ਪੜਚੋਲ ਕਰੋ
(Source: ECI/ABP News)
ਬਾਦਲਾਂ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਰਹੀ ਕੈਪਟਨ ਸਰਕਾਰ, 'ਆਪ' ਨੇ ਲਾਏ ਵੱਡੇ ਇਲਜ਼ਾਮ
ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਕੇ ਬੇਇੱਜ਼ਤ ਕਰ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਪੰਜਾਬ ਨੇ ਲਗਾਏ ਹਨ। ਪਾਰਟੀ ਅਨੁਸਾਰ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਲੜਕੇ-ਲੜਕੀਆਂ ਨਾਲ ਪਟਿਆਲਾ ਪੁਲਿਸ ਨੇ ਪਹਿਲਾਂ ਤਸ਼ੱਦਦ ਢਾਹਿਆ ਅਤੇ ਫਿਰ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ।
![ਬਾਦਲਾਂ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਰਹੀ ਕੈਪਟਨ ਸਰਕਾਰ, 'ਆਪ' ਨੇ ਲਾਏ ਵੱਡੇ ਇਲਜ਼ਾਮ Captain govt., who is waving turbans and dupattas like the Badals, big allegations by AAP ਬਾਦਲਾਂ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਰਹੀ ਕੈਪਟਨ ਸਰਕਾਰ, 'ਆਪ' ਨੇ ਲਾਏ ਵੱਡੇ ਇਲਜ਼ਾਮ](https://static.abplive.com/wp-content/uploads/sites/5/2018/11/19165913/Captain-Badal-meeting-with-each-other.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਚੰਡੀਗੜ੍ਹ: ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਕੇ ਬੇਇੱਜ਼ਤ ਕਰ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਪੰਜਾਬ ਨੇ ਲਗਾਏ ਹਨ। ਪਾਰਟੀ ਅਨੁਸਾਰ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਲੜਕੇ-ਲੜਕੀਆਂ ਨਾਲ ਪਟਿਆਲਾ ਪੁਲਿਸ ਨੇ ਪਹਿਲਾਂ ਤਸ਼ੱਦਦ ਢਾਹਿਆ ਅਤੇ ਫਿਰ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ। ਇਹ ਅਮਰਿੰਦਰ ਸਿੰਘ ਦੀ ਸ਼ਾਹੀ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਮੋਤੀ-ਮਹਿਲ ਸਾਹਮਣੇ ਮੁਜ਼ਾਹਰਾ ਕਰਨ ਵਾਲੇ ਬੇਰੁਜ਼ਗਾਰ ਬੀਐਡ ਅਤੇ ਡੀਪੀਈ (873) ਅਧਿਆਪਕ ਯੂਨੀਅਨ ਦੇ ਆਗੂਆਂ 'ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕਰਨ ਅਤੇ ਬਦਸਲੂਕੀ ਕਰਨ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨਾ ਬੇਰੁਜ਼ਗਾਰ ਅਧਿਆਪਕਾਂ ਦਾ ਲੋਕਤੰਤਰੀ ਹੱਕ ਹੈ, ਪਰ ਪੰਜਾਬ ਸਰਕਾਰ ਹੱਕੀ ਮੰਗਾਂ ਲਈ ਲੜਦੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੁੰਦੀ ਹੈ।
ਖੁਫੀਆ ਏਜੰਸੀਆਂ ਦਾ ਵੱਡਾ ਖੁਲਾਸਾ! ਏਅਰ ਮਿਜ਼ਾਇਲ ਦਾਗ ਸਕਦੇ ਅੱਤਵਾਦੀ
ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਅਮਰਿੰਦਰ ਸਿੰਘ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਸੜਕਾਂ 'ਤੇ ਰੋਲਿਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜੇ ਯੋਗ ਉਮੀਦਵਾਰ ਉਵਰਏਜ ਹੋ ਗਏ ਹਨ। ਜਦਕਿ ਪੰਜਾਬ ਦੇ ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ। ਰੁਪਿੰਦਰ ਕੌਰ ਰੂਬੀ ਨੇ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਹੋਈ ਬਦਸਲੂਕੀ ਲਈ ਮੁੱਖ ਮੰਤਰੀ ਅੱਗੇ ਪੂਰੇ ਔਰਤ ਸਮਾਜ ਤੋਂ ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ।
ਕੁਦਰਤ ਦਾ ਕਹਿਰ! ਰਹੱਸਮਈ ਢੰਗ ਨਾਲ ਮਰੀਆਂ 7000 ਫਰ ਸੀਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)