ਪੜਚੋਲ ਕਰੋ
Advertisement
ਵਾਇਰਲ ਵੀਡੀਓ ਨੇ ਖੋਲ੍ਹੀ ਪੋਲ, ਅਧਿਆਪਕ ਸਿਖਾ ਰਹੇ ਨਕਲ ਮਾਰਨ ਦੇ ਤਰੀਕੇ
ਯੂਪੀ-ਬਿਹਾਰ ਦੇ ਸਕੂਲਾਂ 'ਚ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ ਇਮਤਿਹਾਨਾਂ 'ਚ ਨਕਲ ਦੇ ਕੇਸ ਸਾਹਮਣੇ ਆਉਂਦੇ ਹਨ ਪਰ ਅਜਿਹਾ ਵੀਡੀਓ ਸ਼ਾਇਦ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਜਿਸ 'ਚ ਅਧਿਆਪਕ ਹੀ ਵਿਦਿਆਰਥੀਆਂ ਨੂੰ ਨਕਲ ਲਈ ਉਤਸ਼ਾਹਿਤ ਕਰ ਰਿਹਾ ਹੈ।
ਮਊ: ਯੂਪੀ-ਬਿਹਾਰ ਦੇ ਸਕੂਲਾਂ 'ਚ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ ਇਮਤਿਹਾਨਾਂ 'ਚ ਨਕਲ ਦੇ ਕੇਸ ਸਾਹਮਣੇ ਆਉਂਦੇ ਹਨ ਪਰ ਅਜਿਹਾ ਵੀਡੀਓ ਸ਼ਾਇਦ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਜਿਸ 'ਚ ਅਧਿਆਪਕ ਹੀ ਵਿਦਿਆਰਥੀਆਂ ਨੂੰ ਨਕਲ ਲਈ ਉਤਸ਼ਾਹਿਤ ਕਰ ਰਿਹਾ ਹੈ। ਇੰਨਾ ਹੀ ਨਹੀਂ ਅਧਿਆਪਕ ਤਾਂ ਉਨ੍ਹਾਂ ਨੂੰ ਨਕਲ ਕਰਨ ਦੇ ਗੁਰ ਵੀ ਸਿਖਾ ਰਿਹਾ ਹੈ।
ਵੇਖੋ ਵੀਡੀਓ:
ਨਕਲ 'ਤੇ ਨਕੇਲ ਕੱਸਣ ਲਈ ਪ੍ਰਸਾਸ਼ਨ ਸਖ਼ਤ ਹੋਇਆ ਤੇ ਇਸ ਮਾਮਲੇ 'ਚ ਡੀਐਮ ਨੇ ਪ੍ਰੈੱਸ ਕਾਨਫਰੰਸ ਕਰ ਕਾਰਵਾਈ ਦੀ ਗੱਲ ਕੀਤੀ। ਮਊ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗਿਆਨ ਪ੍ਰਕਾਸ਼ ਤ੍ਰਿਪਾਠੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਪੀ ਬੋਰਡ ਦੀ ਪ੍ਰੀਖਿਆ 'ਚ ਵਿਦਿਆਰਥੀਆਂ ਨੂੰ ਨਕਲ ਕਰਨ ਲਈ ਉਤਸ਼ਾਹ ਤੇ ਵੱਖਰੇ ਸੁਝਾਅ ਦੇਣਾ ਇੰਟਰ ਕਾਲਜ ਦੇ ਸੰਚਾਲਨ ਨਾਲ ਜੁੜੇ ਵਿਅਕਤੀ ਲਈ ਗਲੇ ਦੀ ਖਰਾਸ਼ ਬਣ ਗਿਆ ਹੈ। ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨਾਰਾਜ਼ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।#WATCH Mau: Manager of Harivansh Memorial Inter College gives instructions to students appearing in state board examination; says 'write your exam with the help of cheating and maintain discipline when your 'chit' is caught'. (18.02) pic.twitter.com/nMeiUQmQai
— ANI UP (@ANINewsUP) February 20, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement