ਪੜਚੋਲ ਕਰੋ
(Source: ECI/ABP News)
CBSE Board 10th Exam 2021 Time Table: ਕੱਲ੍ਹ ਜਾਰੀ ਹੋਵੇਗੀ ਸੀਬੀਐਸਈ ਦੀ 10ਵੀਂ ਦੀ ਡੇਟਸ਼ੀਟ, cbse.nic.in 'ਤੇ ਕਰ ਸਕੋਗੇ ਚੈੱਕ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10ਵੀਂ ਜਮਾਤ ਦੀ ਡੇਟਸ਼ੀਟ ਭਲਕੇ ਯਾਨੀ 2 ਫਰਵਰੀ ਨੂੰ ਜਾਰੀ ਕਰੇਗਾ। ਆਖਰਕਾਰ, ਵਿਦਿਆਰਥੀ ਭਲਕੇ ਜਾਣ ਸਕਣਗੇ ਕਿ ਉਨ੍ਹਾਂ ਦੇ ਕਿਸ ਵਿਸ਼ੇ ਦੇ ਪੇਪਰ ਕਿਹੜੇ ਦਿਨ ਹੋਣਗੇ। ਹੁਣ ਤੱਕ ਉਮੀਦਵਾਰਾਂ ਨੂੰ ਸਿਰਫ ਪ੍ਰੀਖਿਆਵਾਂ ਦੀ ਸ਼ੁਰੂਆਤ ਅਤੇ ਅੰਤ ਦੀ ਮਿਤੀ ਬਾਰੇ ਪਤਾ ਹੈ।
![CBSE Board 10th Exam 2021 Time Table: ਕੱਲ੍ਹ ਜਾਰੀ ਹੋਵੇਗੀ ਸੀਬੀਐਸਈ ਦੀ 10ਵੀਂ ਦੀ ਡੇਟਸ਼ੀਟ, cbse.nic.in 'ਤੇ ਕਰ ਸਕੋਗੇ ਚੈੱਕ CBSE Board 10th Exam 2021 Time Table: CBSE 10th Datesheet will be released tomorrow, you can check on cbse.nic.in CBSE Board 10th Exam 2021 Time Table: ਕੱਲ੍ਹ ਜਾਰੀ ਹੋਵੇਗੀ ਸੀਬੀਐਸਈ ਦੀ 10ਵੀਂ ਦੀ ਡੇਟਸ਼ੀਟ, cbse.nic.in 'ਤੇ ਕਰ ਸਕੋਗੇ ਚੈੱਕ](https://static.abplive.com/wp-content/uploads/sites/5/2020/05/20213932/exams-4.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
CBSE Class 10th Datesheet To Release Tomorrow: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10ਵੀਂ ਜਮਾਤ ਦੀ ਡੇਟਸ਼ੀਟ ਭਲਕੇ ਯਾਨੀ 2 ਫਰਵਰੀ ਨੂੰ ਜਾਰੀ ਕਰੇਗਾ। ਆਖਰਕਾਰ, ਵਿਦਿਆਰਥੀ ਭਲਕੇ ਜਾਣ ਸਕਣਗੇ ਕਿ ਉਨ੍ਹਾਂ ਦੇ ਕਿਸ ਵਿਸ਼ੇ ਦੇ ਪੇਪਰ ਕਿਹੜੇ ਦਿਨ ਹੋਣਗੇ। ਹੁਣ ਤੱਕ ਉਮੀਦਵਾਰਾਂ ਨੂੰ ਸਿਰਫ ਪ੍ਰੀਖਿਆਵਾਂ ਦੀ ਸ਼ੁਰੂਆਤ ਅਤੇ ਅੰਤ ਦੀ ਮਿਤੀ ਬਾਰੇ ਪਤਾ ਹੈ।
ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਸੀਬੀਐਸਈ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 04 ਮਈ 2021 ਤੋਂ ਸ਼ੁਰੂ ਹੋਣਗੀਆਂ ਅਤੇ 10 ਜੂਨ 2021 ਤੱਕ ਚੱਲਣਗੀਆਂ। ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ ਤੋਂ ਡੇਟਸ਼ੀਟ ਡਾਊਨਲੋਡ ਕਰ ਸਕਣਗੇ। ਅਜਿਹਾ ਕਰਨ ਲਈ, ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ– cbse.nic.in.
ਟਰੈਕਟਰਾਂ ਤੋਂ ਬਾਅਦ ਖੇਤੀ ਸੰਦ ਲੈ ਕੇ ਦਿੱਲੀ ਪਹੁੰਚਣ ਦੀ ਤਿਆਰੀ, ਕਿਸਾਨਾਂ ਨੇ ਕੀਤਾ ਐਲਾਨ
ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੀਬੀਐਸਈ ਦਸਵੀਂ ਅਤੇ ਬਾਰ੍ਹਵੀਂ ਦਾ ਐਡਮਿਟ ਕਾਰਡ ਅਪ੍ਰੈਲ ਦੇ ਮਹੀਨੇ ਵਿੱਚ ਜਾਰੀ ਕੀਤਾ ਜਾ ਸਕਦਾ ਹੈ। ਉਮੀਦਵਾਰ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਲਈ ਸਮੇਂ-ਸਮੇਂ 'ਤੇ ਅਧਿਕਾਰਤ ਵੈਬਸਾਈਟ ਦੇਖਦੇ ਰਹਿਣ। ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਪ੍ਰੀਖਿਆ ਆਫ਼ਲਾਈਨ ਹੋਣਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)