ਦਾ ਅਲਰਟ...
COVID Alert in Andra Pradesh: ਆਂਧਰਪ੍ਰਦੇਸ਼ 'ਚ 4 ਕੋਰੋਨਾ ਮਰੀਜ਼ਾਂ 'ਚ ਮਿਲਿਆ ਖਤਰਨਾਕ ਓਮੀਕ੍ਰੋਨ RF.5 ਵੈਰੀਐਂਟ, ਜਾਣੋ ਇਹ ਕਿੰਨਾ ਖ਼ਤਰਨਾਕ?
COVID Alert in Andra Pradesh: ਆਂਧਰਪ੍ਰਦੇਸ਼ 'ਚ 4 ਕੋਰੋਨਾ ਮਰੀਜ਼ਾਂ 'ਚ ਮਿਲਿਆ ਖਤਰਨਾਕ ਓਮੀਕ੍ਰੋਨ RF.5 ਵੈਰੀਐਂਟ, ਜਾਣੋ ਇਹ ਕਿੰਨਾ ਖ਼ਤਰਨਾਕ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Embed widget