ਮੁੰਬਈ: ਜੇ ਤੁਸੀਂ ਆਪਣੇ ਏਟੀਐਮ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਨਹੀਂ ਵਰਤਦੇ ਤਾਂ ਚੌਕਸ ਰਹੋ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕਾਰਡ ਕਲੋਨ ਕਰਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਲੋਕ ਹੋਟਲ, ਸ਼ਾਪਿੰਗ ਸੈਂਟਰਾਂ ਤੇ ਆਈਸ ਕਰੀਮ ਪਾਰਲਰਾਂ ਵਿੱਚ ਕੰਮ ਕਰਦੇ ਸੀ ਤੇ ਮੌਕੇ ਦੇ ਇਸਤੇਮਾਲ ਕਰਕੇ ਗਾਹਕ ਦੇ ਏਟੀਐਮ ਕਾਰਡ ਬਾਰੇ ਜਾਣਕਾਰੀ ਚੋਰੀ ਕਰਦੇ ਸੀ ਤੇ ਆਪਣਾ ਬੈਂਕ ਬੈਲੈਂਸ ਖਾਲੀ ਕਰ ਦਿੰਦੇ ਸੀ।


 


ਪੁਲਿਸ ਅਨੁਸਾਰ, ਗ੍ਰਿਫਤਾਰ ਕੀਤੇ ਗਏ ਦੋਸ਼ੀ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਗਾਹਕਾਂ ਦੇ ਏਟੀਐਮ ਕਾਰਡਾਂ ਦੇ ਡਾਟਾ ਨੂੰ ਕਲੋਨ ਕਰਕੇ ਚੋਰੀ ਕਰ ਚੁੱਕੇ ਹਨ ਤੇ ਉਨ੍ਹਾਂ ਕਲੋਨ ਕਾਰਡਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ ਕਰੋੜਾਂ ਰੁਪਏ ਦੀ ਚੋਰੀ ਕਰ ਚੁੱਕੇ ਹਨ। ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਕਬਰ ਪਠਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਗਰੋਹ ਹੈ, ਜੋ ਗਾਹਕਾਂ ਦੇ ਕਾਰਡ ਕਲੋਨ ਕਰਨ ਦਾ ਕੰਮ ਕਰਦਾ ਹੈ।


ਧਰਨੇ ਚੁੱਕਣ ਦੇ ਪੋਸਟਰਾਂ ਦੀ ਕਹਾਣੀ ਆਈ ਸਾਹਮਣੇ, ਦਿੱਲੀ ਪੁਲਿਸ ਨੇ ਦਿੱਤੀ ਸਫਾਈ


ਘਟਨਾ ਦੇ ਪਤਾ ਲੱਗਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਯੂਨਿਟ 9 ਦੀ ਟੀਮ ਨੇ ਅੰਧੇਰੀ ਖੇਤਰ ਵਿੱਚ ਛਾਪਾ ਮਾਰਿਆ ਅਤੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਨ੍ਹਾਂ ਕੋਲੋਂ ਕੁਝ ਸਕਿਮਰ ਬਰਾਮਦ ਕੀਤੇ। ਜਦੋਂ ਜਾਂਚ ਅੱਗੇ ਵਧੀ ਤਾਂ ਕ੍ਰਾਈਮ ਬ੍ਰਾਂਚ ਨੂੰ ਪੂਰੇ ਗਰੋਹ ਬਾਰੇ ਪਤਾ ਲੱਗ ਗਿਆ। ਪਠਾਨ ਨੇ ਦੱਸਿਆ ਕਿ ਇਸ ਗਰੋਹ ਦੇ ਨੇਤਾ ਦਾ ਨਾਮ ਮੁਹੰਮਦ ਫ਼ੈਜ਼ ਚੌਧਰੀ ਹੈ।


 


ਇਹ ਹੋਟਲ ਸ਼ਾਪਿੰਗ ਸੈਂਟਰ ਜਾ ਕੇ ਮੈਨੇਜਰ ਨੂੰ ਮਨਾਉਂਦਾ ਸੀ ਤੇ ਉਨ੍ਹਾਂ ਨੂੰ ਕਾਰਡ ਦੀ ਜਾਣਕਾਰੀ ਦੇਣ ਦੇ ਬਦਲੇ 500 ਰੁਪਏ ਦੀ ਪੇਸ਼ਕਸ਼ ਕਰਦਾ ਸੀ ਤੇ ਮੈਨੇਜਰ ਨੂੰ ਇੱਕ ਕਲੋਨਿੰਗ ਮਸ਼ੀਨ ਦੇ ਦਿੰਦਾ ਸੀ। ਜਿਹੜਾ ਕਾਰਡ ਗਾਹਕ ਬਿਲ ਦਾ ਭੁਗਤਾਨ ਕਰਨ ਲਈ ਯੂਜ਼ ਕਰਦਾ ਸੀ, ਮੈਨੇਜਰ ਉਸ ਨੂੰ ਕਲੋਨਿੰਗ ਮਸ਼ੀਨ 'ਚ ਸਵਾਇਪ ਕਰਕੇ ਕਾਰਡ ਦਾ ਪਿੰਨ ਤੇ ਹੋਰ ਜ਼ਰੂਰੀ ਜਾਣਕਾਰੀ ਦੇਖ ਲੈਂਦਾ ਸੀ।


 


ਫਿਰ ਮੈਨੇਜਰ ਫੈਜ਼ ਨੂੰ ਕਲੋਨਿੰਗ ਕਾਰਡ ਦੇ ਦਿੰਦਾ ਅਤੇ ਇਸ ਤੋਂ ਬਾਅਦ ਫ਼ੈਜ਼ ਨੇ ਉਸ ਕਾਰਡ ਦਾ ਡਾਟਾ ਲੈਪਟਾਪ ਦੀ ਮਦਦ ਨਾਲ ਮੈਗਨੇਟਿਕ ਕਾਰਡ ਰਾਈਟਰ ਰਾਹੀਂ ਏਟੀਐਮ ਕਾਰਡ 'ਚ ਫੀਡ ਕਰ ਦਿੰਦਾ ਸੀ ਤੇ ਹੋਰ ਜ਼ਿਲ੍ਹਿਆਂ 'ਚ ਜਾ ਕੇ ਪੈਸੇ ਕੱਢਵਾਉਂਦਾ। ਇੱਕ ਕਲੋਨਿੰਗ ਮਸ਼ੀਨ ਵਿੱਚ 50 ਤੋਂ 60 ਕਾਰਡਾਂ ਦੇ ਡੇਟਾ ਨੂੰ ਸਟੋਰ ਕਰਨ ਦੀ ਕੇਪੇਸਿਟੀ ਹੁੰਦੀ ਹੈ।