ਪੜਚੋਲ ਕਰੋ
ਸਰਕਾਰ ਵਲੋਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ ‘ਚ ਕਟੌਤੀ ਬਾਰੇ ਜਾਣੋ ਪੂਰਾ ਸੱਚ
ਕੁਝ ਮੀਡੀਆ ਰਿਪੋਰਟਾਂ ‘ਚ ਇਹ ਕਿਹਾ ਗਿਆ ਹੈ ਕਿ ਸਰਕਾਰ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰ ਸਕਦੀ ਹੈ। ਹੁਣ ਵਿੱਤ ਮੰਤਰਾਲੇ ਨੇ ਇਸ ਬਾਰੇ ਟਵੀਟ ਕਰਕੇ ਸਥਿਤੀ ਨੂੰ ਸਾਫ ਕਰ ਦਿੱਤਾ ਹੈ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਕੇਂਦਰੀ ਕਰਮਚਾਰੀਆਂ (Central Employees) ਦੀ ਤਨਖਾਹ ਵਿੱਚ ਕਟੌਤੀ (Salary Reduction) ਕਰ ਸਕਦੀ ਹੈ। ਦੇਸ਼ ਵਿੱਚ ਲੌਕਡਾਊਨ (Lockdown) ਲਾਗੂ ਹੈ, ਅਜਿਹੇ ‘ਚ ਇਸ ਤਰ੍ਹਾਂ ਦੀਆਂ ਖ਼ਬਰਾਂ ਫੈਲ ਰਹੀਆਂ ਹਨ। ਇਸ ਦੌਰਾਨ ਵਿੱਤ ਮੰਤਰਾਲੇ (Ministry of Finance) ਨੇ ਅਜਿਹੀਆਂ ਕਿਸੇ ਵੀ ਰਿਪੋਰਟ ਨੂੰ ਫੇਕ ਦੱਸਿਆ ਹੈ। ਮੰਤਰਾਲੇ ਨੇ ਸਾਫ ਕੀਤਾ ਕਿ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ। ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਵੀ ਅਜਿਹੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ। ਵਿੱਤ ਮੰਤਰਾਲੇ ਨੇ ਟਵੀਟ ਕੀਤਾ, “ਕੇਂਦਰ ਸਰਕਾਰ ਦੇ ਕਿਸੇ ਵੀ ਵਰਗ ਦੇ ਕਰਮਚਾਰੀਆਂ ਦੀ ਮੌਜੂਦਾ ਤਨਖਾਹ ਵਿੱਚ ਕਟੌਤੀ ਲਈ ਸਰਕਾਰ ਦੇ ਵਿਚਾਰ ਅਧੀਨ ਕੋਈ ਪ੍ਰਸਤਾਵ ਨਹੀਂ ਹੈ। ਮੀਡੀਆ ਦੇ ਕੁਝ ਵਰਗਾਂ ਦੀਆਂ ਰਿਪੋਰਟਾਂ ਗਲਤ ਹਨ ਅਤੇ ਇਨ੍ਹਾਂ ਦਾ ਕੋਈ ਅਧਾਰ ਨਹੀਂ ਹੈ।” ਵੇਖੋ ਟਵੀਟ: ਇਸ ਦੇ ਨਾਲ ਹੀ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ, “ਕਿਰਪਾ ਕਰਕੇ ਮੀਡੀਆ ਦੇ ਇੱਕ ਸੈਕਸ਼ਨ ‘ਚ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਝੂਠੀ ਖ਼ਬਰਾਂ ਨੂੰ ਨਜ਼ਰ ਅੰਦਾਜ਼ ਕਰੋ। ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਦਾ ਕੋਈ ਪ੍ਰਸਤਾਵ ਨਹੀਂ ਹੈ।“ ਵੇਖੋ ਟਵੀਟ: https://twitter.com/DrJitendraSingh/status/1259780845658705920 ਹਾਲਾਂਕਿ, ਪਿਛਲੇ ਮਹੀਨੇ ਆਪਣੇ ਇੱਕ ਫੈਸਲਿਆਂ ਵਿੱਚ ਸਰਕਾਰ ਨੇ 1 ਜਨਵਰੀ 2020, ਉਸ ਤੋਂ ਬਾਅਦ 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਵਧਣ ਵਾਲਾ ਮਹਿੰਗਾਈ ਭੱਤਾ ਬੰਦ ਕਰ ਦਿੱਤਾ। ਸਰਕਾਰ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਬਾਅਦ ਵਿੱਚ ਇਹ ਮਹਿੰਗਾਈ ਭੱਤਾ ਬਕਾਏ ਵਜੋਂ ਵੀ ਨਹੀਂ ਮਿਲੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















